ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਵਾਇਰਸ ਦੌਰਾਨ ਲੋਕਾਂ ਦੇ ਦਰਜ ਦਾ ਨਜਾਇਜ਼ ਫਾਇਦਾ ਚੁੱਕਣ ਵਾਲੇ ਲੋਕਾਂ ਦੀ ਗਿਣਤੀ ਵੀ ਬਹੁਤ ਹੈ। ਦਰਅਸਲ ਕੋਰੋਨਾ ਨਾਲ ਗੰਭੀਰ ਰੂਪ ਤੋਂ ਬਿਮਾਰ ਮਰੀਜ਼ਾਂ ਦੇ ਇਲਾਜ 'ਚ ਕੰਮ ਆਉਣ ਵਾਲੀ ਐਂਟੀ ਵਾਇਰਲ ਦਵਾਈ ਰੇਮਡੇਸਿਵਿਰ ਦੀ ਕਾਲਾਬਜ਼ਾਰੀ ਦੇ ਮਾਮਲੇ ਰੋਜ਼ਾਨਾ ਦਰਜ ਹੋ ਰਹੇ ਹਨ।
ਦੇਸ਼ ਦੀ ਰਾਜਧਾਨੀ ਦਿੱਲੀ 'ਚ ਪੁਲਿਸ ਨੇ ਹੁਣ ਤਕ 113 ਮੁਕੱਦਮੇ ਦਰਜ ਕੀਤੇ ਹਨ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਦੀ ਤਾਰੀਖ ਤਕ ਪੁਲਿਸ ਨੇ 100 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 100 ਗ੍ਰਿਫਤਾਰੀਆਂ 'ਚ 61 ਲੋਕ ਅਜਿਹੇ ਹਨ। ਜਿੰਨ੍ਹਾਂ ਨੇ ਲੋਕਾਂ ਨੂੰ ਰੇਮਡੇਸਿਵਿਰ ਇੰਜੈਕਸ਼ਨ ਦੇਣ ਦਾ ਵਾਅਦਾ ਕੀਤਾ ਤੇ ਉੱਥੇ ਹੀ 52 ਲੋਕਾਂ ਨੇ ਕਾਲਾਬਜ਼ਾਰੀ ਕਰਕੇ ਇਨ੍ਹਾਂ ਇੰਜੈਕਸ਼ਨਾਂ ਨੂੰ ਭਾਰੀ ਰਕਮ 'ਚ ਵੇਚਿਆ ਹੈ।
2.8 ਲੱਖ ਰੁਪਏ ਦੀ ਪੇਮੈਂਟ ਨੂੰ ਪੁਲਿਸ ਨੇ ਰੋਕਿਆ
ਪੁਲਿਸ ਨੇ ਦੱਸਿਆ ਕਿ ਉਨ੍ਹਾਂ 2.8 ਲੱਖ ਰੁਪਏ ਦੀ ਪੇਮੈਂਟ ਨੂੰ ਟ੍ਰਾਂਸਫਰ ਹੋਣ 'ਤੋ ਰੋਕ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪੈਸਾ ਲੋਕਾਂ ਦੇ ਅਕਾਊਂਟ ਤੋਂ ਇਨ੍ਹਾਂ ਕਾਲਾਬਜ਼ਾਰੀ ਕਰਨ ਵਾਲੇ ਲੋਕਾਂ ਦੇ ਖਾਤੇ 'ਚ ਜਾਣ ਵਾਲਾ ਸੀ ਜਿਸ ਨੂੰ ਪੁਲਿਸ ਨੇ ਰੋਕ ਲਿਆ ਹੈ। ਪੁਲਿਸ ਦੇ ਇਕ ਬੁਲਾਰੇ ਨੇ ਮਾਮਲੇ 'ਚ ਗੱਲ ਕਰਦਿਆਂ ਦੱਸਿਆ ਕਿ 4 ਮਈ ਤਕ 61 ਮਾਮਲੇ ਅਜਿਹੇ ਦਰਜ ਹੋਏ ਹਨ। ਜਿਸ 'ਚ ਲੋਕਾਂ ਨਾਲ ਠੱਗੀ ਮਾਰ ਕੇ ਦਵਾਈਆਂ ਤੇ ਆਕਸੀਜਨ ਦੇਣ ਦੀ ਗੱਲ ਕਹੀ ਸੀ। ਉੱਥੇ 52 ਮਾਮਲੇ ਕਾਲਾਬਜ਼ਾਰੀ ਦੇ ਹਨ।
ਪੁਲਿਸ ਨੇ ਇਹ ਵੀ ਦੱਸਿਆ ਕਿ 37 ਅਜਿਹੇ ਮਾਮਲੇ ਵੀ ਦਰਜ ਕੀਤੇ ਗਏ ਹਨ। ਜਿਸ 'ਚ ਲੋਕਾਂ ਤੋਂ ਪੈਸੇ ਲੈਕੇ ਮੁਲਜ਼ਮ ਗਾਇਬ ਹੋ ਗਏ ਹਨ। ਪੁਲਿਸ ਇਨ੍ਹਾਂ ਮਾਮਲਿਆਂ ਦੀ ਜਾਂਚ 'ਚ ਵੀ ਜੁੱਟ ਗਈ ਹੈ। ਇਸ ਦੇ ਨਾਲ ਹੀ ਪੁਲਿਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਬਲੈਕ 'ਚ ਕਿਸੇ ਨੂੰ ਦਵਾਈ ਜਾਂ ਆਕਸੀਜਨ ਸਿਲੰਡਰ ਨੂੰ ਨਾ ਖਰੀਦਣ।