ਪੜਚੋਲ ਕਰੋ
Advertisement
Delhi Traffic Advisory: ਦਿੱਲੀ ਜਾਣ ਵਾਲੀਆਂ ਸੜਕਾਂ 'ਤੇ ਅਜੇ ਵੀ ਡੱਟੇ ਕਿਸਾਨ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹੋ ਟ੍ਰੈਫਿਕ ਪੁਲਿਸ ਦੀ ਐਡਵਾਈਜ਼ਰੀ
Farmers Protest: ਟ੍ਰੈਫਿਕ ਪੁਲਿਸ ਨੇ ਦੱਸਿਆ ਕਿ ਮੁਕਰਬਾ ਚੌਕ ਅਤੇ ਜੀਟੀਕੇ ਰੋਡ 'ਤੇ ਰਸਤਾ ਡਾਈਵਰਚ ਕੀਤਾ ਗਿਆ ਹੈ। ਆਊਟਰ ਰਿੰਗ ਰੋਡ, ਜੀਟੀਕੇ ਰੋਡ, ਐਨਐਚ-44 'ਤੇ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।
ਨਵੀਂ ਦਿੱਲੀ: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ (Farm Laws) ਖਿਲਾਫ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਕਈ ਸੜਕਾਂ ਆਮ ਲੋਕਾਂ ਲਈ ਬੰਦ ਹੋ ਗਈਆਂ ਹਨ। ਦਿੱਲੀ-ਨੋਇਡਾ ਲਿੰਕ ਰੋਡ ਨੂੰ ਵੀ ਆਵਾਜਾਈ ਲਈ ਬੰਦ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਦਿੱਲੀ ਆਉਣ ਲਈ ਲਿੰਕ ਰੋਡ ਦੀ ਥਾਂ ਡੀਐਨਡੀ ਦੀ ਵਰਤੋਂ ਕਰਨ। ਕਿਸਾਨੀ ਅੰਦੋਲਨ (Farmers Protest) ਦੇ ਮੱਦੇਨਜ਼ਰ ਬਹੁਤ ਸਾਰੇ ਰਸਤੇ ਬੰਦ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਟ੍ਰੈਫਿਕ ਪੁਲਿਸ (Delhi Traffic Advisory) ਨੇ ਆਮ ਲੋਕਾਂ ਲਈ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਟ੍ਰੈਫਿਕ ਪੁਲਿਸ ਨੇ ਟਵੀਟ ਕੀਤਾ, “ਗਾਜ਼ੀਆਬਾਦ ਤੋਂ ਦਿੱਲੀ ਜਾਣ ਵਾਲੀ ਐਨਐਚ-24 'ਤੇ ਗਾਜ਼ੀਪੁਰ ਸਰਹੱਦ ਵੀ ਕਿਸਾਨ ਅੰਦੋਲਨ ਕਾਰਨ ਬੰਦ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਦਿੱਲੀ ਆਉਣ ਲਈ ਐਨਐਚ 24 ਦੀ ਵਰਤੋਂ ਨਾ ਕਰਨ। ਦਿੱਲੀ ਲਈ ਅਪਸਰਾ, ਭੋਪਰਾ ਅਤੇ ਡੀਐਨਡੀ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ।"
ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਕਿਸਾਨਾਂ ਦੀ ਮੰਗ ਦੇ ਮੱਦੇਨਜ਼ਰ ਸਿੰਘੂ ਅਚੰਡੀ, ਲਾਂਪੁਰ, ਪਿਆਨੋ ਮਨਿਆਰੀ ਦੀਆਂ ਸਰਹੱਦਾਂ ਅਜੇ ਵੀ ਬੰਦ ਹਨ। NH-44 ਵੀ ਦੋਵਾਂ ਪਾਸਿਆਂ ਤੋਂ ਬੰਦ ਹੈ। ਦਿੱਲੀ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਸਾਫਿਆਬਾਦ, ਸਬੋਲੀ, ਐਨਐਚ-8, ਭੋਪੁਰਾ ਸਰਹੱਦ, ਅਪਸਰਾ ਸਰਹੱਦ ਜਾਂ ਪੈਰੀਫੇਰਲ ਐਕਸਪ੍ਰੈਸ ਵੇਅ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ।Traffic Alert The chilla border on Noida link road is closed for traffic from Noida to Delhi due to farmers protests near Gautam Budh Dwar. People are advised to avoid Noida link road for coming to Delhi and use DND.
— Delhi Traffic Police (@dtptraffic) December 5, 2020
ਦਿੱਲੀ ਅਤੇ ਹਰਿਆਣਾ ਵਿਚਾਲੇ ਢਾਂਸਾ, ਦੌਰਾਲਾ, ਕਾਪਸਹੇੜਾ, ਰਜੋਕਰੀ ਐਨਐਚ-8, ਬਿਜਵਾਸਨ / ਬਜਘੇੜਾ, ਪਾਲਮ ਵਿਹਾਰ ਅਤੇ ਡੁੰਡਾਹੇੜਾ ਸਰਹੱਦ ਖੁੱਲ੍ਹੀ ਹੈ। ਦਿੱਲੀ ਟ੍ਰੈਫਿਕ ਪੁਲਿਸ ਨੇ ਟਵੀਟ ਕੀਤਾ, “ਬਡੋਸਰਾਏ ਸਰਹੱਦ ਸਿਰਫ ਕਾਰਾਂ ਅਤੇ ਦੋਪਹੀਆ ਵਾਹਨਾਂ ਵਰਗੇ ਹਲਕੇ ਵਾਹਨਾਂ ਲਈ ਖੁੱਲ੍ਹੀ ਹੈ। ਝਟੀਕਰਾ ਬਾਰਡਰ ਸਿਰਫ ਦੋਪਹੀਆ ਵਾਹਨ ਚਾਲਕਾਂ ਲਈ ਖੁੱਲ੍ਹਾ ਹੈ।"Traffic Alert The Gazipur border on on NH 24 is closed for traffic from Gaziabad to Delhi due to farmers protests . People are advised to avoid NH 24 for coming to Delhi and use Apsara/ Bhopra/DND for coming to Delhi.
— Delhi Traffic Police (@dtptraffic) December 5, 2020
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Traffic Alert Tikri, Jharoda Borders are closed for any Traffic Movement. Badusarai Border is open only for Light Motor Vehicle like Cars and two wheelers.
— Delhi Traffic Police (@dtptraffic) December 5, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਅਜ਼ਬ ਗਜ਼ਬ
ਸਿੱਖਿਆ
Advertisement