ਚੰਡੀਗੜ੍ਹ: ਹਰਿਆਣਾ ਨੇ ਦਿੱਲੀ ਨੂੰ 100 ਕਰੋੜ ਦਾ ਪਾਣੀ ਬਿੱਲ ਠੋਕਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮੰਗਲਵਾਰ ਨੂੰ ਦੱਸਿਆ ਕਿ 1995 ਤੋਂ ਰਾਸ਼ਟਰੀ ਰਾਜਧਾਨੀ ਨੂੰ ਜਾ ਰਹੇ ਯਮੁਨਾ ਨਦੀ ਦੇ ਪਾਣੀ ਦਾ ਦਿੱਲੀ ਸਰਕਾਰ ਵੱਲ ਹਰਿਆਣਾ ਦਾ 100 ਕਰੋੜ ਰੁਪਏ ਦਾ ਬਿੱਲ ਬਾਕੀ ਹੈ।


ਖੱਟਰ ਨੇ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਕਿ ਉਹ ਬਿੱਲ ਦਾ ਭੁਗਤਾਨ ਕਰਨ ਲਈ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਲਗਾਤਾਰ ਚਿੱਠੀਆਂ ਲਿਖ ਰਹੇ ਹਨ। ਇਸ ਤੋਂ ਇਲਾਵਾ ਹਰਿਆਣਾ ਸਰਕਾਰ ਦੇ ਅਧਿਕਾਰੀ ਬੈਠਕਾਂ ਦੌਰਾਨ ਵੀ ਦਿੱਲੀ ਦੇ ਆਪਣੇ ਹਮਰੁਤਬਾ ਕੋਲ ਇਹ ਮੁੱਦਾ ਚੁੱਕਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦਿੱਲੀ ਨੂੰ ਹਰ ਦਿਨ 1049 ਕਿਊਸਿਕ ਪਾਣੀ ਦੇ ਰਿਹਾ ਹੈ ਜਦਕਿ ਸੰਧੀ ਮੁਤਾਬਕ ਹਰਿਆਣਾ ਨੂੰ ਪ੍ਰਤੀ ਦਿਨ 719 ਕਿਊਸਿਕ ਪਾਣੀ ਦਿੱਲੀ ਨੂੰ ਦੇਣਾ ਬਣਦਾ ਹੈ।