ਪੜਚੋਲ ਕਰੋ
ਪੁਲਿਸ ਦੇ ਏਸੀਪੀ ਨੇ ਹੈੱਡ ਕੁਆਟਰ ਦੀ 10ਵੀਂ ਮੰਜ਼ਲ ਤੋਂ ਮਾਰੀ ਛਾਲ

ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਏਸੀਪੀ ਰੈਂਕ ਦੇ ਅਧਿਕਾਰੀ ਨੇ ਮੱਧ ਦਿੱਲੀ ‘ਚ ਮੌਜੂਦ ਪੁਲਿਸ ਹੈੱਡਕੁਆਟਰ ਦੀ 10ਵੀਂ ਮੰਜ਼ਲ ਤੋਂ ਕੁਦ ਕੇ ਜਾਨ ਦੇ ਦਿੱਤੀ ਹੈ। ਪੁਲਿਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਮ੍ਰਿਤਕ ਦੀ ਪਛਾਣ ਪ੍ਰੇਮ ਵੱਲਭ ਵਜੋਂ ਹੋਈ ਹੈ, ਜੋ ਦਿੱਲੀ ਪੁਲਿਸ ‘ਚ ਕ੍ਰਾਈਮ ਤੇ ਆਵਾਜਾਈ ਵਿਭਾਗ ‘ਚ ਤਾਇਨਾਤ ਸੀ।
ਪੁਲਿਸ ਨੇ ਦੱਸਿਆ ਕਿ ਉਸ ਦੀ ਉਮਰ 50 ਸਾਲ ਦੇ ਕਰੀਬ ਸੀ। ਉਨ੍ਹਾਂ ਨੂੰ 2016 ‘ਚ ਸ਼ਾਨਦਾਰ ਸੇਵਾਵਾਂ ਲਈ ਮੈਡਲ ਵੀ ਮਿਲ ਚੁੱਕਿਆ ਹੈ। ਪੂਰੀ ਘਟਨਾ ਨਾਲ ਜੁੜੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ। ਫਿਲਹਾਲ ਪ੍ਰੇਮ ਵੱਲਭ ਨੇ ਇਹ ਕਦਮ ਕਿਉਂ ਉਠਾਇਆ, ਇਸ ਬਾਰੇ ਵੀ ਕੋਈ ਖੁਲਾਸਾ ਨਹੀਂ ਹੋਇਆ।Delhi: Prem Ballabh, a 55 year old ACP rank official, died after he allegedly jumped off from the Police Headquarters building. More details awaited.
— ANI (@ANI) November 29, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















