ਪੜਚੋਲ ਕਰੋ
ਕੇਜਰੀਵਾਲ ਦੇ ਦਿੱਲੀਓਂ ਬਾਹਰ ਜਾਂਦੇ ਹੀ ਉੱਪ ਰਾਜਪਾਲ ਦਾ ਧਮਾਕਾ

ਨਵੀਂ ਦਿੱਲੀ: ਉੱਪ ਰਾਜਪਾਲ ਦੇ ਘਰ ਪਿਛਲੇ ਨੌਂ ਦਿਨ ਤੋਂ ਚੱਲ ਰਿਹਾ ਅਰਵਿੰਦ ਕੇਜਰੀਵਾਲ ਦਾ ਧਰਨਾ ਅੱਜ ਖਤਮ ਹੋ ਗਿਆ। ਫਿਲਹਾਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਲਾਜ ਕਰਾਉਣ ਲਈ ਬੰਗਲੁਰੂ ਰਵਾਨਾ ਹੋ ਗਏ ਹਨ। ਕੇਜਰੀਵਾਲ ਦੇ ਦਿੱਲੀ ਤੋਂ ਬਾਹਰ ਜਾਂਦਿਆ ਹੀ ਉੱਪ ਰਾਜਪਾਲ ਅਨਿਲ ਬੈਜਲ ਨੇ ਪੁਲਿਸ ਮਹਿਕਮੇ 'ਚ ਵੱਡਾ ਫੇਰਬਦਲ ਕੀਤਾ ਹੈ। ਦੱਸ ਦਈਏ ਕਿ ਉੱਪ ਰਾਜਪਾਲ ਨੇ ਛੇ ਆਈਪੀਐਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। ਜਿਹੜੇ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ, ਉਨ੍ਹਾਂ 'ਚ ਆਰਪੀ ਉਪਾਧਿਆਏ ਵੀ ਸ਼ਾਮਲ ਹੈ। ਆਰਪੀ ਉਪਾਧਿਆਏ ਨੂੰ ਸਪੈਸ਼ਲ ਸੀਪੀ/ਕਾਨੂੰਨ ਤੇ ਵਿਵਸਥਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਪਹਿਲਾਂ ਉਹ ਸਪੈਸ਼ਲ ਸੀਪੀ/ਕ੍ਰਾਈਮ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ। ਉਪਾਧਿਆਏ 1991 ਬੈਚ ਦੇ ਆਈਪੀਐਸ ਅਧਿਕਾਰੀ ਹਨ।
ਇਸ ਤੋਂ ਇਲਾਵਾ ਜਿੰਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਇਸ ਪ੍ਰਕਾਰ ਹਨ: 1987 ਬੈਚ ਦੇ ਆਈਪੀਐਸ ਮੁਹੰਮਦ ਤਾਜ ਹਸਨ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਤੋਂ ਸਪੈਸ਼ਲ ਸੀਪੀ/ਟ੍ਰੈਫਿਕ ਵਿੱਚ ਭੇਜਿਆ ਗਿਆ ਹੈ। 1989 ਬੈਚ ਦੇ ਆਈਪੀਐਸ ਆਰਐਸ ਕ੍ਰਿਸ਼ਨ ਸਪੈਸ਼ਲ ਸੀਪੀ/ਹੈੱਡਕੁਆਰਟਰਸ ਤੇ ਰਿਕਰੂਟਮੈਂਟ ਨੂੰ ਸਪੈਸ਼ਲ ਸੀਪੀ/ਵਿਜੀਲੈਂਸ ਤੇ ਲਾਈਸੰਸਿੰਗ ਬਣਾਇਆ ਗਿਆ ਹੈ। 1990 ਬੈਚ ਦੇ ਆਈਪੀਐਸ ਸੰਜੇ ਸਿੰਘ ਨੂੰ ਸਪੈਸ਼ਲ ਸੀਪੀ/ਆਰਮਡ ਪੁਲਿਸ ਨੂੰ ਸਪੈਸ਼ਲ ਸੀਪੀ/ਹੈੱਡਕੁਆਰਟਰਸ ਤੇ ਰਿਕਰੂਟਮੈਂਟ ਬਣਾਇਆ ਗਿਆ ਹੈ। 1991 ਬੈਚ ਦੇ ਆਈਪੀਐਸ ਆਰਪੀ ਉਪਾਧਿਆਏ ਨੂੰ ਸਪੈਸ਼ਲ ਸੀਪੀ/ਕ੍ਰਾਈਮ ਤੋਂ ਸਪੈਸ਼ਲ ਸੀਪੀ/ਕਾਨੂੰਨ ਤੇ ਵਿਵਸਥਾ ਬਣਾਇਆ ਗਿਆ ਹੈ। 1992 ਬੈਚ ਦੇ ਆਈਪੀਐਸ ਸਤੀਸ਼ ਗੋਲਚਾ ਨੂੰ ਸਪੈਸ਼ਲ ਸੀਪੀ/ਵਿਜੀਲੈਂਸ ਤੇ EOW ਤੋਂ ਸਪੈਸ਼ਲ ਸੀਪੀ/ਕ੍ਰਾਈਮ ਤੇ EOW ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਜਿੰਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਇਸ ਪ੍ਰਕਾਰ ਹਨ: 1987 ਬੈਚ ਦੇ ਆਈਪੀਐਸ ਮੁਹੰਮਦ ਤਾਜ ਹਸਨ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਤੋਂ ਸਪੈਸ਼ਲ ਸੀਪੀ/ਟ੍ਰੈਫਿਕ ਵਿੱਚ ਭੇਜਿਆ ਗਿਆ ਹੈ। 1989 ਬੈਚ ਦੇ ਆਈਪੀਐਸ ਆਰਐਸ ਕ੍ਰਿਸ਼ਨ ਸਪੈਸ਼ਲ ਸੀਪੀ/ਹੈੱਡਕੁਆਰਟਰਸ ਤੇ ਰਿਕਰੂਟਮੈਂਟ ਨੂੰ ਸਪੈਸ਼ਲ ਸੀਪੀ/ਵਿਜੀਲੈਂਸ ਤੇ ਲਾਈਸੰਸਿੰਗ ਬਣਾਇਆ ਗਿਆ ਹੈ। 1990 ਬੈਚ ਦੇ ਆਈਪੀਐਸ ਸੰਜੇ ਸਿੰਘ ਨੂੰ ਸਪੈਸ਼ਲ ਸੀਪੀ/ਆਰਮਡ ਪੁਲਿਸ ਨੂੰ ਸਪੈਸ਼ਲ ਸੀਪੀ/ਹੈੱਡਕੁਆਰਟਰਸ ਤੇ ਰਿਕਰੂਟਮੈਂਟ ਬਣਾਇਆ ਗਿਆ ਹੈ। 1991 ਬੈਚ ਦੇ ਆਈਪੀਐਸ ਆਰਪੀ ਉਪਾਧਿਆਏ ਨੂੰ ਸਪੈਸ਼ਲ ਸੀਪੀ/ਕ੍ਰਾਈਮ ਤੋਂ ਸਪੈਸ਼ਲ ਸੀਪੀ/ਕਾਨੂੰਨ ਤੇ ਵਿਵਸਥਾ ਬਣਾਇਆ ਗਿਆ ਹੈ। 1992 ਬੈਚ ਦੇ ਆਈਪੀਐਸ ਸਤੀਸ਼ ਗੋਲਚਾ ਨੂੰ ਸਪੈਸ਼ਲ ਸੀਪੀ/ਵਿਜੀਲੈਂਸ ਤੇ EOW ਤੋਂ ਸਪੈਸ਼ਲ ਸੀਪੀ/ਕ੍ਰਾਈਮ ਤੇ EOW ਨਿਯੁਕਤ ਕੀਤਾ ਗਿਆ ਹੈ। Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















