ਪੜਚੋਲ ਕਰੋ

ਡਾ. ਮਨਮੋਹਨ ਸਿੰਘ ਦਾ ਮੋਦੀ ਸਰਕਾਰ ਨੂੰ ਠੋਕਵਾਂ ਜਵਾਬ

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੋਦੀ ਸਰਕਾਰ ਨੂੰ ਠੋਕਵਾਂ ਜਵਾਬ ਦਿੱਤਾ ਹੈ। ਆਪਣੀ ਅਲੋਚਨਾ ਨੂੰ ਸਵੀਕਾਰ ਕਰਦਿਆਂ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਜੇ ਉਹ ਮੰਨ ਵੀ ਲੈਣ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ‘ਕੁਝ ਕਮਜ਼ੋਰੀਆਂ’ ਰਹੀਆਂ ਹਨ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਕੋਲ ਵੀ ਪੰਜ ਵਰ੍ਹੇ ਸਨ, ਉਹ ਇਨ੍ਹਾਂ ਦਾ ਹੱਲ ਲੱਭ ਸਕਦੇ ਸਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕੋਲ ਕਾਫ਼ੀ ਸਮਾਂ ਸੀ ਤੇ ਹੁਣ ਹਰੇਕ ਆਰਥਿਕ ਸੰਕਟ ਲਈ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਸਿਰ ਦੋਸ਼ ਮੜ੍ਹਨਾ ਬੰਦ ਕਰਨਾ ਚਾਹੀਦਾ ਹੈ।

ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੋਦੀ ਸਰਕਾਰ ਨੂੰ ਠੋਕਵਾਂ ਜਵਾਬ ਦਿੱਤਾ ਹੈ। ਆਪਣੀ ਅਲੋਚਨਾ ਨੂੰ ਸਵੀਕਾਰ ਕਰਦਿਆਂ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਜੇ ਉਹ ਮੰਨ ਵੀ ਲੈਣ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ‘ਕੁਝ ਕਮਜ਼ੋਰੀਆਂ’ ਰਹੀਆਂ ਹਨ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਕੋਲ ਵੀ ਪੰਜ ਵਰ੍ਹੇ ਸਨ, ਉਹ ਇਨ੍ਹਾਂ ਦਾ ਹੱਲ ਲੱਭ ਸਕਦੇ ਸਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕੋਲ ਕਾਫ਼ੀ ਸਮਾਂ ਸੀ ਤੇ ਹੁਣ ਹਰੇਕ ਆਰਥਿਕ ਸੰਕਟ ਲਈ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਸਿਰ ਦੋਸ਼ ਮੜ੍ਹਨਾ ਬੰਦ ਕਰਨਾ ਚਾਹੀਦਾ ਹੈ। ਕਾਬਲੇਗੌਰ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅਮਰੀਕਾ ’ਚ ਡਾ. ਮਨਮੋਹਨ ਸਿੰਘ ਤੇ ਸਾਬਕਾ ਆਰਬੀਆਈ ਗਵਰਨਰ ਰਘੂਰਾਮ ਰਾਜਨ ਨੂੰ ਬੈਂਕਿੰਗ ਸੈਕਟਰ ਦੇ ਨਿਘਾਰ ਲਈ ਜ਼ਿੰਮੇਵਾਰ ਠਹਿਰਾਇਆ ਸੀ। ਡਾ. ਮਨਮੋਹਨ ਸਿੰਘ ਨੇ ਮੋਦੀ ਸਰਕਾਰ ਨੂੰ ਟਕੋਰ ਕਰਦਿਆਂ ਕਿਹਾ ਕਿ ਐਨਡੀਏ ਨੂੰ ਯੂਪੀਏ ਕਾਰਜਕਾਲ ਦੀਆਂ ‘ਗਲਤੀਆਂ’ ਤੋਂ ਸਿੱਖਣਾ ਚਾਹੀਦਾ ਸੀ ਤੇ ‘ਭਰੋਸੇਯੋਗ ਹੱਲ’ ਸੁਝਾਉਣੇ ਚਾਹੀਦੇ ਹਨ। ਡਾ. ਸਿੰਘ ਨੇ ਕਿਹਾ ਕਿ ਜੇ ਇਸ ਤਰ੍ਹਾਂ ਕੀਤਾ ਹੁੰਦਾ ਤਾਂ ਨੀਰਵ ਮੋਦੀ ਜਿਹੇ ਲੋਕ ਜਨਤਾ ਦੇ ਪੈਸੇ ਲੈ ਕੇ ਨਾ ਭੱਜਦੇ, ਬੈਂਕਾਂ ਦੀ ਸਥਿਤੀ ‘ਐਨੀ ਮਾੜੀ’ ਨਾ ਹੁੰਦੀ। ਉਨ੍ਹਾਂ ਕਿਹਾ ਕਿ ਸਾਲ ਦਰ ਸਾਲ ਸਮੱਸਿਆਵਾਂ ਲਈ ਯੂਪੀਏ ਸਿਰ ਹੀ ਦੋਸ਼ ਨਹੀਂ ਮੜ੍ਹਿਆ ਜਾ ਸਕਦਾ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਆਰਥਿਕਤਾ ਨੂੰ ਪੈਰਾਂ-ਸਿਰ ਕਰਨ ਤੋਂ ਪਹਿਲਾਂ ਇਸ ਦੇ ਢੇਰੀ ਹੋਣ ਦੇ ਕਾਰਨਾਂ ਦੀ ਸ਼ਨਾਖ਼ਤ ਜ਼ਰੂਰੀ ਹੈ। ਉਨ੍ਹਾਂ ਦੇਸ਼ ਦਾ ‘ਆਰਥਿਕ ਵਾਤਾਵਰਨ’ ਖ਼ਰਾਬ ਕਰਨ ਦਾ ਦੋਸ਼ ਮੋਦੀ ਸਰਕਾਰ ਸਿਰ ਲਾਇਆ। ਉਨ੍ਹਾਂ ਕਿਹਾ ਕਿ ਪੰਜ ਖ਼ਰਬ ਦੀ ਆਰਥਿਕਤਾ ਪ੍ਰਾਪਤ ਕਰਨ ਦੀ ਕੋਈ ਆਸ ਨਹੀਂ। ਸਰਕਾਰ ਸਿਰਫ਼ ਸੁਰਖ਼ੀਆਂ ਆਪਣੇ ਹੱਕ ਵਿਚ ਕਰਨ ’ਚ ਮਗਨ ਹੈ ਤੇ ਕੋਈ ਠੋਸ ਹੱਲ ਮੌਜੂਦ ਨਹੀਂ।

ਟਾਪ ਹੈਡਲਾਈਨ

Man Kills Two Sisters: ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਰੱਖੜੀ ਤੋਂ ਪਹਿਲਾਂ ਭਰਾ ਨੇ ਦੋ ਸਕੀਆਂ ਭੈਣਾਂ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਰੱਖੜੀ ਤੋਂ ਪਹਿਲਾਂ ਭਰਾ ਨੇ ਦੋ ਸਕੀਆਂ ਭੈਣਾਂ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਫਿਰ...
Kanpur 'ਚ ਟ੍ਰੇਨਿੰਗ ਏਅਰਕ੍ਰਾਫਟ ਕਰੈਸ਼, ਪਾਇਲਟ ਅਤੇ ਕੋ-ਪਾਇਲਟ ਦੀ ਮੌਤ, ਗੰਗਾ ਬੈਰਾਜ ਨੇੜੇ ਵਾਪਰਿਆ ਹਾਦਸਾ
Kanpur 'ਚ ਟ੍ਰੇਨਿੰਗ ਏਅਰਕ੍ਰਾਫਟ ਕਰੈਸ਼, ਪਾਇਲਟ ਅਤੇ ਕੋ-ਪਾਇਲਟ ਦੀ ਮੌਤ, ਗੰਗਾ ਬੈਰਾਜ ਨੇੜੇ ਵਾਪਰਿਆ ਹਾਦਸਾ
Police Transfer: ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 13 ਅਫਸਰਾਂ ਦੇ ਅਚਾਨਕ ਤਬਾਦਲੇ, ਕਈ ਥਾਣਿਆਂ ਦੇ ਇੰਚਾਰਜ ਬਦਲੇ; ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 13 ਅਫਸਰਾਂ ਦੇ ਅਚਾਨਕ ਤਬਾਦਲੇ, ਕਈ ਥਾਣਿਆਂ ਦੇ ਇੰਚਾਰਜ ਬਦਲੇ; ਵੇਖੋ ਲਿਸਟ...
Big News: ਵੱਡੀ ਖਬਰ, 8 ਵਿਧਾਇਕਾਂ ਨੂੰ ਕੀਤਾ ਗਿਆ ਸਸਪੈਂਡ, CM ਬੋਲੇ- ਲੋਕ ਇਨ੍ਹਾਂ ਦੇ ਕਾਰਨਾਮੇ ਦੇਖ ਰਹੇ; ਜਾਣੋ ਕਿਉਂ ਮੱਚਿਆ ਹੰਗਾਮਾ?
ਵੱਡੀ ਖਬਰ, 8 ਵਿਧਾਇਕਾਂ ਨੂੰ ਕੀਤਾ ਗਿਆ ਸਸਪੈਂਡ, CM ਬੋਲੇ- ਲੋਕ ਇਨ੍ਹਾਂ ਦੇ ਕਾਰਨਾਮੇ ਦੇਖ ਰਹੇ; ਜਾਣੋ ਕਿਉਂ ਮੱਚਿਆ ਹੰਗਾਮਾ?

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ED ਦੀ ਕਾਰਵਾਈ ਤੋਂ ਬਾਅਦ ਪੁਲਿਸ ਪ੍ਰਸ਼ਾਸਨ 'ਚ ਹਲਚਲ, ਦਫ਼ਤਰ ਪਹੁੰਚੀ IAS ਤੋਂ ਸਾਢੇ ਅੱਠ ਘੰਟੇ ਹੋਈ ਪੁੱਛਗਿੱਛ, ਕੀ ਵਧਣਗੀਆਂ ਮੁਸ਼ਕਿਲਾਂ...
ED ਦੀ ਕਾਰਵਾਈ ਤੋਂ ਬਾਅਦ ਪੁਲਿਸ ਪ੍ਰਸ਼ਾਸਨ 'ਚ ਹਲਚਲ, ਦਫ਼ਤਰ ਪਹੁੰਚੀ IAS ਤੋਂ ਸਾਢੇ ਅੱਠ ਘੰਟੇ ਹੋਈ ਪੁੱਛਗਿੱਛ, ਕੀ ਵਧਣਗੀਆਂ ਮੁਸ਼ਕਿਲਾਂ...
Singer Murder: ਮਸ਼ਹੂਰ ਗਾਇਕ ਦਾ 14 ਗੋਲੀਆਂ ਮਾਰ ਕਤਲ, ਵਾਰਦਾਤ ਨੂੰ ਅੰਜ਼ਾਮ ਦੇਣ ਵਾਲਿਆਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪਹਿਲਾਂ ਕੀਤੀ ਰੇਕੀ; ਫਿਰ...
ਮਸ਼ਹੂਰ ਗਾਇਕ ਦਾ 14 ਗੋਲੀਆਂ ਮਾਰ ਕਤਲ, ਵਾਰਦਾਤ ਨੂੰ ਅੰਜ਼ਾਮ ਦੇਣ ਵਾਲਿਆਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪਹਿਲਾਂ ਕੀਤੀ ਰੇਕੀ; ਫਿਰ...
ਰਾਤ 12 ਵਜੇ ਤੋਂ ਸਵੇਰੇ 6 ਵਜੇ ਤੱਕ ਬੰਦ ਰਹੇਗਾ Insta-Facebook, Meta ਦਾ ਵੱਡਾ ਫੈਸਲਾ
ਰਾਤ 12 ਵਜੇ ਤੋਂ ਸਵੇਰੇ 6 ਵਜੇ ਤੱਕ ਬੰਦ ਰਹੇਗਾ Insta-Facebook, Meta ਦਾ ਵੱਡਾ ਫੈਸਲਾ
ਚੀਨੀ 15 ਰੁਪਏ ਤੇ ਪਿਆਜ 8 ਰੁਪਏ ਹੋਏ ਘੱਟ, ਸਰਕਾਰ ਦੀ ਸਖ਼ਤੀ ਤੋਂ ਬਾਅਦ ਨਵੇਂ ਰੇਟ ਹੋਏ ਜਾਰੀ
ਚੀਨੀ 15 ਰੁਪਏ ਤੇ ਪਿਆਜ 8 ਰੁਪਏ ਹੋਏ ਘੱਟ, ਸਰਕਾਰ ਦੀ ਸਖ਼ਤੀ ਤੋਂ ਬਾਅਦ ਨਵੇਂ ਰੇਟ ਹੋਏ ਜਾਰੀ
ਪੰਜਾਬ ਦੇ ਪੰਜ ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੇ ਪੰਜ ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਕਿਵੇਂ ਦਾ ਰਹੇਗਾ ਮੌਸਮ
Famous Singer Murder: ਸੰਗੀਤ ਜਗਤ ਨੂੰ ਝਟਕਾ, ਮੂਸੇਵਾਲਾ ਵਾਂਗ ਮਾਰਿਆ ਇੱਕ ਹੋਰ ਮਸ਼ਹੂਰ ਗਾਇਕ! ਹਮਲਾਵਰਾਂ ਨੇ ਸ਼ਰੇਆਮ ਗੋਲੀਆਂ ਨਾਲ ਭੁੰਨਿਆ; AGP ਨੇ ਦਿੱਤਾ ਬਿਆਨ...
ਸੰਗੀਤ ਜਗਤ ਨੂੰ ਝਟਕਾ, ਮੂਸੇਵਾਲਾ ਵਾਂਗ ਮਾਰਿਆ ਇੱਕ ਹੋਰ ਮਸ਼ਹੂਰ ਗਾਇਕ! ਹਮਲਾਵਰਾਂ ਨੇ ਸ਼ਰੇਆਮ ਗੋਲੀਆਂ ਨਾਲ ਭੁੰਨਿਆ; AGP ਨੇ ਦਿੱਤਾ ਬਿਆਨ...
ਕੱਲ੍ਹ ਬੈਂਕ ਖੁੱਲ੍ਹਾ ਰਹੇਗਾ ਜਾਂ ਬੰਦ? ਰੱਖੜੀ 'ਤੇ ਬੈਂਕ ਜਾਣ ਤੋਂ ਪਹਿਲਾਂ ਆਹ ਖ਼ਬਰ
ਕੱਲ੍ਹ ਬੈਂਕ ਖੁੱਲ੍ਹਾ ਰਹੇਗਾ ਜਾਂ ਬੰਦ? ਰੱਖੜੀ 'ਤੇ ਬੈਂਕ ਜਾਣ ਤੋਂ ਪਹਿਲਾਂ ਆਹ ਖ਼ਬਰ
LPG ਸਿਲੰਡਰ, ਕਾਰਾਂ ਦੀ ਕੀਮਤ ਤੋਂ ITR ਤੱਕ...1ਤਰੀਕ ਤੋਂ ਹੋਣਗੇ ਆਹ ਵੱਡੇ ਬਦਲਾਅ
LPG ਸਿਲੰਡਰ, ਕਾਰਾਂ ਦੀ ਕੀਮਤ ਤੋਂ ITR ਤੱਕ...1ਤਰੀਕ ਤੋਂ ਹੋਣਗੇ ਆਹ ਵੱਡੇ ਬਦਲਾਅ
Embed widget