Arvind Kejriwal Health News : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਵਿਗੜ ਗਈ ਹੈ। ਸੂਤਰਾਂ ਮੁਤਾਬਕ ਈਡੀ ਦੀ ਹਿਰਾਸਤ ਵਿੱਚ ਕੇਜਰੀਵਾਲ ਦੀ ਸਿਹਤ ਵਿਗੜ ਗਈ ਹੈ। ਉਨ੍ਹਾਂ ਦਾ ਸ਼ੂਗਰ ਲੈਵਲ ਉੱਪਰ-ਥੱਲ੍ਹੇ ਹੋ ਰਿਹਾ ਹੈ। ਸੀਐਮ ਕੇਜਰੀਵਾਲ ਦਾ ਸ਼ੂਗਰ ਲੈਵਲ 46 ਤੱਕ ਡਿੱਗ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸ਼ੂਗਰ ਲੈਵਲ ਇੰਨਾ ਥੱਲ੍ਹੇ ਜਾਣਾ ਬਹੁਤ ਖ਼ਤਰਨਾਕ ਹੈ। 


ਇਸ ਤੋਂ ਪਹਿਲਾ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਉਹ ਮੰਗਲਵਾਰ ਨੂੰ ਆਪਣੇ ਪਤੀ ਨੂੰ ਮਿਲਣ ਲਈ ਗਈ ਸੀ। ਉਨ੍ਹਾਂ ਨੂੰ ਸ਼ੂਗਰ ਹੈ ਅਤੇ ਸ਼ੂਗਰ ਲੈਵਲ ਠੀਕ ਨਹੀਂ ਚੱਲ ਰਿਹਾ ਹੈ, ਪਰ ਉਨ੍ਹਾਂ ਦੇ ਇਰਾਦੇ ਪੱਕੇ ਹਨ।


ਉਹ ਬਹੁਤ ਹੀ ਸੱਚੇ ਦੇਸ਼ ਭਗਤ, ਨਿਡਰ ਅਤੇ ਦਲੇਰ ਵਿਅਕਤੀ ਹਨ। ਉਨ੍ਹਾਂ ਦੀ ਲੰਬੀ ਉਮਰ, ਸਿਹਤ ਅਤੇ ਸਫਲਤਾ ਦੀ ਕਾਮਨਾ ਕਰਿਓ। ਉਨ੍ਹਾਂ ਨੇ ਕਿਹਾ ਕਿ ਮੇਰਾ ਸਰੀਰ ਜੇਲ੍ਹ ਵਿੱਚ ਹੈ ਪਰ, ਆਤਮਾ ਤੁਹਾਡੇ ਸਾਰਿਆਂ ਵਿੱਚ ਹੈ। ਜੇ ਤੁਸੀਂ ਆਪਣੀਆਂ ਅੱਖਾਂ ਬੰਦ ਕਰੋਗੇ, ਤਾਂ ਤੁਸੀਂ ਮੈਨੂੰ ਆਪਣੇ ਆਲੇ-ਦੁਆਲੇ ਮਹਿਸੂਸ ਕਰੋਗੇ।


ਇਹ ਵੀ ਪੜ੍ਹੋ: AAP Protest: ਕੇਜਰੀਵਾਲ ਦੀ ਰਿਹਾਈ ਲਈ ਹੁਣ ਦਿੱਲੀ 'ਤੇ 'ਧਾਵਾ' ਬੋਲਣਗੇ ਹਜ਼ਾਰਾਂ ਪੰਜਾਬੀ, ਸੀਐਮ ਭਗਵੰਤ ਮਾਨ ਨੇ ਘੜੀ ਖਾਸ ਰਣਨੀਤੀ


ਅਰਵਿੰਦ ਕੇਜਰੀਵਾਲ 28 ਮਾਰਚ ਨੂੰ ਕਰਨਗੇ ਵੱਡਾ ਖੁਲਾਸਾ - ਸੁਨੀਤਾ ਕੇਜਰੀਵਾਲ


ਇਸ ਤੋਂ ਇਲਾਵਾ ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਖ-ਵੱਖ ਛਾਪਿਆਂ ਵਿਚ ਇਕ ਪੈਸਾ ਵੀ ਨਹੀਂ ਮਿਲਿਆ ਅਤੇ ਉਨ੍ਹਾਂ ਦੇ ਪਤੀ 28 ਮਾਰਚ ਨੂੰ ਅਦਾਲਤ ਵਿਚ ਕਥਿਤ ਆਬਕਾਰੀ ਨੀਤੀ ਘਪਲੇ ਵਿਚ 'ਵੱਡਾ ਖੁਲਾਸਾ' ਕਰਨਗੇ। ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ ਕੇਜਰੀਵਾਲ ਨੂੰ ਈਡੀ ਨੇ 21 ਮਾਰਚ ਨੂੰ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਅਦਾਲਤ ਨੇ ਉਨ੍ਹਾਂ ਨੂੰ 28 ਮਾਰਚ ਤੱਕ ਏਜੰਸੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਸੀ।


ਇਹ ਵੀ ਪੜ੍ਹੋ: Guava scam: ਜਾਣੋ ਆਖਰ ਕੀ ਹੈ 137 ਕਰੋੜ ਦਾ ਅਮਰੂਦ ਬਾਗ ਘੁਟਾਲਾ? ਪੰਜਾਬ ਦੇ ਵੱਡੇ ਅਫਸਰਾਂ ਦੀਆਂ ਪਤਨੀਆਂ ਦੇ ਰਾਸੂਖਦਾਰ ਸ਼ਾਮਲ...ਈਡੀ ਦਾ 22 ਟਿਕਾਣਿਆਂ 'ਤੇ ਐਕਸ਼ਨ


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।