News
News
ਟੀਵੀabp shortsABP ਸ਼ੌਰਟਸਵੀਡੀਓ
X

ਨਕਲੀ ਆਈਡੀ-ਪਾਸਵਰਡ ਸਹਾਰੇ 262 ਕਰੋੜ ਉਡਾਏ, ਮਨੀਸ਼ ਸਿਸੋਦੀਆ ਵੱਲੋਂ ਖੁਲਾਸਾ

Share:
ਨਵੀਂ ਦਿੱਲੀ: ਦਿੱਲੀ ਸਰਕਾਰ ਵੈਟ GST ਵਿਭਾਗ ਨੇ ਸਾਈਬਰ ਟੈਕਸ ਫਰੌਡ ਦੇ ਵੱਡੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਕੁਝ ਸਾਈਬਰ ਅਪਰਾਧੀ ਦਿੱਲੀ ਸਰਕਾਰ ਤੇ ਬੈਂਕਾਂ ਦੇ ਵੈਟ ਵਿਭਾਗ ਦੇ ਆਈਡੀ-ਪਾਸਵਰਡ ਚੋਰੀ ਕਰਕੇ 262 ਕਰੋੜ ਦਾ ਚੂਨਾ ਲਾ ਚੁੱਕੇ ਹਨ। ਟੈਕਸ ਵਿਭਾਗ ਨੇ ਦੱਸਿਆ ਕਿ 2013 ਤੋਂ ਹੀ ਇਹ ਕਾਰਨਾਮਾ ਚੱਲ ਰਿਹਾ ਸੀ। ਦਿੱਲੀ ਦੇ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਲੀ ਵਿੱਚ 27 ਬੈਂਕਾਂ ਜ਼ਰੀਏ ਟੈਕਸ ਜਮ੍ਹਾ ਕੀਤਾ ਜਾਂਦਾ ਹੈ। ਸਾਈਬਰ ਅਪਰਾਧੀਆਂ ਨੇ 13 ਬੈਂਕਾਂ ਤੇ ਸਬੰਧਤ ਵਿਭਾਗ ਦੇ ਆਈਡੀ ਪਾਸਵਰਡ ਚੋਰੀ ਕੀਤੇ ਤੇ ਉਸ ਵਿੱਚ 262 ਕਰੋੜ ਦਾ ਲੈਣ-ਦੇਣ ਦਿਖਾਇਆ। ਦੱਸਿਆ ਜਾ ਰਿਹਾ ਹੈ ਕਿ ਇਹ ਫਰਜ਼ੀਵਾੜਾ 2013 ਤੋਂ ਹੀ ਚੱਲ ਰਿਹਾ ਸੀ ਤੇ ਇਸ ਵਿੱਚ 8 ਹਜ਼ਾਰ 700 ਟਰੇਡਰਸ ਵੀ ਸ਼ਾਮਲ ਸਨ। ਸਰਕਾਰ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਮਿਲੀ ਸੀ। ਉਦੋਂ ਤੋਂ ਹੀ ਇਸ ਮਾਮਲੇ ਦੀ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਸੀ ਤੇ ਸਿਸਟਮ ਨੂੰ ਹਾਈ ਅਲਰਟ ’ਤੇ ਰੱਖਿਆ ਹੋਇਆ ਸੀ। ਸਰਕਾਰ ਨੇ ਆਰਥਕ ਅਪਰਾਧ ਸ਼ਾਖਾ (EOW) ਵਿੱਚ ਇਸ ਦੀ FIR ਵੀ ਦਰਜ ਕਰਵਾ ਦਿੱਤੀ ਹੈ। ਸਿਸੋਦੀਆ ਨੇ ਸਪਸ਼ਟ ਕੀਤਾ ਹੈ ਕਿ ਜੇ ਇਸ ਮਾਮਲੇ ਵਿੱਚ ਵਿਭਾਗ ਦੀ ਵੀ ਮਿਲੀ ਭੁਗਤ ਹੋਈ ਤਾਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ। ਸਿਸੋਦੀਆ ਨੇ ਦੱਸਿਆ ਕਿ ਸਾਢੇ ਅੱਠ ਹਜ਼ਾਰ ਤੋਂ ਵੱਧ ਟਰੇਡਰਸ ਨੇ ਵੈਟ ਸਿਸਟਮ ’ਤੇ ਆਈਡੀ ਬਣਾਈ। ਜਿਨ੍ਹਾਂ ਬੈਂਕਾਂ ਵਿੱਚ ਟੈਕਸ ਜਮ੍ਹਾ ਹੁੰਦਾ ਸੀ, ਉਨ੍ਹਾਂ ਵਿੱਚੋਂ 13 ਬੈਂਕਾਂ ਵਿੱਚ ID ਬਣਾਈ ਤੇ ਕਰੈਕ ਕੀਤੀ ਗਈ। ਵੈਟ ਜਮ੍ਹਾ ਕਰਨ ਵਾਲੇ ਸਿਸਟਮ ਨੂੰ ਵੀ ਕਰੈਕ ਕੀਤਾ ਗਿਆ। ਇਨ੍ਹਾਂ ਵਪਾਰੀਆਂ ਨੇ ਲੋਕਾਂ ਤੋਂ ਤਾਂ ਟੈਕਸ ਲਿਆ ਪਰ ਬੈਂਕਾਂ ਤੇ ਸਿਸਟਮ ਵਿੱਚ ਟੈਕਸ ਜਮ੍ਹਾ ਕਰਨ ਦੀ ਐਂਟਰੀ ਦਖਾ ਦਿੰਦੇ ਸੀ ਪਰ ਅਸਲ ਵਿੱਚ ਟੈਕਸ ਜਮ੍ਹਾ ਨਹੀਂ ਕਰਦੇ ਸੀ। ਇਸ ਨਾਲ ਅਜਿਹਾ ਜਾਪਦਾ ਸੀ ਕਿ ਟੈਕਸ ਬੈਂਕਾਂ ਵਿੱਚ ਤਾਂ ਆਇਆ ਪਰ ਸਿਸਟਮ ਵਿੱਚ ਨਹੀਂ ਆਉਂਦਾ ਸੀ।
Published at : 12 Dec 2018 06:55 PM (IST) Tags: Delhi
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Attack On Kejriwal: ਹੁਣ ਤਾਂ ਇਹ ਵੀ ਹੋ ਸਕਦਾ ਕਿ ਅਰਵਿੰਦ ਕੇਜਰੀਵਾਲ ਖੁਦ ਆਪਣੇ ਆਪ ‘ਤੇ ਗੋਲ਼ੀਆਂ....., ਭਾਜਪਾ ਸਾਂਸਦ ਮਨੋਜ ਤਿਵਾਰੀ ਦਾ ਦਾਅਵਾ

Attack On Kejriwal: ਹੁਣ ਤਾਂ ਇਹ ਵੀ ਹੋ ਸਕਦਾ ਕਿ ਅਰਵਿੰਦ ਕੇਜਰੀਵਾਲ ਖੁਦ ਆਪਣੇ ਆਪ ‘ਤੇ ਗੋਲ਼ੀਆਂ....., ਭਾਜਪਾ ਸਾਂਸਦ ਮਨੋਜ ਤਿਵਾਰੀ ਦਾ ਦਾਅਵਾ

Punjab News: ਵਿਦੇਸ਼ੀ ਧਰਤੀ 'ਤੇ ਪੰਜਾਬੀ ਕੁੜੀਆਂ ਹੋ ਰਹੀਆਂ ਸੋਸ਼ਣ ਦਾ ਸ਼ਿਕਾਰ, ਵਿਦੇਸ਼ ਮੰਤਰਾਲੇ ਨੇ ਕੀਤੇ ਵੱਡੇ ਖੁਲਾਸੇ

Punjab News: ਵਿਦੇਸ਼ੀ ਧਰਤੀ 'ਤੇ ਪੰਜਾਬੀ ਕੁੜੀਆਂ ਹੋ ਰਹੀਆਂ ਸੋਸ਼ਣ ਦਾ ਸ਼ਿਕਾਰ, ਵਿਦੇਸ਼ ਮੰਤਰਾਲੇ ਨੇ ਕੀਤੇ ਵੱਡੇ ਖੁਲਾਸੇ

ਦਿੱਲੀ ‘ਚ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ AAP, 70 ਸੀਟਾਂ 'ਤੇ ਚੋਣ ਲੜਨ ਦੀ ਖਿੱਚੀ ਤਿਆਰੀ..., ਜਾਣੋ ਹੁਣ ਤੱਕ ਕੀ ਬਣ ਰਹੇ ਨੇ ਸਮੀਕਰਨ ?

ਦਿੱਲੀ ‘ਚ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ AAP, 70 ਸੀਟਾਂ 'ਤੇ ਚੋਣ ਲੜਨ ਦੀ ਖਿੱਚੀ ਤਿਆਰੀ..., ਜਾਣੋ ਹੁਣ ਤੱਕ ਕੀ ਬਣ ਰਹੇ ਨੇ ਸਮੀਕਰਨ ?

Cyclone Fengal Update: ਚੱਕਰਵਾਤੀ ਤੂਫਾਨ ਫੇਂਗਲ ਨੇ ਮਚਾਈ ਤਬਾਹੀ, ਹਸਪਤਾਲ ਅਤੇ ਘਰਾਂ ਚ ਭਰਿਆ ਪਾਣੀ; ਕਈ ਜ਼ਿਲਿਆਂ 'ਚ ਸਕੂਲ ਅਤੇ ਕਾਲਜ ਬੰਦ

Cyclone Fengal Update: ਚੱਕਰਵਾਤੀ ਤੂਫਾਨ ਫੇਂਗਲ ਨੇ ਮਚਾਈ ਤਬਾਹੀ, ਹਸਪਤਾਲ ਅਤੇ ਘਰਾਂ ਚ ਭਰਿਆ ਪਾਣੀ; ਕਈ ਜ਼ਿਲਿਆਂ 'ਚ ਸਕੂਲ ਅਤੇ ਕਾਲਜ ਬੰਦ

'AAP' ਵਿਧਾਇਕ ਗ੍ਰਿਫਤਾਰ, ਗੈਂਗ*ਸਟਰ ਨਾਲ ਆਡੀਓ ਕਲਿੱਪ ਵਾਈਰਲ ਹੋਣ ਤੋਂ ਬਾਅਦ ਹੋਈ ਕਾਰਵਾਈ, ਪੜ੍ਹੋ ਪੂਰੀ ਖਬਰ

'AAP' ਵਿਧਾਇਕ ਗ੍ਰਿਫਤਾਰ, ਗੈਂਗ*ਸਟਰ ਨਾਲ ਆਡੀਓ ਕਲਿੱਪ ਵਾਈਰਲ ਹੋਣ ਤੋਂ ਬਾਅਦ ਹੋਈ ਕਾਰਵਾਈ, ਪੜ੍ਹੋ ਪੂਰੀ ਖਬਰ

ਪ੍ਰਮੁੱਖ ਖ਼ਬਰਾਂ

TRAI New OTP Rule: 11 ਦਸੰਬਰ ਤੋਂ ਬਦਲਣਗੇ ਮੈਸੇਜਿੰਗ ਨਿਯਮ, Jio, Airtel, Vi ਅਤੇ BSNL ਯੂਜ਼ਰਸ ਜ਼ਰੂਰ ਜਾਣ ਲੈਣ

TRAI New OTP Rule: 11 ਦਸੰਬਰ ਤੋਂ ਬਦਲਣਗੇ ਮੈਸੇਜਿੰਗ ਨਿਯਮ, Jio, Airtel, Vi ਅਤੇ BSNL ਯੂਜ਼ਰਸ ਜ਼ਰੂਰ ਜਾਣ ਲੈਣ

ਫਰਾਈਡ ਚਿਕਨ ਤੋਂ ਲੈ ਕੇ ਕੈਚੱਪ ਤੱਕ, ਹਾਈ ਬੀਪੀ ਦੇ ਮਰੀਜ਼ਾਂ ਨੂੰ ਗਲਤੀ ਨਾਲ ਵੀ ਨਹੀਂ ਖਾਣੀ ਚਾਹੀਦੀ ਇਹ 5 ਚੀਜ਼ਾਂ

ਫਰਾਈਡ ਚਿਕਨ ਤੋਂ ਲੈ ਕੇ ਕੈਚੱਪ ਤੱਕ, ਹਾਈ ਬੀਪੀ ਦੇ ਮਰੀਜ਼ਾਂ ਨੂੰ ਗਲਤੀ ਨਾਲ ਵੀ ਨਹੀਂ ਖਾਣੀ ਚਾਹੀਦੀ ਇਹ 5 ਚੀਜ਼ਾਂ

World AIDS Day: ਪੰਜਾਬੀਆਂ ਨੂੰ ਏਡਜ਼ ਦੇ ਜਾਲ 'ਚ ਫਸੇ ਰਹੇ ਨਸ਼ੇ ਦੇ ਟੀਕੇ, ਔਰਤਾਂ ਵੀ ਲਪੇਟ 'ਚ, ਹੈਰਾਨ ਕਰਨ ਵਾਲੇ ਅੰਕੜੇ

World AIDS Day: ਪੰਜਾਬੀਆਂ ਨੂੰ ਏਡਜ਼ ਦੇ ਜਾਲ 'ਚ ਫਸੇ ਰਹੇ ਨਸ਼ੇ ਦੇ ਟੀਕੇ, ਔਰਤਾਂ ਵੀ ਲਪੇਟ 'ਚ, ਹੈਰਾਨ ਕਰਨ ਵਾਲੇ ਅੰਕੜੇ

ਟਰੰਪ ਦੀ ਵਜ੍ਹਾ ਕਰਕੇ ਵਧਣਗੀਆਂ ਭਾਰਤੀ ਵਿਦਿਆਰਥੀਆਂ ਦੀਆਂ ਦਿੱਕਤਾਂ? ਟੁੱਟ ਜਾਏਗਾ US ਪੜ੍ਹਨ ਦਾ ਸੁਫ਼ਨਾ?

ਟਰੰਪ ਦੀ ਵਜ੍ਹਾ ਕਰਕੇ ਵਧਣਗੀਆਂ ਭਾਰਤੀ ਵਿਦਿਆਰਥੀਆਂ ਦੀਆਂ ਦਿੱਕਤਾਂ? ਟੁੱਟ ਜਾਏਗਾ US ਪੜ੍ਹਨ ਦਾ ਸੁਫ਼ਨਾ?