ਪੜਚੋਲ ਕਰੋ

ਦਿਗਵਿਜੇ ਸਿੰਘ ਨੇ RSS ਨੂੰ ਵੀ ਦੱਸਿਆ ਤਾਲਿਬਾਨ, ਕਿਹਾ, ਔਰਤਾਂ ਬਾਰੇ ਦੋਵਾਂ ਦੀ ਇੱਕੋ ਰਾਏ

ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ RSS) ਦੇ ਮੁਖੀ ਮੋਹਨ ਭਾਗਵਤ ਵੱਲੋਂ ਕੰਮਕਾਜੀ ਔਰਤਾਂ ਬਾਰੇ ਦਿੱਤੇ ਬਿਆਨ ਤੋਂ ਬਾਅਦ, ਕਾਂਗਰਸ ਨੇਤਾ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਉਨ੍ਹਾਂ 'ਤੇ ਨਿਸ਼ਾਨਾ ਵਿੰਨ੍ਹਿਆ ਹੈ।

ਨਵੀਂ ਦਿੱਲੀ: ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ RSS) ਦੇ ਮੁਖੀ ਮੋਹਨ ਭਾਗਵਤ ਵੱਲੋਂ ਕੰਮਕਾਜੀ ਔਰਤਾਂ ਬਾਰੇ ਦਿੱਤੇ ਬਿਆਨ ਤੋਂ ਬਾਅਦ, ਕਾਂਗਰਸ ਨੇਤਾ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਉਨ੍ਹਾਂ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਦਿਗਵਿਜੇ ਸਿੰਘ ਨੇ ਭਾਗਵਤ ਦੇ ਬਿਆਨ ਤੋਂ ਬਾਅਦ ਆਰਐਸਐਸ ਦੀ ਤੁਲਨਾ ਤਾਲਿਬਾਨ ਨਾਲ ਕੀਤੀ ਹੈ। ਦੱਸ ਦੇਈਏ ਕਿ ਮੋਹਨ ਭਾਗਵਤ ਨੇ ਪਿੱਛੇ ਜਿਹੇ ਕਿਹਾ ਸੀ ਕਿ ਪੁਰਸ਼ ਕਮਾਉਣ ਵਾਲੇ ਹਨ ਤੇ ਔਰਤਾਂ ਘਰੇਲੂ ਸੁਆਣੀਆਂ ਹੀ ਹੁੰਦੀਆਂ ਹਨ।

ਤਾਲਿਬਾਨ ਤੇ ਆਰਐਸਐਸ ਦੇ ਵਿਚਾਰ ਕੀ ਇਕੋ ਜਿਹੇ ਨਹੀਂ - ਦਿਗਵਿਜੇ

ਦਿਗਵਿਜੇ ਸਿੰਘ ਨੇ ਇੱਕ ਟਵੀਟ ਵਿੱਚ ਕਿਹਾ ਕਿ ਕੀ ਕੰਮਕਾਜੀ ਔਰਤਾਂ ਬਾਰੇ ਤਾਲਿਬਾਨ ਤੇ ਆਰਐਸਐਸ ਦੇ ਵਿਚਾਰ ਇੱਕੋ ਜਿਹੇ ਨਹੀਂ ਹਨ? ਇਸ ਹਫਤੇ ਇਹ ਦੂਜੀ ਵਾਰ ਹੈ ਜਦੋਂ ਅੱਤਵਾਦੀ ਸੰਗਠਨ ਦੀ ਤੁਲਨਾ ਆਰਐਸਐਸ ਨਾਲ ਕੀਤੀ ਗਈ ਹੈ। ਦਿਗਵਿਜੇ ਆਰਐਸਐਸ ਦੇ ਤਿੱਖੇ ਆਲੋਚਕ ਹਨ। ਉਹ ਜਿਆਦਾਤਰ ਆਰਐਸਐਸ ਦੀ ਆਲੋਚਨਾ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਦੋਸ਼ ਲਾਇਆ ਕਿ ਸੰਗਠਨ ਝੂਠ ਤੇ ਝੂਠੇ ਬਿਰਤਾਂਤ ਫੈਲਾ ਕੇ ਹਿੰਦੂ ਅਤੇ ਮੁਸਲਿਮ ਭਾਈਚਾਰਿਆਂ ਵਿਚਾਲੇ ਵੰਡੀਆਂ ਪਾ ਰਿਹਾ ਹੈ।

ਕਾਂਗਰਸੀ ਆਗੂ ਦਿਗਵਿਜੇ ਸਿੰਘ ਨੇ ਕਿਹਾ ਕਿ ਜਦੋਂ ਹਿੰਦੂਆਂ ਤੇ ਮੁਸਲਮਾਨਾਂ ਦਾ ਡੀਐਨਏ ਇੱਕੋ ਜਿਹਾ ਹੈ ਤਾਂ ਫਿਰ 'ਲਵ ਜਿਹਾਦ' ਵਰਗੇ ਮੁੱਦੇ ਕਿਉਂ ਉਠਾਏ ਗਏ? ਇਸ ਦੇ ਨਾਲ ਹੀ, ਦਿਗਵਿਜੇ ਸਿੰਘ ਨੇ ਤਾਲਿਬਾਨ ਦੇ ਸੰਬੰਧ ਵਿੱਚ ਆਪਣੇ ਬਿਆਨ ਰਾਹੀਂ ਬਾਲੀਵੁੱਡ ਦੇ ਗੀਤਕਾਰ ਜਾਵੇਦ ਅਖਤਰ ਦਾ ਸਮਰਥਨ ਅਤੇ ਬਚਾਅ ਵੀ ਕੀਤਾ ਹੈ। ਦਿਗਵਿਜੇ ਨੇ ਕਿਹਾ ਕਿ ਹਰ ਕਿਸੇ ਨੂੰ ਬੋਲਣ ਦੀ ਆਜ਼ਾਦੀ ਹੈ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਕਿਸ ਸੰਦਰਭ ਵਿੱਚ ਇਹ ਗੱਲ ਆਖੀ ਹੋਵੇਗੀ, ਪਰ ਸਾਡੇ ਸੰਵਿਧਾਨ ਨੇ ਸਾਨੂੰ ਆਪਣੇ ਵਿਚਾਰ ਪ੍ਰਗਟਾਉਣ ਦਾ ਅਧਿਕਾਰ ਦਿੱਤਾ ਹੈ।

ਬਾਲੀਵੁੱਡ-ਗੀਤਕਾਰ ਜਾਵੇਦ ਅਖਤਰ ਨੇ ਕਿਹਾ ਸੀ ਕਿ ਉਨ੍ਹਾਂ ਨੇ ਤਾਲਿਬਾਨ ਅਤੇ ਆਰਐਸਐਸ ਦੇ ਵਿੱਚ ਅਸਾਧਾਰਣ ਸਮਾਨਤਾ ਵੇਖੀ ਹੈ। ਜਿਸ ਤਰ੍ਹਾਂ ਤਾਲਿਬਾਨ ‘ਇਸਲਾਮਿਕ ਸਟੇਟ’ ਚਾਹੁੰਦਾ ਹੈ, ਉਸੇ ਤਰ੍ਹਾਂ ਭਾਰਤ ਵਿੱਚ ਆਰਐਸਐਸ ‘ਹਿੰਦੂ ਰਾਸ਼ਟਰ’ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਵਿੱਚ ਸੱਜੇ ਪੱਖੀ ਲੋਕ ਸਿਰਫ ਇੱਕ ਚੀਜ਼ ਚਾਹੁੰਦੇ ਹਨ। ਇਹ ਲੋਕ ਇੱਕੋ ਮਾਨਸਿਕਤਾ ਦੇ ਹਨ।

ਟਾਪ ਹੈਡਲਾਈਨ

ਦਤੀਆ 'ਚ ਨਰੋਤਮ ਮਿਸ਼ਰਾ ਦੇ ਸਮਰਥਕਾਂ ਦਾ ਹੰਗਾਮਾ, ਪੁਲਿਸ ਨੇ ਸੁੱਟੇ ਆਸੂ ਗੈਸ ਦੇ ਗੋਲੇ, DM-SP ਸਣੇ ਪੁਲਿਸ ਮੁਲਾਜ਼ਮ ਜ਼ਖ਼ਮੀ; ਹਾਈਵੇਅ 'ਤੇ ਲੰਬਾ ਜਾਮ
ਦਤੀਆ 'ਚ ਨਰੋਤਮ ਮਿਸ਼ਰਾ ਦੇ ਸਮਰਥਕਾਂ ਦਾ ਹੰਗਾਮਾ, ਪੁਲਿਸ ਨੇ ਸੁੱਟੇ ਆਸੂ ਗੈਸ ਦੇ ਗੋਲੇ, DM-SP ਸਣੇ ਪੁਲਿਸ ਮੁਲਾਜ਼ਮ ਜ਼ਖ਼ਮੀ; ਹਾਈਵੇਅ 'ਤੇ ਲੰਬਾ ਜਾਮ
Monsoon 2026 :  ਭਾਰਤ 'ਚ ਮਾਨਸੂਨ ਹੋਇਆ ਐਕਟਿਵ ! ਅਗਲੇ ਹਫ਼ਤੇ ਕਈ ਰਾਜਾਂ 'ਚ ਭਾਰੀ ਮੀਂਹ ਦਾ ਅਲਰਟ, ਜਾਣੋ IMD ਨੇ ਕੀ ਕਿਹਾ
Monsoon 2026 :  ਭਾਰਤ 'ਚ ਮਾਨਸੂਨ ਹੋਇਆ ਐਕਟਿਵ ! ਅਗਲੇ ਹਫ਼ਤੇ ਕਈ ਰਾਜਾਂ 'ਚ ਭਾਰੀ ਮੀਂਹ ਦਾ ਅਲਰਟ, ਜਾਣੋ IMD ਨੇ ਕੀ ਕਿਹਾ
ਯੂਪੀ 'ਚ ਦੇਰ ਸ਼ਾਮ 20 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਯੂਪੀ 'ਚ ਦੇਰ ਸ਼ਾਮ 20 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
School Closed: ਸਕੂਲਾਂ 'ਚ ਛੁੱਟੀ ਦਾ ਹੋਇਆ ਐਲਾਨ! ਜਾਣੋ ਕਿੱਥੇ ਰਹਿਣਗੇ ਖੁੱਲ੍ਹੇ ਅਤੇ ਕਿੱਥੇ ਰਹਿਣਗੇ ਬੰਦ? ਇੱਥੇ ਦੇਖੋ ਪੂਰੀ ਲਿਸਟ
School Closed: ਸਕੂਲਾਂ 'ਚ ਛੁੱਟੀ ਦਾ ਹੋਇਆ ਐਲਾਨ! ਜਾਣੋ ਕਿੱਥੇ ਰਹਿਣਗੇ ਖੁੱਲ੍ਹੇ ਅਤੇ ਕਿੱਥੇ ਰਹਿਣਗੇ ਬੰਦ? ਇੱਥੇ ਦੇਖੋ ਪੂਰੀ ਲਿਸਟ

ਵੀਡੀਓਜ਼

ਮੋਗਾ 'ਚ ਰਵਨੀਤ ਬਿੱਟੂ ਨੂੰ ਪੁਲਿਸ ਨੇ ਰੋਕਿਆ! ਸੜਕ 'ਤੇ ਹੀ ਲਾ ਦਿੱਤਾ ਧਰਨਾ
ਚਿਲਡਰਨ ਹੋਮ ਤੋਂ ਫਿਰ 2 ਨਾਬਾਲਗ ਕੁੜੀਆਂ ਲਾਪਤਾ, ਸੁਰੱਖਿਆ 'ਤੇ ਵੱਡੇ ਸਵਾਲ
ਚੰਨੀ ਨਾਲ ਮੀਟਿੰਗ ਮਗਰੋਂ ਰੰਧਾਵਾ ਦਾ ਵੱਡਾ ਬਿਆਨ!
ਕਾਂਗਰਸ 'ਚ ਨਹੀਂ ਕੋਈ ਕਲੇਸ਼? ਰਾਣਾ ਗੁਰਜੀਤ ਬੋਲੇ—
ਗੁਰੂ ਘਰ ਦੀ ਗੋਲਕ 'ਤੇ ਚੋਰਾਂ ਦਾ ਹੱਥ! CCTV ਤੋੜ ਕੇ ਲੈ ਗਏ ਹਜ਼ਾਰਾਂ ਰੁਪਏ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਨੂੰ ਲੈਕੇ ਅਲਰਟ ਜਾਰੀ, ਚੰਡੀਗੜ੍ਹ 'ਚ ਪਿਆ ਭਾਰੀ ਮੀਂਹ; ਘੱਗਰ 'ਚ ਰੁੜ੍ਹੇ 2 ਦੋਸਤ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਨੂੰ ਲੈਕੇ ਅਲਰਟ ਜਾਰੀ, ਚੰਡੀਗੜ੍ਹ 'ਚ ਪਿਆ ਭਾਰੀ ਮੀਂਹ; ਘੱਗਰ 'ਚ ਰੁੜ੍ਹੇ 2 ਦੋਸਤ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ ਚੱਲ ਰਹੇ ਕਾਟੋਕਲੇਸ਼ ਵਿਚਾਲੇ ਭੁਪੇਸ਼ ਬਘੇਲ ਨੂੰ ਮਿਲਣਗੇ ਚਰਨਜੀਤ ਚੰਨੀ, ਹੋ ਸਕਦਾ ਵੱਡਾ ਫੈਸਲਾ
ਪੰਜਾਬ 'ਚ ਚੱਲ ਰਹੇ ਕਾਟੋਕਲੇਸ਼ ਵਿਚਾਲੇ ਭੁਪੇਸ਼ ਬਘੇਲ ਨੂੰ ਮਿਲਣਗੇ ਚਰਨਜੀਤ ਚੰਨੀ, ਹੋ ਸਕਦਾ ਵੱਡਾ ਫੈਸਲਾ
ਪਠਾਨਕੋਟ 'ਚ ਫਰਨੀਚਰ ਵਪਾਰੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਬਕਾਇਆ ਮੰਗਣ 'ਤੇ ਕੀਤੀ ਕੁੱਟਮਾਰ; ਮੱਚੀ ਸਨਸਨੀ
ਪਠਾਨਕੋਟ 'ਚ ਫਰਨੀਚਰ ਵਪਾਰੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਬਕਾਇਆ ਮੰਗਣ 'ਤੇ ਕੀਤੀ ਕੁੱਟਮਾਰ; ਮੱਚੀ ਸਨਸਨੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਜੁਲਾਈ 2026
RailOne ਐਪ: WhatsApp 'ਤੇ ਟਿਕਟਾਂ ਦਿਖਾਉਣਾ ਹੋ ਸਕਦਾ ਹੈ ਮਹਿੰਗਾ, ਰੇਲਵੇ ਨੇ ਯਾਤਰੀਆਂ ਲਈ ਨਵੇਂ ਨਿਯਮ ਜਾਰੀ ਕੀਤੇ
RailOne ਐਪ: WhatsApp 'ਤੇ ਟਿਕਟਾਂ ਦਿਖਾਉਣਾ ਹੋ ਸਕਦਾ ਹੈ ਮਹਿੰਗਾ, ਰੇਲਵੇ ਨੇ ਯਾਤਰੀਆਂ ਲਈ ਨਵੇਂ ਨਿਯਮ ਜਾਰੀ ਕੀਤੇ
Cheque Bounce Case : ਰਾਜਪਾਲ ਯਾਦਵ ਨੂੰ ਫਿਰ ਜਾਣਾ ਪਵੇਗਾ ਜੇਲ੍ਹ, ਦਿੱਲੀ ਹਾਈ ਕੋਰਟ ਨੇ ਸੁਣਾਈ ਸਜ਼ਾ
Cheque Bounce Case : ਰਾਜਪਾਲ ਯਾਦਵ ਨੂੰ ਫਿਰ ਜਾਣਾ ਪਵੇਗਾ ਜੇਲ੍ਹ, ਦਿੱਲੀ ਹਾਈ ਕੋਰਟ ਨੇ ਸੁਣਾਈ ਸਜ਼ਾ
ਫ਼ੋਨ ਗੋਪਨੀਯਤਾ ਸੈਟਿੰਗਾਂ: ਆਪਣੇ ਸਾਥੀ ਨਾਲ ਨਿੱਜੀ ਪਲਾਂ ਦੌਰਾਨ ਆਪਣੇ ਫ਼ੋਨ 'ਤੇ ਇਸ ਸੈਟਿੰਗ ਨੂੰ ਬੰਦ ਕਰ ਦਿਓ, ਨਹੀਂ ਤਾਂ ਤੁਹਾਨੂੰ ਇਸਦੀ ਕੀਮਤ ਚੁਕਾਉਣੀ ਪਵੇਗੀ।
ਫ਼ੋਨ ਗੋਪਨੀਯਤਾ ਸੈਟਿੰਗਾਂ: ਆਪਣੇ ਸਾਥੀ ਨਾਲ ਨਿੱਜੀ ਪਲਾਂ ਦੌਰਾਨ ਆਪਣੇ ਫ਼ੋਨ 'ਤੇ ਇਸ ਸੈਟਿੰਗ ਨੂੰ ਬੰਦ ਕਰ ਦਿਓ, ਨਹੀਂ ਤਾਂ ਤੁਹਾਨੂੰ ਇਸਦੀ ਕੀਮਤ ਚੁਕਾਉਣੀ ਪਵੇਗੀ।
 Abohar ਦੇ ਵਪਾਰੀਆਂ ਦਾ ਵੱਡਾ ਫ਼ੈਸਲਾ,  3 ਦਿਨ ਬੰਦ ਰਹਿਣਗੇ ਬਾਜ਼ਾਰ   ,ਜਾਣੋ ਕਿਉਂ 
 Abohar ਦੇ ਵਪਾਰੀਆਂ ਦਾ ਵੱਡਾ ਫ਼ੈਸਲਾ,  3 ਦਿਨ ਬੰਦ ਰਹਿਣਗੇ ਬਾਜ਼ਾਰ   ,ਜਾਣੋ ਕਿਉਂ 
Embed widget