ਨਵੀਂ ਦਿੱਲੀ: ਪੰਜਾਬ, ਹਰਿਆਣਾ ਸਣੇ ਉੱਤਰੀ ਭਾਰਤ ਅੱਜ ਚਿੱਟੀ ਧੁੰਦ ਦੀ ਚਾਦਰ ਵਿੱਛ ਲਿਪਟਿਆ ਰਿਹਾ। ਮੰਗਲਵਾਰ ਸਵੇਰੇ ਦਾ ਤਾਪਮਾਨ 9.6 ਡਿਗਰੀ ਸੈਲਸੀਅਸ ਰਿਹਾ। ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਕੋਹਰਾ ਪੈਣ ਕਾਰਨ ਘੱਟ ਤੋਂ ਘੱਟ 18 ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਤੇ 28 ਗੱਡੀਆਂ ਲੇਟ ਸੀ। ਤਿੰਨ ਰੇਲਾਂ ਦਾ ਸਮਾਂ ਫਿਰ ਤੋਂ ਤੈਅ ਕੀਤਾ ਗਿਆ।


ਭਾਰਤੀ ਮੌਸਮ ਵਿਭਾਗ ਦੇ ਅਧਿਕਾਰੀ ਨੇ ਕਿਹਾ, "ਦਿਨ ਦੌਰਾਨ ਅਸਮਾਨ ਉੱਪਰ ਬੱਦਲ ਰਹੇਗਾ।" ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਦੇ ਨੇੜੇ-ਤੇੜੇ ਹੋਣ ਦੀ ਸੰਭਾਵਨਾ ਹੈ।

ਸਵੇਰੇ 8.30 ਵਜੇ ਨਮੀ 78 ਫੀਸਦੀ ਸੀ ਤੇ ਦ੍ਰਿਸ਼ਟੀ 1500 ਮੀਟਰ ਤੇ ਸੀ। ਸੋਮਵਾਰ ਦਾ ਘੱਟ ਤੋਂ ਘੱਟ ਤਾਪਮਾਨ 9.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸੀਜ਼ਨ ਦੀ ਔਸਤ ਤੋਂ ਦੋ ਡਿਗਰੀ ਵੱਧ ਹੈ। ਜਦਕਿ ਵੱਧ ਤੋਂ ਵੱਧ ਤਾਪਮਾਨ 25.6 ਡਿਗਰੀ ਸੈਲਸੀਅਸ ਰਿਹਾ, ਜੋ ਸੀਜ਼ਨ ਦੀ ਔਸਤ ਤੋਂ ਤਿੰਨ ਡਿਗਰੀ ਵੱਧ ਹੈ।