ਭੁਪਾਲ: ਭਾਰਤ ਦੀ ਪਹਿਲੀ ਸਪੋਰਟਸ ਕਾਰ ਡੀਸੀ ਅਵੰਤੀ ਨੂੰ ਇੱਕ ਵਿਅਕਤੀ ਨੇ ਕੂੜਾ ਢੋਹਣ ਵਾਲੀ ਕਾਰ ਬਣਾ ਦਿੱਤਾ ਹੈ। ਭਾਰਤ ਵਿੱਚ 70 ਲੱਖ ਦੀ ਕੀਮਤ ਵਾਲੀ ਇਸ ਕਾਰ ਨੂੰ ਖਰੀਦਣ ਵਾਲੇ ਬੇਹੱਦ ਘੱਟ ਲੋਕ ਹਨ। ਇਨ੍ਹਾਂ ਵਿੱਚੋਂ ਇੱਕ ਹਨ ਮੱਧ ਪ੍ਰਦੇਸ਼ ਦੇ ਭੁਪਾਲ ਦੇ ਇੱਕ ਡਾਕਟਰ, ਜਿਨ੍ਹਾਂ ਨੇ ਆਪਣੀ ਕਾਰ ਨਾਲ ਕੁਝ ਅਜਿਹਾ ਕੀਤਾ ਕਿ ਖ਼ਬਰਾਂ ਵਿੱਚ ਛਾ ਗਏ।
ਪੀਲੇ ਰੰਗ ਦੀ ਇਹ ਡੀਸੀ ਆਵੰਤੀ ਕਾਰ ਭੁਪਾਲ ਵਿੱਚ ਆਪਣੀ ਤਰ੍ਹਾਂ ਦੀ ਇਕਲੌਤੀ ਕਾਰ ਹੈ। ਕਾਰ ਦੇ ਮਾਲਕ ਅਭੀਨੀਤ ਗੁਪਤਾ ਪੇਸ਼ੇ ਤੋਂ ਡਾਕਟਰ ਹਨ ਪਰ ਡਾਕਟਰ ਸਾਬ ਪ੍ਰਧਾਨ ਮੰਤਰੀ ਦੀ ਸਵੱਛ ਭਾਰਤ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣ ਲਈ ਆਪਣੀ ਇਸ ਮਹਿੰਗੀ ਗੱਡੀ ਨੂੰ ਕੂੜਾ ਢੋਹਣ ਦੇ ਕੰਮ 'ਤੇ ਲਾ ਦਿੱਤਾ। ਇਸੇ ਕਾਰਨ ਹੀ ਉਹ ਦੇਸ਼ ਭਰ ਵਿੱਚ ਸੁਰਖੀਆਂ ਦਾ ਹਿੱਸਾ ਬਣ ਗਏ।
ਉਨ੍ਹਾਂ ਸ਼ਹਿਰ ਦੀ ਸਫ਼ਾਈ ਕਰਨ ਲਈ ਕੂੜੇ ਦੀ ਵੈਨ ਨੂੰ ਆਪਣੀ ਸਪੋਰਟਸ ਕਾਰ ਨਾਲ ਬੰਨ੍ਹਿਆ ਤੇ ਉਸ ਨੂੰ ਟਿਕਾਣੇ ਲਾਉਣ ਲਈ ਨਿਕਲ ਪਏ। ਇਹੋ ਨਹੀਂ, ਉਨ੍ਹਾਂ ਸਿਤਾਰਿਆਂ ਤੇ ਆਪਣੇ ਦੋਸਤਾਂ ਨੂੰ ਅਜਿਹਾ ਕਰਦੇ ਹੋਏ ਆਪਣੇ ਸ਼ਹਿਰ ਦੀ ਸਫਾਈ ਯੋਗਦਾਨ ਦੇਣ ਦੀ ਅਪੀਲ ਕੀਤੀ ਹੈ।
ਅੱਜ ਕੱਲ੍ਹ ਲੋਕ ਚੈਲੇਂਜ ਦੇ ਰਹੇ ਹਨ, ਕੋਈ ਫਿੱਟਨੈੱਸ ਚੈਲੇਂਜ ਤੇ ਕੋਈ ਡਾਂਸ ਚੈਲੇਂਜ। ਡਾਕਟਰ ਅਭੀਨੀਤ ਨੇ ਵੀ ਇੱਕ ਚੈਲੇਂਜ ਦਿੱਤਾ ਹੈ। ਉਨ੍ਹਾਂ ਆਪਣੀ 70 ਲੱਖ ਦੀ ਕਾਰ ਵਿੱਚ ਸ਼ਹਿਰ ਦਾ ਕੂੜਾ ਢੋਇਆ ਤੇ ਉਸ ਤੋਂ ਬਾਅਦ ਬਾਲੀਵੁੱਡ ਦੇ ਸਿਤਾਰਿਆਂ ਨੂੰ ਚੈਲੇਂਜ ਦੇ ਦਿੱਤਾ ਕਿ ਤੁਸੀਂ ਵੀ ਕੂੜਾ ਢੋਅ ਕੇ ਲੋਕਾਂ ਲਈ ਮਿਸਾਲ ਕਾਇਮ ਕਰੋ।
ਵੇਖੋ ਡਾ. ਅਭੀਨੀਤ ਦੇ ਇਸ ਕਾਰਨਾਮੇ ਦੀ ਵੀਡੀਓ-
https://twitter.com/drabhinitgupta/status/1005504821355532288