I.N.D.I.A Alliance Meeting: ਸੀਐਮ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ (14 ਦਸੰਬਰ) ਨੂੰ ਦਿੱਲੀ ਵਿੱਚ ਹੋਈ ਇੰਡੀਆ ਅਲਾਇੰਸ ਦੀ ਮੀਟਿੰਗ ਵਿੱਚ ਹਿੱਸਾ ਲਿਆ। ਮੀਟਿੰਗ ਤੋਂ ਬਾਅਦ ਉਨ੍ਹਾਂ ਦੱਸਿਆ, ''ਮੀਟਿੰਗ ਵਧੀਆ ਰਹੀ। ਭਵਿੱਖ ਵਿੱਚ ਸੀਟਾਂ ਦੀ ਵੰਡ 'ਤੇ ਵੀ ਗੱਲਬਾਤ ਹੋਵੇਗੀ। ਹੁਣ ਮੁਹਿੰਮ ਸ਼ੁਰੂ ਹੋਵੇਗੀ।'' ਉਨ੍ਹਾਂ ਇਹ ਵੀ ਕਿਹਾ ਕਿ ਗਠਜੋੜ ਦੇ ਕਨਵੀਨਰ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।


ਇਸ ਮੀਟਿੰਗ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਕੇਜਰੀਵਾਲ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਕੁੱਲ 28 ਵਿਰੋਧੀ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ। ਇਸ ਮੀਟਿੰਗ ਵਿੱਚ ਟੀਐਮਸੀ ਮੁਖੀ ਮਮਤਾ ਬੈਨਰਜੀ, ਐਨਸੀਪੀ ਮੁਖੀ ਸ਼ਰਦ ਪਵਾਰ, ਮਲਿਕਾਅਰਜੁਨ ਖੜਗੇ, ਸੋਨੀਆ ਗਾਂਧੀ ਅਤੇ ਕਾਂਗਰਸ ਤੋਂ ਰਾਹੁਲ ਗਾਂਧੀ ਸ਼ਾਮਲ ਹੋਏ ਸਨ।


ਇਸ ਤੋਂ ਇਲਾਵਾ ਰਾਜਧਾਨੀ ਦਿੱਲੀ ਦੇ ਅਸ਼ੋਕਾ ਹੋਟਲ 'ਚ ਹੋਈ ਬੈਠਕ 'ਚ ਸ਼ਿਵ ਸੈਨਾ-ਯੂਬੀਟੀ ਤੋਂ ਊਧਵ ਠਾਕਰੇ ਵੀ ਮੌਜੂਦ ਸਨ ਜਦਕਿ ਜੇਡੀਯੂ ਤੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਤਾਮਿਲਨਾਡੂ ਦੇ ਸੀਐੱਮ ਐਮਕੇ ਸਟਾਲਿਨ ਅਤੇ ਸਪਾ ਮੁਖੀ ਅਖਿਲੇਸ਼ ਯਾਦਵ ਨੇ ਵੀ ਸ਼ਿਰਕਤ ਕੀਤੀ।




ਇਹ ਵੀ ਪੜ੍ਹੋ: Punjab news: '...ਅਧਿਆਪਕਾਂ ਦੀ ਗੱਲ ਨਾ ਸੁਣਨਾ, ਸਹੀ ਪੈਰਵਾਈ ਨਾ ਕਰਨਾ, ਧਮਕੀਆਂ ਦੇਣਾ ਇਹ ਸਭ...', ETT ਅਧਿਆਪਕਾਂ ਦੇ ਧਰਨੇ ਨੂੰ ਲੈਕੇ ਬੋਲੇ ਪਗਰਟ ਸਿੰਘ


ਜੇਡੀਯੂ ਦੇ ਮਨੋਜ ਝਾਅ ਨੇ ਕਿਹਾ- ‘ਸਾਫ਼-ਸਾਫ਼ ਗੱਲਾਂ ਹੋਈਆਂ’


ਬੈਠਕ ਤੋਂ ਬਾਅਦ ਰਾਸ਼ਟਰੀ ਜਨਤਾ ਦਲ ਦੇ ਨੇਤਾ ਮਨੋਜ ਝਾਅ ਨੇ ਕਿਹਾ, ਬਹੁਤ ਵਧੀਆ ਬੈਠਕ ਹੋਈ। ਬਹੁਤ ਸਪੱਸ਼ਟ ਗੱਲਾਂ ਹੋਈਆਂ ਹਨ। ਸੀਟ ਵੰਡ ਅਤੇ ਜਨ ਸੰਪਰਕ ਪ੍ਰੋਗਰਾਮ 'ਤੇ ਫੈਸਲਾ 20 ਦਿਨਾਂ ਦੇ ਅੰਦਰ ਲਿਆ ਜਾਵੇਗਾ। ਇਹ ਇੱਕ ਬਹੁਤ ਹੀ ਸਫਲ ਮੀਟਿੰਗ ਰਹੀ। ਦੂਜੇ ਪਾਸੇ ਆਰਐਲਡੀ ਨੇਤਾ ਜਯੰਤ ਚੌਧਰੀ ਨੇ ਕਿਹਾ, "ਇਹ ਫੈਸਲਾ ਸਾਰਿਆਂ ਦੀ ਸਹਿਮਤੀ ਦੇ ਆਧਾਰ 'ਤੇ ਲਿਆ ਗਿਆ ਹੈ। ਜੋ ਕੁਝ ਵੀ ਫੈਸਲਾ ਕੀਤਾ ਗਿਆ ਹੈ, ਉਸ ਦੀ ਜਾਣਕਾਰੀ ਪ੍ਰੈਸ ਕਾਨਫਰੰਸ ਵਿੱਚ ਦਿੱਤੀ ਜਾਵੇਗੀ।"


ਲੋਕਤੰਤਰ ਬਚਾਉਣ ਲਈ ਸਾਨੂੰ ਲੜਨਾ ਪਵੇਗਾ- ਖੜਗੇ


ਬੈਠਕ ਤੋਂ ਬਾਅਦ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ, ''ਅਸੀਂ ਮਤਾ ਪਾਸ ਕੀਤਾ ਹੈ ਕਿ ਸੰਸਦ ਮੈਂਬਰਾਂ ਦੀ ਮੁਅੱਤਲੀ ਗੈਰ-ਜ਼ਮਹੂਰੀ ਸੀ। ਸਾਨੂੰ ਸਾਰਿਆਂ ਨੂੰ ਲੋਕਤੰਤਰ ਨੂੰ ਬਚਾਉਣ ਲਈ ਲੜਨਾ ਪਵੇਗਾ ਅਤੇ ਅਸੀਂ ਇਸ ਲਈ ਤਿਆਰ ਹਾਂ। ਅਸੀਂ ਸੰਸਦ ਦੀ ਸੁਰੱਖਿਆ ਵਿੱਚ ਕੁਤਾਹੀ ਦਾ ਮੁੱਦਾ ਵੀ ਚੁੱਕਿਆ। ਅਸੀਂ ਲੰਬੇ ਸਮੇਂ ਤੋਂ ਕਹਿ ਰਹੇ ਹਾਂ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਜਾਂ ਪੀਐਮ ਮੋਦੀ ਸੰਸਦ ਵਿੱਚ ਆਉਣ ਅਤੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਸੰਸਦ ਦੀ ਸੁਰੱਖਿਆ ਦੇ ਮੁੱਦੇ 'ਤੇ ਬੋਲਣ, ਪਰ ਉਹ ਅਜਿਹਾ ਕਰਨ ਤੋਂ ਇਨਕਾਰ ਕਰ ਰਹੇ ਹਨ।


ਇਹ ਵੀ ਪੜ੍ਹੋ: Punjab news: 'ਕੇਜਰੀਵਾਲ ਨੌਟੰਕੀ ਅਤੇ ਭਗਵੰਤ ਮਾਨ ਕਲਾਕਾਰ, ਦੋਵੇਂ ਮਿਲ ਕੇ ਲੋਕਾਂ ਨੂੰ ਕਰ ਰਹੇ...', ਸਮਾਗਮ ਦੌਰਾਨ ਬੋਲੇ ਪ੍ਰਤਾਪ ਸਿੰਘ ਬਾਜਵਾ