ਪੜਚੋਲ ਕਰੋ

Delhi Red Fort Blast : ਲਾਲ ਕਿਲ੍ਹਾ ਧਮਾਕੇ ਦੀ ਚਾਰਜਸ਼ੀਟ ’ਚ ਵੱਡੇ ਖੁਲਾਸੇ,  ਉਮਰ ਉਨ ਨਬੀ ਨੂੰ ਦੱਸਿਆ ਮਾਸਟਰਮਾਈਂਡ  

Delhi Red Fort Blast : ਦਿੱਲੀ ਦੇ ਲਾਲ ਕਿਲ੍ਹਾ ਧਮਾਕਾ ਮਾਮਲੇ ਵਿੱਚ NIA ਦੀ ਚਾਰਜਸ਼ੀਟ ਵਿੱਚ ਕਈ ਵੱਡੇ ਖੁਲਾਸੇ ਹੋਏ ਹਨ। ਜਾਂਚ ਏਜੰਸੀ ਮੁਤਾਬਕ ਧਮਾਕੇ ਵਿੱਚ ਵਰਤੀ ਗਈ Hyundai i20 ਕਾਰ ਨੂੰ VBIED (ਕਾਰ ਬੰਬ) ਵਜੋਂ ਵਰਤਿਆ

Delhi Red Fort Blast : ਦਿੱਲੀ ਦੇ ਲਾਲ ਕਿਲ੍ਹਾ ਧਮਾਕਾ ਮਾਮਲੇ ਵਿੱਚ NIA ਦੀ ਚਾਰਜਸ਼ੀਟ ਵਿੱਚ ਕਈ ਵੱਡੇ ਖੁਲਾਸੇ ਹੋਏ ਹਨ। ਜਾਂਚ ਏਜੰਸੀ ਮੁਤਾਬਕ ਧਮਾਕੇ ਵਿੱਚ ਵਰਤੀ ਗਈ Hyundai i20 ਕਾਰ ਨੂੰ VBIED (ਕਾਰ ਬੰਬ) ਵਜੋਂ ਵਰਤਿਆ ਗਿਆ ਸੀ। ਫੋਰੈਂਸਿਕ ਜਾਂਚ ਵਿੱਚ ਮਲਬੇ ਅਤੇ ਹੋਰ ਸਬੂਤਾਂ ਤੋਂ TATP, ਅਮੋਨੀਅਮ ਨਾਈਟ੍ਰੇਟ ਅਤੇ ਪੋਟਾਸ਼ੀਅਮ ਨਾਈਟ੍ਰੇਟ ਦੀ ਮੌਜੂਦਗੀ ਮਿਲੀ। DNA ਜਾਂਚ ਦੇ ਆਧਾਰ ’ਤੇ NIA ਦਾ ਦਾਅਵਾ ਹੈ ਕਿ ਧਮਾਕੇ ਵੇਲੇ ਕਾਰ ਦੇ ਅੰਦਰ ਉਮਰ ਉਨ ਨਬੀ ਮੌਜੂਦ ਸੀ। ਕਾਰ ਦੇ ਨੇੜਿਓਂ ਇੱਕ ਕਮਾਂਡ ਮਕੈਨਿਜ਼ਮ ਵੀ ਮਿਲਿਆ, ਜਿਸ ’ਤੇ ਵਿਸਫੋਟਕ ਪਦਾਰਥਾਂ ਦੇ ਨਿਸ਼ਾਨ ਮਿਲੇ।

ਚਾਰਜਸ਼ੀਟ ਵਿੱਚ ਨੌਗਾਮ ਥਾਣਾ ਧਮਾਕੇ ਦਾ ਵੀ ਜ਼ਿਕਰ ਹੈ। ਮੁਲਜ਼ਮਾਂ ਦੇ ਕਿਰਾਏ ਦੇ ਟਿਕਾਣੇ ਤੋਂ ਵਿਸਫੋਟਕ ਬਣਾਉਣ ਨਾਲ ਜੁੜੀ ਸਮੱਗਰੀ, ਕੈਮੀਕਲ, ਲੈਬ ਉਪਕਰਣ, ਟਾਈਮਰ ਅਤੇ ਬੈਟਰੀਆਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ। 14 ਨਵੰਬਰ 2025 ਨੂੰ ਨੌਗਾਮ ਥਾਣੇ ਵਿੱਚ ਹੋਏ ਧਮਾਕੇ ਵਿੱਚ 9 ਪੁਲਿਸਕਰਮੀਆਂ ਦੀ ਮੌਤ ਅਤੇ 29 ਲੋਕਾਂ ਦੇ ਜ਼ਖ਼ਮੀ ਹੋਣ ਦੀ ਗੱਲ ਚਾਰਜਸ਼ੀਟ ਵਿੱਚ ਦਰਜ ਹੈ।

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਜਸੀਰ ਬਿਲਾਲ ਵਾਨੀ ਨੇ YouTube ਅਤੇ ChatGPT ਰਾਹੀਂ ਰਾਕੇਟ ਬਣਾਉਣ ਦੇ ਤਰੀਕੇ ਖੋਜੇ ਸਨ। ਚਾਰਜਸ਼ੀਟ ਮੁਤਾਬਕ ਉਸ ਨੂੰ ਦੋ ਡਰੋਨ ਵੀ ਉਮਰ ਉਨ ਨਬੀ ਨੇ ਦਿੱਤੇ ਸਨ। NIA ਮੁਤਾਬਕ ਘਟਨਾ ਨਾਲ ਜੁੜੇ 73 ਸਬੂਤਾਂ ਦੀ ਜਾਂਚ ਕੀਤੀ ਗਈ। CFSL ਚੰਡੀਗੜ੍ਹ ਅਤੇ NFSU ਗਾਂਧੀਨਗਰ ਦੀ ਜਾਂਚ ਵਿੱਚ TATP ਸਮੇਤ ਹੋਰ ਰਸਾਇਣਾਂ ਦੀ ਮੌਜੂਦਗੀ ਦੀ ਪੁਸ਼ਟੀ ਹੋਈ। ਚਾਰਜਸ਼ੀਟ ਵਿੱਚ TATP ਨੂੰ ਮਾਮਲੇ ਵਿੱਚ ਵਰਤਿਆ ਗਿਆ ਮੁੱਖ ਵਿਸਫੋਟਕ ਦੱਸਿਆ ਗਿਆ ਹੈ।

ਚਾਰਜਸ਼ੀਟ ਮੁਤਾਬਕ ਮੁਲਜ਼ਮਾਂ ਨੇ ਆਪਸੀ ਸੰਪਰਕ ਲਈ Signal ਐਪ ਦੀ ਵਰਤੋਂ ਕੀਤੀ ਅਤੇ ਕੁਝ ਕੋਡ ਨੇਮ ਵੀ ਵਰਤੇ। ਜਾਂਚ ਏਜੰਸੀ ਨੇ ਕਥਿਤ ਤੌਰ ’ਤੇ ਜਿਹਾਦ ਨਾਲ ਸਬੰਧਤ ਦਸਤਾਵੇਜ਼ ਅਤੇ ਇੱਕ ਮੈਨੂਅਲ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਸ਼ਾਹੀਨ ਸਈਦ ਦੀ ਪੈਨ ਡਰਾਈਵ ਤੋਂ 87 ਤਸਵੀਰਾਂ ਮਿਲਣ ਦੀ ਗੱਲ ਵੀ ਚਾਰਜਸ਼ੀਟ ਵਿੱਚ ਹੈ, ਜਿਨ੍ਹਾਂ ਵਿੱਚ ਮੁਲਜ਼ਮਾਂ ਦੀਆਂ ਹਥਿਆਰਾਂ ਨਾਲ ਤਸਵੀਰਾਂ ਹੋਣ ਦਾ ਦਾਅਵਾ ਕੀਤਾ ਗਿਆ ਹੈ। NIA ਨੇ ਇਨ੍ਹਾਂ ਨੂੰ AGuH ਅਤੇ AQIS ਨਾਲ ਜੁੜਿਆ ਹੋਇਆ ਦੱਸਿਆ ਹੈ। 

ਉਮਰ ਉਨ ਨਬੀ ਦੀ 10 ਨਵੰਬਰ ਦੇ ਧਮਾਕੇ ਵਿੱਚ ਮੌਤ ਹੋਣ ਕਾਰਨ ਉਸ ਖ਼ਿਲਾਫ਼ ਲੱਗੇ UAPA, Arms Act ਅਤੇ Explosive Substances Act ਦੇ ਦੋਸ਼ ਕਾਨੂੰਨੀ ਤੌਰ ’ਤੇ ਖ਼ਤਮ (abated) ਕਰ ਦਿੱਤੇ ਗਏ ਹਨ।

Advertisement

ਟਾਪ ਹੈਡਲਾਈਨ

Punjab News: ਪੰਜਾਬ ਚੋਣਾਂ 'ਚ ਭਾਜਪਾ-ਅਕਾਲੀ ਦੀਆਂ ਸੀਟ ਸ਼ੇਅਰਿੰਗ ਨੂੰ ਲੈ ਕੇ ਵੱਡਾ ਅਪਡੇਟ, ਇਸ ਦਿਨ ਹੋਵੇਗਾ ਐਲਾਨ...?
ਪੰਜਾਬ ਚੋਣਾਂ 'ਚ ਭਾਜਪਾ-ਅਕਾਲੀ ਦੀਆਂ ਸੀਟ ਸ਼ੇਅਰਿੰਗ ਨੂੰ ਲੈ ਕੇ ਵੱਡਾ ਅਪਡੇਟ, ਇਸ ਦਿਨ ਹੋਵੇਗਾ ਐਲਾਨ...?
Officers Transfer: ਪ੍ਰਸ਼ਾਸਨ ਅਤੇ ਪੁਲਿਸ ਮਹਿਕਮੇ 'ਚ ਵੱਡਾ ਫੇਰਬਦਲ, 9 ਅਫ਼ਸਰਾਂ ਦੇ ਤਬਾਦਲੇ, ਜਾਣੋ ਕਿਸਨੂੰ ਮਿਲੀ ਕਿਸ ਵਿਭਾਗ ਦੀ ਜ਼ਿੰਮੇਵਾਰੀ? ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਪ੍ਰਸ਼ਾਸਨ ਅਤੇ ਪੁਲਿਸ ਮਹਿਕਮੇ 'ਚ ਵੱਡਾ ਫੇਰਬਦਲ, 9 ਅਫ਼ਸਰਾਂ ਦੇ ਤਬਾਦਲੇ, ਜਾਣੋ ਕਿਸਨੂੰ ਮਿਲੀ ਕਿਸ ਵਿਭਾਗ ਦੀ ਜ਼ਿੰਮੇਵਾਰੀ? ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
Weather Update: ਮੌਸਮ ਨੂੰ ਲੈ ਕੇ ਵੱਡਾ ਅਪਡੇਟ, 72KM ਦੀ ਤੇਜ਼ ਰਫ਼ਤਾਰ ਨਾਲ ਚੱਕਰਵਾਤੀ ਤੂਫ਼ਾਨ ਮਚਾਏਗਾ ਤਬਾਹੀ, ਭਾਰੀ ਮੀਂਹ ਸਣੇ ਗਰਜਣਗੇ ਬੱਦਲ; ਇਨ੍ਹਾਂ ਸੂਬਿਆਂ ਲਈ ਖ਼ਤਰੇ ਦੀ ਘੰਟੀ...
ਮੌਸਮ ਨੂੰ ਲੈ ਕੇ ਵੱਡਾ ਅਪਡੇਟ, 72KM ਦੀ ਤੇਜ਼ ਰਫ਼ਤਾਰ ਨਾਲ ਚੱਕਰਵਾਤੀ ਤੂਫ਼ਾਨ ਮਚਾਏਗਾ ਤਬਾਹੀ, ਭਾਰੀ ਮੀਂਹ ਸਣੇ ਗਰਜਣਗੇ ਬੱਦਲ; ਇਨ੍ਹਾਂ ਸੂਬਿਆਂ ਲਈ ਖ਼ਤਰੇ ਦੀ ਘੰਟੀ...
Kulgam Encounter : ਭਾਰਤੀ ਫੌਜ ਨੇ ਲਿਆ ਕੁਲਗਾਮ ਹਮਲੇ ਦਾ ਬਦਲਾ! ਲਤੀਫ ਭੱਟ ਸਮੇਤ ਲਸ਼ਕਰ ਦੇ 2 ਅੱਤਵਾਦੀ ਢੇਰ
Kulgam Encounter : ਭਾਰਤੀ ਫੌਜ ਨੇ ਲਿਆ ਕੁਲਗਾਮ ਹਮਲੇ ਦਾ ਬਦਲਾ! ਲਤੀਫ ਭੱਟ ਸਮੇਤ ਲਸ਼ਕਰ ਦੇ 2 ਅੱਤਵਾਦੀ ਢੇਰ
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, ਅਕਾਲੀ ਦਲ (WPD) ਨੇ 7 ਹੋਰ ਹਲਕਾ ਇੰਚਾਰਜਾਂ ਦਾ ਕੀਤਾ ਐਲਾਨ; ਲਿਸਟ 'ਚ ਇਹ ਵੱਡੇ ਨਾਮ ਸ਼ਾਮਲ...
ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, ਅਕਾਲੀ ਦਲ (WPD) ਨੇ 7 ਹੋਰ ਹਲਕਾ ਇੰਚਾਰਜਾਂ ਦਾ ਕੀਤਾ ਐਲਾਨ; ਲਿਸਟ 'ਚ ਇਹ ਵੱਡੇ ਨਾਮ ਸ਼ਾਮਲ...
Weather Update: ਮੌਸਮ ਨੂੰ ਲੈ ਕੇ ਵੱਡਾ ਅਪਡੇਟ, 72KM ਦੀ ਤੇਜ਼ ਰਫ਼ਤਾਰ ਨਾਲ ਚੱਕਰਵਾਤੀ ਤੂਫ਼ਾਨ ਮਚਾਏਗਾ ਤਬਾਹੀ, ਭਾਰੀ ਮੀਂਹ ਸਣੇ ਗਰਜਣਗੇ ਬੱਦਲ; ਇਨ੍ਹਾਂ ਸੂਬਿਆਂ ਲਈ ਖ਼ਤਰੇ ਦੀ ਘੰਟੀ...
ਮੌਸਮ ਨੂੰ ਲੈ ਕੇ ਵੱਡਾ ਅਪਡੇਟ, 72KM ਦੀ ਤੇਜ਼ ਰਫ਼ਤਾਰ ਨਾਲ ਚੱਕਰਵਾਤੀ ਤੂਫ਼ਾਨ ਮਚਾਏਗਾ ਤਬਾਹੀ, ਭਾਰੀ ਮੀਂਹ ਸਣੇ ਗਰਜਣਗੇ ਬੱਦਲ; ਇਨ੍ਹਾਂ ਸੂਬਿਆਂ ਲਈ ਖ਼ਤਰੇ ਦੀ ਘੰਟੀ...
Punjab News: ਪੰਜਾਬ 'ਕਾਂਗਰਸ' ਨੂੰ ਲੱਗਿਆ ਵੱਡਾ ਝਟਕਾ, ਸੀਨੀਅਰ ਕੌਂਸਲਰਾਂ ਨੇ ਛੱਡਿਆ ਪਾਰਟੀ ਦਾ ਸਾਥ, 'ਅਕਾਲੀ ਦਲ' 'ਚ ਹੋਏ ਸ਼ਾਮਲ...
ਪੰਜਾਬ 'ਕਾਂਗਰਸ' ਨੂੰ ਲੱਗਿਆ ਵੱਡਾ ਝਟਕਾ, ਸੀਨੀਅਰ ਕੌਂਸਲਰਾਂ ਨੇ ਛੱਡਿਆ ਪਾਰਟੀ ਦਾ ਸਾਥ, 'ਅਕਾਲੀ ਦਲ' 'ਚ ਹੋਏ ਸ਼ਾਮਲ...
Diljit Dosanjh Video: ਦਿਲਜੀਤ ਦੋਸਾਂਝ ਦੀ ਆਵਾਜ਼ ਨਾਲ ਗੂੰਜ ਉੱਠਿਆ ਇੰਦੌਰ, ਧਮਕੀਆਂ 'ਤੇ ਇੰਝ ਭਾਰੀ ਪਿਆ ਪੰਜਾਬੀ ਗਾਇਕ, ਬੋਲੇ-
ਦਿਲਜੀਤ ਦੋਸਾਂਝ ਦੀ ਆਵਾਜ਼ ਨਾਲ ਗੂੰਜ ਉੱਠਿਆ ਇੰਦੌਰ, ਧਮਕੀਆਂ 'ਤੇ ਇੰਝ ਭਾਰੀ ਪਿਆ ਪੰਜਾਬੀ ਗਾਇਕ, ਬੋਲੇ- "ਕਿਸੇ ਦੇ ਬਾਪ ਦਾ ਹਿੰਦੁਸਤਾਨ ਥੋੜ੍ਹੀ ਆ..."
ਪੰਜਾਬ 'ਚ ਬਦਲੀਆਂ ਦਾ ਸਿਲਸਿਲਾ ਜਾਰੀ, 26 ਅਫਸਰਾਂ ਦੇ ਹੋਏ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਬਦਲੀਆਂ ਦਾ ਸਿਲਸਿਲਾ ਜਾਰੀ, 26 ਅਫਸਰਾਂ ਦੇ ਹੋਏ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ICC ਨੇ 2035 ਤੱਕ ਦੇ ਵੱਡੇ ਕ੍ਰਿਕਟ ਟੂਰਨਾਮੈਂਟਾਂ ਦੇ ਸ਼ਡਿਊਲ ਦਾ ਕੀਤਾ ਐਲਾਨ, ਕੌਣ ਕਰੇਗਾ ਮੇਜ਼ਬਾਨੀ; ਕਿੱਥੇ ਹੋਣਗੇ ਮੈਚ?
ICC ਨੇ 2035 ਤੱਕ ਦੇ ਵੱਡੇ ਕ੍ਰਿਕਟ ਟੂਰਨਾਮੈਂਟਾਂ ਦੇ ਸ਼ਡਿਊਲ ਦਾ ਕੀਤਾ ਐਲਾਨ, ਕੌਣ ਕਰੇਗਾ ਮੇਜ਼ਬਾਨੀ; ਕਿੱਥੇ ਹੋਣਗੇ ਮੈਚ?
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਨਵੰਬਰ 2026
 Airtel vs Vi : ਕਿਸ ਕੰਪਨੀ ਦੇ Voice-Only ਪਲਾਨ 'ਚ ਮਿਲਦੀ ਹੈ ਜ਼ਿਆਦਾ ਵੈਲਿਡਿਟੀ ?
 Airtel vs Vi : ਕਿਸ ਕੰਪਨੀ ਦੇ Voice-Only ਪਲਾਨ 'ਚ ਮਿਲਦੀ ਹੈ ਜ਼ਿਆਦਾ ਵੈਲਿਡਿਟੀ ?
Embed widget