CM Arvind Kejriwal Press Conference on Delhi Teachers Training : ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਅਤੇ ਉਪ ਰਾਜਪਾਲ ਵਿਚਾਲੇ ਅਧਿਆਪਕਾਂ ਨੂੰ ਟ੍ਰੇਨਿੰਗ ਲਈ ਫਿਨਲੈਂਡ ਭੇਜਣ ਨੂੰ ਲੈ ਕੇ ਵਿਵਾਦ ਹੋਰ ਵਧ ਗਿਆ ਹੈ। ਵੀਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰਕੇ LG ਵਿਨੈ ਸਕਸੈਨਾ 'ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਗੰਦੀ ਰਾਜਨੀਤੀ ਹੋ ਰਹੀ ਹੈ। ਇਸ ਕਾਰਨ ਅਧਿਆਪਕਾਂ ਨੂੰ ਸਿਖਲਾਈ ਲਈ ਫਿਨਲੈਂਡ ਭੇਜਣ ਤੋਂ ਰੋਕਿਆ ਜਾ ਰਿਹਾ ਹੈ। ਸੀਐਮ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਫਾਈਲ LG ਦੇ ਦਫ਼ਤਰ ਵਿੱਚ ਪਈ ਹੈ ਅਤੇ ਇਸਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਅਜਿਹੇ 'ਚ ਮਾਰਚ 'ਚ ਹੋਣ ਵਾਲੀ ਟ੍ਰੇਨਿੰਗ ਨੂੰ ਫਿਰ ਤੋਂ ਰੱਦ ਕੀਤਾ ਜਾ ਸਕਦਾ ਹੈ।



CM ਕੇਜਰੀਵਾਲ ਨੇ ਕਿਹਾ, "ਸ਼ਨੀਵਾਰ ਨੂੰ ਪੰਜਾਬ ਦੇ 36 ਅਧਿਆਪਕ ਟ੍ਰੇਨਿੰਗ ਲਈ ਸਿੰਗਾਪੁਰ ਜਾਣਗੇ। ਇਹ ਬਹੁਤ ਖੁਸ਼ੀ ਦੀ ਗੱਲ ਹੈ। ਮੈਂ LG ਸਾਹਿਬ ਨੂੰ ਅਪੀਲ ਕਰਦਾ ਹਾਂ ਕਿ ਉਹ ਦਿੱਲੀ ਦੇ ਅਧਿਆਪਕਾਂ ਨੂੰ ਵੀ  ਟ੍ਰੇਨਿੰਗ ਲਈ ਫਿਨਲੈਂਡ ਜਾਣ ਦੀ ਇਜਾਜ਼ਤ ਦੇਣ। ਜਿਸ ਤਰ੍ਹਾਂ ਦਿੱਲੀ ਵਿੱਚ ਸਿੱਖਿਆ 'ਚ ਕ੍ਰਾਂਤੀ ਦੇਖਣ ਨੂੰ ਮਿਲ ਰਹੀ ਹੈ, ਉਸੇ ਤਰ੍ਹਾਂ ਹੁਣ ਪੰਜਾਬ 'ਚ ਵੀ ਸਿੱਖਿਆ 'ਚ ਨਵੀਂ ਕ੍ਰਾਂਤੀ ਦੇਖਣ ਨੂੰ ਮਿਲ ਰਹੀ ਹੈ। ਪੰਜਾਬ ਦੇ 36 ਅਧਿਆਪਕ ਵੀ ਸਿਖਲਾਈ ਲਈ ਸਿੰਗਾਪੁਰ ਜਾ ਰਹੇ ਹਨ।


ਉਨ੍ਹਾਂ ਕਿਹਾ, ''ਇਕ ਪਾਸੇ ਦਿੱਲੀ ਤੋਂ ਸਿੱਖ ਕੇ ਦੂਜੇ ਸੂਬੇ ਆਪਣੇ ਅਧਿਆਪਕਾਂ ਨੂੰ ਟ੍ਰੇਨਿੰਗ ਲਈ ਵਿਦੇਸ਼ ਭੇਜ ਰਹੇ ਹਨ, ਉਥੇ ਦੂਜੇ ਪਾਸੇ ਦਿੱਲੀ ਦੀ ਗੰਦੀ ਰਾਜਨੀਤੀ ਕਾਰਨ ਦਿੱਲੀ ਸਰਕਾਰ ਨੂੰ ਆਪਣੇ ਅਧਿਆਪਕਾਂ ਨੂੰ ਵਿਦੇਸ਼ ਨਹੀਂ ਭੇਜ ਪਾ ਰਹੀ। ਦਿਸੰਬਰ ਵਿੱਚ ਅਧਿਆਪਕਾਂ ਨੇ ਜਾਣਾ ਸੀ ਪਰ ਇਸ ਨੂੰ ਰੱਦ ਕਰ ਦਿੱਤਾ ਗਿਆ ਅਤੇ ਹੁਣ ਮਾਰਚ ਵਿਚ ਵੀ ਜਾਣਾ ਸੀ, ਇਸ ਦੀ ਫਾਈਲ ਪਾਸ ਨਹੀਂ ਹੋਈ ਹੈ।


ਕੇਜਰੀਵਾਲ ਨੇ ਕਿਹਾ, "ਅਸੀਂ ਕਈ ਵਾਰ ਫਾਈਲ LG ਨੂੰ ਭੇਜ ਚੁੱਕੇ ਹਾਂ। ਫਾਈਲ 15 ਦਿਨਾਂ ਤੋਂ ਪੈਂਡਿੰਗ ਹੈ ਪਰ LG ਇਸ ਨੂੰ ਭੇਜਣਾ ਨਹੀਂ ਚਾਹੁੰਦੇ। ਰਾਜਾਂ ਵਿੱਚ ਫਾਈਲ ਰਾਜਪਾਲ ਕੋਲ ਨਹੀਂ ਜਾਂਦੀ। ਦਿੱਲੀ ਵਿੱਚ ਵੀ 2018 ਵਿੱਚ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਪਹਿਲਾਂ ਇਹ ਸੀ ਕਿ ਕੋਈ ਵੀ ਫਾਈਲ LG ਕੋਲ ਨਹੀਂ ਜਾਵੇਗੀ ਪਰ ਹੁਣ ਦਿੱਲੀ ਵਿੱਚ ਹਰ ਫਾਈਲ ਪਹਿਲਾਂ LG ਕੋਲ ਜਾ ਰਹੀ ਹੈ ਅਤੇ ਉਹ ਇਸ ਨੂੰ ਰੋਕ ਰਹੇ ਹਨ, ਉਹ ਸੰਵਿਧਾਨ ਦੇ ਵਿਰੁੱਧ ਕੰਮ ਕਰ ਰਹੇ ਹਨ। ਇਸ ਲਈ ਸੁਪਰੀਮ ਕੋਰਟ ਗਏ ਹਾਂ , ਫੈਸਲਾ ਆਉਣਾ ਬਾਕੀ ਹੈ। ਮੈਨੂੰ ਉਮੀਦ ਹੈ ਕਿ ਜਦੋਂ ਤੱਕ ਸੁਪਰੀਮ ਕੋਰਟ ਦਾ ਫੈਸਲਾ ਨਹੀਂ ਆਉਂਦਾ, LG ਸਾਡੀਆਂ ਕਿਸੇ ਵੀ ਫਾਈਲਾਂ ਨੂੰ ਨਹੀਂ ਰੋਕੇਗਾ।"