ਪੜਚੋਲ ਕਰੋ
Advertisement
ਜੇਐਨਯੂ ਹਿੰਸਾ ਖਿਲਾਫ ਡਟੀ ਦੀਪਿਕਾ 'ਤੇ ਹਮਲੇ, ਟਵਿਟਰ 'ਤੇ ਛਿੜੀ ਜੰਗ, ਜਾਣੋ ਯੂਜ਼ਰਸ ਦੀ ਮੰਗ
ਮੁੰਬਈ 'ਚ ਅਨੁਰਾਗ ਕਸ਼ਅਪ, ਦੀਆ ਮਿਰਜ਼ਾ, ਤਾਪਸੀ ਪੰਨੂ ਪਹੁੰਚੇ, ਉੱਥੇ ਹੀ ਦੀਪਿਕਾ ਪਾਦੁਕੋਣ ਮੰਗਲਵਾਰ ਨੂੰ ਵਿਦਿਆਰਥੀਆਂ ਦੇ ਹੱਕ 'ਚ ਖੜ੍ਹੀ ਨਜ਼ਰ ਆਈ ਤੇ ਜੇਐਨਯੂ ਆ ਦੀਪਿਕਾ ਦਾ ਵਿਦਿਆਰਥੀਆਂ ਨੂੰ ਮਿਲਣਾ ਹੁਣ ਵੱਡਾ ਮੁੱਦਾ ਬਣ ਗਿਆ ਹੈ।
ਨਵੀਂ ਦਿੱਲੀ: ਦੇਸ਼ ਦੀ ਪ੍ਰਸਿੱਧ ਯੂਨੀਵਰਸੀਟੀ ਜੇਐਨਯੂ 'ਚ ਐਤਵਾਰ ਨੂੰ ਵਿਦਿਆਰਥੀਆਂ ਤੇ ਅਧਿਆਪਕਾਂ 'ਤੇ ਹੋਏ ਹਮਲੇ ਦੀ ਹਰ ਪਾਸੇ ਨਿਖੇਧੀ ਕੀਤੀ ਜਾ ਰਹੀ ਹੈ। ਇਸ ਮਾਮਲੇ 'ਚ ਕਈ ਬਾਲੀਵੁੱਡ ਸੈਲੇਬ੍ਰਿਟੀਜ਼ ਨੇ ਵੀ ਇਹ ਘਟਨਾ ਦੀ ਖੁੱਲ੍ਹ ਕੇ ਨਿੰਦਾ ਕੀਤੀ ਹੈ। ਜਿੱਥੇ ਮੁੰਬਈ 'ਚ ਅਨੁਰਾਗ ਕਸ਼ਅਪ, ਦੀਆ ਮਿਰਜ਼ਾ, ਤਾਪਸੀ ਪੰਨੂ ਪਹੁੰਚੇ, ਉੱਥੇ ਹੀ ਦੀਪਿਕਾ ਪਾਦੁਕੋਣ ਮੰਗਲਵਾਰ ਨੂੰ ਵਿਦਿਆਰਥੀਆਂ ਦੇ ਹੱਕ 'ਚ ਖੜ੍ਹੀ ਨਜ਼ਰ ਆਈ ਤੇ ਜੇਐਨਯੂ ਆ ਦੀਪਿਕਾ ਦਾ ਵਿਦਿਆਰਥੀਆਂ ਨੂੰ ਮਿਲਣਾ ਹੁਣ ਵੱਡਾ ਮੁੱਦਾ ਬਣ ਗਿਆ ਹੈ।
ਦੀਪਿਕਾ ਦੇ ਜੇਐਨਯੂ ਪ੍ਰੋਟੈਸਟ 'ਚ ਸ਼ਾਮਲ ਹੋਣ ਨੂੰ ਉਸ ਦੀ ਆਉਣ ਵਾਲੀ ਫ਼ਿਲਮ 'ਛਪਾਕ' ਜੋ 10 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ, ਨਾਲ ਜੋੜ ਦਿੱਤਾ ਗਿਆ ਹੈ। ਇਸ ਤੋਂ ਬਾਅਦ ਬੀਜੇਪੀ ਨੇਤਾ ਤੇਜਿੰਦਰ ਸਿੰਘ ਬੱਗਾ ਨੇ ਟਵੀਟ ਕਰ ਦੀਪਿਕਾ ਦੀ ਫ਼ਿਲਮ 'ਛਪਾਕ' ਦਾ ਬਾਈਕਾਟ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਬੱਗਾ ਨੇ 'ਟੁਕੜੇ-ਟੁਕੜੇ ਗੈਂਗ ਤੇ ਅਫਜਲ ਗੈਂਗ ਦਾ ਸਮਰਥਨ ਕਰਨ 'ਤੇ ਦੀਪਿਕਾ ਦੀ ਫ਼ਿਲਮ ਦਾ ਬਾਈਕਾਟ ਕਰਨ ਵਾਲਿਆਂ ਨੂੰ ਟਵਿਟਰ ਪੋਸਟ ਨੂੰ ਰੀ-ਟਵੀਟ ਕਰਨ ਲਈ ਕਿਹਾ। ਇਸ ਤੋਂ ਬਾਅਦ ਟਵਿਟਰ 'ਤੇ #BoycottChhapaak ਟ੍ਰੈਂਡ ਕਰ ਰਿਹਾ ਹੈ।
ਉਧਰ 'ਛਪਾਕ' ਦੇ ਵਿਰੋਧ ਤੋਂ ਬਾਅਦ ਕਈ ਲੋਕਾਂ ਨੇ ਦੀਪਿਕਾ ਨੂੰ ਸਪੋਰਟ ਕੀਤਾ ਹੈ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਦੀਪਿਕਾ ਦੇ ਸਟੂਡੈਂਟਸ ਨੂੰ ਸਪੋਰਟ ਕਰਨ ਲਈ ਖੂਬ ਤਾਰੀਫ ਕੀਤੀ ਹੈ। ਸੋਸ਼ਲ ਮੀਡੀਆ 'ਤੇ #IStandwithDeepika ਟ੍ਰੈਂਡ ਕਰ ਰਿਹਾ ਹੈ ਤੇ ਦੀਪਿਕਾ ਨੂੰ ਸਪੋਰਟ ਕਰਨ ਵਾਲਿਆਂ ਨੇ ਫ਼ਿਲਮ 'ਛਪਾਕ' ਜ਼ਰੂਰ ਵੇਖਣ ਦੀ ਅਪੀਲ ਕੀਤੀ। ਫ਼ਿਲਮ ਮੇਕਰ ਅਨੁਰਾਗ ਕਸ਼ਿਅਪ ਨੇ ਟਵੀਟ ਕਰ ਕਿਹਾ, "ਮਹਿਲਾਵਾਂ ਹਮੇਸ਼ਾ ਹੀ ਸਭ ਤੋਂ ਮਜ਼ਬੂਤ ਸੀ, ਹਨ ਤੇ ਰਹਿਣਗੀਆਂ। ਜੋ ਕੋਈ ਵੀ ਹਿੰਸਾ ਦੇ ਖਿਲਾਫ ਹੈ, ਉਹ ਬੁਕਮਾਈਸ਼ੋਅ ਐਪ 'ਤੇ ਜਾ ਕੇ 'ਛਪਾਕ' ਦਾ ਟਿਕਟ ਬੁੱਕ ਕਰੇ"।RT if you will Boycott Movies of @deepikapadukone for her Support to #TukdeTukdeGang and Afzal Gang pic.twitter.com/LN5rpwjDmT
— Tajinder Pal Singh Bagga (@TajinderBagga) January 7, 2020
ਜੇਐਨਯੂ 'ਚ ਦੀਪਿਕਾ ਪਾਦੁਕੋਣ ਨਾਲ ਜੇਐਨਯੂ ਦੇ ਸਾਬਕਾ ਵਿਦਿਆਰਥੀ ਸੰਘ ਪ੍ਰਧਾਨ ਕਨਹੀਆ ਕੁਮਾਰ ਵੀ ਸੀ। ਇਸ ਦੌਰਾਨ ਕਨਹੀਆ ਨੇ ਆਜ਼ਾਦੀ ਦੇ ਨਾਅਰੇ ਲਾਏ। ਇਸ ਤੋਂ ਕੁਝ ਦੇਰ ਬਾਅਦ ਦੀਪਿਕਾ ਵਿਦਿਆਰਥੀਆਂ ਨੂੰ ਕੁਝ ਕਹੇ ਬਗੈਰ ਹੀ ਉੱਥੋਂ ਚਲੇ ਗਈ।The female of the species is, and was, and will always be the strongest of the two #DeepikaPadukone . Chhapak first day all shows . Let’s all those who stand against the violence go to @bookmyshow and show them. Make our silent statement which will be the loudest .
— Anurag Kashyap (@anuragkashyap72) January 7, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement