ਪੜਚੋਲ ਕਰੋ

ਭਾਰਤੀ ਆਰਥਿਕਤਾ ਬਾਰੇ ਡਾ. ਮਨਮੋਹਨ ਸਿੰਘ ਦੇ ਵੱਡੇ ਖਲਾਸੇ

ਭਾਰਤ ਦੀ ਡਾਂਵਾਂਡੋਲ ਆਰਥਿਕਤਾ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੋਦੀ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਇੱਕ ਸੋਚੀ-ਸਮਝੀ ਰਣਨੀਤੀ ਤਹਿਤ ਹੀ ਭਾਰਤ ਨੂੰ ਪੰਜ ਹਜ਼ਾਰ ਅਰਬ ਡਾਲਰ ਦੀ ਅਰਥ ਵਿਵਸਥਾ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਉਦਾਰੀਕਰਨ ਦੀਆਂ ਨੀਤੀਆਂ ’ਤੇ ਖੜ੍ਹੇ ਕੀਤੇ ਗਏ ਆਰਥਿਕ ਸੁਧਾਰਾਂ ਨੂੰ ਜਾਰੀ ਰੱਖਣ ਜ਼ਰੂਰਤ ’ਤੇ ਜ਼ੋਰ ਦਿੰਦਿਆਂ ਇਹ ਸਲਾਹ ਦਿੱਤੀ।

ਨਵੀਂ ਦਿੱਲੀ: ਭਾਰਤ ਦੀ ਡਾਂਵਾਂਡੋਲ ਆਰਥਿਕਤਾ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੋਦੀ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਇੱਕ ਸੋਚੀ-ਸਮਝੀ ਰਣਨੀਤੀ ਤਹਿਤ ਹੀ ਭਾਰਤ ਨੂੰ ਪੰਜ ਹਜ਼ਾਰ ਅਰਬ ਡਾਲਰ ਦੀ ਅਰਥ ਵਿਵਸਥਾ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਉਦਾਰੀਕਰਨ ਦੀਆਂ ਨੀਤੀਆਂ ’ਤੇ ਖੜ੍ਹੇ ਕੀਤੇ ਗਏ ਆਰਥਿਕ ਸੁਧਾਰਾਂ ਨੂੰ ਜਾਰੀ ਰੱਖਣ ਜ਼ਰੂਰਤ ’ਤੇ ਜ਼ੋਰ ਦਿੰਦਿਆਂ ਇਹ ਸਲਾਹ ਦਿੱਤੀ। ਜੈਪੁਰ ਦੀ ਪ੍ਰਾਈਵੇਟ ਯੂਨੀਵਰਸਿਟੀ ’ਚ ਸ਼ਨੀਵਾਰ ਨੂੰ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਗਰੀਬੀ, ਸਮਾਜਿਕ ਨਾਬਰਾਬਰੀ, ਫਿਰਕਾਪ੍ਰਸਤੀ ਤੇ ਧਾਰਮਿਕ ਕੱਟੜਤਾ ਤੇ ਭ੍ਰਿਸ਼ਟਾਚਾਰ ਲੋਕਤੰਤਰ ਸਾਹਮਣੇ ਕੁਝ ਵੱਡੀਆਂ ਚੁਣੌਤੀਆਂ ਹਨ। ਉਨ੍ਹਾਂ ਕਿਹਾ, ‘ਇਸ ਸਮੇਂ ਸਾਡੀ ਅਰਥ ਵਿਵਸਥਾ ਮੱਧਮ ਪੈਂਦੀ ਦਿਖਾਈ ਦੇ ਰਹੀ ਹੈ। ਜੀਡੀਪੀ ਦਰ ’ਚ ਗਿਰਾਵਟ ਆ ਰਹੀ ਹੈ। ਨਿਵੇਸ਼ ਦਰ ਸਥਿਰ ਹੈ। ਕਿਸਾਨ ਸੰਕਟ ’ਚ ਹੈ। ਬੈਂਕਿੰਗ ਪ੍ਰਣਾਲੀ ਸੰਕਟ ਦਾ ਸਾਹਮਣਾ ਕਰ ਰਹੀ ਹੈ। ਬੇਰੁਜ਼ਗਾਰੀ ਵਧਦੀ ਜਾ ਰਹੀ ਹੈ। ਭਾਰਤ ਨੂੰ ਪੰਜ ਹਜ਼ਾਰ ਡਾਲਰ ਦੀ ਅਰਥ ਵਿਵਸਥਾ ਬਣਾਉਣ ਲਈ ਸਾਨੂੰ ਇੱਕ ਚੰਗੀ ਤਰ੍ਹਾਂ ਨਾਲ ਸੋਚੀ-ਸਮਝੀ ਰਣਨੀਤੀ ਦੀ ਜ਼ਰੂਰਤ ਹੈ।’ ਉਨ੍ਹਾਂ ਸਰਕਾਰ ਨੂੰ ਸੁਝਾਅ ਦਿੱਤਾ ਕਿ ਉਨ੍ਹਾਂ ਨੂੰ ਟੈਕਸ ਅਤਿਵਾਦ ਨੂੰ ਰੋਕਣਾ ਚਾਹੀਦਾ ਹੈ, ਵੱਖ ਵੱਖ ਵਿਚਾਰਾਂ ਦੀਆਂ ਆਵਾਜ਼ਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਤੇ ਹਰ ਪੱਧਰ ’ਤੇ ਸੰਤੁਲਨ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਉਦਾਰੀਕਰਨ ਦੀਆਂ ਨੀਤੀਆਂ ’ਤੇ ਖੜ੍ਹੇ ਕੀਤੇ ਗਏ ਆਰਥਿਕ ਸੁਧਾਰਾਂ ਨੂੰ ਜਾਰੀ ਰੱਖਣਾ ਸਮੇਂ ਦੀ ਮੁੱਖ ਮੰਗ ਹੈ।’ ਉਨ੍ਹਾਂ ਦੇਸ਼ ’ਚ ਲੋਕਤੰਤਰ ਦੀਆਂ ਜੜ੍ਹਾਂ ਮਜ਼ਬੂਤ ਕਰਨ ਦੀ ਵਕਾਲਤ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਸਿਧਾਂਤਵਾਦੀ, ਗਿਆਨੀ ਤੇ ਦੂਰਦਰਸ਼ੀ ਆਗੂਆਂ ਦੀ ਲੋੜ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਭਾਰਤੀ ਆਰਥਿਕਤਾ ਨੂੰ ਲੈ ਕੇ ਲਗਾਤਾਰ ਫਿਕਰਮੰਦ ਹਨ। ਉਨ੍ਹਾਂ ਨੇ ਪਹਿਲਾਂ ਕਿਹਾ ਸੀ ਕਿ ਦੇਸ਼ ਦੇ ਅਰਥਚਾਰੇ ਦੀ ‘ਨਿਘਰਦੀ ਹਾਲਤ’ ਡੂੰਘੀ ਫ਼ਿਕਰਮੰਦੀ ਦਾ ਵਿਸ਼ਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਉਹ ‘ਬਦਲਾਖੋਰੀ ਦੀ ਸਿਆਸਤ’ ਨੂੰ ਲਾਂਭੇ ਰੱਖਣ ਤੇ ਅਰਥਚਾਰੇ ਨੂੰ ‘ਮਨੁੱਖ ਵੱਲੋਂ ਸਿਰਜੇ ਸੰਕਟ’ ਵਿੱਚੋਂ ਬਾਹਰ ਕੱਢਣ ਲਈ ਸਹੀ ਸੋਚ ਤੇ ਸਿਆਣਪ/ਸਮਝ ਰੱਖਣ ਵਾਲੇ ਲੋਕਾਂ ਨਾਲ ਰਾਬਤਾ ਕਰਨ। ਕਾਂਗਰਸੀ ਆਗੂ ਨੇ ਸਾਫ਼ ਕਰ ਦਿੱਤਾ ਕਿ ਅਰਥਚਾਰੇ ਵਿੱਚ ਮੰਦੀ ਲਈ ਮੋਦੀ ਸਰਕਾਰ ਦੀਆਂ ‘ਚਹੁੰ-ਤਰਫ਼ਾ ਕੁਪ੍ਰਬੰਧ’ ਵਾਲੀਆਂ ਨੀਤੀਆਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ, ‘ਅਰਥਚਾਰੇ ਦੀ ਅੱਜ ਹਾਲਤ ਡੂੰਘੀ ਫ਼ਿਕਰਮੰਦੀ ਵਾਲੀ ਹੈ। ਪਿਛਲੀ ਤਿਮਾਹੀ ਵਿੱਚ ਜੀਡੀਪੀ (ਕੁੱਲ ਘਰੇਲੂ ਉਤਪਾਦ) ਦੀ ਵਿਕਾਸ ਦਰ ਦਾ 5 ਫੀਸਦ ਰਹਿਣਾ ਇਸ ਗੱਲ ਦਾ ਇਸ਼ਾਰਾ ਹੈ ਕਿ ਮੰਦੀ ਅਜੇ ਲੰਮੇ ਸਮੇਂ ਤਕ ਬਣੀ ਰਹੇਗੀ। ਭਾਰਤ ਇਸ ਤੋਂ ਕਿਤੇ ਵੱਧ ਰਫ਼ਤਾਰ ਨਾਲ ਵਿਕਸਤ ਹੋਣ ਦੀ ਸਮਰੱਥਾ ਰੱਖਦਾ ਹੈ, ਪਰ ਅਰਥਚਾਰੇ ਵਿੱਚ ਆਈ ਮੰਦੀ ਮੋਦੀ ਸਰਕਾਰ ਦੇ ਚਹੁ-ਤਰਫ਼ਾ ਕੁਪ੍ਰਬੰਧ ਦਾ ਨਤੀਜਾ ਹੈ।’ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਦਾ ਨੌਜਵਾਨ, ਕਿਸਾਨ ਤੇ ਕਿਰਤੀ/ਮਜ਼ਦੂਰ, ਉੱਦਮੀ ਤੇ ਹਾਸ਼ੀਏ ’ਤੇ ਧੱਕੇ ਵਰਗ ਇਸ ਤੋਂ ਬਿਹਤਰ ਸੇਵਾਵਾਂ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਭਾਰਤ ਇਸ ਮੰਦੀ ਦੇ ਰਾਹ ਹੋਰ ਅੱਗੇ ਨਹੀਂ ਵਧ ਸਕਦਾ। ਉਨ੍ਹਾਂ ਕਿਹਾ, ‘ਮੈਂ ਸਰਕਾਰ ਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਉਹ ਬਦਲੇਖੋਰੀ ਦੀ ਸਿਆਸਤ ਨੂੰ ਇਕ ਪਾਸੇ ਰੱਖਦਿਆਂ ਸਹੀ ਸੋਚ ਤੇ ਸਮਝ ਰੱਖਣ ਵਾਲੇ ਲੋਕਾਂ ਨਾਲ ਸੰਪਰਕ ਸਾਧੇ ਤਾਂ ਕਿ ਸਾਡਾ ਅਰਥਚਾਰਾ ਮਨੁੱਖ ਵੱਲੋਂ ਸਿਰਜੇ ਇਸ ਸੰਕਟ ’ਚੋਂ ਬਾਹਰ ਨਿਕਲ ਸਕੇ।’ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਤਪਾਦਨ ਸੈਕਟਰ ਦੀ ਵਿਕਾਸ ਦਰ ਦਾ 0.6 ਫੀਸਦ ਰਹਿਣਾ ਚਿੰਤਾਜਨਕ ਹੈ। ਉਨ੍ਹਾਂ ਕਿਹਾ, ‘ਇਸ ਤੋਂ ਇਹ ਤਾਂ ਸਾਫ਼ ਹੈ ਕਿ ਸਾਡਾ ਅਰਥਚਾਰਾ ਨੋਟਬੰਦੀ ਤੇ ਕਾਹਲੀ ਵਿੱਚ ਲਾਗੂ ਕੀਤੇ ਜੀਐਸਟੀ ਜਿਹੀਆਂ ਮਨੁੱਖ ਵੱਲੋਂ ਕੀਤੀਆਂ ਬੱਜਰ ਗ਼ਲਤੀਆਂ ਤੋਂ ਅਜੇ ਤਕ ਉਭਰਨ ਵਿੱਚ ਨਾਕਾਮ ਰਿਹਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸੈਫ 'ਤੇ ਹੋਏ ਹਮਲੇ ਤੋਂ ਬਾਅਦ ਕਰੀਨਾ ਕਪੂਰ ਨੇ ਕੀਤੀ ਪਹਿਲੀ ਪੋਸਟ, ਅਦਾਕਾਰਾ ਨੇ ਲੋਕਾਂ ਨੂੰ ਕੀਤੀ ਇਦਾਂ ਦੀ ਬੇਨਤੀ
ਸੈਫ 'ਤੇ ਹੋਏ ਹਮਲੇ ਤੋਂ ਬਾਅਦ ਕਰੀਨਾ ਕਪੂਰ ਨੇ ਕੀਤੀ ਪਹਿਲੀ ਪੋਸਟ, ਅਦਾਕਾਰਾ ਨੇ ਲੋਕਾਂ ਨੂੰ ਕੀਤੀ ਇਦਾਂ ਦੀ ਬੇਨਤੀ
ਦੁਨੀਆਂ ਦੀ ਚੌਥੀ ਸਭ ਤੋਂ ਤਾਕਤਵਰ ਫੌਜ ਭਾਰਤ ਕੋਲ, ਆਪਣੀ ਜਗ੍ਹਾ ਤੋਂ ਖਿਸਕਿਆ ਪਾਕਿਸਤਾਨ, ਚੀਨ ਤੇ ਰੂਸ ਦਾ ਕੀ ਹੈ ਸਥਾਨ ?
ਦੁਨੀਆਂ ਦੀ ਚੌਥੀ ਸਭ ਤੋਂ ਤਾਕਤਵਰ ਫੌਜ ਭਾਰਤ ਕੋਲ, ਆਪਣੀ ਜਗ੍ਹਾ ਤੋਂ ਖਿਸਕਿਆ ਪਾਕਿਸਤਾਨ, ਚੀਨ ਤੇ ਰੂਸ ਦਾ ਕੀ ਹੈ ਸਥਾਨ ?
ਹੁਣ PAN CARD 'ਤੇ ਵੀ ਮਿਲੇਗਾ ਲੋਨ! ਅਪਲਾਈ ਕਰਨਾ ਵੀ ਬਹੁਤ ਸੌਖਾ, ਜਾਣੋ ਤਰੀਕਾ
ਹੁਣ PAN CARD 'ਤੇ ਵੀ ਮਿਲੇਗਾ ਲੋਨ! ਅਪਲਾਈ ਕਰਨਾ ਵੀ ਬਹੁਤ ਸੌਖਾ, ਜਾਣੋ ਤਰੀਕਾ
ਮਾਈਗ੍ਰੇਨ ਕਰਕੇ ਗੰਭੀਰ ਸਿਰਦਰਦ ਤੋਂ ਹੋ ਪਰੇਸ਼ਾਨ? ਤਾਂ ਤੁਰੰਤ ਰਾਹਤ ਪਾਉਣ ਲਈ ਅਪਣਾਓ ਆਹ ਤਰੀਕੇ
ਮਾਈਗ੍ਰੇਨ ਕਰਕੇ ਗੰਭੀਰ ਸਿਰਦਰਦ ਤੋਂ ਹੋ ਪਰੇਸ਼ਾਨ? ਤਾਂ ਤੁਰੰਤ ਰਾਹਤ ਪਾਉਣ ਲਈ ਅਪਣਾਓ ਆਹ ਤਰੀਕੇ
Advertisement
ABP Premium

ਵੀਡੀਓਜ਼

Farmer Protest|ਮਰਨ ਵਰਤ 'ਤੇ ਬੈਠੇ 111 ਕਿਸਾਨਾਂ ਨੇ ਖਨੌਰੀ ਸਰਹੱਦ 'ਤੇ ਕਿਵੇਂ ਕੱਟੀ ਰਾਤ|Jagjit Singh Dhallewal111 ਕਿਸਾਨ ਮਰਨ ਵਰਤ ਦੌਰਾਨ ਵਾਹਿਗੁਰੂ ਦਾ ਜਾਪ ਕਰਦੇ ਹੋਏFarmer Protest| 25 ਕਿਸਾਨਾਂ ਦਾ Arrest Warrant ਜਾਰੀ, CM ਮਾਨ ਨੂੰ ਕਿਸਾਨਾਂ ਨੇ ਕਰਤਾ ਚੈਲੇਂਜKhanauri Border| ਮਰਨ ਵਰਤ 'ਤੇ ਬੈਠੇ ਕਿਸਾਨ ਨੂੰ ਪਿਆ ਦੌਰਾ, ਮੌਤ ਦੇ ਮੁੰਹ 'ਚ ਕਿਸਾਨ|Farmer Protest|Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੈਫ 'ਤੇ ਹੋਏ ਹਮਲੇ ਤੋਂ ਬਾਅਦ ਕਰੀਨਾ ਕਪੂਰ ਨੇ ਕੀਤੀ ਪਹਿਲੀ ਪੋਸਟ, ਅਦਾਕਾਰਾ ਨੇ ਲੋਕਾਂ ਨੂੰ ਕੀਤੀ ਇਦਾਂ ਦੀ ਬੇਨਤੀ
ਸੈਫ 'ਤੇ ਹੋਏ ਹਮਲੇ ਤੋਂ ਬਾਅਦ ਕਰੀਨਾ ਕਪੂਰ ਨੇ ਕੀਤੀ ਪਹਿਲੀ ਪੋਸਟ, ਅਦਾਕਾਰਾ ਨੇ ਲੋਕਾਂ ਨੂੰ ਕੀਤੀ ਇਦਾਂ ਦੀ ਬੇਨਤੀ
ਦੁਨੀਆਂ ਦੀ ਚੌਥੀ ਸਭ ਤੋਂ ਤਾਕਤਵਰ ਫੌਜ ਭਾਰਤ ਕੋਲ, ਆਪਣੀ ਜਗ੍ਹਾ ਤੋਂ ਖਿਸਕਿਆ ਪਾਕਿਸਤਾਨ, ਚੀਨ ਤੇ ਰੂਸ ਦਾ ਕੀ ਹੈ ਸਥਾਨ ?
ਦੁਨੀਆਂ ਦੀ ਚੌਥੀ ਸਭ ਤੋਂ ਤਾਕਤਵਰ ਫੌਜ ਭਾਰਤ ਕੋਲ, ਆਪਣੀ ਜਗ੍ਹਾ ਤੋਂ ਖਿਸਕਿਆ ਪਾਕਿਸਤਾਨ, ਚੀਨ ਤੇ ਰੂਸ ਦਾ ਕੀ ਹੈ ਸਥਾਨ ?
ਹੁਣ PAN CARD 'ਤੇ ਵੀ ਮਿਲੇਗਾ ਲੋਨ! ਅਪਲਾਈ ਕਰਨਾ ਵੀ ਬਹੁਤ ਸੌਖਾ, ਜਾਣੋ ਤਰੀਕਾ
ਹੁਣ PAN CARD 'ਤੇ ਵੀ ਮਿਲੇਗਾ ਲੋਨ! ਅਪਲਾਈ ਕਰਨਾ ਵੀ ਬਹੁਤ ਸੌਖਾ, ਜਾਣੋ ਤਰੀਕਾ
ਮਾਈਗ੍ਰੇਨ ਕਰਕੇ ਗੰਭੀਰ ਸਿਰਦਰਦ ਤੋਂ ਹੋ ਪਰੇਸ਼ਾਨ? ਤਾਂ ਤੁਰੰਤ ਰਾਹਤ ਪਾਉਣ ਲਈ ਅਪਣਾਓ ਆਹ ਤਰੀਕੇ
ਮਾਈਗ੍ਰੇਨ ਕਰਕੇ ਗੰਭੀਰ ਸਿਰਦਰਦ ਤੋਂ ਹੋ ਪਰੇਸ਼ਾਨ? ਤਾਂ ਤੁਰੰਤ ਰਾਹਤ ਪਾਉਣ ਲਈ ਅਪਣਾਓ ਆਹ ਤਰੀਕੇ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 17 ਜਨਵਰੀ 2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 17 ਜਨਵਰੀ 2025
Vigilance Bureau ਵੱਲੋਂ ਵੱਡੀ ਕਾਰਵਾਈ, ਤਹਿਸੀਲਦਾਰ ਦੇ ਨਾਮ ‘ਤੇ 5,000 ਰੁਪਏ ਰਿਸ਼ਵਤ ਲੈਂਦਾ ਵਸੀਕਾ ਨਵੀਸ ਰੰਗੇ ਹੱਥੀਂ ਕਾਬੂ
Vigilance Bureau ਵੱਲੋਂ ਵੱਡੀ ਕਾਰਵਾਈ, ਤਹਿਸੀਲਦਾਰ ਦੇ ਨਾਮ ‘ਤੇ 5,000 ਰੁਪਏ ਰਿਸ਼ਵਤ ਲੈਂਦਾ ਵਸੀਕਾ ਨਵੀਸ ਰੰਗੇ ਹੱਥੀਂ ਕਾਬੂ
Farmer Protest: PM ਮੋਦੀ ਦੀ ਸੁਰੱਖਿਆ 'ਚ ਕੁਤਾਹੀ ਮਾਮਲੇ 'ਚ ਨਵਾਂ ਮੋੜ, ਜੋੜੀ ਗਈ ਇਰਾਦਾ ਕਤਲ ਦੀ ਧਾਰਾ, ਮੁੜ ਟਾਕਰੇ ਦੀ ਸਥਿਤੀ ?
Farmer Protest: PM ਮੋਦੀ ਦੀ ਸੁਰੱਖਿਆ 'ਚ ਕੁਤਾਹੀ ਮਾਮਲੇ 'ਚ ਨਵਾਂ ਮੋੜ, ਜੋੜੀ ਗਈ ਇਰਾਦਾ ਕਤਲ ਦੀ ਧਾਰਾ, ਮੁੜ ਟਾਕਰੇ ਦੀ ਸਥਿਤੀ ?
Skin Cancer ਦੇ ਪਹਿਲੇ ਪੜਾਅ 'ਚ ਦਿਖਾਈ ਦਿੰਦੇ ਅਜਿਹੇ ਸੰਕੇਤ, ਮਰਦਾਂ 'ਚ ਜ਼ਿਆਦਾ ਖਤਰਾ, ਬਚਾਅ ਲਈ ਚੁੱਕੋ ਇਹ ਕਦਮ
Skin Cancer ਦੇ ਪਹਿਲੇ ਪੜਾਅ 'ਚ ਦਿਖਾਈ ਦਿੰਦੇ ਅਜਿਹੇ ਸੰਕੇਤ, ਮਰਦਾਂ 'ਚ ਜ਼ਿਆਦਾ ਖਤਰਾ, ਬਚਾਅ ਲਈ ਚੁੱਕੋ ਇਹ ਕਦਮ
Embed widget