Delhi Excise Policy: ਦਿੱਲੀ ਆਬਕਾਰੀ ਨੀਤੀ ਨਾਲ ਸੰਬੰਧਤ ਮਾਮਲੇ ਵਿੱਚ, ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਦੀ ਨੇਤਾ ਕੇ ਕਵਿਤਾ ਨੂੰ 15 ਅਪ੍ਰੈਲ, 2024 ਤੱਕ ਰਾਉਸ ਐਵੇਨਿਊ ਅਦਾਲਤ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਅਦਾਲਤ ਨੇ ਸ਼ੁੱਕਰਵਾਰ (12 ਅਪ੍ਰੈਲ, 2024) ਦੇ ਦਿਨ ਕੇ. ਕਵਿਤਾ ਨੂੰ ਪੰਜ ਦਿਨ ਦੀ ਰਿਮਾਂਡ ਦੇਣ ਦੀ ਬੇਨਤੀ ਵਾਲੀ ਸੀਬੀਆਈ ਦੀ ਪਟੀਸ਼ਨ 'ਤੇ ਹੁਕਮ ਸ਼ਾਮ ਤੱਕ ਰਾਖਵਾਂ ਰੱਖ ਲਿਆ ਗਿਆ ਸੀ।
ਸੀਬੀਆਈ ਨੇ ਕਵਿਤਾ ਨੂੰ ਦਿੱਲੀ ਲਿਕਰ ਪਾਲਿਸੀ ਕੇਸ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਸੀਬੀਆਈ ਨੇ ਕਵਿਤਾ ਨੂੰ ਅਪਰਾਧਿਕ ਸਾਜ਼ਿਸ਼ ਅਤੇ ਖਾਤਿਆਂ ਵਿੱਚ ਹੇਰਾਫੇਰੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਕੁਝ ਧਾਰਾਵਾਂ ਦੇ ਤਹਿਤ ਹਿਰਾਸਤ ਵਿੱਚ ਲਿਆ ਸੀ। ਸੀਬੀਆਈ ਨੇ ਅਦਾਲਤ ਤੋਂ ਬੀਆਰਐਸ ਆਗੂ ਦੇ 5 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ।
ਮੁੱਖ ਸਾਜ਼ਿਸ਼ਕਾਰਾਂ ਵਿੱਚੋਂ ਇੱਕ ਹੈ
ਅਦਾਲਤ ਵਿੱਚ ਸੁਣਵਾਈ ਦੌਰਾਨ ਸੀਬੀਆਈ ਦੇ ਵਕੀਲ ਨੇ ਕਿਹਾ ਕਿ ਕੇ ਕਵਿਤਾ ਨੇ ਆਮ ਆਦਮੀ ਪਾਰਟੀ ਨੂੰ 100 ਕਰੋੜ ਰੁਪਏ ਦੀ ਰਿਸ਼ਵਤ ਦੇਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਉਹ ਮੁੱਖ ਸਾਜ਼ਿਸ਼ਕਾਰਾਂ ਵਿੱਚੋਂ ਇੱਕ ਹੈ। ਇੱਕ ਵੱਡੇ ਕਾਰੋਬਾਰੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਅਤੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਆਬਕਾਰੀ ਨੀਤੀ ਰਾਹੀਂ ਸਮਰਥਨ ਦੇਣ ਦਾ ਭਰੋਸਾ ਦਿੱਤਾ। ਇਸ ਮਾਮਲੇ ਨਾਲ ਸਬੰਧਤ ਕਈ ਮੁਲਜ਼ਮਾਂ ਦੇ ਬਿਆਨ ਦਰਜ ਕੀਤੇ ਗਏ ਹਨ। ਵਕੀਲ ਨੇ ਦੱਸਿਆ ਕਿ ਮੀਟਿੰਗ ਹੋਟਲ ਤਾਜ ਵਿੱਚ ਹੋਈ ਸੀ।
ਸੀਬੀਆਈ ਨੇ ਦੱਸਿਆ ਕਵਿਤਾ ਦੀ ਹਿਰਾਸਤ ਦੀ ਲੋੜ ਕਿਉਂ?
ਸੀਬੀਆਈ ਨੇ ਅਦਾਲਤ ਵਿੱਚ ਦੱਸਿਆ ਕਿ ਬਲੈਕਲਿਸਟ ਹੋਣ ਦੇ ਬਾਵਜੂਦ ਮਨੀਸ਼ ਸਿਸੋਦੀਆ ਦੇ ਦਬਾਅ ਹੇਠ ਇੰਡੋ ਸਪਿਰਿਟ ਨੂੰ ਲਾਇਸੈਂਸ ਦਿੱਤਾ ਗਿਆ। ਬੁਚੀ ਬਾਬੂ ਦੀ ਗੱਲਬਾਤ ਤੋਂ ਪਤਾ ਲੱਗਾ ਹੈ ਕਿ ਕੇ ਕਵਿਤਾ ਦੀ ਇੰਡੋ ਸਪਿਰਿਟ ਵਿੱਚ ਹਿੱਸੇਦਾਰੀ ਸੀ। ਹਵਾਲਾ ਆਪਰੇਟਰ ਦੇ ਬਿਆਨ 'ਚ ਖੁਲਾਸਾ ਹੋਇਆ ਕਿ 11.9 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।ਜਾਂਚ ਏਜੰਸੀ ਨੇ ਕਿਹਾ ਕਿ ਦਿਨੇਸ਼ ਅਰੋੜਾ ਦੇ ਬਿਆਨ ਤੋਂ ਸਪੱਸ਼ਟ ਹੈ ਕਿ ਅਭਿਸ਼ੇਕ ਬੋਇਨਪੱਲੀ ਨੇ ਵਿਜੇ ਨਾਇਰ ਨੂੰ 100 ਕਰੋੜ ਰੁਪਏ ਦਿੱਤੇ ਜਾਣ ਦੀ ਜਾਣਕਾਰੀ ਦਿੱਤੀ ਸੀ।
ਸੀਬੀਆਈ ਨੇ ਕਿਹਾ ਕਿ ਦੱਖਣ ਵਿੱਚ ਸਿੰਡੀਕੇਟ ਚਲਾ ਕੇ ਸ਼ਰਾਬ ਨੀਤੀ ਮਾਮਲੇ ਵਿੱਚ ਕੇ ਕਵਿਤਾ ਦੀ ਵੱਡੀ ਭੂਮਿਕਾ ਹੈ। ਇਸ ਮਾਮਲੇ ਵਿੱਚ ਕਵਿਤਾ ਤੋਂ ਅਹਿਮ ਪੁੱਛਗਿੱਛ ਕੀਤੀ ਜਾਣੀ ਹੈ। ਤਿਹਾੜ ਜੇਲ੍ਹ 'ਚ ਕੀਤੀ ਗਈ ਪੁੱਛਗਿੱਛ ਦੌਰਾਨ ਕਵਿਤਾ ਨੇ ਸਵਾਲਾਂ ਦੇ ਸਿੱਧੇ ਜਵਾਬ ਨਹੀਂ ਦਿੱਤੇ, ਇਸ ਲਈ ਸਾਨੂੰ ਉਸ ਤੋਂ ਪੁੱਛਗਿੱਛ ਲਈ ਹਿਰਾਸਤ ਦੀ ਲੋੜ ਹੈ। ਸਾਨੂੰ ਆਪਣੇ ਕੋਲ ਮੌਜੂਦ ਗਵਾਹਾਂ ਅਤੇ ਸਬੂਤਾਂ ਨਾਲ ਕਵਿਤਾ ਦਾ ਸਾਹਮਣਾ ਕਰਨਾ ਪਵੇਗਾ। ਇਸ ਮਾਮਲੇ ਵਿੱਚ ਹੋਰ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਦਾ ਪਤਾ ਲਗਾਉਣਾ ਹੈ। ਇਸ ਲਈ ਅਸੀਂ ਹਿਰਾਸਤ ਚਾਹੁੰਦੇ ਹਾਂ।
ਅਦਾਲਤ ਵਿੱਚ ਹਿਰਾਸਤ ਦੀ ਮੰਗ ਕਰਦੇ ਹੋਏ ਸੀਬੀਆਈ ਨੇ ਕਿਹਾ ਕਿ ਮਾਰਚ-ਮਈ 2021 ਵਿੱਚ ਜਦੋਂ ਆਬਕਾਰੀ ਨੀਤੀ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਸੀ ਤਾਂ ਅਰੁਣ ਪਿੱਲੈ, ਬੁਚੀ ਬਾਬੂ, ਅਭਿਸ਼ੇਕ ਬੋਇਨਪੱਲੀ। ਇਹ ਸਾਰੇ ਦਿੱਲੀ ਦੇ ਹੋਟਲ ਤਾਜ ਵਿੱਚ ਠਹਿਰੇ ਹੋਏ ਸਨ। ਕਵਿਤਾ ਨੇ ਦਸੰਬਰ 2021 'ਚ ਸ਼ਰਤ ਰੈੱਡੀ 'ਤੇ 25 ਕਰੋੜ ਰੁਪਏ ਦੇਣ ਲਈ ਦਬਾਅ ਪਾਇਆ ਸੀ। ਰੈੱਡੀ ਨੇ ਇਨਕਾਰ ਕਰਨ 'ਤੇ ਨਤੀਜੇ ਭੁਗਤਣ ਦੀ ਧਮਕੀ ਦਿੱਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।