ਪੜਚੋਲ ਕਰੋ
Advertisement
ਰਾਮ ਰਹਿਮ ਨੂੰ ਹਾਈਕੋਰਟ ਦਾ ਵੱਡਾ ਝਟਕਾ, ਚੋਣਾਂ ਵੇਲੇ ਜ਼ਮਾਨਤ ਖ਼ਤਰਨਾਕ, ਅਰਜ਼ੀ ਖਾਰਜ
ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹਿਮ ਦੀ ਮੂੰਹ ਬੋਲੀ ਧੀ ਦੇ ਵਿਆਹ ‘ਚ ਕੰਨਿਆ ਦਾਨ ਕਰਨ ਲਈ ਅੰਤ੍ਰਿਮ ਜ਼ਮਾਨਤ ਦੀ ਅਪੀਲ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਖਾਰਜ ਕਰ ਦਿੱਤਾ ਹੈ।
ਚੰਡੀਗੜ੍ਹ: ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹਿਮ ਦੀ ਮੂੰਹ ਬੋਲੀ ਧੀ ਦੇ ਵਿਆਹ ‘ਚ ਕੰਨਿਆ ਦਾਨ ਕਰਨ ਲਈ ਅੰਤ੍ਰਿਮ ਜ਼ਮਾਨਤ ਦੀ ਅਪੀਲ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਖਾਰਜ ਕਰ ਦਿੱਤਾ ਹੈ। ਰਾਮ ਰਹਿਮ ਦੇ ਵਕੀਲ ਸੰਜੇ ਨੇ ਅਦਾਲਤ ‘ਚ ਅਪੀਲ ਕੀਤੀ ਸੀ ਕਿ ਰਾਮ ਰਹਿਮ ਦੀ ਮੂੰਹ ਬੋਲੀ ਧੀ ਅੰਸ਼ ਕੌਰ ਆਪਣੇ ਪਿਤਾ ਤੋਂ ਹੀ ਕੰਨਿਆਦਾਨ ਕਰਵਾਉਣਾ ਚਾਹੁੰਦੀ ਹੈ। ਇਸ ਕਰਕੇ ਜ਼ਮਾਨਤ ਮੰਗੀ ਗਈ ਸੀ।
ਅਦਾਲਤ ਨੇ 40 ਮਿੰਟ ਤਕ ਮਾਮਲੇ ਦੀ ਸੁਣਵਾਈ ਕੀਤੀ। ਇਸ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਰਾਮ ਰਹਿਮ ਨੂੰ ਚੋਣਾਂ ਦੇ ਸਮੇਂ ਜ਼ਮਾਨਤ ਦੇਣਾ ਕਾਨੂੰਨੀ ਵਿਵਸਥਾ ਲਈ ਖ਼ਤਰਨਾਕ ਹੋ ਸਕਦਾ ਹੈ। ਅਦਾਲਤ ਨੇ ਅੱਗੇ ਕਿਹਾ ਕਿ ਇਸ ਰਸਮ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਵੀ ਕੀਤਾ ਜਾ ਸਕਦਾ ਹੈ।
ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਰਾਮ ਰਹਿਮ ਦੀ ਪਤਨੀ ਤੇ ਬੇਟਾ ਇਸ ਰਸਮ ਨੂੰ ਅਦਾ ਕਰ ਸਕਦੇ ਹਨ। ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਕਿ ਕਿਸੇ ਦੀ ਇੱਛਾ ਮੁਤਾਬਕ ਕਾਨੂੰਨ ਝੁਕ ਨਹੀਂ ਸਕਦਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement