Delhi chief minister Arvind Kejriwal on ideology of AAP said ready to die for country


Ideology of AAP: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ 'ਚ ਬੋਲਦਿਆਂ ਕਿਹਾ ਕਿ ਆਜ਼ਾਦ ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ 'ਰੁਜ਼ਗਾਰ ਬਜਟ' ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ, "ਪੰਜਾਬ ਵਿੱਚ ਹੁਣੇ-ਹੁਣੇ ਇੱਕ ਇਮਾਨਦਾਰ ਸਰਕਾਰ ਬਣੀ ਹੈ। ਹੁਣ ਦੇਸ਼ ਦੀਆਂ ਸਾਰੀਆਂ ਪਾਰਟੀਆਂ ਬਿਜਲੀ ਅਤੇ ਰੁਜ਼ਗਾਰ ਦੀ ਗੱਲ ਕਰਦੀਆਂ ਹਨ। ਦਿੱਲੀ ਵਿਧਾਨ ਸਭਾ ਵਿੱਚ ਜੋ ਬਜਟ ਪੇਸ਼ ਕੀਤਾ ਗਿਆ ਹੈ, ਇਹ ਸਿਰਫ਼ ਦਸਤਾਵੇਜ਼ ਨਹੀਂ ਹੈ, ਇਹ ਇੱਕ ਇਤਿਹਾਸਕ ਬਜਟ ਹੈ।"




ਉਨ੍ਹਾਂ ਕਿਹਾ, "ਰੋਜ਼ਗਾਰ ਦੀ ਸਮੱਸਿਆ ਤਾਂ 1947 ਤੋਂ ਹੈ, ਉਦੋਂ ਤੋਂ ਹੀ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਸਮੱਸਿਆ ਹੈ। ਰੋਜ਼ਗਾਰ ਇੱਕ ਅਜਿਹਾ ਮੁੱਦਾ ਹੁੰਦਾ ਸੀ, ਜਿਸ 'ਤੇ ਚੋਣਾਂ ਤੋਂ ਪਹਿਲਾਂ ਹੀ ਚਰਚਾ ਹੁੰਦੀ ਸੀ। ਹਰ ਸਿਆਸੀ ਪਾਰਟੀ ਕਹਿੰਦੀ ਸੀ ਕਿ ਅਸੀਂ ਆਵਾਂਗੇ ਤਾਂ ਰੋਜ਼ਗਾਰ ਦਿਵਾਂਗੇ। ਇੰਨੇ ਲੱਖ ਨੌਕਰੀਆਂ, ਪਰ ਚੋਣਾਂ ਤੋਂ ਬਾਅਦ ਕੋਈ ਗੱਲ ਨਹੀਂ ਕਰਦਾ ਸੀ।"


ਪਹਿਲੀ ਵਾਰ ਕੋਈ ਬਜਟ ਸਿਰਫ਼ ਰੁਜ਼ਗਾਰ ਦੁਆਲੇ ਹੀ ਬਣਾਇਆ ਗਿਆ- ਸੀਐਮ


ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ, "ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਬਜਟ ਸਿਰਫ਼ ਅਤੇ ਸਿਰਫ਼ ਰੁਜ਼ਗਾਰ ਦੇ ਆਲੇ-ਦੁਆਲੇ ਬਣਾਇਆ ਗਿਆ ਹੈ। ਕੁਝ ਦਿਨ ਪਹਿਲਾਂ ਪੰਜਾਬ ਵਿੱਚ ਇੱਕ ਇਮਾਨਦਾਰ ਸਰਕਾਰ ਬਣੀ ਅਤੇ ਇਸ ਦੇ ਨਤੀਜੇ ਦੇਖਣ ਨੂੰ ਮਿਲੇ ਕਿ ਪਹਿਲੇ ਕੁਝ ਦਿਨਾਂ ਵਿੱਚ ਹੀ 25000 ਨੌਕਰੀਆਂ ਕੱਢੀਆਂ ਗਈਆਂ। ਪੰਜਾਬ ਵਿੱਚ 35000 ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਗਿਆ।


ਕੋਈ ਵੀ ਸਿਆਸੀ ਪਾਰਟੀ ਇੰਨੀਆਂ ਨੌਕਰੀਆਂ ਦੇਣ ਦੀ ਗੱਲ ਨਹੀਂ ਕਰਦੀ: ਕੇਜਰੀਵਾਲ


ਉਨ੍ਹਾਂ ਅੱਗੇ ਕਿਹਾ, "ਹੁਣ ਦਿੱਲੀ ਵਿੱਚ ਬਜਟ ਲਿਆਂਦਾ ਗਿਆ ਹੈ, ਜਿਸ ਵਿੱਚ 5 ਸਾਲਾਂ ਵਿੱਚ 20 ਲੱਖ ਨੌਕਰੀਆਂ ਦੇਣ ਦੀ ਗੱਲ ਕਹੀ ਗਈ ਹੈ। ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਵੀ ਜਿੱਥੇ ਇੰਨੀ ਵੱਡੀ ਆਬਾਦੀ ਹੈ, ਉੱਥੇ ਕੋਈ ਸਿਆਸੀ ਪਾਰਟੀ ਇੰਨੀਆਂ ਨੌਕਰੀਆਂ ਦੇਣ ਦੀ ਗੱਲ ਨਹੀਂ ਕਰਦੀ।"


ਹੋਰ ਪਾਰਟੀਆਂ ਨੂੰ ਵੀ ਦੇਸ਼ 'ਚ ਰੁਜ਼ਗਾਰ ਦੇਣਾ ਪਵੇਗਾ- CM ਕੇਜਰੀਵਾਲ


ਸੀਐਮ ਕੇਜਰੀਵਾਲ ਨੇ ਕਿਹਾ, "ਜਦੋਂ ਤੋਂ ਇਹ ਬਜਟ ਪੇਸ਼ ਕੀਤਾ ਗਿਆ ਹੈ, ਬਹੁਤ ਸਾਰੇ ਫੋਨ ਆ ਰਹੇ ਹਨ ਅਤੇ ਨੌਜਵਾਨ ਬਹੁਤ ਖੁਸ਼ ਹਨ। ਲੋਕ ਖੁਸ਼ ਹਨ ਕਿ ਇਸ ਬਾਰੇ ਗੱਲ ਸ਼ੁਰੂ ਹੋਈ ਹੈ। ਜਦੋਂ ਅਸੀਂ ਬਿਜਲੀ ਦੀ ਗੱਲ ਕੀਤੀ ਤਾਂ ਹਰ ਕੋਈ ਬਿਜਲੀ ਦੀ ਗੱਲ ਕਰ ਰਿਹਾ ਹੈ, ਪਰ ਹੁਣ ਜਦੋਂ ਅਸੀਂ ਰੁਜ਼ਗਾਰ ਦੀ ਗੱਲ ਕੀਤੀ, ਤਾਂ ਹੋਰ ਪਾਰਟੀਆਂ ਨੂੰ ਵੀ ਦੇਸ਼ ਵਿੱਚ ਰੁਜ਼ਗਾਰ ਦੇਣਾ ਹੋਵੇਗਾ। ਇਹ ਬਜਟ ਨਾ ਸਿਰਫ਼ ਦਿੱਲੀ, ਸਗੋਂ ਦੇਸ਼ ਦੇ ਨੌਜਵਾਨਾਂ ਨੂੰ ਉਮੀਦ ਦਿੰਦਾ ਹੈ।"


ਸੀਐਮ ਕੇਜਰੀਵਾਲ ਨੇ ਪਾਰਟੀ ਦੀ ਵਿਚਾਰਧਾਰਾ ਦੇ ਤਿੰਨ ਥੰਮ ਦੱਸੇ


ਉਨ੍ਹਾਂ ਕਿਹਾ, "ਸਾਡੀ ਪਾਰਟੀ ਦੀ ਵਿਚਾਰਧਾਰਾ ਦਾ ਪਹਿਲਾ ਥੰਮ ਕੱਟੜ ਦੇਸ਼ ਭਗਤੀ ਹੈ। ਅਸੀਂ ਆਪਣੇ ਦੇਸ਼ ਲਈ ਮਰਨ ਲਈ ਤਿਆਰ ਹਾਂ, ਅਸੀਂ ਕੁਝ ਵੀ ਕਰਨ ਲਈ ਤਿਆਰ ਹਾਂ। ਸਾਡੀ ਵਿਚਾਰਧਾਰਾ ਦਾ ਦੂਜਾ ਥੰਮ ਕੱਟੜ ਇਮਾਨਦਾਰੀ ਹੈ। ਪਾਰਟੀ ਦੀ ਵਿਚਾਰਧਾਰਾ ਦਾ ਤੀਜਾ ਥੰਮ੍ਹ ਮਨੁੱਖਤਾ ਹੈ।"


ਉਨ੍ਹਾਂ ਨੇ ਬੋਫੋਰਸ ਕੀਤਾ ਅਤੇ ਉਨ੍ਹਾਂ ਨੇ ਰਾਫੇਲ ਕੀਤਾ - ਸੀਐਮ ਕੇਜਰੀਵਾਲ


ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਅਤੇ ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, "ਕਾਂਗਰਸ ਨੇ ਰਾਸ਼ਟਰਮੰਡਲ ਆਦਿ ਘੋਟਾਲੇ ਕੀਤੇ। ਰਾਫੇਲ, ਸਹਾਰਾ-ਬਿਰਲਾ, ਤਾਬੂਤ ਘੋਟਾਲਾ ਭਾਜਪਾ ਨੇ ਕੀਤਾ। ਬੋਫੋਰਸ ਉਨ੍ਹਾਂ ਨੇ ਕੀਤਾ ਅਤੇ ਰਾਫੇਲ ਇਨ੍ਹਾਂ ਨੇ ਕੀਤਾ।" ਇਸ ਦੇ ਨਾਲ ਹੀ ਸੀਐਮ ਕੇਜਰੀਵਾਲ ਨੇ ਕਿਹਾ ਕਿ ਲਾਲ ਬੱਤੀ 'ਤੇ ਜਦੋਂ ਕਾਰ ਰੁਕਦੀ ਹੈ ਤਾਂ ਬੱਚੇ ਭੀਖ ਮੰਗਦੇ ਦਿਖਾਈ ਦਿੰਦੇ ਹਨ, ਅਸੀਂ ਉਨ੍ਹਾਂ ਲਈ ਬੋਰਡਿੰਗ ਸਕੂਲ ਬਣਾਵਾਂਗੇ।


ਇਹ ਵੀ ਪੜ੍ਹੋ: IPL 2022 Points Table: ਟੌਪ 'ਤੇ ਦਿੱਲੀ ਕੈਪੀਟਲਸ, ਜਾਣੋ ਪੁਆਇੰਟ ਟੇਬਲ 'ਚ ਸਾਰੀਆਂ ਟੀਮਾਂ ਦਾ ਹਾਲ