ਪੜਚੋਲ ਕਰੋ
Advertisement
ਸ਼ਮਸ਼ਾਨ ਘਾਟ ਚੋਂ ਵਾਪਸ ਮੋੜ੍ਹੀ ਮਹਿਲਾ ਦੀ ਲਾਸ਼, ਕੋਰੋਨਾ ਨਾਲ ਮੌਤ ਦਾ ਸੀ ਸ਼ੱਕ
ਪੰਚਕੁਲਾ ਤੋਂ ਫਤਿਹਾਬਾਦ ਆਪਣੀ ਬੇਟੀ ਦੇ ਘਰ ਆਈ ਮਹਿਲਾ ਦੀ ਮੌਤ ਹੋਈ ਸੀ।
ਫਤਿਹਾਬਾਦ: ਪੰਚਕੁਲਾ ਤੋਂ ਫਤਿਹਾਬਾਦ ਆਪਣੀ ਬੇਟੀ ਦੇ ਘਰ ਆਈ ਮਹਿਲਾ ਦੀ ਮੌਤ ਹੋ ਗਈ।ਜਿਸ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਸਸਕਾਰ ਲਈ ਸ਼ਮਸ਼ਾਨ ਘਾਟ ਲਿਆਂਦਾ ਗਿਆ ਪਰ ਕੋਰੋਨਾਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਸ਼ਮਸ਼ਾਨ ਘਾਟ ਪ੍ਰਸ਼ਾਸਨ ਨੇ ਮ੍ਰਿਤਕ ਨੂੰ ਕੋਰੋਨਾ ਸੰਕਰਮਣ ਦੇ ਸ਼ੱਕ ਕਾਰਨ ਸਸਕਾਰ ਹੋਣ ਤੋਂ ਰੋਕ ਦਿੱਤਾ।ਜਿਸ ਤੋਂ ਬਾਅਦ ਮਹਿਲਾ ਦੀ ਲਾਸ਼ ਨੂੰ ਵਾਪਿਸ ਭੇਜ ਦਿੱਤਾ ਗਿਆ। ਮਹਿਲਾ ਦਾ ਕੋਰੋਨਾ ਟੈਸਟ ਲਈ ਸੈਂਪਲ ਲੈ ਕਿ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਸ਼ੂਗਰ ਦੀ ਮਰੀਜ਼ ਸੀ ਅਤੇ ਕੋਰੋਨਾ ਵਰਗੇ ਲੱਛਣ ਵੀ ਸਨ।ਦਰਅਸਲ, ਮਾਮਲਾ ਉਸ ਵਕਤ ਸਾਹਮਣੇ ਆਇਆ ਜਦੋਂ ਮਹਿਲਾ ਦੀ ਲਾਸ਼ ਨੂੰ ਐਂਬੂਲੈਂਸ ਰਾਹੀਂ ਲਿਆਂਦਾ ਗਿਆ।ਐਂਬੂਲੈਂਸ ਅੰਦਰ ਤਾਇਨਾਤ ਕਰਮਚਾਰੀ ਪੀਪੀਈ ਕਿੱਟ 'ਚ ਸਨ।ਮਾਮਲੇ ਨੂੰ ਵੇਖਦੇ ਹੋਏ ਸ਼ਮਸ਼ਾਨ ਘਾਟ ਪ੍ਰਸ਼ਾਸਨ ਨੇ ਗੇਟ ਬੰਦ ਕਰ ਦਿੱਤੇ।
ਕੋਰੋਨਾ ਦੀ ਲਾਗ ਕਾਰਨ ਸ਼ੱਕੀ ਕੋਰੋਨਾ ਅਤੇ ਮੌਤ ਦੇ ਮਾਮਲੇ ਵਿੱਚ ਗਾਈਡ ਲਾਈਨਜ਼ ਸਰਕਾਰ ਵਲੋਂ ਦਿੱਤੀਆਂ ਗਈਆਂ ਹਨ।ਇਨ੍ਹਾਂ ਗਾਈਡ ਲਾਈਨਾਂ ਦਾ ਹਵਾਲਾ ਦਿੰਦੇ ਹੋਏ ਸ਼ਿਵਪੁਰੀ ਪ੍ਰਸ਼ਾਸਨ ਵਲੋਂ ਲਾਸ਼ ਵਾਪਸ ਭੇਜੀ ਗਈ। ਤਮਾਮ ਜੱਦੋਜ਼ਹਿਦ ਤੋਂ ਬਾਅਦ ਮ੍ਰਿਤਕ ਦੇਹ ਨੂੰ ਉਸੇ ਐਂਬੂਲੈਂਸ ਤੋਂ 'ਚ ਹੀ ਵਾਪਲ ਲੈ ਜਾਇਆ ਗਿਆ। ਇਸ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦੀ ਸਥਿਤੀ ਹੈ। ਫਿਲਹਾਲ ਪ੍ਰਸ਼ਾਸਨ ਤੋਂ ਇਲਾਵਾ ਵਸਨੀਕਾਂ ਦੀ ਨਜ਼ਰ ਵੀ ਔਰਤ ਦੀ ਜਾਂਚ ਰਿਪੋਰਟ 'ਤੇ ਟਿਕੀ ਹੋਈ ਹੈ।
ਇਹ ਵੀ ਪੜ੍ਹੋ: ਕੋਰੋਨਾ ਤੇ ਲੌਕਡਾਊਨ ਦੇ ਕਹਿਰ ਕਰਕੇ ਰਿਜ਼ਰਵ ਬੈਂਕ ਦਾ ਨਵਾਂ ਫੈਸਲਾ 15 ਜੁਲਾਈ ਤੋਂ ਇਨ੍ਹਾਂ ਸ਼ਰਤਾਂ ਨਾਲ ਖੁੱਲ੍ਹ ਜਾਣਗੇ ਸਕੂਲ ਬਲਾਤਕਾਰ ਦੇ ਕੇਸ 'ਚ ਹਾਈਕੋਰਟ ਦਾ ਅਨੋਖਾ ਫੈਸਲਾ, ਮੁਲਜ਼ਮ ਨੂੰ ਕਰ ਦਿੱਤਾ ਬਰੀ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਇਹ ਵੀ ਪੜ੍ਹੋ: ਕੋਰੋਨਾ ਤੇ ਲੌਕਡਾਊਨ ਦੇ ਕਹਿਰ ਕਰਕੇ ਰਿਜ਼ਰਵ ਬੈਂਕ ਦਾ ਨਵਾਂ ਫੈਸਲਾ 15 ਜੁਲਾਈ ਤੋਂ ਇਨ੍ਹਾਂ ਸ਼ਰਤਾਂ ਨਾਲ ਖੁੱਲ੍ਹ ਜਾਣਗੇ ਸਕੂਲ ਬਲਾਤਕਾਰ ਦੇ ਕੇਸ 'ਚ ਹਾਈਕੋਰਟ ਦਾ ਅਨੋਖਾ ਫੈਸਲਾ, ਮੁਲਜ਼ਮ ਨੂੰ ਕਰ ਦਿੱਤਾ ਬਰੀ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
Advertisement