ਪੜਚੋਲ ਕਰੋ
Delhi Metro Guidelines: ਮੈਟਰੋ ਯਾਤਰੀਆਂ ਲਈ ਦਿਸ਼ਾ ਨਿਰਦੇਸ਼ ਜਾਰੀ, ਪੜ੍ਹੋ ਕੀ ਹਨ ਨਿਯਮ?
Delhi Metro Guidelines: ਮੈਟਰੋ ਵਿਚ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਗਾਈਡਲਾਈਨਜ਼ ਜਾਰੀ ਕੀਤੀ ਗਈਆਂ ਹਨ। ਦੱਸ ਦਈਏ ਕਿ 7 ਸਤੰਬਰ ਤੋਂ ਦਿੱਲੀ ਵਿਚ ਮੈਟਰੋ ਸੇਵਾ ਸ਼ੁਰੂ ਹੋਵੇਗੀ।

ਨਵੀਂ ਦਿੱਲੀ: ਕੇਂਦਰੀ ਅਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਅੱਜ ਮੈਟਰੋ ਰੇਲ ਗੱਡੀਆਂ ਦੇ ਸੰਚਾਲਨ ਲਈ ਵਿਸਥਾਰਤ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ (SOP) ਜਾਰੀ ਕੀਤੀ। ਇਸਦੇ ਨਾਲ ਹੀ DMRC ਨੇ ਮੈਟਰੋ ਦੇ ਸੰਚਾਲਨ ਲਈ ਟਾਈਮ-ਟੇਬਲ ਜਾਰੀ ਕੀਤਾ ਹੈ।
ਡੀਐਮਆਰਸੀ ਨੇ ਕਿਹਾ ਕਿ ਅਸੀਂ ਇਸ ਸਮੇਂ ਸਿਰਫ ਇੱਕ ਲਾਈਨ ਖੋਲ੍ਹਾਂਗੇ। ਮੈਟਰੋ ਸੇਵਾ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਚੱਲੇਗੀ ਅਤੇ ਉਸ ਤੋਂ ਬਾਅਦ ਮੈਟਰੋ ਸ਼ਾਮ 4 ਵਜੇ ਤੋਂ 8 ਵਜੇ ਤੱਕ ਚੱਲੇਗੀ।
ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਕਿ ਰੇਲ ਗੱਡੀਆਂ ਦੀ ਬਾਰੰਬਾਰਤਾ ਨੂੰ ਨਿਯਮਤ ਕੀਤਾ ਜਾਵੇਗਾ। ਕੰਟੇਨਮੈਂਟ ਜ਼ੋਨ ਵਿਚ ਮੈਟਰੋ ਸਟੇਸ਼ਨ ਬੰਦ ਰਹਿਣਗੇ। ਯਾਤਰੀਆਂ ਨੂੰ ਫੇਸ ਮਾਸਕ ਪਹਿਨਣ ਦੀ ਜ਼ਰੂਰਤ ਹੋਏਗੀ। ਥਰਮਲ ਸਕ੍ਰੀਨਿੰਗ ਤੋਂ ਬਾਅਦ ਯਾਤਰੀਆਂ ਨੂੰ ਯਾਤਰਾ ਕਰਨ ਦੀ ਇਜਾਜ਼ਤ ਹੋਵੇਗੀ। ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਕੀਤਾ ਜਾਵੇਗਾ। ਮੰਤਰਾਲੇ ਨੇ ਕਿਹਾ ਕਿ ਮੈਟਰੋ ਰੇਲ ਸੇਵਾਵਾਂ ਦਰਜਾਬੰਦੀ ਅਤੇ ਕੈਲੀਬਰੇਟਿਡ ਤਰੀਕੇ ਨਾਲ ਸ਼ੁਰੂ ਕੀਤੀਆਂ ਜਾਣਗੀਆਂ। ਜੇ ਸਮਾਜਕ ਦੂਰੀਆਂ ਦੀ ਪਾਲਣਾ ਨਹੀਂ ਕੀਤੀ ਜਾਂਦੀ, ਤਾਂ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ। ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਮੈਟਰੋ ਟ੍ਰੇਨ ਢੁਕਵੇਂ ਸਮੇਂ ਲਈ ਸਟੇਸ਼ਨ ‘ਤੇ ਰੁਕੀ ਰਹੇਗੀ ਤਾਂ ਜੋ ਇਹ ਸੁਨਿਸਚਿਤ ਕੀਤਾ ਜਾ ਸਕੇ ਕਿ ਸਮਾਜਕ ਦੂਰੀਆਂ ਦੇ ਨਿਯਮ ਸਟੇਸ਼ਨ ‘ਤੇ ਸਹੀ ਢੰਗ ਨਾਲ ਲਾਗੂ ਕੀਤੇ ਗਏ ਹਨ। ਹੁਣ ਮੈਟਰੋ, ਸਟੇਸ਼ਨ 'ਤੇ ਪੰਜ ਤੋਂ ਸੱਤ ਮਿੰਟ ਲਈ ਰੁਕ ਸਕਦੀ ਹੋ।This opening up of metro rail services in a graded & calibrated manner will need to be reviewed. If we find that resumption of operations is not resulting in social distancing, then, we might have no option but to review these arrangements: Union Minister Housing & Urban Affairs https://t.co/eqUSmGml65
— ANI (@ANI) September 2, 2020
ਮੈਟਰੋ ਰੇਲ ਕਾਰਪੋਰੇਸ਼ਨ ਸਮਾਜਿਕ ਦੂਰੀਆਂ ਦੀ ਪਾਲਣਾ ਕਰਨ ਲਈ ਫੈਸਲੇ ਲੈਣ ਲਈ ਸੁਤੰਤਰ ਹੈ। ਯਾਨੀ ਮੈਟਰੋ ਰੇਲ ਉਨ੍ਹਾਂ ਸਟੇਸ਼ਨਾਂ 'ਤੇ ਨਹੀਂ ਰੁਕੇਗੀ ਜਿੱਥੇ ਸਮਾਜਕ ਦੂਰੀਆਂ ਦੀ ਪਾਲਣਾ ਨਹੀਂ ਕੀਤੀ ਜਾਏਗੀ। ਇਸ ਤੋਂ ਪਹਿਲਾਂ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਕੇਜਰੀਵਾਲ ਸਰਕਾਰ ਦੇ 7 ਸਤੰਬਰ ਤੋਂ ਮੈਟਰੋ ਚਲਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਮਨਜ਼ੂਰੀ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਦੀ ਮੀਟਿੰਗ ਵਿੱਚ ਦਿੱਤੀ ਗਈ। ਆਈਟੀ ਮੰਤਰਾਲੇ ਵੱਲੋਂ 118 ਚੀਨੀ ਐਪ 'ਤੇ ਪਾਬੰਦੀ, PUBG ਵੀ ਬੈਨ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Coming to stations near you on 7th September. #MetroBackOnTrack pic.twitter.com/p9NNWuAEyB
— Delhi Metro Rail Corporation (@OfficialDMRC) August 30, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅਪਰਾਧ
ਪੰਜਾਬ
ਪਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
