ਪੜਚੋਲ ਕਰੋ
Advertisement
ਔਡ-ਈਵਨ ‘ਚ ਸੀਐਨਜੀ ਗੱਡੀਆਂ ਨੂੰ ਨਹੀਂ ਮਿਲੀ ਛੂਟ, ਯੋਜਨਾ 4 ਨਵੰਬਰ ਤੋਂ ਲਾਗੂ
ਰਾਜਧਾਨੀ ਦਿੱਲੀ ‘ਚ ਪ੍ਰਦੂਸ਼ਣ ਰੋਕਣ ਦੇ ਲਈ ਅਰਵਿੰਦ ਕੇਜਰੀਵਾਲ ਸਰਕਾਰ ਨੇ ਚਾਰ ਨਵੰਬਰ ਤੋਂ ਔਡ-ਈਵਨ ਯੋਜਨਾ ਲਾਗੂ ਕਰਨ ਦਾ ਪਲਾਨ ਕੀਤਾ ਸੀ। ਦਿੱਲੀ ਸਰਕਾਰ ਨੇ ਅੱਜ ਦੱਸਿਆ ਕਿ ਔਡ-ਈਵਨ ਯੋਜਨਾ ‘ਚ ਇਸ ਵਾਰ ਸੀਐਨਜੀ ਗੱਡੀਆਂ ਨੂੰ ਵੀ ਛੂਟ ਨਹੀਂ ਮਿਲੇਗੀ।
ਨਵੀਂ ਦਿੱਲੀ: ਰਾਜਧਾਨੀ ਦਿੱਲੀ ‘ਚ ਪ੍ਰਦੂਸ਼ਣ ਰੋਕਣ ਦੇ ਲਈ ਅਰਵਿੰਦ ਕੇਜਰੀਵਾਲ ਸਰਕਾਰ ਨੇ ਚਾਰ ਨਵੰਬਰ ਤੋਂ ਔਡ-ਈਵਨ ਯੋਜਨਾ ਲਾਗੂ ਕਰਨ ਦਾ ਪਲਾਨ ਕੀਤਾ ਸੀ। ਦਿੱਲੀ ਸਰਕਾਰ ਨੇ ਅੱਜ ਦੱਸਿਆ ਕਿ ਔਡ-ਈਵਨ ਯੋਜਨਾ ‘ਚ ਇਸ ਵਾਰ ਸੀਐਨਜੀ ਗੱਡੀਆਂ ਨੂੰ ਵੀ ਛੂਟ ਨਹੀਂ ਮਿਲੇਗੀ। ਜਦਕਿ ਕੇਜਰੀਵਾਲ ਸਰਕਾਰ ਨੇ ਦੱਸਿਆ ਕਿ ਮਹਿਲਾਵਾਂ ਨੂੰ ਔਡ-ਈਵਨ ਯੋਜਨਾ ‘ਚ ਛੂਟ ਦਿੱਤੀ ਜਾਵੇਗੀ।
ਦਿੱਲੀ ‘ਚ ਚਾਰ ਨਵੰਬਰ ਤੋਂ 15 ਨਵੰਬਰ ਤਕ ਔਡ-ਈਵਨ ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਇਸ ਦੌਰਾਨ ਲੋਕਾਂ ਨੂੰ ਪ੍ਰਦੂਸ਼ਣ ਤੋਂ ਬਚਣ ਲਈ ਮਾਸਕ ਵੀ ਵੰਡੇ ਜਾਣਗੇ। ਇਨ੍ਹਾਂ ਸਭ ਦੇ ਨਾਲ ਹੀ ਕੇਜਰੀਵਾਲ ਸਰਕਾਰ ਨੇ ਲੋਕਾਂ ਤੋਂ ਦੀਵਾਲੀ ‘ਤੇ ਘੱਟ ਤੌਂ ਘੱਟ ਪਟਾਖੇ ਚਲਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਸੜਕਾਂ ਦੀ ਸਫਾਈ ਮਸ਼ੀਨਾ ਰਾਹੀਂ ਹੋਵੇਗੀ, ਦਰਖੱਤ ਲਗਾਏ ਜਾਣਗੇ।
ਇਸ ਦੇ ਨਾਲ ਹੀ ਔਡ-ਈਵਨ ਯੋਜਨਾ ਦਾ ਉਲੰਘਣ ਕਰਨ ‘ਤੇ ਵੀ ਅਧਿਕਾਰੀ ਭਾਰੀ ਜ਼ੁਰਮਾਨਾ ਲਗਾਉਣ ਦੀ ਤਿਆਰੀ ਕਰ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਯੋਜਨਾ ਦਾ ਉਲੰਘਣ ਕਰਨ ‘ਤੇ 20 ਹਜ਼ਾਰ ਰੁਪਏ ਤਕ ਦਾ ਜ਼ੁਰਮਾਨਾ ਲੱਗ ਸਕਦਾ ਹੈ।"दिल्ली में इस साल अभी तक प्रदूषण कंट्रोल में था। प्रदूषण बढ़ना बंद ही नहीं हुआ बल्कि 25% कम भी हुआ। यह अपने में बहुत बड़ी बात है | प्रदूषण किसी एक संस्था या सरकार के प्रयासों से कंट्रोल नहीं होता। जब सारे मिलकर प्रयास करते हैं तब प्रदूषण पर कंट्रोल होता है।" @ArvindKejriwal pic.twitter.com/GTPiLLG2PN
— AAP (@AamAadmiParty) October 12, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
Advertisement