Deoghar Ropeway Accident: ਝਾਰਖੰਡ ਦੇ ਦੇਵਘਰ 'ਚ ਇੱਕ ਹਾਦਸਾ ਵਾਪਰਿਆ ਹੈ। ਇੱਥੋਂ ਦੇ ਤ੍ਰਿਕੂਟੀ ਪਹਾੜ ’ਤੇ ਰੋਪਵੇਅ ’ਚ ਨੁਕਸ ਪੈਣ ਕਾਰਨ ਕਈ ਸੈਲਾਨੀ ਟਰਾਲੀ ’ਚ ਫਸ ਗਏ। ਇਹ ਘਟਨਾ ਐਤਵਾਰ ਦੁਪਹਿਰ 3 ਵਜੇ ਵਾਪਰੀ। ਕੁੱਲ 48 ਲੋਕਾਂ ਦੇ ਫਸੇ ਹੋਣ ਦੀ ਸੂਚਨਾ ਹੈ, ਜਿਨ੍ਹਾਂ 'ਚੋਂ 16 ਨੂੰ ਬਚਾ ਲਿਆ ਗਿਆ ਹੈ। ਸੈਲਾਨੀ ਕਰੀਬ 20 ਘੰਟੇ ਫਸੇ ਰਹੇ। ਫਸੇ ਹੋਏ ਸੈਲਾਨੀ ਬਿਹਾਰ, ਪੱਛਮੀ ਬੰਗਾਲ ਅਤੇ ਝਾਰਖੰਡ ਦੇ ਹਨ।






ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਹਾਦਸੇ, ਰਾਹਤ ਅਤੇ ਬਚਾਅ ਕਾਰਜਾਂ ਬਾਰੇ ਜਾਣਕਾਰੀ ਲਈ। ਉਹ ਐਤਵਾਰ ਸ਼ਾਮ ਤੋਂ ਹੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। NDRF ਤੇ ਫੌਜ ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜ 'ਚ ਲੱਗੀਆਂ ਹੋਈਆਂ ਹਨ।

ਸੂਬਾ ਸਰਕਾਰ ਦੀ ਵਿਸ਼ੇਸ਼ ਬੇਨਤੀ 'ਤੇ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਰਾਹੀਂ ਫਸੇ ਯਾਤਰੀਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾ ਰਿਹਾ ਹੈ। ਇਸ ਘਟਨਾ 'ਚ ਇਕ ਸੈਲਾਨੀ ਦੀ ਮੌਤ ਹੋ ਗਈ ਹੈ। ਇੱਕ ਗੰਭੀਰ ਜ਼ਖ਼ਮੀ ਹੈ ਜਿਸ ਨੂੰ ਬਿਹਤਰ ਇਲਾਜ ਲਈ ਰੈਫ਼ਰ ਕਰ ਦਿੱਤਾ ਗਿਆ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੰਜੂਨਾਥ ਭਜੰਤਰੀ ਤੇ ਪੁਲਿਸ ਕਪਤਾਨ ਸੁਭਾਸ਼ ਚੰਦਰ ਜਾਟ ਨੇ ਕੱਲ੍ਹ ਤੋਂ ਹੀ ਘਟਨਾ ਸਥਾਨ 'ਤੇ ਡੇਰੇ ਲਾਏ ਹੋਏ ਹਨ। ਤ੍ਰਿਕੁਟੀ ਰੋਪਵੇਅ ਭਾਰਤ ਦਾ ਸਭ ਤੋਂ ਉੱਚਾ ਰੋਪਵੇਅ ਹੈ।

ਤ੍ਰਿਕੁਟੀ ਦੀ ਸਭ ਤੋਂ ਉੱਚੀ ਚੋਟੀ ਦੇਵਘਰ ਸ਼ਹਿਰ ਤੋਂ ਲਗਪਗ 20 ਕਿਲੋਮੀਟਰ ਦੂਰ ਦੇਵਘਰ-ਦੁਮਕਾ ਰੋਡ 'ਤੇ ਮੋਹਨਪੁਰ ਬਲਾਕ ਵਿਚ ਸਮੁੰਦਰ ਤਲ ਤੋਂ 2470 ਫੁੱਟ ਉੱਚੀ ਹੈ। ਰੋਪਵੇਅ ਜ਼ਮੀਨ ਤੋਂ ਲਗਪਗ 1500 ਫੁੱਟ ਦੀ ਉਚਾਈ 'ਤੇ ਹੈ। ਤ੍ਰਿਕੁਟੀ ਪਰਬਤ ਦੀ ਤਲਹਟੀ ਮਯੂਰਾਕਸ਼ੀ ਨਦੀ ਨਾਲ ਘਿਰੀ ਹੋਈ ਹੈ। ਰੋਪਵੇਅ ਦੀ ਲੰਬਾਈ ਲਗਭਗ 766 ਮੀਟਰ (2512 ਫੁੱਟ) ਹੈ। ਤ੍ਰਿਕੁਟਾ ਰੋਪਵੇਅ ਵਿੱਚ ਸੈਲਾਨੀਆਂ ਲਈ ਕੁੱਲ 26 ਕੈਬਿਨ ਹਨ। ਸਿਖਰ 'ਤੇ ਪਹੁੰਚਣ ਲਈ ਸਿਰਫ 8 ਤੋਂ 10 ਮਿੰਟ ਲੱਗਦੇ ਹਨ। ਰੋਪਵੇਅ ਰਾਹੀਂ ਜਾਣ ਲਈ 130 ਰੁਪਏ ਖਰਚ ਕਰਨੇ ਪੈਂਦੇ ਹਨ।

ਰੋਪਵੇਅ 2009 'ਚ ਸ਼ੁਰੂ
ਇਹ ਝਾਰਖੰਡ ਦਾ ਇੱਕੋ ਇੱਕ ਰੋਪਵੇਅ ਹੈ। ਇਹ ਸਤ੍ਹਾ ਤੋਂ 800 ਮੀਟਰ ਦੀ ਉਚਾਈ 'ਤੇ ਹੈ। ਰੋਪਵੇਅ ਦਾ ਸਮਾਂ ਨਿਯਮਤ ਤੌਰ 'ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੈ।