ਪੜਚੋਲ ਕਰੋ
Advertisement
ਦਿੱਲੀ ਪੁਲਿਸ ਦਾ ਦਾਅਵਾ, ਉੱਤਰ-ਪੂਰਬੀ ਦਿੱਲੀ 'ਚ ਹਾਲਾਤ ਨਿਯੰਤਰਣ 'ਚ, 10 ਲੋਕਾਂ ਦੀ ਮੌਤ 186 ਜ਼ਖਮੀ
-ਹਿੰਸਾ ਵਿੱਚ ਹੁਣ ਤੱਕ 10 ਲੋਕਾਂ ਦੀ ਮੌਤ, 56 ਪੁਲਿਸ ਮੁਲਾਜ਼ਮ ਅਤੇ 130 ਆਮ ਨਾਗਰਿਕ ਜ਼ਖਮੀ-ਹਿੰਸਾ ਦੀਆਂ ਘਟਨਾਵਾਂ ਲਈ ਹੁਣ ਤੱਕ 11 ਕੇਸ ਦਰਜ , ਪ੍ਰਭਾਵਿਤ ਇਲਾਕਿਆਂ ਵਿੱਚ ਧਾਰਾ 144
ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਉੱਤਰ-ਪੂਰਬੀ ਦਿੱਲੀ ਹਿੰਸਾ ਸੰਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰ ਦੱਸਿਆ ਕਿ ਹਿੰਸਾ ਵਿੱਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਿੱਲੀ ਪੁਲਿਸ ਦੇ ਪੀਆਰਓ ਐਮਐਸ ਰੰਧਾਵਾ ਨੇ ਕਿਹਾ ਕਿ ਫਿਲਹਾਲ ਸਥਿਤੀ ਕੰਟਰੋਲ ਵਿੱਚ ਹੈ। ਹਿੰਸਾ ਵਿੱਚ ਹੁਣ ਤੱਕ 56 ਪੁਲਿਸ ਮੁਲਾਜ਼ਮ ਅਤੇ 130 ਆਮ ਨਾਗਰਿਕ ਜ਼ਖਮੀ ਹੋਏ ਹਨ।
ਇਸਦੇ ਨਾਲ, ਉਸਨੇ ਕਿਹਾ ਕਿ ਉੱਤਰ-ਪੂਰਬੀ ਖੇਤਰ ਵਿੱਚ ਫੋਰਸ ਵਧਾਈ ਗਈ ਹੈ। ਉਹ ਐਡੀਸ਼ਨ ਫੋਰਸ ਵੀ ਤਾਇਨਾਤ ਕਰ ਰਹੇ ਹਨ। ਪੁਲਿਸ ਫੋਰਸ ਦੀ ਕੋਈ ਘਾਟ ਨਹੀਂ ਹੈ। ਸੀਨੀਅਰ ਅਧਿਕਾਰੀ ਜ਼ਮੀਨ 'ਤੇ ਮੌਜੂਦ ਹਨ। ਭੀੜੀਆਂ ਗਲੀਆਂ ਕਾਰਨ ਕਾਰਵਾਈ ਕਰਨਾ ਮੁਸ਼ਕਲ ਹੈ। ਕਈ ਥਾਵਾਂ ਤੇ ਛੋਟੀਆਂ ਮੋਟੀਆਂ ਘਟਨਾਵਾਂ ਜਾਰੀ ਹਨ।
ਐਮਐਸ ਰੰਧਾਵਾ ਨੇ ਦਿੱਲੀ ਦੇ ਲੋਕਾਂ ਨੂੰ ਅਫਵਾਹਾਂ ਨੂੰ ਨਜ਼ਰ ਅੰਦਾਜ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਨਾ ਲੈਣ ਦਾ ਵੀ ਸੁਝਾਅ ਦਿੱਤਾ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਇਲਾਕਿਆਂ ਵਿੱਚ ਧਾਰਾ 144 ਲਗਾਈ ਗਈ ਹੈ।ਹਿੰਸਾ ਦੀਆਂ ਘਟਨਾਵਾਂ ਲਈ ਹੁਣ ਤੱਕ 11 ਕੇਸ ਦਰਜ ਕੀਤੇ ਗਏ ਹਨ। ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਡਰੋਨ ਕੈਮਰੇ ਰਾਹੀਂ ਵੀ ਨਿਗਰਾਨੀ ਕੀਤੀ ਜਾ ਰਹੀ ਹੈ। ਸੀਨੀਅਰ ਅਧਿਕਾਰੀ ਕੰਟਰੋਲ ਰੂਮ ਵਿੱਚ ਤਾਇਨਾਤ ਹਨ। ਸੀਆਰਪੀਐਫ, ਆਰਏਐਫ ਅਤੇ ਦਿੱਲੀ ਪੁਲਿਸ ਦੇ ਵਾਧੂ ਸਰੋਤ ਕਾਰਜਸ਼ੀਲ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement