Jahangirpuri Violence: ਦਿੱਲੀ ਦੇ ਜਹਾਂਗੀਰਪੁਰੀ ਵਿੱਚ ਭੜਕੀ ਹਿੰਸਾ ਦੇ ਮਾਮਲੇ ਵਿੱਚ ਇੱਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹ ਪਹਿਲਾਂ ਜਹਾਂਗੀਰਪੁਰੀ ਥਾਣੇ ਅਧੀਨ ਡਕੈਤੀ ਅਤੇ ਕਤਲ ਦੀ ਕੋਸ਼ਿਸ਼ ਦੇ ਕੇਸ ਵਿੱਚ ਸ਼ਾਮਲ ਸੀ। ਡੀਸੀਪੀ ਉੱਤਰ-ਪੱਛਮ ਮੁਤਾਬਕ ਹੁਣ ਤੱਕ 21 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 2 ਨਾਬਾਲਗ ਵੀ ਫੜੇ ਗਏ ਹਨ।


ਮੁਲਜ਼ਮਾਂ ਕੋਲੋਂ ਤਿੰਨ ਪਿਸਤੌਲ ਅਤੇ ਪੰਜ ਤਲਵਾਰਾਂ ਬਰਾਮਦ ਹੋਈਆਂ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਚੋਂ ਚਾਰ ਇੱਕੋ ਪਰਿਵਾਰ ਦੇ ਹਨ। ਇਹ ਦੂਜੇ ਪੱਖ ਦੇ ਦੱਸੇ ਜਾ ਰਹੇ ਹਨ। ਮੁਲਜ਼ਮਾਂ ਨੂੰ ਧਾਰਾ 147, 148, 149, 186, 353, 332, 323, 427, 436, 307, 120ਬੀ ਆਈਪੀਸੀ ਅਤੇ 27 ਅਸਲਾ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।


ਫੜੇ ਗਏ ਮੁਲਜ਼ਮਾਂ ਦੇ ਨਾਂ



  1. ਜ਼ਾਹਿਦ, ਉਮਰ- 20 ਸਾਲ

  2. ਅੰਸਾਰ, ਉਮਰ- 35 ਸਾਲ

  3. ਸ਼ਹਿਜ਼ਾਦ, ਉਮਰ- 33 ਸਾਲ

  4. ਮੁਖਤਾਰ ਅਲੀ, ਉਮਰ- 28 ਸਾਲ

  5. ਮੁਹੰਮਦ ਅਲੀ, ਉਮਰ - 18 ਸਾਲ

  6. ਅਮੀਰ, ਉਮਰ - 19 ਸਾਲ

  7. ਅਕਸਰ, ਉਮਰ-26 ਸਾਲ

  8. ਨੂਰ ਆਲਮ, ਉਮਰ- 28 ਸਾਲ

  9. ਮੁਹੰਮਦ ਅਸਲਮ, ਉਮਰ- 21 ਸਾਲ

  10. ਜ਼ਾਕਿਰ, ਉਮਰ-22 ਸਾਲ

  11. ਅਕਰਮ, ਉਮਰ- 22 ਸਾਲ

  12. ਇਮਤਿਆਜ਼, ਉਮਰ- 29 ਸਾਲ

  13. ਮੁਹੰਮਦ ਅਲੀ, ਉਮਰ - 27 ਸਾਲ

  14. ਅਹੀਰ, ਉਮਰ- 35 ਸਾਲ

  15. ਸ਼ੇਖ ਸੌਰਭ, ਉਮਰ- 42 ਸਾਲ

  16. ਸੂਰਜ, ਉਮਰ- 21 ਸਾਲ

  17. ਨੀਰਜ, ਉਮਰ - 19 ਸਾਲ

  18. ਸੁਕੇਨ, ਉਮਰ- 45 ਸਾਲ

  19. ਸੁਰੇਸ਼, ਉਮਰ- 43 ਸਾਲ

  20. ਸੁਜੀਤ ਸਰਕਾਰ, ਉਮਰ- 38 ਸਾਲ

  21. ਸਲੀਮ ਉਰਫ ਚਿਕਨਾ, ਉਮਰ 36 ਸਾਲ


ਦੱਸ ਦੇਈਏ ਕਿ ਸ਼ਨੀਵਾਰ 16 ਅਪ੍ਰੈਲ ਨੂੰ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ 'ਚ ਅਚਾਨਕ ਹਿੰਸਾ ਭੜਕ ਗਈ। ਹਨੂੰਮਾਨ ਜੈਅੰਤੀ ਦੇ ਮੌਕੇ 'ਤੇ ਕੱਢੇ ਜਾ ਰਹੇ ਜਲੂਸ 'ਤੇ ਕੁਝ ਲੋਕਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਮਾਹੌਲ ਵਿਗੜ ਗਿਆ ਅਤੇ ਹਿੰਸਾ ਭੜਕ ਗਈ। ਇਸ ਹਿੰਸਾ 'ਚ ਕਈ ਪੁਲਸ ਕਰਮਚਾਰੀ ਜ਼ਖਮੀ ਹੋ ਗਏ।


ਇਸ ਮਾਮਲੇ ਵਿੱਚ ਹੁਣ ਤੱਕ 20 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਸ਼ੋਭਾ ਯਾਤਰਾ ਦੌਰਾਨ ਗੋਲੀ ਚਲਾਉਣ ਵਾਲੇ ਅਸਲਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਅਸਲਮ ਕੋਲੋਂ ਉਹ ਪਿਸਤੌਲ ਵੀ ਬਰਾਮਦ ਕੀਤਾ ਹੈ, ਜਿਸ ਤੋਂ ਉਸ ਨੇ ਹੰਗਾਮੇ ਦੌਰਾਨ ਗੋਲੀ ਚਲਾਈ ਸੀ।


ਇਹ ਵੀ ਪੜ੍ਹੋ: ਕੀ ਤੁਹਾਡੇ ਹੱਥਾਂ 'ਚ ਵੀ ਨਹੀਂ ਟਿੱਕਦਾ ਪੈਸਾ! ਘਰ ਦਾ ਬਜਟ ਸੰਭਾਲਣ 'ਚ ਆ ਰਹੀ ਦਿੱਕਤ ਤਾਂ ਤੁਰੰਤ ਅਪਣਾਓ ਇਹ ਟਿਪਸ