Delhi Narela Fire: ਦਿੱਲੀ ਵਿੱਚ ਮੁੰਡਕਾ ਤੋਂ ਬਾਅਦ ਹੁਣ ਨਰੇਲਾ ਦੀ ਇੱਕ ਫੈਕਟਰੀ ਵਿੱਚ ਵੀ ਅੱਗ ਲੱਗ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 10 ਤੋਂ ਵੱਧ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ। ਫਿਲਹਾਲ ਅੱਗ ਬੁਝਾਉਣ ਦਾ ਕੰਮ ਜਾਰੀ ਹੈ। ਫਿਲਹਾਲ ਇਸ ਘਟਨਾ 'ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

ਫੈਕਟਰੀ ਵਿੱਚ ਅੱਗ ਰਾਤ ਕਰੀਬ 9 ਵਜੇ ਲੱਗੀ


ਜ਼ਿਕਰਯੋਗ ਹੈ ਕਿ ਜਿਸ ਫੈਕਟਰੀ 'ਚ ਇਹ ਅੱਗ ਲੱਗੀ ਉਹ ਪਲਾਸਟਿਕ ਦੀ ਫੈਕਟਰੀ ਸੀ। ਕਰੀਬ 9 ਵਜੇ ਇਹ ਅੱਗ ਲੱਗੀ। ਅਜੇ ਤੱਕ ਕਿਸੇ ਦੇ ਅੰਦਰ ਹੋਣ ਦੀ ਕੋਈ ਖਬਰ ਨਹੀਂ ਹੈ। ਪੁਲਿਸ ਤੇ ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਜਲਦੀ ਤੋਂ ਜਲਦੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।