ਪੜਚੋਲ ਕਰੋ
Advertisement
ਘਰ 'ਚ ਅੱਗ ਲੱਗਣ ਨਾਲ ਦੋ ਸਕੇ ਭਰਾਵਾਂ ਦੀ ਮੌਤ
ਪੁਲਿਸ ਨੂੰ ਸ਼ੱਕ ਹੈ ਕਿ ਬਿਜਲੀ ਦੇ ਸ਼ੌਰਟ ਸਰਕਟ ਕਾਰਨ ਇਹ ਅੱਗ ਲੱਗੀ। ਦਰਅਸਲ ਅੱਗ ਬਝਾਊ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਅੱਗ ਬਾਰੇ ਸ਼ਾਮ ਪੌਣੇ ਤਿੰਨ ਵਜੇ ਫੋਨ ਆਇਆ ਜਿਸ ਤੋਂ ਬਾਅਦ ਤਿੰਨ ਅੱਗ ਬਝਾਊ ਗੱਡੀਆਂ ਘਟਨਾ ਸਥਾਨ 'ਤੇ ਭੇਜੀਆਂ ਗਈਆਂ।
ਨਵੀਂ ਦਿੱਲੀ: ਦੱਖਣੀ-ਪੱਛਮੀ ਦਿੱਲੀ ਦੇ ਸਾਗਰਪੁਰ ਇਲਾਕੇ 'ਚ ਸ਼ੁੱਕਰਵਾਰ ਫੁਟਵੀਅਰ ਸੋਲ ਦੇ ਇਕ ਸਟੋਰ 'ਚ ਅੱਗ ਲੱਗਣ ਨਾਲ ਦੋ ਭਰਾਵਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਮ੍ਰਿਤਕਾਂ 'ਚ ਪੰਜ ਸਾਲਾ ਆਯੁਸ਼ ਤੇ 6 ਸਾਲਾ ਸ੍ਰੀਯਾਂਸ਼ ਸ਼ਾਮਲ ਹਨ। ਦੋਵਾਂ ਦੇ ਪਿਤਾ ਫੁਟਵਿਅਰ ਸੋਲ ਦਾ ਕੰਮ ਕਰਦੇ ਹਨ ਤੇ ਆਪਣੇ ਕਿਰਾਏ ਦੇ ਘਰ ਦੇ ਇਕ ਕਮਰੇ 'ਚ ਉਨ੍ਹਾਂ ਸਮਾਨ ਰੱਖਿਆ ਹੋਇਆ ਸੀ।
ਪੁਲਿਸ ਨੂੰ ਸ਼ੱਕ ਹੈ ਕਿ ਬਿਜਲੀ ਦੇ ਸ਼ੌਰਟ ਸਰਕਟ ਕਾਰਨ ਇਹ ਅੱਗ ਲੱਗੀ। ਦਰਅਸਲ ਅੱਗ ਬਝਾਊ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਅੱਗ ਬਾਰੇ ਸ਼ਾਮ ਪੌਣੇ ਤਿੰਨ ਵਜੇ ਫੋਨ ਆਇਆ ਜਿਸ ਤੋਂ ਬਾਅਦ ਤਿੰਨ ਅੱਗ ਬਝਾਊ ਗੱਡੀਆਂ ਘਟਨਾ ਸਥਾਨ 'ਤੇ ਭੇਜੀਆਂ ਗਈਆਂ। ਚਾਰ ਵਜੇ ਤਕ ਅੱਗ 'ਤੇ ਕਾਬੂ ਪਾ ਲਿਆ ਗਿਆ।
ਇਸ ਘਟਨਾ 'ਚ ਮਾਰੇ ਗਏ ਦੋ ਮਾਸੂਮ ਬੱਚਿਆਂ ਤੋਂ ਬਾਅਦ ਪਰਿਵਾਰ ਦੀ ਰੋ-ਰੋ ਕੇ ਬੁਰੀ ਹਾਲਤ ਹੈ ਤੇ ਆਸਪਾਸ ਦੇ ਇਲਾਕੇ 'ਚ ਵੀ ਸੋਗ ਫੈਲਗਿਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਸਿਹਤ
ਪੰਜਾਬ
Advertisement