ਨਵੀਂ ਦਿੱਲੀ: ਪਿੱਛੇ ਜਿਹੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਚੋਰ ਨੇ ਆਰਟੀਓ ਦੀ ਜਾਅਲੀ ਵੈਬਸਾਈਟ ਬਣਾ ਕੇ ਲੋਕਾਂ ਤੋਂ 70 ਲੱਖ ਰੁਪਏ ਦੀ ਧੋਖਾਧੜੀ ਕੀਤੀ, ਜਿਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਨੇ ਆਰਟੀਓ ਦੀ ਜਾਅਲੀ ਵੈਬਸਾਈਟ ਦੀ ਮਦਦ ਨਾਲ ਲਗਭਗ 3,300 ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ।
ਦੇਸ਼ ਵਿੱਚ ਅਜਿਹੇ ਮਾਮਲੇ ਵਧ ਰਹੇ ਹਨ ਕਿਉਂਕਿ ਅੱਜ-ਕੱਲ੍ਹ ਸਭ ਕੁਝ ਆਨਲਾਈਨ ਹੋ ਰਿਹਾ ਹੈ, ਅਜਿਹੀ ਸਥਿਤੀ ਵਿੱਚ ਸਾਈਬਰ ਕ੍ਰਾਈਮ ਨੂੰ ਵੀ ਹੁਲਾਰਾ ਮਿਲਿਆ ਹੈ ਪਰ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇਹ ਦੁਸ਼ਟ ਚੋਰ ਨਕਲੀ ਵੈਬਸਾਈਟਾਂ ਬਣਾ ਕੇ ਲੋਕਾਂ ਨੂੰ ਕਿਵੇਂ ਠੱਗਦੇ ਹਨ ਤੇ ਉਨ੍ਹਾਂ ਤੋਂ ਕਿਵੇਂ ਬਚਿਆ ਜਾਵੇ।
ਇਸ ਤਰ੍ਹਾਂ ਹੁੰਦੀ ਧੋਖਾਧੜੀ
ਹੋਰ ਧੋਖਾਧੜੀ ਵਾਂਗ, ਹੁਣ ਆਰਟੀਓ (RTO) ਧੋਖਾਧੜੀ ਵੀ ਫਿਸ਼ਿੰਗ ਰਾਹੀਂ ਕੀਤੀ ਜਾ ਰਹੀ ਹੈ। ਤੁਹਾਡੀ ਨਿੱਜੀ ਜਾਣਕਾਰੀ ਇਸ ਧੋਖਾਧੜੀ ਸਪੈਮ ਮੇਲ ਦੁਆਰਾ ਦਿੱਤੀ ਜਾਂਦੀ ਹੈ। ਈ-ਮੇਲ ’ਤੇ ਤੁਹਾਨੂੰ ਇੱਕ ਲਿੰਕ ਦਿੱਤਾ ਜਾਂਦਾ ਹੈ ਜੋ ਤੁਹਾਨੂੰ ਅਜਿਹੀ ਜਾਅਲੀ ਵੈਬਸਾਈਟ ’ਤੇ ਲੈ ਜਾਂਦਾ ਹੈ। ਇਹ ਵੈਬਸਾਈਟ ਦਿੱਖ ਵਿੱਚ ਬਿਲਕੁਲ ਅਧਿਕਾਰਤ ਭਾਵ ਆਫ਼ੀਸ਼ੀਅਲ ਜਾਪਦੀ ਹੈ ਪਰ ਅਸਲ ਵਿੱਚ ਅਜਿਹਾ ਨਹੀਂ ਹੁੰਦਾ। ਇਸ ਤੋਂ ਬਾਅਦ, ਤੁਹਾਡੇ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਦੇ ਵੇਰਵੇ ਭਰਨ ਲਈ ਕਹਿਣ ਤੋਂ ਬਾਅਦ ਸਾਰੇ ਪੈਸੇ ਚੋਰੀ ਹੋ ਜਾਂਦੇ ਹਨ।
ਆਰਟੀਓ (RTO) ਦੇ ਨਾਮ ਤੇ ਧੋਖਾਧੜੀ ਤੋਂ ਕਿਵੇਂ ਬਚਿਆ ਜਾਵੇ
ਕਿਉਂਕਿ ਅੱਜਕੱਲ੍ਹ ਆਰਟੀਓ (RTO) ਨਾਲ ਜੁੜੇ ਬਹੁਤੇ ਕੰਮ ਵੀ ਆਨਲਾਈਨ ਕੀਤੇ ਜਾ ਰਹੇ ਹਨ, ਇਸ ਲਈ ਇਸ ਨਾਲ ਸਬੰਧਤ ਧੋਖਾਧੜੀ ਵੀ ਆੱਨਲਾਈਨ ਹੋ ਰਹੀ ਹੈ। ਅਜਿਹੀ ਸਥਿਤੀ ਵਿੱਚ, ਹਮੇਸ਼ਾਂ ਯਾਦ ਰੱਖੋ ਕਿ ਸਿਰਫ https ਦੇ ਨਾਲ ਵੈਬਸਾਈਟ ’ਤੇ ਭਰੋਸਾ ਕਰੋ। https ਵਾਲੀ ਵੈਬਸਾਈਟ ਹੋਰ ਵੈਬਸਾਈਟਾਂ ਦੇ ਮੁਕਾਬਲੇ ਸੁਰੱਖਿਅਤ ਹੁੰਦੀ ਹੈ।
ਭੁਗਤਾਨ ਕਰਨ ਅਤੇ ਪਾਸਵਰਡ ਬਦਲਣ ਦੀ ਪ੍ਰਕਿਰਿਆ ਤੇ ਐਸਐਮਐਸ ਚੇਤਾਵਨੀ ਦੀ ਸੁਵਿਧਾ ਜ਼ਰੂਰ ਜਾਂਚ ਲੈਣੀ ਚਾਹੀਦੀ ਹੈ, ਇਹ ਤੁਹਾਨੂੰ ਇੱਕ ਚੇਤਾਵਨੀ ਸੰਦੇਸ਼ ਦੇਵੇਗਾ, ਜੇ ਕੋਈ ਤੁਹਾਡਾ ਪਾਸਵਰਡ ਬਦਲਣ ਦੀ ਕੋਸ਼ਿਸ਼ ਕਰਦਾ ਹੈ ਜਾਂ ਤੁਹਾਡੇ ਕ੍ਰੈਡਿਟ ਜਾਂ ਡੈਬਿਟ ਕਾਰਡ ਨਾਲ ਭੁਗਤਾਨ ਕਰਦਾ ਹੈ। ਸਮੇਂ-ਸਮੇਂ ਤੇ ਆਪਣਾ ਪਾਸਵਰਡ ਬਦਲਣਾ ਯਾਦ ਰੱਖੋ। ਆਖ਼ਰ, ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਕਦੇ ਵੀ ਆਪਣਾ ਪਿੰਨ ਨੰਬਰ ਜਾਂ ਨੈੱਟ ਬੈਂਕਿੰਗ ਪਾਸਵਰਡ, ਕ੍ਰੈਡਿਟ ਕਾਰਡ ਦੇ ਵੇਰਵੇ ਤੇ ਯੂਪੀਆਈ ਪਿੰਨ ਕਿਸੇ ਨਾਲ ਸਾਂਝੇ ਨਾ ਕਰੋ।
ਇਹ ਵੀ ਪੜ੍ਹੋ: PM Modi Rishikesh Visit: ਰਿਸ਼ੀਕੇਸ਼ AIIMS ’ਚ PM ਮੋਦੀ ਨੇ 35 PSA ਪਲਾਂਟ ਦਾ ਕੀਤਾ ਉਦਘਾਟਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/