ਪੜਚੋਲ ਕਰੋ

ਡੀਆਈਜੀ ਨੇ ਆਪਣੇ ਦੋਸਤ ਦੀ ਧੀ ਨਾਲ ਕੀਤੀ ਛੇੜਛਾੜ, ਕੇਸ ਦਰਜ ਹੋਣ ਮਗਰੋਂ ਫਰਾਰ

ਨਵੀਂ ਮੁੰਬਈ 'ਚ ਇੱਕ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਮਹਾਰਾਸ਼ਟਰ ਦੇ ਡੀਆਈਜੀ ਨਿਸ਼ੀਕਾਂਤ ਮੋਰੇ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਛੇੜਛਾੜ ਦਾ ਦੋਸ਼ੀ ਡੀਆਈਜੀ ਫਰਾਰ ਹੈ ਤੇ ਜ਼ਮਾਨਤ ਪਟੀਸ਼ਨ ਰੱਦ ਹੋਣ ਨਾਲ ਡੀਆਈਜੀ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਇਸ ਦੇ ਨਾਲ ਹੀ ਪੀੜਤ ਲੜਕੀ ਵੀ ਸੁਸਾਈਡ ਨੋਟ ਲਿਖ ਕੇ ਲਾਪਤਾ ਹੈ।

ਮੁੰਬਈ: ਨਵੀਂ ਮੁੰਬਈ 'ਚ ਇੱਕ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਮਹਾਰਾਸ਼ਟਰ ਦੇ ਡੀਆਈਜੀ ਨਿਸ਼ੀਕਾਂਤ ਮੋਰੇ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਛੇੜਛਾੜ ਦਾ ਦੋਸ਼ੀ ਡੀਆਈਜੀ ਫਰਾਰ ਹੈ ਤੇ ਜ਼ਮਾਨਤ ਪਟੀਸ਼ਨ ਰੱਦ ਹੋਣ ਨਾਲ ਡੀਆਈਜੀ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਇਸ ਦੇ ਨਾਲ ਹੀ ਪੀੜਤ ਲੜਕੀ ਵੀ ਸੁਸਾਈਡ ਨੋਟ ਲਿਖ ਕੇ ਲਾਪਤਾ ਹੈ। ਮਹਾਰਾਸ਼ਟਰ ਪੁਲਿਸ ਦਾ ਡੀਆਈਜੀ ਨਿਸ਼ੀਕਾਂਤ 17 ਸਾਲਾ ਨਾਬਾਲਗ ਪੀੜਤ ਦੇ ਪਿਤਾ ਦਾ ਦੋਸਤ ਹੈ। ਨਾਬਾਲਗ ਪੀੜਤ ਲੜਕੀ ਨੇ ਕਿਹਾ ਸੀ ਕਿ ਡੀਆਈਜੀ ਮੋਰੇ ਉਸ ਨੂੰ ਪਹਿਲਾਂ ਵੀ ਗਲਤ ਢੰਗ ਨਾਲ ਛੂਹ ਚੁੱਕਾ ਹੈ ਤੇ ਉਸ ਨਾਲ ਜ਼ਬਰਦਸਤੀ ਵੀ ਕਰਦਾ ਰਿਹਾ ਹੈ। ਇਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪੀੜਤ ਲੜਕੀ ਤੇ ਉਸ ਦੇ ਪਰਿਵਾਰ ਨੇ 6 ਮਹੀਨੇ ਸੰਘਰਸ਼ ਕੀਤਾ ਪਰ ਨਵੀਂ ਮੁੰਬਈ ਪੁਲਿਸ ਨੇ ਕੋਈ ਕੇਸ ਦਰਜ ਨਹੀਂ ਕੀਤਾ। ਦਸੰਬਰ ਵਿੱਚ, ਲੜਕੀ ਅਚਾਨਕ ਟਿਯੁਸ਼ਨ ਦੀ ਜਗ੍ਹਾ ਤੋਂ ਗਾਇਬ ਹੋ ਗਈ। ਪੁਲਿਸ ਨੂੰ ਜਾਂਚ ਦੌਰਾਨ ਲੜਕੀ ਮਿਲੀ। ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਡੀਆਈਜੀ ਮੋਰੇ ਉਸ ਦਾ ਪਿੱਛਾ ਕਰ ਰਿਹਾ ਸੀ ਇਸ ਲਈ ਉਹ ਇੱਕ ਇਮਾਰਤ ਦੇ ਟਾਇਲਟ ਵਿੱਚ ਛੁਪ ਗਈ। ਇਸ ਤੋਂ ਬਆਦ ਪੀੜਤ ਲੜਕੀ ਨੇ ਡੀਆਈਜੀ ਮੋਰੇ ਖਿਲਾਫ ਪੋਕਸੋ ਐਕਟ ਤਹਿਤ ਨਵੀਂ ਮੁੰਬਾਈ ਦੇ ਤਲੋਜਾ ਥਾਣੇ ਵਿੱਚ ਐਫਆਈਆਰ ਦਰਜ ਕੀਤੀ। ਡੀਆਈਜੀ ਨਿਸ਼ਿਕਾਂਤ ਮੋਰੇ ਨੇ ਗ੍ਰਿਫਤਾਰੀ ਤੋਂ ਬਚਣ ਲਈ ਅਗਾਓਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ ਜਿਸ ਨੂੰ ਪਨਵੇਲ ਅਦਾਲਤ ਨੇ ਰੱਦ ਕਰ ਦਿੱਤਾ ਸੀ। ਮੋਰੇ ਦੀ ਅਪੀਲ ਦਾ ਵਿਰੋਧ ਕਰਦਿਆਂ ਤਲੋਜਾ ਪੁਲਿਸ ਨੇ ਦਲੀਲ ਦਿੱਤੀ ਕਿ ਪੀੜਤ ਲਾਪਤਾ ਹੈ ਅਤੇ ਅਜਿਹੀ ਸਥਿਤੀ ਵਿੱਚ ਮੁਲਜ਼ਮ ਨੂੰ ਜ਼ਮਾਨਤ ਦੇਣਾ ਸਹੀ ਨਹੀਂ ਹੋਵੇਗਾ। ਇਸ 'ਤੇ ਅਦਾਲਤ ਨੇ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਅਤੇ ਕਿਸੇ ਅੰਤਰਿਮ ਸੁਰੱਖਿਆ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਰਾਜ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ ਕਿ ਮੋਰੇ ਇਨ੍ਹੀਂ ਦਿਨੀਂ ਫਰਾਰ ਹੈ ਅਤੇ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਧਰ ਪੀੜਤ ਸੋਮਵਾਰ ਤੋਂ ਆਪਣੇ ਨਵੀਂ ਮੁੰਬਈ ਸਿਥਤ ਘਰ ਤੋਂ ਲਾਪਤਾ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੜਕੀ ਦੇ ਲਾਪਤਾ ਹੋਣ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੂੰ ਲੜਕੀ ਦਾ ਇੱਕ ਸੁਸਾਇਡ ਨੋਟ ਵੀ ਮਿਲਿਆ ਹੈ।ਜਿਸ ਵਿੱਚ ਡੀਆਈਜੀ ਦੇ ਦਬਆ ਕਾਰਨ ਲੜਕੀ ਨੇ ਖੁਦ ਕੁਸ਼ੀ ਕਰਨ ਦੀ ਗੱਲ ਲਿਖੀ ਹੈ। ਇੱਕ ਪਾਸੇ, ਨਵੀਂ ਮੁੰਬਈ ਪੁਲਿਸ ਦੀ ਟੀਮ ਲੜਕੀ ਦੀ ਭਾਲ ਵਿੱਚ ਲੱਗੀ ਹੋਈ ਹੈ। ਇਸ ਦੇ ਨਾਲ ਹੀ ਦੋਸ਼ੀ ਡੀਆਈਜੀ ਮੋਰੇ 'ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ। ਡੀਆਈਜੀ ਨਿਸ਼ਿਕਾਂਤ ਮੋਰੇ ਫਰਾਰ ਹੈ ਤੇ ਉੱਚ ਅਦਾਲਤ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕਰ ਸਕਦਾ ਹੈ।

ਟਾਪ ਹੈਡਲਾਈਨ

Girlfriend house Robbery :  ਸਰਪੰਚ ਬਣਨ ਲਈ ਚਾਹੀਦੇ ਸਨ ਪੈਸੇ, ਤਾਂ ਪ੍ਰੇਮਿਕਾ ਦੇ ਘਰੋਂ ਹੀ ਚੋਰੀ ਕਰ ਲਿਆ 1.10 ਕਰੋੜ ਦਾ ਸਾਮਾਨ 
Girlfriend house Robbery :  ਸਰਪੰਚ ਬਣਨ ਲਈ ਚਾਹੀਦੇ ਸਨ ਪੈਸੇ, ਤਾਂ ਪ੍ਰੇਮਿਕਾ ਦੇ ਘਰੋਂ ਹੀ ਚੋਰੀ ਕਰ ਲਿਆ 1.10 ਕਰੋੜ ਦਾ ਸਾਮਾਨ 
ਜੇਵਰ ਹਵਾਈ ਅੱਡੇ ਦਾ ਨਾਮ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ 'ਤੇ, CM ਯੋਗੀ ਦਾ ਵੱਡਾ ਐਲਾਨ
ਜੇਵਰ ਹਵਾਈ ਅੱਡੇ ਦਾ ਨਾਮ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ 'ਤੇ, CM ਯੋਗੀ ਦਾ ਵੱਡਾ ਐਲਾਨ
Jewar Airport ਦਾ ਨਾਂ ਹੁਣ PM ਨਰਿੰਦਰ ਮੋਦੀ ਦੇ ਨਾਂ ’ਤੇ ਰੱਖਣ ਦਾ ਐਲਾਨ, CM ਯੋਗੀ ਨੇ ਦਿੱਤੀ ਜਾਣਕਾਰੀ
Jewar Airport ਦਾ ਨਾਂ ਹੁਣ PM ਨਰਿੰਦਰ ਮੋਦੀ ਦੇ ਨਾਂ ’ਤੇ ਰੱਖਣ ਦਾ ਐਲਾਨ, CM ਯੋਗੀ ਨੇ ਦਿੱਤੀ ਜਾਣਕਾਰੀ
CJP ਦੇ ਅੰਦੋਲਨ ਤੋਂ ਪਹਿਲਾਂ ਰੇਲਵੇ ਦਾ ਵੱਡਾ ਫੈਸਲਾ, ਦਿੱਲੀ ਆਉਣ ਵਾਲੀਆਂ ਸਾਰੀਆਂ ਮੇਲ-ਐਕਸਪ੍ਰੈਸ ਰੇਲਾਂ ਰੱਦ
CJP ਦੇ ਅੰਦੋਲਨ ਤੋਂ ਪਹਿਲਾਂ ਰੇਲਵੇ ਦਾ ਵੱਡਾ ਫੈਸਲਾ, ਦਿੱਲੀ ਆਉਣ ਵਾਲੀਆਂ ਸਾਰੀਆਂ ਮੇਲ-ਐਕਸਪ੍ਰੈਸ ਰੇਲਾਂ ਰੱਦ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ
ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ
ਪੰਜਾਬ ਦੇ 3 ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ, ਝੱਖੜ, ਤੂਫਾਨ ਅਤੇ ਤੇਜ਼ ਹਵਾਵਾਂ ਦਾ ਅਲਰਟ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੇ 3 ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ, ਝੱਖੜ, ਤੂਫਾਨ ਅਤੇ ਤੇਜ਼ ਹਵਾਵਾਂ ਦਾ ਅਲਰਟ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ-CBI ਰੇਡ ਦੇ ਖਿਲਾਫ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਮਾਨ ਸਰਕਾਰ ਦੀ ਹਾਈਕੋਰਟ ਦੇ ਹੁਕਮ ਨੂੰ ਚੁਣੌਤੀ
ਪੰਜਾਬ-CBI ਰੇਡ ਦੇ ਖਿਲਾਫ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਮਾਨ ਸਰਕਾਰ ਦੀ ਹਾਈਕੋਰਟ ਦੇ ਹੁਕਮ ਨੂੰ ਚੁਣੌਤੀ
ਸਰਕਾਰ ਦਾ ਪ੍ਰਸ਼ਾਸਨਿਕ ਫੇਰਬਦਲ, 33 ਸੀਨੀਅਰ ਅਧਿਕਾਰੀਆਂ ਦੇ ਕੀਤੇ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਸਰਕਾਰ ਦਾ ਪ੍ਰਸ਼ਾਸਨਿਕ ਫੇਰਬਦਲ, 33 ਸੀਨੀਅਰ ਅਧਿਕਾਰੀਆਂ ਦੇ ਕੀਤੇ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਅਕਤੂਬਰ 2026
Health Tips : 30 ਤੋਂ ਬਾਅਦ ਸਰੀਰ 'ਚ ਰਹਿੰਦੀ ਕਮਜ਼ੋਰੀ? ਡਾਈਟ 'ਚ ਸ਼ਾਮਲ ਕਰੋ ਇਹ 5 ਚੀਜ਼ਾਂ
Health Tips : 30 ਤੋਂ ਬਾਅਦ ਸਰੀਰ 'ਚ ਰਹਿੰਦੀ ਕਮਜ਼ੋਰੀ? ਡਾਈਟ 'ਚ ਸ਼ਾਮਲ ਕਰੋ ਇਹ 5 ਚੀਜ਼ਾਂ
SIR ਦੇ ਹੱਕ 'ਚ ਉਤਰੇ 42 ਸੇਵਾਮੁਕਤ ਜੱਜ, ਖੁੱਲ੍ਹਾ ਪੱਤਰ ਜਾਰੀ ਕਰਕੇ ਕੀਤਾ ਆਗਾਹ
SIR ਦੇ ਹੱਕ 'ਚ ਉਤਰੇ 42 ਸੇਵਾਮੁਕਤ ਜੱਜ, ਖੁੱਲ੍ਹਾ ਪੱਤਰ ਜਾਰੀ ਕਰਕੇ ਕੀਤਾ ਆਗਾਹ
Embed widget