ਪੜਚੋਲ ਕਰੋ

Delhi Weather Update : ਭਾਰੀ ਮੀਂਹ ਕਾਰਨ 14 ਉਡਾਣਾਂ ਡਾਇਵਰਟ, 150 ਤੋਂ ਵੱਧ ਲੇਟ, ਕੁੱਝ ਘੰਟਿਆਂ ਲਈ RED ALERT ਜਾਰੀ

Delhi Weather Update : ਦਿੱਲੀ-NCR ਵਿੱਚ ਸੋਮਵਾਰ ਨੂੰ ਪਏ ਤੇਜ਼ ਮੀਂਹ ਦਾ ਅਸਰ ਹਵਾਈ ਸਫ਼ਰ 'ਤੇ ਵੀ ਪਿਆ ਹੈ। 14 ਉਡਾਣਾਂ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ। ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ

Delhi Weather Update : ਦਿੱਲੀ-NCR ਵਿੱਚ ਸੋਮਵਾਰ ਨੂੰ ਪਏ ਤੇਜ਼ ਮੀਂਹ ਦਾ ਅਸਰ ਹਵਾਈ ਸਫ਼ਰ 'ਤੇ ਵੀ ਪਿਆ ਹੈ। 14 ਉਡਾਣਾਂ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ। ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਦੁਪਹਿਰ ਕਰੀਬ 1:15 ਵਜੇ ਤੱਕ 150 ਉਡਾਣਾਂ ਦੇਰੀ ਨਾਲ ਚੱਲ ਰਹੀਆਂ ਸਨ। ਇਸ ਸਮੇਂ ਏਅਰਪੋਰਟ 'ਤੇ ਉਡਾਣਾਂ ਦੀ ਔਸਤ ਦੇਰੀ ਕਰੀਬ 27 ਮਿੰਟ ਹੈ। ਮੀਂਹ ਕਾਰਨ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ, ਪਰ ਸੜਕਾਂ 'ਤੇ ਟ੍ਰੈਫਿਕ ਦੀ ਰਫ਼ਤਾਰ ਕਾਫ਼ੀ ਹੌਲੀ ਹੋ ਗਈ ਹੈ।

ਉਡਾਣਾਂ ਦੇ ਸ਼ਡਿਊਲ 'ਤੇ ਅਸਰ

ਮੀਂਹ ਅਤੇ ਖਰਾਬ ਮੌਸਮ ਦੌਰਾਨ ਘੱਟ ਵਿਜ਼ੀਬਿਲਟੀ, ਰਨਵੇ ਦੀ ਸਥਿਤੀ ਅਤੇ ਏਅਰ ਟ੍ਰੈਫਿਕ ਮੈਨੇਜਮੈਂਟ ਕਾਰਨ ਜਹਾਜ਼ਾਂ ਦੀ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਇਸ ਦਾ ਅਸਰ ਪੂਰੇ ਫਲਾਈਟ ਸ਼ਡਿਊਲ 'ਤੇ ਪੈਂਦਾ ਹੈ ਅਤੇ ਦੇਰੀ ਹੋਰ ਵਧ ਸਕਦੀ ਹੈ।

14 ਉਡਾਣਾਂ ਡਾਇਵਰਟ

ਦਿੱਲੀ-NCR ਵਿੱਚ ਭਾਰੀ ਮੀਂਹ ਕਾਰਨ 14 ਉਡਾਣਾਂ ਨੂੰ ਡਾਇਵਰਟ ਕੀਤਾ ਗਿਆ ਹੈ। ਜੇਕਰ ਤੁਸੀਂ ਦਿੱਲੀ ਤੋਂ ਫਲਾਈਟ ਲੈਣੀ ਹੈ ਤਾਂ ਏਅਰਪੋਰਟ ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਏਅਰਲਾਈਨ ਦੀ ਲਾਈਵ ਫਲਾਈਟ ਸਟੇਟਸ ਜ਼ਰੂਰ ਚੈੱਕ ਕਰੋ ਅਤੇ ਆਮ ਨਾਲੋਂ ਕੁਝ ਵੱਧ ਸਮਾਂ ਲੈ ਕੇ ਏਅਰਪੋਰਟ ਪਹੁੰਚੋ।

ਭਾਰੀ ਟ੍ਰੈਫਿਕ ਜਾਮ

ਭਾਰੀ ਮੀਂਹ ਕਾਰਨ ਅਸ਼ੋਕ ਨਗਰ ਮੈਟਰੋ ਸਟੇਸ਼ਨ, ਬੁਰਾੜੀ, ਸੀ.ਆਰ. ਪਾਰਕ ਅਤੇ ਅਲਕਨੰਦਾ ਸਮੇਤ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਕਈ ਥਾਵਾਂ 'ਤੇ ਜਲਭਰਾਅ ਕਾਰਨ ਸੜਕਾਂ 'ਤੇ ਲੰਬੇ ਟ੍ਰੈਫਿਕ ਜਾਮ ਲੱਗ ਗਏ ਹਨ। ITO ਤੋਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਅਜਮੇਰੀ ਗੇਟ ਵੱਲ ਜਾਣ ਵਾਲੇ ਰਸਤੇ 'ਤੇ ਵੀ ਭਿਆਨਕ ਜਾਮ ਦੇਖਣ ਨੂੰ ਮਿਲਿਆ।

ਕੁਝ ਘੰਟਿਆਂ ਲਈ ਰੈੱਡ ਅਲਰਟ

ਭਾਰਤ ਮੌਸਮ ਵਿਭਾਗ (IMD) ਨੇ ਦਿੱਲੀ ਦੇ ਕਈ ਇਲਾਕਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਵਿਭਾਗ ਮੁਤਾਬਕ ਅਗਲੇ ਕੁਝ ਘੰਟਿਆਂ ਦੌਰਾਨ ਭਾਰੀ ਤੋਂ ਬਹੁਤ ਭਾਰੀ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ ਤੂਫ਼ਾਨ, ਬਿਜਲੀ ਚਮਕਣ ਅਤੇ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।

ਦਿੱਲੀ-NCR 'ਚ ਅੱਜ ਹੋਰ ਭਾਰੀ ਮੀਂਹ ਦੀ ਚੇਤਾਵਨੀ

ਸੋਮਵਾਰ (24 ਅਗਸਤ) ਦੀ ਸਵੇਰ ਤੋਂ ਹੀ ਦਿੱਲੀ, ਨੋਇਡਾ, ਗਾਜ਼ੀਆਬਾਦ ਅਤੇ ਫਰੀਦਾਬਾਦ ਵਿੱਚ ਕਾਲੇ ਬੱਦਲ ਛਾਏ ਹੋਏ ਹਨ ਅਤੇ ਝਮਾਝਮ ਮੀਂਹ ਪੈ ਰਿਹਾ ਹੈ। ਕਈ ਸੜਕਾਂ 'ਤੇ ਪਾਣੀ ਭਰ ਗਿਆ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਕੁਝ ਘੰਟਿਆਂ ਵਿੱਚ ਮੀਂਹ ਹੋਰ ਤੇਜ਼ ਹੋ ਸਕਦਾ ਹੈ।

ਦਿੱਲੀ ਵਿੱਚ ਮੀਂਹ ਕਾਰਨ ਸੜਕਾਂ 'ਤੇ ਭਾਰੀ ਜਲਭਰਾਅ ਹੈ। ਸ਼ਿਵਾਜੀ ਸਟੇਡੀਅਮ ਮੈਟਰੋ ਸਟੇਸ਼ਨ ਦੇ ਬਾਹਰ ਵੀ ਕਾਫ਼ੀ ਪਾਣੀ ਖੜ੍ਹਾ ਹੈ। ਇਸ ਕਾਰਨ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਰਾਹਗੀਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਗੁਰੂਗ੍ਰਾਮ ਵਿੱਚ ਵੀ ਭਾਰੀ ਮੀਂਹ ਨਾਲ ਹਾਲਾਤ ਖਰਾਬ

ਦਿੱਲੀ ਤੋਂ ਇਲਾਵਾ ਗੁਰੂਗ੍ਰਾਮ ਵਿੱਚ ਵੀ ਝਮਾਝਮ ਮੀਂਹ ਸ਼ੁਰੂ ਹੋ ਗਿਆ ਹੈ। ਆਸਮਾਨ ਵਿੱਚ ਕਾਲੇ ਬੱਦਲ ਛਾਏ ਹੋਏ ਹਨ ਅਤੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ। ਹਾਲਾਂਕਿ, ਥਾਂ-ਥਾਂ ਜਲਭਰਾਅ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ।

ਗੁਰੂਗ੍ਰਾਮ ਵਿੱਚ ਗਰਮੀ ਤੋਂ ਰਾਹਤ ਤਾਂ ਮਿਲੀ ਹੈ, ਪਰ ਮੀਂਹ ਕਈ ਇਲਾਕਿਆਂ ਲਈ ਮੁਸੀਬਤ ਬਣ ਗਿਆ ਹੈ। ਸ਼ਹਿਰ ਵਿੱਚ ਕਈ ਥਾਵਾਂ 'ਤੇ ਪਾਣੀ ਭਰਿਆ ਹੋਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਆਰੇਂਜ ਅਲਰਟ ਜਾਰੀ ਕੀਤਾ ਗਿਆ ਸੀ, ਪਰ ਹੁਣ ਹਾਲਾਤ ਹੋਰ ਵੀ ਖਰਾਬ ਹੋ ਗਏ ਹਨ।

ਟਾਪ ਹੈਡਲਾਈਨ

ਵੱਡੀ ਵਾਰਦਾਤ! ਕੈਫੇ 'ਚ ਕੁੜੀ ਨਾਲ ਗੈਂਗਰੇਪ, ਦੋ ਮਹਿਲਾਵਾਂ ਸਣੇ 3 ਗ੍ਰਿਫਤਾਰ
ਵੱਡੀ ਵਾਰਦਾਤ! ਕੈਫੇ 'ਚ ਕੁੜੀ ਨਾਲ ਗੈਂਗਰੇਪ, ਦੋ ਮਹਿਲਾਵਾਂ ਸਣੇ 3 ਗ੍ਰਿਫਤਾਰ
ਯੂਪੀ ਚੋਣਾਂ ਲਈ ਸਪਾ ਨੇ ਪਹਿਲੀ ਲਿਸਟ 'ਚ 5 ਉਮੀਦਵਾਰਾਂ ਦਾ ਕੀਤਾ ਐਲਾਨ, ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਯੂਪੀ ਚੋਣਾਂ ਲਈ ਸਪਾ ਨੇ ਪਹਿਲੀ ਲਿਸਟ 'ਚ 5 ਉਮੀਦਵਾਰਾਂ ਦਾ ਕੀਤਾ ਐਲਾਨ, ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
MP News : ਧੀ ਨੇ ਪ੍ਰੇਮੀ ਨਾਲ ਕਰਵਾਇਆ ਵਿਆਹ, ਨਾਰਾਜ਼ ਪਿਤਾ ਨੇ ਜਿਉਂਦੀ ਧੀ ਦਾ ਕਰ ਦਿੱਤਾ ਅੰਤਿਮ ਸਸਕਾਰ!
MP News : ਧੀ ਨੇ ਪ੍ਰੇਮੀ ਨਾਲ ਕਰਵਾਇਆ ਵਿਆਹ, ਨਾਰਾਜ਼ ਪਿਤਾ ਨੇ ਜਿਉਂਦੀ ਧੀ ਦਾ ਕਰ ਦਿੱਤਾ ਅੰਤਿਮ ਸਸਕਾਰ!
Govt Scheme : ਗ੍ਰੈਜੂਏਟ ਬੇਰੁਜ਼ਗਾਰਾਂ ਨੂੰ ਸਰਕਾਰ ਦੇਵੇਗੀ ਹਰ ਮਹੀਨੇ 2,000 ਰੁਪਏ , ਇਸ ਮਹੀਨੇ ਤੋਂ ਮਿਲੇਗਾ ਫਾਇਦਾ
Govt Scheme : ਗ੍ਰੈਜੂਏਟ ਬੇਰੁਜ਼ਗਾਰਾਂ ਨੂੰ ਸਰਕਾਰ ਦੇਵੇਗੀ ਹਰ ਮਹੀਨੇ 2,000 ਰੁਪਏ , ਇਸ ਮਹੀਨੇ ਤੋਂ ਮਿਲੇਗਾ ਫਾਇਦਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਯੂਪੀ ਚੋਣਾਂ ਲਈ ਸਪਾ ਨੇ ਪਹਿਲੀ ਲਿਸਟ 'ਚ 5 ਉਮੀਦਵਾਰਾਂ ਦਾ ਕੀਤਾ ਐਲਾਨ, ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਯੂਪੀ ਚੋਣਾਂ ਲਈ ਸਪਾ ਨੇ ਪਹਿਲੀ ਲਿਸਟ 'ਚ 5 ਉਮੀਦਵਾਰਾਂ ਦਾ ਕੀਤਾ ਐਲਾਨ, ਦੇਖੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
ਇਸ ਬੈਂਕ ਨੇ FD 'ਤੇ ਵਧਾ ਦਿੱਤਾ ਵਿਆਜ, 500 ਦਿਨਾਂ ਵਿੱਚ ਮਿਲੇਗਾ ਤਕੜਾ ਰਿਟਰਨ
ਇਸ ਬੈਂਕ ਨੇ FD 'ਤੇ ਵਧਾ ਦਿੱਤਾ ਵਿਆਜ, 500 ਦਿਨਾਂ ਵਿੱਚ ਮਿਲੇਗਾ ਤਕੜਾ ਰਿਟਰਨ
ਪੰਜਾਬ 'ਚ 3 ਦਿਨ ਸੰਘਣੀ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਖੁਸ਼ਕ ਰਹੇਗਾ ਮੌਸਮ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ 'ਚ 3 ਦਿਨ ਸੰਘਣੀ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਖੁਸ਼ਕ ਰਹੇਗਾ ਮੌਸਮ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਨਵੰਬਰ 2026
SAD-BJP Alliance : ਪੰਜਾਬ 'ਚ ਸਰਕਾਰ ਬਣੀ ਤਾਂ ਕਿਸ ਪਾਰਟੀ ਦਾ ਬਣੇਗਾ CM? ਅਮਿਤ ਸ਼ਾਹ ਨੇ ਕਰ ਦਿੱਤਾ ਐਲਾਨ!
SAD-BJP Alliance : ਪੰਜਾਬ 'ਚ ਸਰਕਾਰ ਬਣੀ ਤਾਂ ਕਿਸ ਪਾਰਟੀ ਦਾ ਬਣੇਗਾ CM? ਅਮਿਤ ਸ਼ਾਹ ਨੇ ਕਰ ਦਿੱਤਾ ਐਲਾਨ!
Priyanka Kakkar :  ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਪ੍ਰਿਯੰਕਾ ਕੱਕੜ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਹਰਨਾ‌ਮ ਸਿੰਘ ਦੀ ਲੈਣਗੇ ਥਾਂ
Priyanka Kakkar :  ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਪ੍ਰਿਯੰਕਾ ਕੱਕੜ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਹਰਨਾ‌ਮ ਸਿੰਘ ਦੀ ਲੈਣਗੇ ਥਾਂ
SAD- BJP ਦੇ ਗਠਜੋੜ ਨੂੰ ਲੈ ਕੇ ਰਵਨੀਤ ਬਿੱਟੂ ਦਾ ਵੱਡਾ ਬਿਆਨ , ਸੀਟਾਂ ਦੀ ਵੰਡ ਬਾਰੇ ਵੀ ਕੀਤਾ ਵੱਡਾ ਖੁਲਾਸਾ
SAD- BJP ਦੇ ਗਠਜੋੜ ਨੂੰ ਲੈ ਕੇ ਰਵਨੀਤ ਬਿੱਟੂ ਦਾ ਵੱਡਾ ਬਿਆਨ , ਸੀਟਾਂ ਦੀ ਵੰਡ ਬਾਰੇ ਵੀ ਕੀਤਾ ਵੱਡਾ ਖੁਲਾਸਾ
 BJP-Akali Dal Alliance : ਗਠਜੋੜ ਦਾ ਪੰਜਾਬ 'ਚ ਕੀ ਪਵੇਗਾ ਅਸਰ? ਚਰਨਜੀਤ ਚੰਨੀ ਨੇ ਦਿੱਤਾ ਵੱਡਾ ਬਿਆਨ
 BJP-Akali Dal Alliance : ਗਠਜੋੜ ਦਾ ਪੰਜਾਬ 'ਚ ਕੀ ਪਵੇਗਾ ਅਸਰ? ਚਰਨਜੀਤ ਚੰਨੀ ਨੇ ਦਿੱਤਾ ਵੱਡਾ ਬਿਆਨ
Embed widget