ਪੜਚੋਲ ਕਰੋ
Advertisement
ਦਿੱਲੀ 'ਚ ਪ੍ਰਦੂਸ਼ਣ ਦੀ ਮਾਰ ਬਕਰਕਾਰ, ਹਵਾ ਗੁਣਵੱਤਾ ਬੇਹੱਦ ਖਰਾਬ
ਅੱਜ ਮੁੜ ਤੋਂ ਦਿੱਲੀ 'ਚ ਵੱਖ-ਵੱਖ ਥਾਵਾਂ 'ਤੇ ਏਕਿਊਆਈ ਖਰਾਬ ਸ਼੍ਰੇਣੀ 'ਚ ਦਰਜ ਕੀਤਾ ਗਿਆ ਹੈ।
ਨਵੀਂ ਦਿੱਲੀ: ਰਾਜਧਾਨੀ 'ਚ ਹਵਾ ਪ੍ਰਦੂਸ਼ਣ ਅਜੇ ਵੀ ਬਰਕਰਾਰ ਹੈ। ਪਿਛਲੇ ਕਈ ਦਿਨਾਂ ਤੋਂ ਬੇਹੱਦ ਖਰਾਬ ਹਵਾ ਗੁਣਵੱਤਾ ਦਰਜ ਕੀਤੀ ਜਾ ਰਹੀ ਹੈ। ਅਜਿਹੇ 'ਚ ਅੱਜ ਮੁੜ ਤੋਂ ਦਿੱਲੀ 'ਚ ਵੱਖ-ਵੱਖ ਥਾਵਾਂ 'ਤੇ ਏਕਿਊਆਈ ਖਰਾਬ ਸ਼੍ਰੇਣੀ 'ਚ ਦਰਜ ਕੀਤਾ ਗਿਆ ਹੈ।
ਦਿੱਲੀ ਦੇ ਆਨੰਦ ਵਿਹਾਰ 'ਚ 313 ਏਕਿਊਆਈ, ਆਰਕੇ ਪੁਰਮ 'ਚ 305, ਮੁੰਡਕਾ 'ਚ 325 ਅਤੇ ਪਟਪੜਗੰਜ 'ਚ 305 ਏਕਿਊਆਈ ਦਰਜ ਕੀਤਾ ਗਿਆ। ਜੋ ਬੇਹੱਦ ਖਰਾਬ ਸ਼੍ਰੇਣੀ ਦੇ ਅੰਤਰਗਤ ਆਉਂਦਾ ਹੈ।
ਦਿੱਲੀ 'ਚ ਪ੍ਰਦੂਸ਼ਣ ਲਈ ਪੰਜਾਬ ਤੇ ਹਰਿਆਣਾ ਸਮੇਤ ਗਵਾਂਢੀ ਰਾਜਾਂ 'ਚ ਪਰਾਲੀ ਨੂੰ ਲਾਈ ਜਾਣ ਵਾਲੀ ਅੱਗ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਅਜਿਹੇ 'ਚ ਕੇਂਦਰ ਨੇ ਦਿੱਲੀ 'ਚ ਪ੍ਰਦੂਸ਼ਣ ਕਾਬੂ ਕਰਨ ਲਈ ਨਵਾਂ ਕਾਨੂੰਨ ਬਣਾਉਣ ਦੀ ਤਿਆਰੀ ਵਿੱਢ ਲਈ ਹੈ। ਇਹ ਹੋਣਾ ਚਾਹੀਦਾ ਹੈ AQI ਪੱਧਰ: ਹਵਾ ਦੀ ਗੁਣਵੱਤਾ ਦਾ ਇੰਡੈਕਸ 0-50 ਦੇ ਚੰਗੇ ਪੱਧਰ ਨੂੰ ਦਰਸਾਉਂਦਾ ਹੈ। 51-100 ਸੰਤੋਸ਼ਜਨਕ, 101 ਤੋਂ 200 ਮੱਧਮ, 201–300 ਖ਼ਰਾਬ, 301 ਤੋਂ 400 ਬਹੁਤ ਖ਼ਰਾਬ, 401 ਤੋਂ 500 ਗੰਭੀਰ ਤੇ 500 ਸਭ ਤੋਂ ਵੱਧ ਗੰਭੀਰ ਅਤੇ ਐਮਰਜੈਂਸੀ 'ਚ ਆਉਂਦਾ ਹੈ। ਪੰਜਾਬ ਵਿੱਚ ਸਭ ਤੋਂ ਵੱਧ ਲੁਧਿਆਣਾ ਪੱਧਰ ਮੱਧ ਸ਼੍ਰੇਣੀ ਵਿਚ ਆਇਆ ਹੈ।Delhi: Air Quality Index is at 313 in Anand Vihar, 305 in RK Puram, 325 in Mundka and 309 in Patparganj; all four in 'very poor' category as per Delhi Pollution Control Committee data. pic.twitter.com/KcfLQbmcOX
— ANI (@ANI) October 28, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement