ਸਿਆਚਿਨ ਵਿੱਚ ਆਪਣੇ ਸਾਥੀਆਂ ਨੂੰ ਬਚਾਉਂਦੇ ਹੋਏ ਸ਼ਹੀਦ ਹੋਏ ਕੈਪਟਨ ਅੰਸ਼ੂਮਨ ਸਿੰਘ ਦੇ ਪਰਿਵਾਰ ਨੂੰ ਉਸ ਦੀ ਦਲੇਰੀ ਅਤੇ ਬਹਾਦਰੀ ਲਈ ਰਾਸ਼ਟਰਪਤੀ ਵੱਲੋਂ 5 ਜੁਲਾਈ 2024 ਨੂੰ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।


ਹੁਣ ਇਸ ਮਾਮਲੇ 'ਚ ਨਵਾਂ ਮੋੜ ਆਇਆ ਹੈ ਕਿ ਅੰਸ਼ੁਮਨ ਦੇ ਮਾਤਾ-ਪਿਤਾ ਨੇ ਦੋਸ਼ ਲਗਾਇਆ ਹੈ ਕਿ ਨੂੰਹ ਉਨ੍ਹਾਂ ਦੀ ਪਰਵਾਹ ਨਹੀਂ ਕਰਦੀ ਅਤੇ ਕੀਰਤੀ ਚੱਕਰ ਲੈ ਕੇ ਪੇਕੇ ਘਰ ਚਲੀ ਗਈ ਹੈ। ਅੰਸ਼ੁਮਨ ਦੇ ਪਿਤਾ ਨੇ ਕਿਹਾ ਕਿ ਮੈਂ ਉਹ ਬਦਕਿਸਮਤ ਪਿਤਾ ਹਾਂ, ਜਿਸ ਨੇ ਆਪਣੇ ਸ਼ਹੀਦ ਪੁੱਤਰ ਦੇ ਕੀਰਤੀ ਚੱਕਰ ਨੂੰ ਛੂਹ ਕੇ ਤੱਕ ਨਹੀਂ ਦੇਖਿਆ। ਇਸ ਤੋਂ ਪਹਿਲਾਂ ਸ਼ਹੀਦ ਮੇਜਰ ਆਸ਼ੀਸ਼ ਦੇ ਮਾਤਾ-ਪਿਤਾ ਨੇ ਵੀ ਆਪਣੀ ਨੂੰਹ 'ਤੇ ਅਜਿਹੇ ਹੀ ਦੋਸ਼ ਲਾਏ ਸਨ।



ਬੇਸਹਾਰਾ ਛੱਡ ਚਲੇ ਗਈ ਨੂੰਹ


ਪਾਣੀਪਤ ਦੇ ਰਹਿਣ ਵਾਲੇ ਸ਼ਹੀਦ ਮੇਜਰ ਧੌਂਚੱਕ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਨੂੰਹ ਪੈਸੇ ਅਤੇ ਸੋਨਾ ਲੈ ਕੇ ਆਪਣੇ ਪੇਕੇ ਘਰ ਗਈ। ਇਸ ਕਾਰਨ ਉਨ੍ਹਾਂ ਨੂੰ ਇਧਰ-ਉਧਰ ਭਟਕਣਾ ਪੈ ਰਿਹਾ ਹੈ। ਬੁੱਢੇ ਮਾਪੇ ਕਹਿੰਦੇ ਹਨ ਕਿ ਮੈਂ ਆਪਣਾ ਇਕਲੌਤਾ ਪੁੱਤਰ ਗੁਆ ਦਿੱਤਾ ਹੈ। ਨੂੰਹ ਸਰਕਾਰ ਤੋਂ ਮਿਲੀ ਮਦਦ ਅਤੇ 30 ਤੋਲੇ ਸੋਨਾ ਲੈ ਕੇ ਘਰੋਂ ਚਲੀ ਗਈ। ਹੁਣ ਉਨ੍ਹਾਂ ਨੂੰ ਆਪਣੀ ਪੋਤੀ ਨੂੰ ਮਿਲਣ ਵੀ ਨਹੀਂ ਦਿੱਤਾ ਜਾ ਰਿਹਾ। ਇਥੇ ਤੱਕ ਕਿ ਨੂੰਹ ਆਪਣੇ ਕਮਰੇ ਨੂੰ ਤਾਲਾ ਲਗਾ ਕੇ ਗਈ ਹੈ।



ਉਪਰਲੇ ਹਿੱਸੇ ਉਤੇ ਲਾਇਆ ਤਾਲਾ


ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਜਰ ਆਸ਼ੀਸ਼ ਦੀ ਮਾਂ ਨੇ ਦੱਸਿਆ ਕਿ ਜਦੋਂ ਤੱਕ ਆਖਰੀ ਚੈਕ ਨਹੀਂ ਮਿਲਿਆ ਉਦੋਂ ਤੱਕ ਨੂੰਹ ਉਨ੍ਹਾਂ ਨਾਲ ਪਿਆਰ ਨਾਲ ਗੱਲਾਂ ਕਰਦੀ ਸੀ। ਪੈਸੇ ਲੈਣ ਤੋਂ ਬਾਅਦ ਉਹ ਚਲੇ ਗਈ। ਉਸਦਾ ਪੁੱਤਰ 13 ਸਤੰਬਰ 2023 ਨੂੰ ਅਨੰਤਨਾਗ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਸ਼ਹੀਦ ਹੋ ਗਿਆ ਸੀ। ਮਾਪਿਆਂ ਦਾ ਕਹਿਣਾ ਹੈ ਕਿ ਨੂੰਹ ਨੇ ਫੋਨ 'ਤੇ ਗੱਲਬਾਤ ਦੌਰਾਨ ਘਰ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਫਰੀਦਪੁਰ ਟੀਡੀਆਈ ਵਿੱਚ ਨਵਾਂ ਬਣਿਆ ਮਕਾਨ, ਜਿਸ ਦਾ ਅੱਧਾ ਹਿੱਸਾ ਆਸ਼ੀਸ਼ ਦੇ ਨਾਂ ’ਤੇ ਸੀ। ਉਸ ਨੇ ਇਸ ਨੂੰ ਆਪਣੇ ਨਾਂ ਕਰਵਾ ਲਿਆ ਹੈ। ਆਪਣੇ ਸਹੁਰਾ ਘਰ ਛੱਡਣ ਸਮੇਂ ਉਸ ਨੇ ਘਰ ਦੇ ਉਪਰਲੇ ਹਿੱਸੇ ਨੂੰ ਤਾਲਾ ਲਗਾ ਦਿੱਤਾ।