ਪੜਚੋਲ ਕਰੋ

ਡੇਰਾ ਸਿਰਸਾ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਮੁੜ ਖੁੱਲ੍ਹੇ..

ਸਿਰਸਾ- ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ 20 ਸਾਲ ਕੈਦ ਦੀ ਸਜ਼ਾ ਹੋਣ ਪਿੱਛੋਂ ਬੰਦ ਹੋਇਆ ਇਹ ਡੇਰਾ 71 ਦਿਨਾਂ ਬਾਅਦ ਇਸ ਡੇਰੇ ਦੇ ਮੋਢੀ ਸ਼ਾਹ ਮਸਤਾਨਾ ਦੇ ਜਨਮ ਦਿਨ ਮੌਕੇ ਇੱਕ ਵਾਰ ਫਿਰ ਖੁੱਲ੍ਹ ਗਿਆ। ਹਾਈ ਕੋਰਟ ਦੇ ਹੁਕਮ ਹੇਠ ਬੀਤੀ 7 ਸਤੰਬਰ ਨੂੰ ਕੀਤੀ ਗਈ ਤਲਾਸ਼ੀ ਦੇ ਵਕਤ ਡੇਰੇ ਨੂੰ ਬੰਦ ਕਰ ਦਿੱਤਾ ਗਿਆ ਸੀ। ਸਿਰਸਾ ਤੇ ਹੋਰ ਥਾਂਵਾਂ ਦੇ ਸ਼ਰਧਾਲੂਆਂ ਨੂੰ ਅੱਜ ਜਦੋਂ ਇਹ ਡੇਰਾ ਫਿਰ ਖੁੱਲ੍ਹਣ ਦੀ ਖ਼ਬਰ ਤਾਂ ਲਗਪਗ ਤਿੰਨ ਹਜ਼ਾਰ ਦੇ ਕਰੀਬ ਸ਼ਰਧਾਲੂ ਡੇਰੇ ਵਿੱਚ ਪਹੁੰਚ ਗਏ। ਇਸ ਤੋਂ ਪਹਿਲਾਂ ਇਹ ਲੋਕ ਪੁਰਾਣੇ ਡੇਰੇ ਵਿੱਚ ਜਾਣ ਲੱਗ ਪਏ ਸਨ। ਅੱਜ ਇਸ ਡੇਰੇ ਵਿੱਚ ਨਾਮ ਚਰਚਾ ਵੀ ਕੀਤੀ ਗਈ ਤੇ ਡੇਰਾ ਮੁਖੀ ਦੀ ਮਾਂ ਨਸੀਬ ਕੌਰ ਨੇ ਲੋੜਵੰਦਾਂ ਨੂੰ ਰਾਸ਼ਨ ਵੰਡਿਆ। ਡੇਰੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਵਿੱਚ ਵੱਡੀ ਗਿਣਤੀ ਔਰਤਾਂ ਦੀ ਰਹੀ। ਕਰੀਬ ਤਿੰਨ ਹਜ਼ਾਰ ਡੇਰਾ ਪ੍ਰੇਮੀਆਂ ਨੇ ਇਸ ਡੇਰੇ ਦੇ ਮੋਢੀ ਸ਼ਾਹ ਮਸਤਾਨਾ ਦੇ ਜਨਮ ਦਿਨ ਸਬੰਧੀ ਅੱਜ ਨਵੇਂ ਡੇਰੇ ਵਿੱਚ ਮੱਥਾ ਟੇਕਿਆ। ਕਿਸੇ ਕਿਸਮ ਦੀ ਅਣ-ਸੁਖਾਵੀਂ ਘਟਨਾ ਨੂੰ ਰੋਕਣ ਲਈ ਡੇਰੇ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਔਰਤਾਂ ਤੇ ਪੁਰਸ਼ਾਂ ਦੀਆਂ ਵੱਖ ਵੱਖ ਕਤਾਰਾਂ ਬਣਾ ਕੇ ਮੁਕੰਮਲ ਡਿਸਿਪਲਿਨ ਰੱਖਣ ਦਾ ਯਤਨ ਕੀਤਾ ਗਿਆ। ਨਾਮ ਚਰਚਾ ਕਰਨ ਆਏ ਡੇਰਾ ਪ੍ਰੇਮੀਆਂ ਦੇ ਚਿਹਰੇ ਉਤੇ ਚਿੰਤਾ ਦੀ ਬਜਾਏ ਇਸ ਗੱਲ ਦੀ ਖ਼ੁਸ਼ੀ ਦਿਖਾਈ ਦੇ ਰਹੀ ਸੀ ਕਿ ਨਾਮ ਚਰਚਾ ਲਈ ਡੇਰਾ ਫਿਰ ਖੁੱਲ੍ਹ ਗਿਆ ਹੈ ,ਪਰ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਨਾਮ ਚਰਚਾ ਵਿੱਚ ਡੇਰੇ ਦਾ ਮੁਖੀ ਖੁਦ ਹਾਜ਼ਰ ਨਹੀਂ ਸੀ ਹੋ ਸਕਿਆ। ਵਰਨਣ ਯੋਗ ਹੈ ਕਿ ਇਸ ਡੇਰੇ ਵਿੱਚ ਤਲਾਸ਼ੀ ਮੁਹਿੰਮ ਤੋਂ ਬਾਅਦ ਸਾਰੀਆਂ ਸਰਗਰਮੀਆਂ ਬੰਦ ਕਰ ਦਿੱਤੀਆਂ ਗਈਆਂ ਸਨ ਤੇ ਕੁਝ ਗਿਣੇ ਚੁਣੇ ਸੇਵਾਦਾਰ ਅਤੇ ਡੇਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਹੀ ਡੇਰੇ ਵਿੱਚ ਏਥੇ ਰਹਿੰਦੇ ਸਨ। ਹਾਈ ਕੋਰਟ ਵੱਲੋਂ ਤਲਾਸ਼ੀ ਲੈਣ ਲਈ ਨਿਯੁਕਤ ਕੀਤੇ ਕੋਰਟ ਕਮਿਸ਼ਨਰ ਏ ਕੇ ਐਸ ਪੰਵਾਰ ਦੋ ਦਿਨ ਪਹਿਲਾਂ ਸਿਰਸਾ ਆਏ ਤਾਂ ਉਸ ਸਮੇਂ ਹੀ ਉਨ੍ਹਾਂ ਸਾਫ ਕਰ ਦਿੱਤਾ ਸੀ ਕਿ ਡੇਰੇ ਜਾਂ ਇਸ ਦੇ ਆਸ਼ਰਮਾਂ ਵਿੱਚ ਸਤਿਸੰਗ ਕਰਨ ਦੀ ਮਨਾਹੀ ਨਹੀਂ। ਇਸ ਤੋਂ ਬਾਅਦ ਕੈਥਲ ਵਿੱਚ ਡੇਰਾ ਆਸ਼ਰਮ ਖੋਲ੍ਹ ਦਿੱਤਾ ਗਿਆ ਸੀ ਤੇ ਅੱਜ ਸਿਰਸਾ ਦੇ ਡੇਰਾ ਹੈੱਡਕੁਆਰਟਰ ਨੂੰ ਵੀ ਨਾਮ ਚਰਚਾ ਲਈ ਖੋਲ੍ਹ ਦਿੱਤਾ ਗਿਆ। ਸਿਟੀ ਮੈਜਿਸਟਰੇਟ ਸੁਰਿੰਦਰ ਬੈਨੀਵਾਲ ਨੇ ਇਸ ਦੀ ਪੁਸ਼ਟੀ ਕੀਤੀ ਕਿ ਕੋਰਟ ਕਮਿਸ਼ਨਰ ਨੇ ਜਦੋਂ ਡੇਰੇ ਅਤੇ ਉਸ ਦੇ ਆਸ਼ਰਮਾਂ ਵਿੱਚ ਨਾਮ ਚਰਚਾ ਦੀ ਕਿਸੇ ਵੀ ਤਰ੍ਹਾਂ ਦੀ ਰੋਕ ਨਾ ਹੋਣ ਦੀ ਗੱਲ ਕਹਿ ਦਿੱਤੀ ਹੈ ਤਾਂ ਹੁਣ ਇਸ ਡੇਰੇ ਵਿੱਚ ਨਾਮ ਚਰਚਾ ਕੀਤੀ ਜਾ ਸਕਦੀ ਹੈ।

ਟਾਪ ਹੈਡਲਾਈਨ

Property News : ਜਾਣੋ ਕਦੋਂ ਬੱਚੇ ਪਿਤਾ ਦੀ ਜਾਇਦਾਦ 'ਤੇ ਦਾਅਵਾ ਨਹੀਂ ਕਰ ਸਕਦੇ, ਹਾਈ ਕੋਰਟ ਦਾ ਇਹ ਫ਼ੈਸਲਾ ਜ਼ਰੂਰ ਪੜ੍ਹੋ
Property News : ਜਾਣੋ ਕਦੋਂ ਬੱਚੇ ਪਿਤਾ ਦੀ ਜਾਇਦਾਦ 'ਤੇ ਦਾਅਵਾ ਨਹੀਂ ਕਰ ਸਕਦੇ, ਹਾਈ ਕੋਰਟ ਦਾ ਇਹ ਫ਼ੈਸਲਾ ਜ਼ਰੂਰ ਪੜ੍ਹੋ
Pension Hike: ਸੂਬਾ ਸਰਕਾਰ ਵੱਲੋਂ ਵੱਡਾ ਐਲਾਨ, ਬਜ਼ੁਰਗਾਂ, ਵਿਧਵਾਵਾਂ ਅਤੇ ਅਪਾਹਜਾਂ ਲਈ ਖਾਸ ਤੋਹਫ਼ਾ; ਪੈਨਸ਼ਨ ਦੀ ਰਕਮ 'ਚ ਕੀਤਾ ਵਾਧਾ: ਹੁਣ ਹਰ ਮਹੀਨੇ ਮਿਲਣਗੇ ਇੰਨੇ ਹਜ਼ਾਰ ?
ਸੂਬਾ ਸਰਕਾਰ ਵੱਲੋਂ ਵੱਡਾ ਐਲਾਨ, ਬਜ਼ੁਰਗਾਂ, ਵਿਧਵਾਵਾਂ ਅਤੇ ਅਪਾਹਜਾਂ ਲਈ ਖਾਸ ਤੋਹਫ਼ਾ; ਪੈਨਸ਼ਨ ਦੀ ਰਕਮ 'ਚ ਕੀਤਾ ਵਾਧਾ: ਹੁਣ ਹਰ ਮਹੀਨੇ ਮਿਲਣਗੇ ਇੰਨੇ ਹਜ਼ਾਰ ?
Big News: ਵੱਡੀ ਖਬਰ, ਸਾਬਕਾ CM ਚਰਨਜੀਤ ਚੰਨੀ ਅਤੇ ਰੰਧਾਵਾ ਨੂੰ ਕੀਤਾ ਗਿਆ ਡਿਟੇਨ, ਜਾਣੋ ਪੂਰਾ ਮਾਮਲਾ...
Big News: ਵੱਡੀ ਖਬਰ, ਸਾਬਕਾ CM ਚਰਨਜੀਤ ਚੰਨੀ ਅਤੇ ਰੰਧਾਵਾ ਨੂੰ ਕੀਤਾ ਗਿਆ ਡਿਟੇਨ, ਜਾਣੋ ਪੂਰਾ ਮਾਮਲਾ...
ਪਹਿਲੀ ਵਾਰ ਨਹੀਂ ਕੀਤੀ ਸੋਨਮ ਵਾਂਗਚੁਕ ਨੇ ਭੁੱਖ ਹੜਤਾਲ । ਜਾਣੋ ਕਿਉਂ ਅਤੇ ਕਿੰਨੀ ਵਾਰ ਕੀਤੀ ਭੁੱਖ ਹੜਤਾਲ ?
ਪਹਿਲੀ ਵਾਰ ਨਹੀਂ ਕੀਤੀ ਸੋਨਮ ਵਾਂਗਚੁਕ ਨੇ ਭੁੱਖ ਹੜਤਾਲ । ਜਾਣੋ ਕਿਉਂ ਅਤੇ ਕਿੰਨੀ ਵਾਰ ਕੀਤੀ ਭੁੱਖ ਹੜਤਾਲ ?

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Aligarh News : ਸੁਹਾਗਰਾਤ 'ਚ ਪਤਨੀ ਨੂੰ ਦੇਖ ਲਾੜੇ ਦੇ ਉੱਡੇ ਹੋਸ਼, ਪਰਿਵਾਰ ਨੂੰ ਦੱਸੀ ਸਾਰੀ ਗੱਲ ,ਪੜ੍ਹੋ ਪੂਰੀ ਖ਼ਬਰ
 Aligarh News : ਸੁਹਾਗਰਾਤ 'ਚ ਪਤਨੀ ਨੂੰ ਦੇਖ ਲਾੜੇ ਦੇ ਉੱਡੇ ਹੋਸ਼, ਪਰਿਵਾਰ ਨੂੰ ਦੱਸੀ ਸਾਰੀ ਗੱਲ ,ਪੜ੍ਹੋ ਪੂਰੀ ਖ਼ਬਰ
Viral News : ਦੁਲਹਨ ਨੇ ਸੁਹਾਗਰਾਤ ਮਨਾਉਣ ਤੋਂ ਇਨਕਾਰ ਕੀਤਾ ਤਾਂ ਪਤੀ ਨੇ ਜਾ ਕੇ ਕਰਵਾ ਲਈ ਨਸਬੰਦੀ 
Viral News : ਦੁਲਹਨ ਨੇ ਸੁਹਾਗਰਾਤ ਮਨਾਉਣ ਤੋਂ ਇਨਕਾਰ ਕੀਤਾ ਤਾਂ ਪਤੀ ਨੇ ਜਾ ਕੇ ਕਰਵਾ ਲਈ ਨਸਬੰਦੀ 
ਬੱਚਿਆਂ 'ਚ ਪਾਣੀ ਦੀ ਕਮੀ ਨੂੰ ਨਾ ਕਰੋ ਨਜ਼ਰਅੰਦਾਜ਼, ਸਿਹਤ 'ਤੇ ਪੈ ਸਕਦਾ ਹੈ ਗੰਭੀਰ ਅਸਰ
ਬੱਚਿਆਂ 'ਚ ਪਾਣੀ ਦੀ ਕਮੀ ਨੂੰ ਨਾ ਕਰੋ ਨਜ਼ਰਅੰਦਾਜ਼, ਸਿਹਤ 'ਤੇ ਪੈ ਸਕਦਾ ਹੈ ਗੰਭੀਰ ਅਸਰ
School Bomb Blast: ਵੱਡੀ ਖਬਰ, ਸਰਕਾਰੀ ਸਕੂਲ 'ਚ ਜ਼ੋਰਦਾਰ ਬੰਬ ਧਮਾਕਾ! ਇਲਾਕੇ 'ਚ ਫੈਲੀ ਦਹਿਸ਼ਤ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਖਬਰ, ਸਰਕਾਰੀ ਸਕੂਲ 'ਚ ਜ਼ੋਰਦਾਰ ਬੰਬ ਧਮਾਕਾ! ਇਲਾਕੇ 'ਚ ਫੈਲੀ ਦਹਿਸ਼ਤ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Punjab Vidhan Sabha ਦਾ ਮਾਨਸੂਨ ਸੈਸ਼ਨ 3 ਅਗਸਤ ਤੋਂ, CM ਭਗਵੰਤ ਮਾਨ ਨੇ ਕਿਹਾ- 10 ਲੱਖ ਨਵੇਂ ਰਾਸ਼ਨ ਕਾਰਡ ਬਣਨਗੇ 
Punjab Vidhan Sabha ਦਾ ਮਾਨਸੂਨ ਸੈਸ਼ਨ 3 ਅਗਸਤ ਤੋਂ, CM ਭਗਵੰਤ ਮਾਨ ਨੇ ਕਿਹਾ- 10 ਲੱਖ ਨਵੇਂ ਰਾਸ਼ਨ ਕਾਰਡ ਬਣਨਗੇ 
Punjab Operation Prahar: ਅੰਮ੍ਰਿਤਸਰ ਦਿਹਾਤੀ ਪੁਲਿਸ ਦਾ ਵੱਡਾ ਐਕਸ਼ਨ, 40 ਨਸ਼ਾ ਤਸਕਰ ਗ੍ਰਿਫ਼ਤਾਰ; ਗੈਂਗਸਟਰਾਂ ਨੂੰ ਸਖ਼ਤ ਚੇਤਾਵਨੀ
Punjab Operation Prahar: ਅੰਮ੍ਰਿਤਸਰ ਦਿਹਾਤੀ ਪੁਲਿਸ ਦਾ ਵੱਡਾ ਐਕਸ਼ਨ, 40 ਨਸ਼ਾ ਤਸਕਰ ਗ੍ਰਿਫ਼ਤਾਰ; ਗੈਂਗਸਟਰਾਂ ਨੂੰ ਸਖ਼ਤ ਚੇਤਾਵਨੀ
Pension Hike: ਸੂਬਾ ਸਰਕਾਰ ਵੱਲੋਂ ਵੱਡਾ ਐਲਾਨ, ਬਜ਼ੁਰਗਾਂ, ਵਿਧਵਾਵਾਂ ਅਤੇ ਅਪਾਹਜਾਂ ਲਈ ਖਾਸ ਤੋਹਫ਼ਾ; ਪੈਨਸ਼ਨ ਦੀ ਰਕਮ 'ਚ ਕੀਤਾ ਵਾਧਾ: ਹੁਣ ਹਰ ਮਹੀਨੇ ਮਿਲਣਗੇ ਇੰਨੇ ਹਜ਼ਾਰ ?
ਸੂਬਾ ਸਰਕਾਰ ਵੱਲੋਂ ਵੱਡਾ ਐਲਾਨ, ਬਜ਼ੁਰਗਾਂ, ਵਿਧਵਾਵਾਂ ਅਤੇ ਅਪਾਹਜਾਂ ਲਈ ਖਾਸ ਤੋਹਫ਼ਾ; ਪੈਨਸ਼ਨ ਦੀ ਰਕਮ 'ਚ ਕੀਤਾ ਵਾਧਾ: ਹੁਣ ਹਰ ਮਹੀਨੇ ਮਿਲਣਗੇ ਇੰਨੇ ਹਜ਼ਾਰ ?
Punjab News: ਪੰਜਾਬ ਦੇ ਕਿਸਾਨਾਂ ਦਾ ਦਿੱਲੀ ਵੱਲ ਕੂਚ ਮੁਲਤਵੀ, ਦੋ ਮੰਗਾਂ 'ਤੇ ਬਣੀ ਸਹਿਮਤੀ; ਸ਼ੰਭੂ ਅਤੇ ਖਨੌਰੀ ਬਾਰਡਰ ਸੀਲ: ਹਰਿਆਣਾ ਸਰਕਾਰ ਦੀ ਦੋ ਟੁੱਕ, ਅੱਗੇ ਨਹੀਂ ਵਧਣ ਦੇਵਾਂਗੇ...
ਪੰਜਾਬ ਦੇ ਕਿਸਾਨਾਂ ਦਾ ਦਿੱਲੀ ਵੱਲ ਕੂਚ ਮੁਲਤਵੀ, ਦੋ ਮੰਗਾਂ 'ਤੇ ਬਣੀ ਸਹਿਮਤੀ; ਸ਼ੰਭੂ ਅਤੇ ਖਨੌਰੀ ਬਾਰਡਰ ਸੀਲ: ਹਰਿਆਣਾ ਸਰਕਾਰ ਦੀ ਦੋ ਟੁੱਕ, ਅੱਗੇ ਨਹੀਂ ਵਧਣ ਦੇਵਾਂਗੇ...
Embed widget