ਪੜਚੋਲ ਕਰੋ
Advertisement
(Source: ECI/ABP News/ABP Majha)
Delhi-NCR Weather: ਦਿੱਲੀ-ਐਨਸੀਆਰ 'ਚ ਭਾਰੀ ਬਾਰਸ਼, ਕਈ ਥਾਂਵਾਂ ’ਤੇ ਭਰਿਆ ਪਾਣੀ
Delhi-NCR Rain Updates: ਮੌਨਸੂਨ 'ਚ ਦਿੱਲੀ ਦੇ ਲੋਕਾਂ ਨੂੰ ਬਾਰਸ਼ ਦਾ ਅਨੰਦ ਲੈਣ ਦਾ ਮੌਕਾ ਮਿਲ ਰਿਹਾ ਹੈ, ਪਰ ਬਾਰਸ਼ ਨੇ ਕਈ ਪ੍ਰੇਸ਼ਾਨੀਆਂ ਵੀ ਲੋਕਾਂ ਸਾਹਮਣੇ ਖੜ੍ਹੀਆਂ ਕਰ ਦਿੱਤੀਆਂ ਹਨ।
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਤੇ ਐਨਸੀਆਰ ਵਿੱਚ ਅੱਜ ਸਵੇਰ ਤੋਂ ਹੀ ਬੱਦਲ ਛਾਏ ਰਹੇ ਤੇ ਬਾਰਸ਼ ਨਾਲ ਮੌਸਮ ਸੁਹਾਵਣਾ ਹੋ ਗਿਆ। ਹਾਲਾਂਕਿ, ਮੀਂਹ ਕਰਕੇ ਸ਼ਹਿਰ ਦੇ ਕੁਝ ਹਿੱਸਿਆਂ ਤੇ ਮੁੱਖ ਰਸਤਿਆਂ 'ਤੇ ਪਾਣੀ ਭਰ ਗਿਆ। ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਦਿਨ ਵੇਲੇ ਹੋਰ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਦਰਮਿਆਨੀ ਤੋਂ ਭਾਰੀ ਬਾਰਸ਼ ਦੀ ਭਵਿੱਖਬਾਣੀ ਕੀਤੀ ਗਈ ਸੀ।
ਦਿੱਲੀ ਦੇ ਲੋਕਾਂ ਨੂੰ ਮੌਨਸੂਨ ਵਿੱਚ ਮੀਂਹ ਦਾ ਆਨੰਦ ਲੈਣ ਦਾ ਮੌਕਾ ਮਿਲ ਰਿਹਾ ਹੈ, ਪਰ ਬਾਰਸ਼ ਨੇ ਕਈ ਪ੍ਰੇਸ਼ਾਨੀਆਂ ਵੀ ਪੈਦਾ ਕਰ ਦਿੱਤੀਆਂ ਹਨ। ਰਾਜਧਾਨੀ ਵਿੱਚ ਮੀਂਹ ਕਾਰਨ ਵੱਖ-ਵੱਖ ਨਜ਼ਾਰੇ ਦਿਖਾਈ ਦੇ ਰਹੇ ਹਨ। ਕਈ ਇਲਾਕਿਆਂ ਵਿੱਚ ਪਾਣੀ ਭਰਿਆ ਹੋਇਆ ਹੈ, ਇਸ ਲਈ ਕੁਝ ਥਾਂਵਾਂ 'ਤੇ ਲੋਕਾਂ ਨੂੰ ਲੰਬੇ ਜਾਮ ਦਾ ਸਾਹਮਣਾ ਕਰਨਾ ਪਿਆ। ਦਿੱਲੀ ਦੇ ਸਭ ਤੋਂ ਭੀੜ ਵਾਲੇ ਚੌਰਾਹੇ ਆਈਟੀਓ 'ਤੇ ਭਾਰੀ ਬਾਰਸ਼ ਕਾਰਨ ਆਵਾਜਾਈ ਹੌਲੀ ਹੋ ਗਈ।
ਮੌਸਮ ਵਿਭਾਗ ਦੇ ਖੇਤਰੀ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਵੀਰਵਾਰ ਤੱਕ ਮੌਨਸੂਨ ਦਿੱਲੀ-ਐਨਸੀਆਰ 'ਚ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਅਰਬ ਸਾਗਰ ਤੋਂ ਆਉਣ ਵਾਲੀਆਂ ਦੱਖਣ-ਪੂਰਬੀ ਹਵਾਵਾਂ ਤੇ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਤੇਜ਼ ਹਵਾਵਾਂ ਕਾਰਨ ਇਸ ਖੇਤਰ ਵਿੱਚ ਨਮੀ ਬਣੀ ਹੋਈ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Several parts of #Delhi receive rainfall; Visuals from ITO pic.twitter.com/tOFk79Fqru
— ANI (@ANI) August 19, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਈਪੀਐਲ
ਕ੍ਰਿਕਟ
ਪੰਜਾਬ
ਦੇਸ਼
Advertisement