ਪੜਚੋਲ ਕਰੋ

ਵਿਆਹ ਦਾ ਮਤਲਬ ਇਹ ਨਹੀਂ ਕਿ ਔਰਤ ਹਮੇਸ਼ਾ ਸੈਕਸ ਲਈ ਤਿਆਰ ਹੋਵੇ: ਹਾਈਕੋਰਟ

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਕਿਹਾ ਹੈ ਕਿ ਵਿਆਹ ਦਾ ਮਤਲਬ ਇਹ ਨਹੀਂ ਕਿ ਕੋਈ ਔਰਤ ਆਪਣੇ ਪਤੀ ਨਾਲ ਸਰੀਰਕ ਸਬੰਧ ਬਣਾਉਣ ਲਈ ਹਮੇਸ਼ਾ ਰਾਜ਼ੀ ਹੋਵੇ ਤੇ ਇਹ ਜ਼ਰੂਰੀ ਨਹੀਂ ਕਿ ਬਲਾਤਕਾਰ ਲਈ ਹਮੇਸ਼ਾ ਧੱਕਾ ਕੀਤਾ ਗਿਆ ਹੋਵੇ। ਕਾਰਜਕਾਰੀ ਚੀਫ਼ ਜਸਟਿਸ ਗੀਤਾ ਮਿੱਤਲ ਤੇ ਜਸਟਿਸ ਸੀ ਹਰੀ ਸ਼ੰਕਰ ਦੇ ਬੈਂਚ ਨੇ ਕਿਹਾ ਕਿ ਵਿਆਹ ਵਗਰੇ ਰਿਸ਼ਤੇ ਵਿੱਚ ਮਰਦ ਤੇ ਔਰਤ, ਦੋਵੇਂ ਸਰੀਰਕ ਸਬੰਧਾਂ ਲਈ 'ਨਾ' ਕਹਿਣ ਦੇ ਹੱਕਦਾਰ ਹਨ। ਅਦਾਲਤ ਨੇ ਇਹ ਟਿੱਪਣੀ ਉਨ੍ਹਾਂ ਪਟੀਸ਼ਨਾਂ ਦੀ ਸੁਣਵਾਈ ਕਰਦਿਆਂ ਕੀਤੀ ਹੈ ਜਿਨ੍ਹਾਂ ਵਿੱਚ ਵਿਆਹੁਤਾ ਰੇਪ ਨੂੰ ਅਪਰਾਧ ਬਣਾਉਣ ਦੀ ਮੰਗ ਕੀਤੀ ਗਈ ਹੈ। ਬੈਂਚ ਨੇ ਕਿਹਾ ਕਿ ਵਿਆਹ ਦਾ ਮਤਲਬ ਇਹ ਨਹੀਂ ਕਿ ਸਰੀਰਕ ਸਬੰਧ ਬਣਾਉਣ ਲਈ ਔਰਤ ਹਰ ਸਮੇਂ ਤਿਆਰ, ਇੱਛੁੱਕ ਤੇ ਰਾਜ਼ੀ ਹੋਵੇ। ਮਰਦ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਔਰਤ ਨੇ ਆਪਣੀ ਰਜ਼ਾਮੰਦੀ ਦਿੱਤੀ ਹੈ। ਹਾਈਕੋਰਟ ਨੇ ਐਨਜੀਓ ਮੈੱਨ ਵੈੱਲਫੇਅਰ ਟਰੱਸਟ ਦੀ ਇਸ ਦਲੀਲ ਨੂੰ ਵੀ ਖਾਰਜ ਕਰ ਦਿੱਤਾ ਕਿ ਪਤੀ-ਪਤਨੀ ਦਰਮਿਆਨ ਜਿਣਸੀ ਹਿੰਸਾ ਵਿੱਚ ਤਾਕਤ ਦੀ ਵਰਤੋਂ ਜਾਂ ਅਜਿਹਾ ਕਰਨ ਦੀ ਧਮਕੀ ਇਸ 'ਜੁਰਮ' ਦੇ ਹੋਣ ਦਾ ਮਹੱਤਵਪੂਰਨ ਕਾਰਕ ਹੋਵੇ। ਐਨਜੀਓ ਨੇ ਵਿਆਹੁਤਾ ਬਲਾਤਕਾਰ ਨੂੰ ਅਪਰਾਧ ਬਣਾਉਣ ਵਾਲੀ ਪਟੀਸ਼ਨ ਦਾ ਵਿਰੋਧ ਕਰ ਰਿਹਾ ਹੈ। ਅਦਾਲਤ ਨੇ ਕਿਹਾ ਕਿ ਇਹ ਕਹਿਣਾ ਗ਼ਲ ਹੈ ਕਿ ਬਲਾਤਕਾਰ ਲਈ ਸਰੀਰਕ ਤਾਕਤ ਦੀ ਵਰਤੋਂ ਜ਼ਰੂਰੀ ਹੈ। ਇਹ ਜ਼ਰੂਰੀ ਨਹੀਂ ਹੈ ਕਿ ਬਲਾਤਕਾਰ ਵਿੱਚ ਸੱਟਾਂ ਵੀ ਵੱਜੀਆਂ ਹੋਣ। ਮੌਜੂਦਾ ਸਮੇਂ ਵਿੱਚ ਬਲਾਤਕਾਰ ਦੀ ਪਰਿਭਾਸ਼ਾ ਪੂਰੀ ਤਰ੍ਹਾਂ ਨਾਲ ਵੱਖਰੀ ਹੈ। ਐਨਜੀਓ ਵੱਲ਼ੋਂ ਪੇਸ਼ ਹੋਏ ਅਮਿਤ ਲਖਾਨੀ ਤੇ ਰਿਤਵਿਕ ਬਿਸਾਰੀਆ ਨੇ ਦਲੀਲ ਦਿੱਤੀ ਹੈ ਕਿ ਪਤਨੀ ਨੂੰ ਮੌਜੂਦਾ ਕਾਨੂੰਨਾਂ ਤਹਿਤ ਵਿਆਹ ਵਿੱਚ ਜਿਣਸੀ ਹਿੰਸਾ ਤਹਿਤ 'ਬਚਾਅ' ਹਾਸਲ ਹੈ। ਇਸ 'ਤੇ ਅਦਾਲਤ ਨੇ ਕਿਹਾ ਕਿ ਜੇਕਰ ਹੋਰ ਕਾਨੂੰਨਾਂ ਵਿੱਚ ਅਜਿਹਾ ਸ਼ਾਮਲ ਹੈ ਤਾਂ ਆਈਪੀਸੀ ਦੀ ਧਾਰਾ 375 ਵਿੱਚ ਇਹ ਕਿਉਂ ਹੋਣਾ ਚਾਹੀਦਾ ਹੈ। ਇਸ ਧਾਰਾ ਮੁਤਾਬਕ ਕਿਸੇ ਵਿਅਕਤੀ ਦਾ ਆਪਣੀ ਪਤਨੀ ਨਾਲ ਸਰੀਰਕ ਸਬੰਧ ਬਣਾਉਣਾ ਬਲਾਤਕਾਰ ਨਹੀਂ ਹੈ। ਅਦਾਲਤ ਨੇ ਕਿਹਾ, "ਸ਼ਕਤੀ ਦੀ ਵਰਤੋਂ ਬਲਾਤਕਾਰ ਤੋਂ ਪਹਿਲਾਂ ਲਾਜ਼ਮੀ ਨਹੀਂ ਹੈ। ਜੇਕਰ ਕੋਈ ਵਿਅਕਤੀ ਆਪਣੀ ਪਤਨੀ ਨੂੰ ਵਿੱਤੀ ਦਬਾਅ ਵਿੱਚ ਰੱਖਦਾ ਹੈ ਤੇ ਕਹਿੰਦਾ ਹੈ ਕਿ ਜੇਕਰ ਉਹ ਉਸ ਨਾਲ ਸਰੀਰਕ ਸਬੰਧ ਨਹੀਂ ਬਣਾਏਗੀ ਤਾਂ ਉਸ ਨੂੰ ਘਰ ਤੇ ਬੱਚਿਆਂ ਦੇ ਖਰਚ ਲਈ ਪੈਸੇ ਨਹੀਂ ਦੇਵੇਗਾ ਤਾਂ ਔਰਤ ਨੂੰ ਅਜਿਹਾ ਧਮਕੀ ਕਾਰਨ ਕਰਨਾ ਪੈਂਦਾ ਹੈ। ਬਾਅਦ ਵਿੱਚ ਉਹ ਪਤੀ ਵਿਰੁੱਧ ਕੇਸ ਦਰਜ ਕਰਵਾਉਂਦੀ ਹੈ ਤਾਂ ਕੀ ਹੋਵੇਗਾ?" ਮਾਮਲੇ ਵਿੱਚ ਫਿਲਹਾਲ ਦਲੀਲਾਂ ਪੂਰੀਆਂ ਨਹੀਂ ਹੋਈਆਂ ਹਨ ਤੇ ਅੱਠ ਅਗਸਤ ਨੂੰ ਅਗਲੀ ਸੁਣਵਾਈ 'ਤੇ ਦਲੀਲਾਂ ਸੁਣੀਆਂ ਜਾਣਗੀਆਂ।

ਟਾਪ ਹੈਡਲਾਈਨ

Monsoon 2026 :  ਭਾਰਤ 'ਚ ਮਾਨਸੂਨ ਹੋਇਆ ਐਕਟਿਵ ! ਅਗਲੇ ਹਫ਼ਤੇ ਕਈ ਰਾਜਾਂ 'ਚ ਭਾਰੀ ਮੀਂਹ ਦਾ ਅਲਰਟ, ਜਾਣੋ IMD ਨੇ ਕੀ ਕਿਹਾ
Monsoon 2026 :  ਭਾਰਤ 'ਚ ਮਾਨਸੂਨ ਹੋਇਆ ਐਕਟਿਵ ! ਅਗਲੇ ਹਫ਼ਤੇ ਕਈ ਰਾਜਾਂ 'ਚ ਭਾਰੀ ਮੀਂਹ ਦਾ ਅਲਰਟ, ਜਾਣੋ IMD ਨੇ ਕੀ ਕਿਹਾ
ਯੂਪੀ 'ਚ ਦੇਰ ਸ਼ਾਮ 20 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਯੂਪੀ 'ਚ ਦੇਰ ਸ਼ਾਮ 20 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
School Closed: ਸਕੂਲਾਂ 'ਚ ਛੁੱਟੀ ਦਾ ਹੋਇਆ ਐਲਾਨ! ਜਾਣੋ ਕਿੱਥੇ ਰਹਿਣਗੇ ਖੁੱਲ੍ਹੇ ਅਤੇ ਕਿੱਥੇ ਰਹਿਣਗੇ ਬੰਦ? ਇੱਥੇ ਦੇਖੋ ਪੂਰੀ ਲਿਸਟ
School Closed: ਸਕੂਲਾਂ 'ਚ ਛੁੱਟੀ ਦਾ ਹੋਇਆ ਐਲਾਨ! ਜਾਣੋ ਕਿੱਥੇ ਰਹਿਣਗੇ ਖੁੱਲ੍ਹੇ ਅਤੇ ਕਿੱਥੇ ਰਹਿਣਗੇ ਬੰਦ? ਇੱਥੇ ਦੇਖੋ ਪੂਰੀ ਲਿਸਟ
ਬਿਹਾਰ ਦੀ ਸਿਆਸਤ 'ਚ ਹੋਣ ਵਾਲਾ ਕੁੱਝ ਵੱਡਾ? CM ਨੇ ਸੱਦ ਲਈ NDA ਦੀ ਵੱਡੀ ਬੈਠਕ, ਨੀਤਿਸ਼ ਕੁਮਾਰ ਵੀ ਹੋਣਗੇ ਸ਼ਾਮਲ
ਬਿਹਾਰ ਦੀ ਸਿਆਸਤ 'ਚ ਹੋਣ ਵਾਲਾ ਕੁੱਝ ਵੱਡਾ? CM ਨੇ ਸੱਦ ਲਈ NDA ਦੀ ਵੱਡੀ ਬੈਠਕ, ਨੀਤਿਸ਼ ਕੁਮਾਰ ਵੀ ਹੋਣਗੇ ਸ਼ਾਮਲ

ਵੀਡੀਓਜ਼

ਮੋਗਾ 'ਚ ਰਵਨੀਤ ਬਿੱਟੂ ਨੂੰ ਪੁਲਿਸ ਨੇ ਰੋਕਿਆ! ਸੜਕ 'ਤੇ ਹੀ ਲਾ ਦਿੱਤਾ ਧਰਨਾ
ਚਿਲਡਰਨ ਹੋਮ ਤੋਂ ਫਿਰ 2 ਨਾਬਾਲਗ ਕੁੜੀਆਂ ਲਾਪਤਾ, ਸੁਰੱਖਿਆ 'ਤੇ ਵੱਡੇ ਸਵਾਲ
ਚੰਨੀ ਨਾਲ ਮੀਟਿੰਗ ਮਗਰੋਂ ਰੰਧਾਵਾ ਦਾ ਵੱਡਾ ਬਿਆਨ!
ਕਾਂਗਰਸ 'ਚ ਨਹੀਂ ਕੋਈ ਕਲੇਸ਼? ਰਾਣਾ ਗੁਰਜੀਤ ਬੋਲੇ—
ਗੁਰੂ ਘਰ ਦੀ ਗੋਲਕ 'ਤੇ ਚੋਰਾਂ ਦਾ ਹੱਥ! CCTV ਤੋੜ ਕੇ ਲੈ ਗਏ ਹਜ਼ਾਰਾਂ ਰੁਪਏ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
RailOne ਐਪ: WhatsApp 'ਤੇ ਟਿਕਟਾਂ ਦਿਖਾਉਣਾ ਹੋ ਸਕਦਾ ਹੈ ਮਹਿੰਗਾ, ਰੇਲਵੇ ਨੇ ਯਾਤਰੀਆਂ ਲਈ ਨਵੇਂ ਨਿਯਮ ਜਾਰੀ ਕੀਤੇ
RailOne ਐਪ: WhatsApp 'ਤੇ ਟਿਕਟਾਂ ਦਿਖਾਉਣਾ ਹੋ ਸਕਦਾ ਹੈ ਮਹਿੰਗਾ, ਰੇਲਵੇ ਨੇ ਯਾਤਰੀਆਂ ਲਈ ਨਵੇਂ ਨਿਯਮ ਜਾਰੀ ਕੀਤੇ
Cheque Bounce Case : ਰਾਜਪਾਲ ਯਾਦਵ ਨੂੰ ਫਿਰ ਜਾਣਾ ਪਵੇਗਾ ਜੇਲ੍ਹ, ਦਿੱਲੀ ਹਾਈ ਕੋਰਟ ਨੇ ਸੁਣਾਈ ਸਜ਼ਾ
Cheque Bounce Case : ਰਾਜਪਾਲ ਯਾਦਵ ਨੂੰ ਫਿਰ ਜਾਣਾ ਪਵੇਗਾ ਜੇਲ੍ਹ, ਦਿੱਲੀ ਹਾਈ ਕੋਰਟ ਨੇ ਸੁਣਾਈ ਸਜ਼ਾ
ਫ਼ੋਨ ਗੋਪਨੀਯਤਾ ਸੈਟਿੰਗਾਂ: ਆਪਣੇ ਸਾਥੀ ਨਾਲ ਨਿੱਜੀ ਪਲਾਂ ਦੌਰਾਨ ਆਪਣੇ ਫ਼ੋਨ 'ਤੇ ਇਸ ਸੈਟਿੰਗ ਨੂੰ ਬੰਦ ਕਰ ਦਿਓ, ਨਹੀਂ ਤਾਂ ਤੁਹਾਨੂੰ ਇਸਦੀ ਕੀਮਤ ਚੁਕਾਉਣੀ ਪਵੇਗੀ।
ਫ਼ੋਨ ਗੋਪਨੀਯਤਾ ਸੈਟਿੰਗਾਂ: ਆਪਣੇ ਸਾਥੀ ਨਾਲ ਨਿੱਜੀ ਪਲਾਂ ਦੌਰਾਨ ਆਪਣੇ ਫ਼ੋਨ 'ਤੇ ਇਸ ਸੈਟਿੰਗ ਨੂੰ ਬੰਦ ਕਰ ਦਿਓ, ਨਹੀਂ ਤਾਂ ਤੁਹਾਨੂੰ ਇਸਦੀ ਕੀਮਤ ਚੁਕਾਉਣੀ ਪਵੇਗੀ।
 Abohar ਦੇ ਵਪਾਰੀਆਂ ਦਾ ਵੱਡਾ ਫ਼ੈਸਲਾ,  3 ਦਿਨ ਬੰਦ ਰਹਿਣਗੇ ਬਾਜ਼ਾਰ   ,ਜਾਣੋ ਕਿਉਂ 
 Abohar ਦੇ ਵਪਾਰੀਆਂ ਦਾ ਵੱਡਾ ਫ਼ੈਸਲਾ,  3 ਦਿਨ ਬੰਦ ਰਹਿਣਗੇ ਬਾਜ਼ਾਰ   ,ਜਾਣੋ ਕਿਉਂ 
ਦੀਮਕ ਦੀ ਰੋਕਥਾਮ: ਕੀ ਤੁਹਾਡੇ ਘਰ ਵਿੱਚ ਵੀ ਬਰਸਾਤ ਦੇ ਮੌਸਮ ਦੌਰਾਨ ਦੀਮਕ ਦੇ ਹਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਇਹਨਾਂ ਗਲਤੀਆਂ ਤੋਂ ਬਚੋ ਅਤੇ ਸੁਰੱਖਿਅਤ ਰਹੋ।
ਦੀਮਕ ਦੀ ਰੋਕਥਾਮ: ਕੀ ਤੁਹਾਡੇ ਘਰ ਵਿੱਚ ਵੀ ਬਰਸਾਤ ਦੇ ਮੌਸਮ ਦੌਰਾਨ ਦੀਮਕ ਦੇ ਹਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਇਹਨਾਂ ਗਲਤੀਆਂ ਤੋਂ ਬਚੋ ਅਤੇ ਸੁਰੱਖਿਅਤ ਰਹੋ।
Tech Tips : ਕੀ ਤੁਸੀਂ ਵੀ ਮੋਬਾਈਲ ਦੀ ਸਕ੍ਰੀਨ ਇਸ ਤਰ੍ਹਾਂ ਸਾਫ਼ ਕਰਦੇ ਹੋ ? ਇੱਕ ਛੋਟੀ ਜਿਹੀ ਗਲਤੀ ਨਾਲ ਹੋ ਸਕਦਾ ਵੱਡਾ ਨੁਕਸਾਨ
Tech Tips : ਕੀ ਤੁਸੀਂ ਵੀ ਮੋਬਾਈਲ ਦੀ ਸਕ੍ਰੀਨ ਇਸ ਤਰ੍ਹਾਂ ਸਾਫ਼ ਕਰਦੇ ਹੋ ? ਇੱਕ ਛੋਟੀ ਜਿਹੀ ਗਲਤੀ ਨਾਲ ਹੋ ਸਕਦਾ ਵੱਡਾ ਨੁਕਸਾਨ
ਸੰਗੀਤ ਜਗਤ 'ਚ ਸੋਗ ਦੀ ਲਹਿਰ, ਇਸ ਮਸ਼ਹੂਰ ਅਦਾਕਾਰਾ ਦਾ ਹੋਇਆ ਦੇਹਾਂਤ; ਮੱਚੀ ਤਰਥੱਲੀ
ਸੰਗੀਤ ਜਗਤ 'ਚ ਸੋਗ ਦੀ ਲਹਿਰ, ਇਸ ਮਸ਼ਹੂਰ ਅਦਾਕਾਰਾ ਦਾ ਹੋਇਆ ਦੇਹਾਂਤ; ਮੱਚੀ ਤਰਥੱਲੀ
Smartphone And Laptop Cheaper : ਗਾਹਕਾਂ ਲਈ ਰਾਹਤ ! ਹੁਣ ਸਸਤੇ ਹੋ ਸਕਦੇ ਹਨ ਸਮਾਰਟਫੋਨ, ਲੈਪਟਾਪ ਅਤੇ ਸਮਾਰਟ ਟੀਵੀ 
Smartphone And Laptop Cheaper : ਗਾਹਕਾਂ ਲਈ ਰਾਹਤ ! ਹੁਣ ਸਸਤੇ ਹੋ ਸਕਦੇ ਹਨ ਸਮਾਰਟਫੋਨ, ਲੈਪਟਾਪ ਅਤੇ ਸਮਾਰਟ ਟੀਵੀ 
Embed widget