ਪੜਚੋਲ ਕਰੋ
Advertisement
ਦੇਸ਼ ਦੀ ਰਾਜਧਾਨੀ ‘ਚ ਠੰਡ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ, ਹਵਾ ਦੀ ਗੁਣਵੱਤਾ ਬੇਹੱਦ ਖ਼ਰਾਬ
ਨਵੀਂ ਦਿੱਲੀ: ਬੁਧਵਾਰ ਨੂੰ ਦਿੱਲੀ ਦਾ ਤਾਪਮਾਨ 3.8 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ। ਇਸ ਇਸ ਸੀਜ਼ਨ ਦਾ ਦੂਜਾ ਸਭ ਤੋਂ ਘੱਟ ਦਰਜ ਕੀਤਾ ਤਾਪਮਾਨ ਰਿਹਾ। ਇਸ ਤੋਂ ਪਹਿਲਾਂ ਵੀ ਦਿੱਲੀ ਦਾ ਤਾਪਮਾਨ 3.7 ਡਿਗਰੀ ਤਕ ਪਹੁੰਚ ਚੁੱਕਿਆ ਹੈ। ਇਸ ਦੇ ਨਾਲ ਹੀ ਦਿੱਲੀ ਦੀ ਹਵਾ ਦੀ ਗੁਣਵੱਤਾ ‘ਚ ਮਾਮੂਲੀ ਸੁਧਾਰ ਹੋਇਆ ਹੈ। ਹਵਾ ਦੀ ਕੁਆਲਟੀ ਗੰਭੀਰ ਤੋਂ ਸੁਰਦ ਕੇ ਖ਼ਰਾਬ ਤਕ ਆ ਗਈ ਹੇ। ਠੰਡੀਆਂ ਹਵਾਵਾਂ ਚਲਣ ਕਾਰਨ ਹਵਾ ਦੀ ਗੁਣਵੱਤਾ ‘ਚ ਸੁਧਾਰ ਆਇਆ ਹੈ।
ਇਸ ਤੋਂ ਪਹਿਲਾਂ ਦਿੱਲੀਂ ਦੇ ਵਧ ਰਹੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਸਰਕਾਰ ਲੋੜ ਪੈਣ ‘ਤੇ ਸਖ਼ੱਤ ਕਦਮ ਚੁੱਕੇਗੀ ਅਤੇ ਜ਼ਰੂਰਤ ਪੈਣ ‘ਤੇ ਔਡ-ਈਵਨ ਯੋਜਨਾ ਫੇਰ ਸ਼ੁਰੂ ਕਰ ਸਕਦੀ ਹੈ। ਉਨ੍ਹਾਂ ਕਿਹਾ ਸਰਕਾਰ ਆਪਣਾ ਕੰਮ ਕਰ ਰਹੀ ਹੈ ਅਤੇ ਕੇਂਦਰ ਸਰਕਾਰ ਨੂੰ ਵੀ ਇਸ ‘ਚ ਪਹਿਲ ਕਰਨੀ ਚਾਹਿਦ ਹੈ ਅਤੇ ਸਭ ਗੁਆਂਡੀ ਸੂਬਿਆਂ ਨੂੰ ਵੀ ਹਵਾ ਪ੍ਰਦੂਸ਼ਣ ‘ਤੇ ਰੋਕ ‘ਤੇ ਵਿਚਾਰ ਕਰਨਾ ਚਾਹਿਦਾ ਹੈ।
ਦਿੱਲੀ ਦੀ ਹਵਾ ਲਗਾਤਾਰ ਚੌਥੇ ਦਿਨ ਮੰਗਲਵਾਰ ਨੂੰ ‘ਗੰਭੀਰ’ ਹੋ ਗਈ ਸੀ, ਜਿਸ ਤੋਂ ਬਾਅਦ ਅੱਜ ਇਸ ‘ਚ ਮਾਮੂਲੀ ਸੁਧਾਰ ਹੋਇਆ ਹੈ। ਉਧਰ ਅਧਿਕਾਰੀਆਂ ਨੇ ਕਿਹਾ ਕਿ ਤੇਜ ਹਵਾਵਾਂ ਚਲਣ ਤੋਂ ਕੁਝ ਰਾਹਤ ਮਿਲੀ ਹੈ। ਹਵਾ ਦੀ ਸਪੀਡ ਵਧਣ ਨਾਲ ਦਿੱਲੀ ਪ੍ਰਦੂਸ਼ਣ ‘ਚ ਹੋਰ ਵੀ ਗਿਰਾਵਟ ਆਉਣ ਦੀ ਉਮੀਦ ਹੈ। ਨਾਲ ਹੀ ਪੂਰੀ ਦਿੱਲੀ ‘ਚ ਕਲ੍ਹ ਤੋਂ ਬੁਧਵਾਰ ਤਕ ਸਾਰੇ ਕਾਰਖ਼ਾਨਿਆਂ ਅਤੇ ਕੰਸਟ੍ਰਕਸ਼ਨ ਦੇ ਕੰਮ ‘ਤੇ ਰੋਕ ਲੱਗਾਈ ਗਈ ਹੈ।Cold wave continues to grip Delhi, visuals from a night shelter home at Ram Leela ground pic.twitter.com/rpm6lt5mqo
— ANI (@ANI) December 26, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪੰਜਾਬ
ਪੰਜਾਬ
Advertisement