ਪੜਚੋਲ ਕਰੋ
Advertisement
ਕੱਲ੍ਹ ਤੋਂ ਸਾਰੀਆਂ ਲਾਈਨਾਂ ‘ਤੇ ਸ਼ੁਰੂ ਹੋ ਰਹੀ ਹੈ ਦਿੱਲੀ ਮੈਟਰੋ, ਜਾਣੋ ਕੀ ਕੀਤੀ ਗਈ ਹੈ ਅਪੀਲ
ਦਿੱਲੀ ਮੈਟਰੋ ਨੇ ਕਿਹਾ ਕਿ ਸਮਾਜਿਕ ਦੂਰੀ ਦੇ ਨਿਯਮ ਦੇ ਕਾਰਨ ਸਾਡੀ ਸਮਰੱਥਾ ਵਿੱਚ ਕਾਫ਼ੀ ਕਮੀ ਆਈ ਹੈ। ਅਸੀਂ ਪਹਿਲਾਂ ਕੋਚ ਵਿਚ 250 ਤੋਂ 300 ਯਾਤਰੀਆਂ ਨੂੰ ਲੈ ਜਾਂਦੇ ਸੀ, ਪਰ ਇਹ ਸਮਰੱਥਾ ਹੁਣ ਘੱਟ ਕੇ 50 ਰਹਿ ਗਈ ਹੈ।
ਨਵੀਂ ਦਿੱਲੀ: ਸ਼ਨੀਵਾਰ ਨੂੰ ਦਿੱਲੀ ਵਾਲਿਆਂ ਲਈ ਬਹੁਤ ਅਹਿਮ ਹੈ। 12 ਸਤੰਬਰ ਤੋਂ ਸਾਰੀਆਂ ਲਾਈਨਾਂ ‘ਤੇ ਦਿੱਲੀ ਮੈਟਰੋ ਚੱਲਣਾ ਸ਼ੁਰੂ ਕਰੇਗੀ। ਪਰ ਦਿੱਲੀ ਮੈਟਰੋ ਨੇ ਅਪੀਲ ਕੀਤੀ ਹੈ ਕਿ ਲੋਕ ਪੀਕ ਘੰਟਿਆਂ ਵਿੱਚ ਯਾਤਰਾ ਕਰਨ ਤੋਂ ਪਰਹੇਜ਼ ਕਰਨ ਅਤੇ ਜੇ ਸੰਭਵ ਹੋਵੇ ਤਾਂ ਘਰ ਤੋਂ ਕੰਮ ਜਾਰੀ ਰੱਖਣ।
ਦਿੱਲੀ ਮੈਟਰੋ ਕਾਰਪੋਰੇਸ਼ਨ ਦੇ ਐਮਡੀ ਡਾ. ਮੰਗੂ ਸਿੰਘ ਨੇ ਸ਼ੁੱਕਰਵਾਰ ਨੂੰ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ, “ਜਿਵੇਂ ਕਿ ਤੁਹਾਨੂੰ ਪਤਾ ਹੈ, ਦਿੱਲੀ ਮੈਟਰੋ ਸੇਵਾਵਾਂ ਭਲਕੇ ਤੋਂ ਸਾਰੀਆਂ ਲੀਹਾਂ ‘ਤੇ ਸ਼ੁਰੂ ਹੋ ਜਾਣਗੀਆਂ। ਪਰ ਮੈਂ ਤੁਹਾਡਾ ਧਿਆਨ ਇਸ ਵੱਲ ਖਿੱਚਣਾ ਚਾਹੁੰਦਾ ਹਾਂ ਕਿ ਸਮਾਜਕ ਦੂਰੀ ਦੇ ਨਿਯਮ ਦੇ ਕਾਰਨ ਸਾਡੀ ਸਮਰੱਥਾ ਕਾਫ਼ੀ ਘੱਟ ਗਈ ਹੈ। ਅਸੀਂ ਪਹਿਲਾਂ ਕੋਚ ਵਿਚ 250 ਤੋਂ 300 ਯਾਤਰੀਆਂ ਨੂੰ ਲੈ ਜਾਂਦੇ ਸੀ, ਪਰ ਇਹ ਸਮਰੱਥਾ ਹੁਣ ਘੱਟ ਕੇ 50 ਰਹਿ ਗਈ ਹੈ।”
ਡਾ: ਮੰਗੂ ਸਿੰਘ ਨੇ ਕਿਹਾ, “ਤੁਸੀਂ ਆਪਣੀ ਯਾਤਰਾ ਦੀ ਯੋਜਨਾ ਇੰਝ ਪਲਾਨ ਕਰੋ ਕਿ ਪੀਕ ਆਵਰ ਤੋਂ ਬਚ ਸਕੋ। ਅਜਿਹਾ ਕਰਨ ਨਾਲ ਦਿੱਲੀ ਮੈਟਰੋ ਤੁਹਾਨੂੰ ਚੰਗੀਆਂ ਅਤੇ ਵਧੀਆ ਸਹੂਲਤਾਂ ਪ੍ਰਦਾਨ ਕਰ ਸਕਦੀ ਹੈ। ਮੈਂ ਸਾਰੀਆਂ ਕੰਪਨੀਆਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਦਫ਼ਤਰ ਦੇ ਸਮੇਂ ਨੂੰ ਥੋੜਾ ਜਿਹਾ ਵਿਵਸਥਿਤ ਕਰਨ ਅਤੇ ਪੀਕ ਘੰਟਿਆਂ ਤੋਂ ਬਚਣ ਲਈ ਸਮਾਂ ਵਿਵਸਥਿਤ ਕਰਨ, ਇਸ ਦੇ ਨਾਲ ਹੀ ਇਹ ਨਾ ਸੋਚੋ ਕਿ ਸਭ ਕੁਝ ਠੀਕ ਹੋ ਗਿਆ ਹੈ। ਜਿਨ੍ਹਾਂ ਲਈ ਸੰਭਵ ਹੋਵੇ ਉਨ੍ਹਾਂ ਨੂੰ ਘਰ ਤੋਂ ਕੰਮ ਜਾਰੀ ਰੱਖਣ ਲਈ ਕਿਹਾ ਜਾਵੇ।" ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904DMRC MD, Dr. Mangu Singh appeals to commuters to stagger the timing of their journeys and break the peak hour rush so that more passengers can be carried by the system. #MetroBackOnTrack pic.twitter.com/80RDQ9Htg8
— Delhi Metro Rail Corporation (@OfficialDMRC) September 11, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅਜ਼ਬ ਗਜ਼ਬ
ਪੰਜਾਬ
ਪੰਜਾਬ
ਪੰਜਾਬ
Advertisement