ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦਾ ਪੁਲਿਸ ਅਕਸਰ ਵਿਵਾਦਾਂ ਵਿੱਚ ਰਹਿੰਦੀ ਹੈ। ਹੁਣ ਇੱਕ ਪੁਲਿਸ ਵਿਭਾਗ ਦੇ ਅੰਦਰੋਂ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਪੁਲਿਸ ਕਾਂਸਟੇਬਲ ਆਪਣੇ ਦੋ ਸਾਲ ਦੇ ਬੇਟੇ ਦੀ ਲਾਸ਼ ਨੂੰ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਦੇ ਦਫਤਰ ਲੈ ਕੇ ਪਹੁੰਚ ਗਿਆ। ਕਾਂਸਟੇਬਲ ਨੇ ਅਜਿਹਾ ਇਸ ਲਈ ਕੀਤਾ, ਕਿਉਂਕਿ ਉਸ ਨੂੰ ਛੁੱਟੀ ਨਹੀਂ ਦਿੱਤੀ ਗਈ ਸੀ।



ਹਾਸਲ ਜਾਣਕਾਰੀ ਮੁਤਾਬਕ ਕਾਂਸਟੇਬਲ ਬੇਟੇ ਦੀ ਲਾਸ਼ ਐਸਐਸਪੀ ਦਫਤਰ ਲੈ ਗਿਆ ਤਾਂ ਜੋ ਇਹ ਸਾਬਤ ਕੀਤਾ ਜਾ ਸਕੇ ਕਿ ਉਸ ਨੇ ਝੂਠ ਬੋਲ ਕੇ ਛੁੱਟੀ ਨਹੀਂ ਸੀ ਮੰਗੀ। ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਉਸ ਦੀ ਬਿਮਾਰ ਪਤਨੀ ਤੇ ਬੱਚੇ ਦੀ ਦੇਖਭਾਲ ਲਈ ਛੁੱਟੀ ਨਹੀਂ ਦਿੱਤੀ ਗਈ। ਇਸ ਮਗਰੋਂ ਪੁਲਿਸ ਵਿਭਾਗ ਵਿੱਚ ਹੜਕੰਪ ਮੱਚ ਗਿਆ।



ਬੈਦਪੁਰਾ 'ਚ ਤਾਇਨਾਤ ਕਾਂਸਟੇਬਲ ਸੋਨੂੰ ਚੌਧਰੀ ਨੇ ਦੱਸਿਆ ਕਿ ਉਸ ਦੇ ਪੁੱਤਰ ਦੀ ਮੌਤ ਉਸ ਦੀ ਦੇਖਭਾਲ ਨਾ ਕਰਨ ਕਰਕੇ ਹੋਈ ਕਿਉਂਕਿ ਉਸ ਨੂੰ ਛੁੱਟੀ ਨਹੀਂ ਦਿੱਤੀ ਗਈ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਕਵਿਤਾ ਦੀ ਪਿਛਲੇ ਹਫ਼ਤੇ ਤੋਂ ਤਬੀਅਤ ਠੀਕ ਨਹੀਂ ਸੀ ਜਿਸ ਕਰਕੇ ਉਸ ਨੇ 7 ਜਨਵਰੀ ਨੂੰ ਐਸਪੀ (ਸਿਟੀ) ਦੇ ਦਫ਼ਤਰ ਕੋਲ ਛੁੱਟੀ ਲਈ ਅਰਜ਼ੀ ਦਿੱਤੀ ਸੀ।


ਇਹ ਵੀ ਪੜ੍ਹੋ : AAP ਸਾਂਸਦ ਸੰਜੇ ਸਿੰਘ 21 ਸਾਲ ਪੁਰਾਣੇ ਮਾਮਲੇ 'ਚ ਦੋਸ਼ੀ ਕਰਾਰ, ਅਦਾਲਤ ਨੇ ਸੁਣਾਈ ਤਿੰਨ ਮਹੀਨੇ ਦੀ ਸਜ਼ਾ

ਉਸ ਨੇ ਅੱਗੇ ਕਿਹਾ ਕਿ ਬੁੱਧਵਾਰ ਦੁਪਹਿਰ ਜਦੋਂ ਉਹ ਕੰਮ 'ਤੇ ਬਾਹਰ ਗਿਆ ਹੋਇਆ ਸੀ ਤਾਂ ਕਥਿਤ ਤੌਰ 'ਤੇ ਉਸ ਦਾ ਪੁੱਤਰ ਘਰੋਂ ਬਾਹਰ ਨਿਕਲਿਆ ਤੇ ਟੋਏ ਵਿੱਚ ਡਿੱਗ ਗਿਆ। ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਿਊਟੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।