ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਅੱਜ ਲਿਫਟ ਵਿੱਚ ਫਸ ਗਏ। ਜੈਰਾਮ ਠਾਕੁਰ ਪਾਲਮਪੁਰ ਦੇ ਹੋਟਲ 'ਚ ਇੱਕ ਲਿਫਟ 'ਚ ਫਸ ਗਏ। ਇਸ ਮੌਕੇ ਉਨ੍ਹਾਂ ਨਾਲ ਕੈਬਨਿਟ ਮੰਤਰੀ ਤੇ ਵਿਧਾਇਕ ਵੀ ਮੌਜੂਦ ਸਨ। ਸਾਰੇ ਜਣੇ ਕਰੀਬ ਪੰਜ ਮਿੰਟ ਤੱਕ ਲਿਫਟ 'ਚ ਫਸੇ ਰਹੇ।


ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਲਿਫਟ ਵਿੱਚ ਜ਼ਿਆਦਾ ਭਾਰ ਹੋ ਜਾਣ ਕਰਕੇ ਵਾਪਰੀ। ਇਸ ਦੌਰਾਨ ਮੁੱਖ ਮੰਤਰੀ ਦੀ ਸੁਰੱਖਿਆ ਲਈ ਲਿਫਟ ਦੇ ਬਾਹਰ ਖੜੇ ਸੁਰੱਖਿਆ ਕਰਮੀਆਂ ਦੇ ਸਾਹ ਔਖੇ ਹੋਏ। ਪਰ ਜਦੋਂ ਲਿਫਟ ਖੁੱਲ੍ਹੀ ਤਾਂ ਸਾਹ 'ਚ ਸਾਹ ਆਇਆ।


ਜੈਰਾਮ ਠਾਕੁਰ ਇੱਥੇ ਸਾਬਕਾ ਮੁੱਖ ਮੰਤਰੀ ਤੇ ਬੀਜੇਪੀ ਦੇ ਸੀਨੀਅਰਹ ਲੀਡਰ ਸ਼ਾਂਤਾ ਕੁਮਾਰ ਨੂੰ ਮਿਲਣ ਆਏ ਸਨ ਪਰ ਉਨ੍ਹਾਂ ਦੇ ਨਾਲ 5 ਮਿੰਟ ਤੱਕ ਹੋਟਲ ਦੀ ਲਿਫਟ 'ਚ ਫਸ ਗਏ। ਮੁੱਖ ਮੰਤਰੀ ਦੇ ਨਾਲ ਸੀਨੀਅਰ ਲੀਡਰ ਸ਼ਾਂਤਾ ਕੁਮਾਰ ਵੀ ਮੌਜੂਦ ਸਨ।