Delhi Pollution Update : ਦਿੱਲੀ ਐਨਸੀਆਰ ਵਿੱਚ ਪਿਛਲੇ ਮਹੀਨਿਆਂ ਤੋਂ ਦਿੱਲੀ ਹਵਾ ਪ੍ਰਦੂਸ਼ਣ (Delhi Air Pollution) ਦਾ ਸੰਕਟ ਲਗਾਤਾਰ ਜਾਰੀ ਹੈ। ਦਸੰਬਰ ਦੇ ਮਹੀਨੇ 'ਚ ਕੁਝ ਦਿਨ ਦਿੱਲੀ ਦੀ ਹਵਾ ਸਾਫ ਦਿਖਾਈ ਦੇ ਰਹੀ ਸੀ ਪਰ ਇਕ ਵਾਰ ਫਿਰ ਦਿੱਲੀ ਦਾ ਪ੍ਰਦੂਸ਼ਣ ਖਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਵਾਤਾਵਰਨ ਮਾਮਲਿਆਂ ਨਾਲ ਜੁੜੇ ਲੋਕਾਂ ਦਾ ਵੀ ਕਹਿਣਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਤੱਕ ਸਥਿਤੀ ਵਿੱਚ ਬਹੁਤਾ ਸੁਧਾਰ ਹੋਣ ਦੀ ਸੰਭਾਵਨਾ ਘੱਟ ਹੈ।


ਬੁੱਧਵਾਰ ਨੂੰ ਦਿੱਲੀ ਦਾ ਔਸਤ AQI ਅੰਕੜਾ 308 ਦਰਜ ਕੀਤਾ ਗਿਆ ਸੀ ਪਰ ਦਿੱਲੀ ਦੇ ਕਈ ਖੇਤਰਾਂ ਵਿੱਚ AQI 400 ਤੋਂ ਉੱਪਰ ਵੀ ਦੇਖਿਆ ਗਿਆ। ਹਾਂ, ਇਹ ਜ਼ਰੂਰ ਹੈ ਕਿ ਮੰਗਲਵਾਰ ਅਤੇ ਸੋਮਵਾਰ ਦੀ ਤੁਲਨਾ 'ਚ ਰਾਜਧਾਨੀ ਦੀ ਹਵਾ ਜ਼ਰੂਰ ਥੋੜੀ ਸਾਫ ਨਜ਼ਰ ਆਈ ਹੈ ਪਰ ਫਿਰ ਵੀ ਦਿੱਲੀ ਦੇ ਲੋਕ ਗੰਧਲੀ ਹਵਾ 'ਚ ਸਾਹ ਲੈਣ ਲਈ ਮਜਬੂਰ ਹਨ।

 

ਇਹ ਵੀ ਪੜ੍ਹੋ : ਪੰਜਾਬ ਪਹੁੰਚੇ ਰਾਹੁਲ ਗਾਂਧੀ ਦੇ ਚਰਚੇ, ਅੱਜ ਕਰਨਗੇ 25 ਕਿਲੋਮੀਟਰ ਦੀ ਯਾਤਰਾ


15 ਜਨਵਰੀ ਤੱਕ ਸਥਿਤੀ ਵਿੱਚ ਸੁਧਾਰ ਦੀ ਸੰਭਾਵਨਾ ਘੱਟ  

ਦਿੱਲੀ ਦਾ ਹਵਾ ਗੁਣਵੱਤਾ ਸੂਚਕ ਅੰਕ AQI 308 ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਨੋਇਡਾ ਦਾ AQI 272 ਦਰਜ ਕੀਤਾ ਗਿਆ ਹੈ। ਰਾਜਧਾਨੀ ਦਿੱਲੀ ਵਿੱਚ ਆਈਟੀਓ 419, ਆਨੰਦ ਵਿਹਾਰ 381, ਦਵਾਰਕਾ ਸੈਕਟਰ-8 374 ਅਤੇ ਆਰਕੇ ਪੁਰਮ 347 ਸਭ ਤੋਂ ਵੱਧ ਪ੍ਰਦੂਸ਼ਿਤ ਖੇਤਰਾਂ ਵਜੋਂ ਦਰਜ ਕੀਤੇ ਗਏ। ਵਾਤਾਵਰਨ ਮਾਹਿਰਾਂ ਦਾ ਕਹਿਣਾ ਹੈ ਕਿ ਦਿੱਲੀ-ਐਨਸੀਆਰ ਵਿੱਚ ਹਵਾ ਚੱਲ ਰਹੀ ਹੈ, ਜਿਸ ਕਾਰਨ ਪ੍ਰਦੂਸ਼ਣ ਵਿੱਚ ਮਾਮੂਲੀ ਸੁਧਾਰ ਹੋਣ ਦੀ ਸੰਭਾਵਨਾ ਹੈ ਪਰ 15 ਜਨਵਰੀ ਤੱਕ ਪ੍ਰਦੂਸ਼ਣ ਦੀ ਸਥਿਤੀ ਖ਼ਤਰਨਾਕ ਬਣੀ ਰਹੇਗੀ। ਲੋਕਾਂ ਨੂੰ ਇਸ ਪ੍ਰਤੀ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ।

 

ਇਹ ਵੀ ਪੜ੍ਹੋ : AAP ਸਾਂਸਦ ਸੰਜੇ ਸਿੰਘ 21 ਸਾਲ ਪੁਰਾਣੇ ਮਾਮਲੇ 'ਚ ਦੋਸ਼ੀ ਕਰਾਰ, ਅਦਾਲਤ ਨੇ ਸੁਣਾਈ ਤਿੰਨ ਮਹੀਨੇ ਦੀ ਸਜ਼ਾ

ਦਿੱਲੀ ਵਾਸੀਆਂ ਨੂੰ ਪ੍ਰਦੂਸ਼ਣ ਤੋਂ ਸੁਚੇਤ ਰਹਿਣ ਦੇ ਨਿਰਦੇਸ਼


ਦਰਅਸਲ, ਦਿੱਲੀ 'ਚ ਪਿਛਲੇ ਕੁਝ ਦਿਨਾਂ ਤੋਂ ਕੜਾਕੇ ਦੀ ਠੰਡ ਅਤੇ ਸੀਤ ਲਹਿਰ ਦਾ ਦੋਹਰਾ ਹਮਲਾ ਜਾਰੀ ਹੈ। ਉਦੋਂ ਤੋਂ ਹੀ ਸਿਹਤ ਮਾਹਿਰ ਲਗਾਤਾਰ ਲੋਕਾਂ ਨੂੰ ਪ੍ਰਦੂਸ਼ਣ ਤੋਂ ਸੁਚੇਤ ਰਹਿਣ ਦੀ ਹਦਾਇਤ ਕਰ ਰਹੇ ਹਨ। ਨਾਲ ਹੀ ਰਾਜਧਾਨੀ 'ਚ ਪ੍ਰਦੂਸ਼ਣ ਦੇ ਮੱਦੇਨਜ਼ਰ ਸਾਹ ਦੇ ਮਰੀਜ਼ਾਂ ਨੂੰ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਰਾਜਧਾਨੀ ਨੂੰ ਠੰਡ ਦੇ ਨਾਲ-ਨਾਲ ਪ੍ਰਦੂਸ਼ਣ ਦੇ ਸੰਕਟ ਤੋਂ ਵੀ ਕਦੋਂ ਤੱਕ ਛੁਟਕਾਰਾ ਮਿਲਦਾ ਹੈ।