ਰਾਏਪੁਰ: ਛੱਤੀਸਗੜ੍ਹ ਦੇ ਸਰਗੁਜ਼ਾ ਡਿਵੀਜ਼ਨ ਦੇ ਸੂਰਜਪੁਰ ਜ਼ਿਲ੍ਹੇ ਦੇ ਕੁਲੈਕਟਰ ਰਣਵੀਰ ਸ਼ਰਮਾ (Surajpur DM Ranvir Sharma) ਨੂੰ ਤੁਰੰਤ ਉਨ੍ਹਾਂ ਦੇ ਅਹੁਦੇ ਤੋਂ ਲਾਂਭੇ ਦਿੱਤਾ ਗਿਆ ਹੈ। ਇਹ ਉਹੀ ਕੁਲੈਕਟਰ ਹਨ, ਜਿਨ੍ਹਾਂ ਲੌਕਡਾਊਨ ਦੌਰਾਨ ਦਵਾਈ ਲੈਣ ਲਈ ਨਿੱਕਲੇ ਇੱਕ ਨੌਜਵਾਨ ਨਾਲ ਕੁੱਟਮਾਰ ਕੀਤੀ ਸੀ। ਸੋਸ਼ਲ ਮੀਡੀਆ ਉੱਤੇ ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ’ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਉਨ੍ਹਾਂ ਨੂੰ ਅਹੁਦੇ ਤੋਂ ਲਾਂਭੇ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਦੀ ਥਾਂ ਆਈਏਐਸ ਗੌਰਵ ਕੁਮਾਰ ਸਿੰਘ ਨੂੰ ਨਵਾਂ ਜ਼ਿਲ੍ਹਾ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।



 
ਮੁੱਖ ਮੰਤਰੀ ਬਘੇਲ ਨੇ ਟਵੀਟ ਕੀਤਾ, ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਸੂਰਜਪੁਰ ਦੇ ਕੁਲੈਕਟਰ ਰਣਬੀਰ ਸ਼ਰਮਾ ਵੱਲੋਂ ਇੱਕ ਨੌਜਵਾਨ ਨਾਲ ਦੁਰਵਿਹਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਬਹੁਦ ਦੁਖਦਾਈ ਤੇ ਨਿਖੇਧੀਯੋਗ ਹੈ। ਛੱਤੀਸਗੜ੍ਹ ’ਚ ਅਜਿਹਾ ਕੋਈ ਕਾਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

 

ਦੂਜੇ ਟਵੀਟ ’ਚ ਲਿਖਿਆ ਗਿਆ ਹੈ ਕਿਸੇ ਵੀ ਅਧਿਕਾਰੀ ਦਾ ਸ਼ਾਸਕੀ ਜੀਵਨ ’ਚ ਅਜਿਹਾ ਆਚਰਣ ਪ੍ਰਵਾਨ ਨਹੀਂ ਹੈ। ਇਸ ਘਟਨਾ ਤੋਂ ਦੁਖੀ ਹਾਂ। ਮੈਂ ਨੌਜਵਾਨ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਰਗਟਾਉਂਦਾ ਹਾਂ।









ਦੱਸ ਦੇਈਏ ਕਿ ਸਨਿੱਚਰਵਾਰ ਦੁਪਹਿਰ ਲੌਕਡਾਊਨ ਦੌਰਾਨ ਇੱਕ ਨੌਜਵਾਨ ਦਵਾਈ ਦੀ ਪਰਚੀ ਲੈ ਕੇ ਦਵਾਈ ਲੈਣ ਲਈ ਮੈਡੀਕਲ ਸਟੋਰ ਜਾ ਰਿਹਾ ਸੀ। ਇਸੇ ਦੌਰਾਨ ਕੁਲੈਕਟਰ ਰਣਵੀਰ ਸ਼ਰਮਾ ਆਪਣੀ ਟੀਮ ਨਾਲ ਲੌਕਡਾਊਨ ਦਾ ਮੁਆਇਨਾ ਕਰਨ ਲਈ ਨਿੱਕਲੇ। ਇਸ ਦੌਰਾਨ ਸੜਕਾਂ ਉੱਤੇ ਲੋਕਾਂ ਦੀ ਆਵਾਜਾਈ ਵੇਖ ਕੇ ਉਹ ਰੋਹ ’ਚ ਆ ਗਏ। ਉਨ੍ਹਾਂ ਦੀ ਨਜ਼ਰ ਉਸ ਨੌਜਵਾਨ ਉੱਤੇ ਪਈ।

 

ਆਪਣੇ ਨਾਲ ਚੱਲ ਰਹੇ ਸੁਰੱਖਿਆ ਕਰਮਚਾਰੀਆਂ ਨੂੰ ਆਖ ਕੇ ਉਨ੍ਹਾਂ ਨੌਜਵਾਨ ਨੂੰ ਰੁਕਵਾਇਆ ਤੇ ਉਸ ਨੂੰ ਪਹਿਲਾਂ ਇੱਕ ਚਪੇੜ ਮਾਰੀ। ਇਸ ਦੌਰਾਨ ਨੌਜਵਾਨ ਦਵਾਈ ਦੀ ਪਰਚੀ ਵੀ ਵਿਖਾਉਂਦਾ ਰਿਹਾ ਪਰ ਕੁਲੈਕਟਰ (Collector Video Viral) ਨੇ ਉਸ ਦੀ ਇੱਕ ਨਾ ਸੁਣੀ ਤੇ ਨੌਜਵਾਨ ਦਾ ਮੋਬਾਇਲ ਫ਼ੋਨ ਖੋਹ ਕੇ ਉਸ ਨੂੰ ਸੜਕ ਉੱਤੇ ਵਗਾਹ ਮਾਰਿਆ।

 









 
ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ। ਬਾਅਦ ’ਚ ਕੁਲੈਕਟਰ ਨੇ ਆਪਣੇ ਕੀਤੇ ਉੱਤੇ ਮਾਫ਼ੀ ਵੀ ਮੰਗੀ ਪਰ ਸਰਕਾਰ ਨੂੰ ਉਸ ਦੀ ਇਹ ਹਰਕਤ ਚੰਗੀ ਨਹੀਂ ਲੱਗੀ ਤੇ ਉਨ੍ਹਾਂ ਨੂੰ ਅਹੁਦੇ ਤੋਂ ਲਾਂਭੇ ਹੋਣਾ ਪਿਆ।


 


 



 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ