News
News
ਟੀਵੀabp shortsABP ਸ਼ੌਰਟਸਵੀਡੀਓ
X

ਨਕਲੀ ਆਈਡੀ-ਪਾਸਵਰਡ ਸਹਾਰੇ 262 ਕਰੋੜ ਉਡਾਏ, ਮਨੀਸ਼ ਸਿਸੋਦੀਆ ਵੱਲੋਂ ਖੁਲਾਸਾ

Share:
ਨਵੀਂ ਦਿੱਲੀ: ਦਿੱਲੀ ਸਰਕਾਰ ਵੈਟ GST ਵਿਭਾਗ ਨੇ ਸਾਈਬਰ ਟੈਕਸ ਫਰੌਡ ਦੇ ਵੱਡੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਕੁਝ ਸਾਈਬਰ ਅਪਰਾਧੀ ਦਿੱਲੀ ਸਰਕਾਰ ਤੇ ਬੈਂਕਾਂ ਦੇ ਵੈਟ ਵਿਭਾਗ ਦੇ ਆਈਡੀ-ਪਾਸਵਰਡ ਚੋਰੀ ਕਰਕੇ 262 ਕਰੋੜ ਦਾ ਚੂਨਾ ਲਾ ਚੁੱਕੇ ਹਨ। ਟੈਕਸ ਵਿਭਾਗ ਨੇ ਦੱਸਿਆ ਕਿ 2013 ਤੋਂ ਹੀ ਇਹ ਕਾਰਨਾਮਾ ਚੱਲ ਰਿਹਾ ਸੀ। ਦਿੱਲੀ ਦੇ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਲੀ ਵਿੱਚ 27 ਬੈਂਕਾਂ ਜ਼ਰੀਏ ਟੈਕਸ ਜਮ੍ਹਾ ਕੀਤਾ ਜਾਂਦਾ ਹੈ। ਸਾਈਬਰ ਅਪਰਾਧੀਆਂ ਨੇ 13 ਬੈਂਕਾਂ ਤੇ ਸਬੰਧਤ ਵਿਭਾਗ ਦੇ ਆਈਡੀ ਪਾਸਵਰਡ ਚੋਰੀ ਕੀਤੇ ਤੇ ਉਸ ਵਿੱਚ 262 ਕਰੋੜ ਦਾ ਲੈਣ-ਦੇਣ ਦਿਖਾਇਆ। ਦੱਸਿਆ ਜਾ ਰਿਹਾ ਹੈ ਕਿ ਇਹ ਫਰਜ਼ੀਵਾੜਾ 2013 ਤੋਂ ਹੀ ਚੱਲ ਰਿਹਾ ਸੀ ਤੇ ਇਸ ਵਿੱਚ 8 ਹਜ਼ਾਰ 700 ਟਰੇਡਰਸ ਵੀ ਸ਼ਾਮਲ ਸਨ। ਸਰਕਾਰ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਮਿਲੀ ਸੀ। ਉਦੋਂ ਤੋਂ ਹੀ ਇਸ ਮਾਮਲੇ ਦੀ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਸੀ ਤੇ ਸਿਸਟਮ ਨੂੰ ਹਾਈ ਅਲਰਟ ’ਤੇ ਰੱਖਿਆ ਹੋਇਆ ਸੀ। ਸਰਕਾਰ ਨੇ ਆਰਥਕ ਅਪਰਾਧ ਸ਼ਾਖਾ (EOW) ਵਿੱਚ ਇਸ ਦੀ FIR ਵੀ ਦਰਜ ਕਰਵਾ ਦਿੱਤੀ ਹੈ। ਸਿਸੋਦੀਆ ਨੇ ਸਪਸ਼ਟ ਕੀਤਾ ਹੈ ਕਿ ਜੇ ਇਸ ਮਾਮਲੇ ਵਿੱਚ ਵਿਭਾਗ ਦੀ ਵੀ ਮਿਲੀ ਭੁਗਤ ਹੋਈ ਤਾਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ। ਸਿਸੋਦੀਆ ਨੇ ਦੱਸਿਆ ਕਿ ਸਾਢੇ ਅੱਠ ਹਜ਼ਾਰ ਤੋਂ ਵੱਧ ਟਰੇਡਰਸ ਨੇ ਵੈਟ ਸਿਸਟਮ ’ਤੇ ਆਈਡੀ ਬਣਾਈ। ਜਿਨ੍ਹਾਂ ਬੈਂਕਾਂ ਵਿੱਚ ਟੈਕਸ ਜਮ੍ਹਾ ਹੁੰਦਾ ਸੀ, ਉਨ੍ਹਾਂ ਵਿੱਚੋਂ 13 ਬੈਂਕਾਂ ਵਿੱਚ ID ਬਣਾਈ ਤੇ ਕਰੈਕ ਕੀਤੀ ਗਈ। ਵੈਟ ਜਮ੍ਹਾ ਕਰਨ ਵਾਲੇ ਸਿਸਟਮ ਨੂੰ ਵੀ ਕਰੈਕ ਕੀਤਾ ਗਿਆ। ਇਨ੍ਹਾਂ ਵਪਾਰੀਆਂ ਨੇ ਲੋਕਾਂ ਤੋਂ ਤਾਂ ਟੈਕਸ ਲਿਆ ਪਰ ਬੈਂਕਾਂ ਤੇ ਸਿਸਟਮ ਵਿੱਚ ਟੈਕਸ ਜਮ੍ਹਾ ਕਰਨ ਦੀ ਐਂਟਰੀ ਦਖਾ ਦਿੰਦੇ ਸੀ ਪਰ ਅਸਲ ਵਿੱਚ ਟੈਕਸ ਜਮ੍ਹਾ ਨਹੀਂ ਕਰਦੇ ਸੀ। ਇਸ ਨਾਲ ਅਜਿਹਾ ਜਾਪਦਾ ਸੀ ਕਿ ਟੈਕਸ ਬੈਂਕਾਂ ਵਿੱਚ ਤਾਂ ਆਇਆ ਪਰ ਸਿਸਟਮ ਵਿੱਚ ਨਹੀਂ ਆਉਂਦਾ ਸੀ।
Published at : 12 Dec 2018 06:55 PM (IST) Tags: Delhi
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Marburg Virus: ਸਿਰ ਦਰਦ, ਬੁਖਾਰ ਤੇ ਅੱਖਾਂ ਵਿੱਚੋਂ ਖੂਨ ਵਗਣਾ ! ਖ਼ਤਰਨਾਕ ਵਾਇਰਸ ਕਾਰਨ 15 ਦੀ ਹੋਈ ਮੌਤ, 17 ਦੇਸ਼ਾਂ 'ਚ ਅਲਰਟ ਜਾਰੀ

Marburg Virus: ਸਿਰ ਦਰਦ, ਬੁਖਾਰ ਤੇ ਅੱਖਾਂ ਵਿੱਚੋਂ ਖੂਨ ਵਗਣਾ ! ਖ਼ਤਰਨਾਕ ਵਾਇਰਸ ਕਾਰਨ 15 ਦੀ ਹੋਈ ਮੌਤ, 17 ਦੇਸ਼ਾਂ 'ਚ ਅਲਰਟ ਜਾਰੀ

India Airports: ਦੇਸ਼ ਦੇ ਕਈ ਹੋਰ ਹਵਾਈ ਅੱਡੇ ਲੀਜ਼ 'ਤੇ ਦੇਣ ਜਾ ਰਹੀ ਕੇਂਦਰ ਸਰਕਾਰ! ਲਿਸਟ ਉਡਾ ਦਏਗੀ ਹੋਸ਼

India Airports: ਦੇਸ਼ ਦੇ ਕਈ ਹੋਰ ਹਵਾਈ ਅੱਡੇ ਲੀਜ਼ 'ਤੇ ਦੇਣ ਜਾ ਰਹੀ ਕੇਂਦਰ ਸਰਕਾਰ! ਲਿਸਟ ਉਡਾ ਦਏਗੀ ਹੋਸ਼

Farmers Protest: ਦਿੱਲੀ ਕੂਚ ਕਰਨ ਤੋਂ ਪਹਿਲਾਂ ਕਿਸਾਨ-ਪੁਲਿਸ ਵਿਚਾਲੇ ਮੀਟਿੰਗ, ਜਾਣੋ ਆਵਾਜਾਈ 'ਚ ਰੁਕਾਵਟ ਨੂੰ ਲੈ ਪੰਧੇਰ ਕੀ ਬੋਲੇ?

Farmers Protest: ਦਿੱਲੀ ਕੂਚ ਕਰਨ ਤੋਂ ਪਹਿਲਾਂ ਕਿਸਾਨ-ਪੁਲਿਸ ਵਿਚਾਲੇ ਮੀਟਿੰਗ, ਜਾਣੋ ਆਵਾਜਾਈ 'ਚ ਰੁਕਾਵਟ ਨੂੰ ਲੈ ਪੰਧੇਰ ਕੀ ਬੋਲੇ?

Farmer Protest: ਕਿਸਾਨਾਂ ਨੇ ਦਿੱਲੀ ਮਾਰਚ 'ਤੇ ਲਾਈ ਬ੍ਰੇਕ, ਸਰਕਾਰ ਨੇ ਹਾਈਵੇ ਤੋਂ ਹਟਾਈਆਂ ਰੋਕਾਂ ! ਜਾਣੋ ਹੁਣ ਕਿਵੇਂ ਬਣੀ ਦੋਵਾਂ ਵਿਚਾਲੇ ਸਹਿਮਤੀ ?

Farmer Protest: ਕਿਸਾਨਾਂ ਨੇ ਦਿੱਲੀ ਮਾਰਚ 'ਤੇ ਲਾਈ ਬ੍ਰੇਕ, ਸਰਕਾਰ ਨੇ ਹਾਈਵੇ ਤੋਂ ਹਟਾਈਆਂ ਰੋਕਾਂ ! ਜਾਣੋ ਹੁਣ ਕਿਵੇਂ ਬਣੀ ਦੋਵਾਂ ਵਿਚਾਲੇ ਸਹਿਮਤੀ ?

ABP Exclusive: ਲਾਹੌਰ 'ਚ ਦਿਸਿਆ 26/11 ਹਮਲੇ ਦਾ ਮਾਸਟਰਮਾਈਂਡ ! ਚੈਂਪੀਅਨਸ ਟਰਾਫੀ ਦੇ ਮੈਚ ਵਾਲੀਆਂ ‘ਥਾਵਾਂ’ ‘ਤੇ ਕਰ ਰਿਹਾ ਤਕਰੀਰਾਂ, ਸਾਜਿਸ਼ ਵੱਲ ਇਸ਼ਾਰਾ...?

ABP Exclusive: ਲਾਹੌਰ 'ਚ ਦਿਸਿਆ 26/11 ਹਮਲੇ ਦਾ ਮਾਸਟਰਮਾਈਂਡ ! ਚੈਂਪੀਅਨਸ ਟਰਾਫੀ ਦੇ ਮੈਚ ਵਾਲੀਆਂ ‘ਥਾਵਾਂ’ ‘ਤੇ ਕਰ ਰਿਹਾ ਤਕਰੀਰਾਂ, ਸਾਜਿਸ਼ ਵੱਲ ਇਸ਼ਾਰਾ...?

ਪ੍ਰਮੁੱਖ ਖ਼ਬਰਾਂ

Punajb News: ਨਵੀਂ ਲੀਡਰਸ਼ਿਪ ਹੱਥ ਹੋਏਗੀ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ! ਥਾਪਿਆ ਜਾਏਗਾ ਨਵਾਂ ਪ੍ਰਧਾਨ ਤੇ ਅਹੁਦੇਦਾਰ

Punajb News: ਨਵੀਂ ਲੀਡਰਸ਼ਿਪ ਹੱਥ ਹੋਏਗੀ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ! ਥਾਪਿਆ ਜਾਏਗਾ ਨਵਾਂ ਪ੍ਰਧਾਨ ਤੇ ਅਹੁਦੇਦਾਰ

Punjab News: ਲੱਖਾ ਸਿਧਾਣਾ ਦੇ 9 ਸਾਥੀਆਂ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ, ਬੁੱਢੇ ਨਾਲੇ ‘ਚ ਡਿੱਗਦੇ ਗੰਦੇ ਪਾਣੀ ਨੂੰ ਲਾਉਣਾ ਬੰਨ੍ਹ, ਲੁਧਿਆਣਾ ‘ਚ ਬਣੀ ਟਕਰਾਅ ਦੀ ਸਥਿਤੀ ?

Punjab News: ਲੱਖਾ ਸਿਧਾਣਾ ਦੇ 9 ਸਾਥੀਆਂ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ, ਬੁੱਢੇ ਨਾਲੇ ‘ਚ ਡਿੱਗਦੇ ਗੰਦੇ ਪਾਣੀ ਨੂੰ ਲਾਉਣਾ ਬੰਨ੍ਹ, ਲੁਧਿਆਣਾ ‘ਚ ਬਣੀ ਟਕਰਾਅ ਦੀ ਸਥਿਤੀ ?

Sukhbir Singh Badal: ਗਲੇ 'ਚ ਤਖ਼ਤੀ ਪਾ ਸੇਵਾ ਕਰਨਗੇ ਸੁਖਬੀਰ ਬਾਦਲ, ਤਿੰਨ ਦਿਨਾਂ 'ਚ ਅਸਤੀਫ਼ਾ ਵੀ ਹੋਏਗਾ ਮਨਜ਼ੂਰ; ਸਾਥ ਦੇਣ ਵਾਲੇ ਵੀ ਟਾਇਲਟ ਕਰਨਗੇ ਸਾਫ

Sukhbir Singh Badal: ਗਲੇ 'ਚ ਤਖ਼ਤੀ ਪਾ ਸੇਵਾ ਕਰਨਗੇ ਸੁਖਬੀਰ ਬਾਦਲ, ਤਿੰਨ ਦਿਨਾਂ 'ਚ ਅਸਤੀਫ਼ਾ ਵੀ ਹੋਏਗਾ ਮਨਜ਼ੂਰ; ਸਾਥ ਦੇਣ ਵਾਲੇ ਵੀ ਟਾਇਲਟ ਕਰਨਗੇ ਸਾਫ

Punjab Weather: ਪੰਜਾਬ 'ਚ ਚੱਕਰਵਾਤੀ ਤੂਫਾਨ ਢਾਏਗਾ ਕਹਿਰ! ਮੀਂਹ ਤੋਂ ਬਾਅਦ ਠੰਡ ਨਾਲ ਕੰਬਣਗੇ ਲੋਕ, ਜਾਣੋ ਆਪਣੇ ਸ਼ਹਿਰ ਦਾ ਮੌਸਮ

Punjab Weather: ਪੰਜਾਬ 'ਚ ਚੱਕਰਵਾਤੀ ਤੂਫਾਨ ਢਾਏਗਾ ਕਹਿਰ! ਮੀਂਹ ਤੋਂ ਬਾਅਦ ਠੰਡ ਨਾਲ ਕੰਬਣਗੇ ਲੋਕ, ਜਾਣੋ ਆਪਣੇ ਸ਼ਹਿਰ ਦਾ ਮੌਸਮ