Assembly Election 2025: 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਨੇ ਦਿੱਲੀ ਦੇ ਜੰਗਪੁਰਾ 'ਚ ਜਨਸਭਾ ਦੌਰਾਨ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਦਿੱਲੀ ਚੋਣਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਅਗਲੇ ਉਪ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਸਾਬਕਾ ਸੀਐਮ ਨੇ ਕਿਹਾ ਕਿ ਨਵੀਂ ਸਰਕਾਰ ਵਿੱਚ ਮਨੀਸ਼ ਸਿਸੋਦੀਆ ਦਿੱਲੀ ਦੇ ਉਪ ਮੁੱਖ ਮੰਤਰੀ ਹੋਣਗੇ। ਜੰਗਪੁਰਾ ਵਿੱਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਰ ਕੋਈ ਇਹ ਕਹਿ ਰਹੇ ਹਨ ਕਿ ਤੁਸੀਂ ਦਿੱਲੀ ਵਿੱਚ ਸਰਕਾਰ ਬਣੋਗੇ।


ਹੋਰ ਪੜ੍ਹੋ : 10-12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ! CBSE ਬੋਰਡ ਨੇ ਜਾਰੀ ਕੀਤੇ ਐਡਮਿਟ ਕਾਰਡ



ਅਰਵਿੰਦ ਕੇਜਰੀਵਾਲ ਨੇ ਕਿਹਾ, "ਮੈਂ ਅਤੇ ਮਨੀਸ਼ ਸਿਸੋਦੀਆ ਨੇ ਸਾਰੀ ਰਾਤ ਬੈਠ ਕੇ ਸਕੂਲਾਂ ਬਾਰੇ ਤਿਆਰੀ ਕੀਤੀ ਹੈ। ਅੱਜ 20 ਰਾਜਾਂ ਵਿੱਚ ਦਿੱਲੀ ਵਰਗੇ ਸਕੂਲ ਨਹੀਂ ਹਨ। ਜੇਕਰ ਉਹ ਆਉਂਦੇ ਹਨ ਤਾਂ ਉਹ ਸਕੂਲ ਦੀ ਸਾਰੀ ਜ਼ਮੀਨ ਅਡਾਨੀ ਨੂੰ ਦੇ ਦੇਣਗੇ। ਜੇ ਸਕੂਲ ਬੰਦ ਕਰਵਾਉਣਾ ਚਾਹੁੰਦੇ ਹੋ ਤਾਂ ਫਿਰ ਕਮਲ ਨੂੰ ਵੋਟ ਪਾ ਦੇਣਾ।


'ਮੈਂ ਹੀ ਨਹੀਂ ਜੰਗਪੁਰਾ ਦੇ ਲੋਕ ਬਣਨਗੇ ਡਿਪਟੀ ਸੀਐਮ'


ਜੰਗਪੁਰਾ ਵਿਧਾਨ ਸਭਾ ਸੀਟ ਤੋਂ 'ਆਪ' ਦੇ ਉਮੀਦਵਾਰ ਮਨੀਸ਼ ਸਿਸੋਦੀਆ ਨੇ ਕਿਹਾ, "ਜੇ ਮੈਂ ਵਿਧਾਇਕ ਬਣਿਆ ਤਾਂ ਅਰਵਿੰਦ ਕੇਜਰੀਵਾਲ ਦੇ ਨਾਲ ਕੈਬਨਿਟ ਮੈਂਬਰ ਅਤੇ ਉਪ ਮੁੱਖ ਮੰਤਰੀ ਦੇ ਰੂਪ 'ਚ ਬੈਠਾਂਗਾ। ਮੈਂ ਹੀ ਨਹੀਂ ਜੰਗਪੁਰਾ ਦੇ ਲੋਕ ਉਪ ਮੁੱਖ ਮੰਤਰੀ ਬਣ ਜਾਣਗੇ, ਕਿਉਂਕਿ ਜੰਗਪੁਰਾ ਦੇ ਕਿਸੇ ਵੀ ਵਿਅਕਤੀ ਦਾ ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਸਿਰਫ਼ ਇੱਕ ਫ਼ੋਨ ਕਾਲ ਹੀ ਕਿਸੇ ਵੀ ਕੰਮ ਲਈ ਕਾਫ਼ੀ ਹੋਵੇਗਾ। ਕਿਸੇ ਵੀ ਸਰਕਾਰੀ ਮੁਲਾਜ਼ਮ ਦੀ ਇਹ ਹਿੰਮਤ ਨਹੀਂ ਹੋਵੇਗੀ ਕਿ ਉਹ ਉਪ ਮੁੱਖ ਮੰਤਰੀ ਦੇ ਹਲਕੇ ਤੋਂ ਕਿਸੇ ਦਾ ਫ਼ੋਨ ਨਾ ਚੁੱਕ ਸਕੇ।



ਜੰਗਪੁਰਾ ਦੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ


ਮਨੀਸ਼ ਸਿਸੋਦੀਆ ਨੇ ਕਿਹਾ, "ਜੰਗਪੁਰਾ ਦੇ ਲੋਕਾਂ ਨੂੰ ਮੇਰਾ ਸੰਦੇਸ਼ ਹੈ ਕਿ ਇੱਥੋਂ ਦੇ ਲੋਕ ਮੈਨੂੰ ਵਿਧਾਇਕ ਚੁਣਨ, ਤਾਂ ਜੋ ਮੈਂ ਸਿੱਖਿਆ ਲਈ ਬਿਹਤਰ ਕੰਮ ਕਰ ਸਕਾਂ। ਜੋ ਕੰਮ ਮੈਂ ਸਿੱਖਿਆ, ਬਿਜਲੀ, ਪਾਣੀ ਅਤੇ ਹਸਪਤਾਲਾਂ ਲਈ ਕਰ ਰਿਹਾ ਹਾਂ। ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਜੰਗਪੁਰਾ ਵਿੱਚ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਨ ਲਈ ਮਨੀਸ਼ ਸਿਸੋਦੀਆ ਤੋਂ ਬਿਹਤਰ ਕੋਈ ਨਹੀਂ ਹੋ ਸਕਦਾ।