ਪੜਚੋਲ ਕਰੋ

DRDO ਦਾ ਵੱਡਾ ਕਾਰਨਾਮਾ! ਕੁਆਂਟਮ ਨੈੱਟਵਰਕ ਨਾਲ ਹੋਵੇਗੀ ਭਾਰਤੀ ਫੌਜ ਦੀ ਅਭੇਦ ਸੁਰੱਖਿਆ

ਭਾਰਤ ਦੀ ਰੱਖਿਆ ਸਮਰੱਥਾ ਨੂੰ ਹੋਰ ਮਜ਼ਬੂਤ ਬਣਾਉਂਦਿਆਂ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੇ ਇੱਕ ਹੋਰ ਵੱਡੀ ਉਪਲਬਧੀ ਹਾਸਲ ਕੀਤੀ ਹੈ। ਡੀਆਰਡੀਓ ਨੇ ਬੰਗਲੁਰੂ ਦੀ ਤਕਨੀਕੀ ਕੰਪਨੀ Taqbit Labs ਦੇ ਸਹਿਯੋਗ ਨਾਲ ਕੁਆਂਟਮ ਕੀ ਡਿਸਟ੍

ਭਾਰਤ ਦੀ ਰੱਖਿਆ ਸਮਰੱਥਾ ਨੂੰ ਹੋਰ ਮਜ਼ਬੂਤ ਬਣਾਉਂਦਿਆਂ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੇ ਇੱਕ ਹੋਰ ਵੱਡੀ ਉਪਲਬਧੀ ਹਾਸਲ ਕੀਤੀ ਹੈ। ਡੀਆਰਡੀਓ ਨੇ ਬੰਗਲੁਰੂ ਦੀ ਤਕਨੀਕੀ ਕੰਪਨੀ Taqbit Labs ਦੇ ਸਹਿਯੋਗ ਨਾਲ ਕੁਆਂਟਮ ਕੀ ਡਿਸਟ੍ਰੀਬਿਊਸ਼ਨ (QKD) ਸਿਸਟਮ ਦੇ ਫੌਜੀ ਫੀਲਡ ਟਰਾਇਲ ਸਫਲਤਾਪੂਰਵਕ ਪੂਰੇ ਕਰ ਲਏ ਹਨ।

ਡੀਆਰਡੀਓ ਦਾ ਕਹਿਣਾ ਹੈ ਕਿ ਇਹ ਨਵੀਂ ਤਕਨਾਲੋਜੀ ਭਾਰਤ ਦੇ ਫੌਜੀ ਅਤੇ ਰਣਨੀਤਕ ਸੰਚਾਰ ਨੈੱਟਵਰਕ ਨੂੰ ਪਹਿਲਾਂ ਨਾਲੋਂ ਕਿਤੇ ਵੱਧ ਸੁਰੱਖਿਅਤ ਬਣਾਏਗੀ। ਇਸ ਤਕਨਾਲੋਜੀ ਦੀ ਮਦਦ ਨਾਲ ਭਵਿੱਖ ਦੇ ਸਭ ਤੋਂ ਆਧੁਨਿਕ ਕੰਪਿਊਟਰ ਵੀ ਸੰਚਾਰ ਨੈੱਟਵਰਕ ਨੂੰ ਆਸਾਨੀ ਨਾਲ ਹੈਕ ਜਾਂ ਉਸ ਦੀ ਜਾਸੂਸੀ ਨਹੀਂ ਕਰ ਸਕਣਗੇ। ਜੇਕਰ ਕੋਈ ਨੈੱਟਵਰਕ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਕਰੇਗਾ ਤਾਂ ਸਿਸਟਮ ਤੁਰੰਤ ਉਸ ਦੀ ਪਛਾਣ ਕਰ ਲਵੇਗਾ।

ਸਵਦੇਸ਼ੀ ਤਕਨਾਲੋਜੀ ਨਾਲ ਤਿਆਰ ਕੁਆਂਟਮ ਨੈੱਟਵਰਕ

ਡੀਆਰਡੀਓ ਮੁਤਾਬਕ, ਇਸ ਕੁਆਂਟਮ ਨੈੱਟਵਰਕ ਨੂੰ ਪੂਰੀ ਤਰ੍ਹਾਂ ਸਵਦੇਸ਼ੀ ਤਕਨਾਲੋਜੀ ਨਾਲ ਵਿਕਸਤ ਕੀਤਾ ਗਿਆ ਹੈ। "ਆਤਮਨਿਰਭਰ ਭਾਰਤ" ਮੁਹਿੰਮ ਤਹਿਤ ਤਿਆਰ ਕੀਤੀ ਗਈ ਇਸ ਪ੍ਰਣਾਲੀ ਨੂੰ ਭਾਰਤ ਵਿੱਚ ਹੀ ਡਿਜ਼ਾਈਨ ਅਤੇ ਡਿਵੈਲਪ ਕੀਤਾ ਗਿਆ ਹੈ।

ਇਹ ਤਕਨਾਲੋਜੀ ਦੇਸ਼ ਦੇ ਸੰਵੇਦਨਸ਼ੀਲ ਡਾਟਾ ਨੂੰ ਸਾਈਬਰ ਹਮਲਿਆਂ ਅਤੇ ਭਵਿੱਖ ਦੇ ਕੁਆਂਟਮ ਕੰਪਿਊਟਰਾਂ ਤੋਂ ਪੈਦਾ ਹੋਣ ਵਾਲੇ ਸੁਰੱਖਿਆ ਖਤਰਿਆਂ ਤੋਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ। ਨਾਲ ਹੀ, ਇਸ ਸਫਲ ਟਰਾਇਲ ਨੇ ਦੇਸ਼ ਭਰ ਵਿੱਚ ਵੱਡੇ ਪੱਧਰ 'ਤੇ ਮਲਟੀ-ਹੌਪ ਕੁਆਂਟਮ ਨੈੱਟਵਰਕ ਸਥਾਪਤ ਕਰਨ ਦਾ ਰਾਹ ਵੀ ਖੋਲ੍ਹ ਦਿੱਤਾ ਹੈ।

ਕੀ ਹੈ QKD ਤਕਨਾਲੋਜੀ?

ਕੁਆਂਟਮ ਕੀ ਡਿਸਟ੍ਰੀਬਿਊਸ਼ਨ (QKD) ਇੱਕ ਅਤਿ-ਆਧੁਨਿਕ ਸੁਰੱਖਿਆ ਪ੍ਰਣਾਲੀ ਹੈ, ਜਿਸ ਵਿੱਚ ਡਾਟਾ ਟ੍ਰਾਂਸਫਰ ਲਈ ਰੌਸ਼ਨੀ ਦੇ ਕਣਾਂ (ਫੋਟੌਨ) ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਜੇਕਰ ਕੋਈ ਵਿਅਕਤੀ ਡਾਟਾ ਨੂੰ ਵਿਚਕਾਰੋਂ ਪੜ੍ਹਨ ਜਾਂ ਹੈਕ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਸਿਸਟਮ ਤੁਰੰਤ ਇਸ ਦੀ ਪਛਾਣ ਕਰ ਲੈਂਦਾ ਹੈ ਅਤੇ ਸੁਰੱਖਿਆ ਕੁੰਜੀ (Security Key) ਆਪਣੇ ਆਪ ਬਦਲ ਜਾਂਦੀ ਹੈ। ਇਸ ਕਾਰਨ ਡਾਟਾ ਚੋਰੀ ਕਰਨਾ ਜਾਂ ਨੈੱਟਵਰਕ ਨੂੰ ਹੈਕ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ।

ਫੌਜੀ ਵਰਤੋਂ ਲਈ ਤਿਆਰ

ਪ੍ਰਯੋਗਸ਼ਾਲਾ ਵਿੱਚ ਸਫਲ ਟੈਸਟਾਂ ਤੋਂ ਬਾਅਦ ਹੁਣ ਇਹ ਤਕਨਾਲੋਜੀ ਜ਼ਮੀਨੀ ਪੱਧਰ 'ਤੇ ਫੌਜੀ ਵਰਤੋਂ ਲਈ ਵੀ ਤਿਆਰ ਹੈ। ਫੀਲਡ ਟਰਾਇਲ ਦੌਰਾਨ ਫਾਈਬਰ ਆਪਟਿਕ ਕੇਬਲਾਂ, ਫਾਈਬਰ ਸਪੂਲ ਅਤੇ ਹੋਰ ਆਧੁਨਿਕ ਨਿਗਰਾਨੀ ਉਪਕਰਣਾਂ ਦੀ ਵਰਤੋਂ ਕੀਤੀ ਗਈ। ਡੀਆਰਡੀਓ ਦੀ ਇਹ ਉਪਲਬਧੀ ਭਾਰਤੀ ਰੱਖਿਆ ਤਕਨਾਲੋਜੀ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਮੰਨੀ ਜਾ ਰਹੀ ਹੈ ਅਤੇ ਭਵਿੱਖ ਵਿੱਚ ਦੇਸ਼ ਦੀ ਸਾਈਬਰ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।

ਟਾਪ ਹੈਡਲਾਈਨ

School Holidays: ਸੋਮਵਾਰ-ਮੰਗਲਵਾਰ ਸਣੇ ਬੁੱਧਵਾਰ ਨੂੰ ਵੀ ਰਹੇਗੀ ਛੁੱਟੀ, ਹੁਣ ਵੀਰਵਾਰ ਨੂੰ ਖੁੱਲ੍ਹਣਗੇ ਸਕੂਲ! ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਚੈੱਕ ਕਰੋ ਛੁੱਟੀਆਂ ਦੀ ਲਿਸਟ...
ਸੋਮਵਾਰ-ਮੰਗਲਵਾਰ ਸਣੇ ਬੁੱਧਵਾਰ ਨੂੰ ਵੀ ਰਹੇਗੀ ਛੁੱਟੀ, ਹੁਣ ਵੀਰਵਾਰ ਨੂੰ ਖੁੱਲ੍ਹਣਗੇ ਸਕੂਲ! ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਚੈੱਕ ਕਰੋ ਛੁੱਟੀਆਂ ਦੀ ਲਿਸਟ...
Earthquake News: ਤੜਕ ਸਵੇਰੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਪੈ ਗਿਆ ਚੀਕ-ਚਿਹਾੜਾ, ਘਰਾਂ ਚੋਂ ਬਾਹਰ ਭੱਜੇ ਲੋਕ, 5.7 ਤੀਬਰਤਾ ਨਾਲ ਜ਼ਬਰਦਸਤ ਝਟਕੇ...
ਤੜਕ ਸਵੇਰੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਪੈ ਗਿਆ ਚੀਕ-ਚਿਹਾੜਾ, ਘਰਾਂ ਚੋਂ ਬਾਹਰ ਭੱਜੇ ਲੋਕ, 5.7 ਤੀਬਰਤਾ ਨਾਲ ਜ਼ਬਰਦਸਤ ਝਟਕੇ...
Firecracker Timings: ਦੀਵਾਲੀ 'ਤੇ ਪਟਾਕੇ ਚਲਾਉਣ ਦਾ ਟਾਈਮ ਤੈਅ, ਜਾਣੋ ਕਿੰਨੇ ਵਜੇ ਤੋਂ ਬਾਅਦ ਹੋਏਗੀ ਪਾਬੰਦੀ? ਹਰਿਆਣਾ 'ਚ 24 ਘੰਟੇ ਡਿਊਟੀ 'ਤੇ ਰਹਿਣਗੇ ਇਹ ਮੁਲਾਜ਼ਮ...
ਦੀਵਾਲੀ 'ਤੇ ਪਟਾਕੇ ਚਲਾਉਣ ਦਾ ਟਾਈਮ ਤੈਅ, ਜਾਣੋ ਕਿੰਨੇ ਵਜੇ ਤੋਂ ਬਾਅਦ ਹੋਏਗੀ ਪਾਬੰਦੀ? ਹਰਿਆਣਾ 'ਚ 24 ਘੰਟੇ ਡਿਊਟੀ 'ਤੇ ਰਹਿਣਗੇ ਇਹ ਮੁਲਾਜ਼ਮ...
Political News: ਸਿਆਸੀ ਜਗਤ 'ਚ ਆਇਆ ਭੂਚਾਲ, ਸੀਨੀਅਰ ਕੌਂਸਲਰ ਪਤਨੀ ਸਣੇ ਕਾਂਗਰਸ ਵਿੱਚ ਹੋਇਆ ਸ਼ਾਮਲ...
Political News: ਸਿਆਸੀ ਜਗਤ 'ਚ ਆਇਆ ਭੂਚਾਲ, ਸੀਨੀਅਰ ਕੌਂਸਲਰ ਪਤਨੀ ਸਣੇ ਕਾਂਗਰਸ ਵਿੱਚ ਹੋਇਆ ਸ਼ਾਮਲ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
School Holidays: ਸੋਮਵਾਰ-ਮੰਗਲਵਾਰ ਸਣੇ ਬੁੱਧਵਾਰ ਨੂੰ ਵੀ ਰਹੇਗੀ ਛੁੱਟੀ, ਹੁਣ ਵੀਰਵਾਰ ਨੂੰ ਖੁੱਲ੍ਹਣਗੇ ਸਕੂਲ! ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਚੈੱਕ ਕਰੋ ਛੁੱਟੀਆਂ ਦੀ ਲਿਸਟ...
ਸੋਮਵਾਰ-ਮੰਗਲਵਾਰ ਸਣੇ ਬੁੱਧਵਾਰ ਨੂੰ ਵੀ ਰਹੇਗੀ ਛੁੱਟੀ, ਹੁਣ ਵੀਰਵਾਰ ਨੂੰ ਖੁੱਲ੍ਹਣਗੇ ਸਕੂਲ! ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਚੈੱਕ ਕਰੋ ਛੁੱਟੀਆਂ ਦੀ ਲਿਸਟ...
Punjab News: ਪੰਜਾਬ 'ਆਪ' 'ਚ ਦੂਜੀ ਲਿਸਟ ਨੂੰ ਲੈ ਕੇ ਹਲਚਲ ਤੇਜ਼, ਕਈ ਆਗੂਆਂ ਅਤੇ ਵਿਧਾਇਕਾਂ ਦੇ ਦਿੱਲੀ ਦੌਰੇ ਸ਼ੁਰੂ, ਜਾਣੋ ਕਿੰਨਾ ਨੂੰ ਟਿਕਟ ਕੱਟਣ ਦਾ ਡਰ?
ਪੰਜਾਬ 'ਆਪ' 'ਚ ਦੂਜੀ ਲਿਸਟ ਨੂੰ ਲੈ ਕੇ ਹਲਚਲ ਤੇਜ਼, ਕਈ ਆਗੂਆਂ ਅਤੇ ਵਿਧਾਇਕਾਂ ਦੇ ਦਿੱਲੀ ਦੌਰੇ ਸ਼ੁਰੂ, ਜਾਣੋ ਕਿੰਨਾ ਨੂੰ ਟਿਕਟ ਕੱਟਣ ਦਾ ਡਰ?
Earthquake News: ਤੜਕ ਸਵੇਰੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਪੈ ਗਿਆ ਚੀਕ-ਚਿਹਾੜਾ, ਘਰਾਂ ਚੋਂ ਬਾਹਰ ਭੱਜੇ ਲੋਕ, 5.7 ਤੀਬਰਤਾ ਨਾਲ ਜ਼ਬਰਦਸਤ ਝਟਕੇ...
ਤੜਕ ਸਵੇਰੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਪੈ ਗਿਆ ਚੀਕ-ਚਿਹਾੜਾ, ਘਰਾਂ ਚੋਂ ਬਾਹਰ ਭੱਜੇ ਲੋਕ, 5.7 ਤੀਬਰਤਾ ਨਾਲ ਜ਼ਬਰਦਸਤ ਝਟਕੇ...
Parvinder Jhota Last Rites: ਪਰਵਿੰਦਰ ਝੋਟਾ ਦਾ ਅੱਜ ਅੰਤਿਮ ਸੰਸਕਾਰ, ਚੰਡੀਗੜ੍ਹ ਤੋਂ ਮਾਨਸਾ ਪਹੁੰਚੇਗੀ ਮ੍ਰਿਤਕ ਦੇਹ, ਜੱਦੀ ਫਾਰਮ 'ਤੇ ਦਿੱਤੀ ਜਾਵੇਗੀ ਅੰਤਿਮ ਵਿਦਾਇਗੀ; ਭੁੱਖ ਹੜਤਾਲ 'ਤੇ ਪਿਤਾ...
ਪਰਵਿੰਦਰ ਝੋਟਾ ਦਾ ਅੱਜ ਅੰਤਿਮ ਸੰਸਕਾਰ, ਚੰਡੀਗੜ੍ਹ ਤੋਂ ਮਾਨਸਾ ਪਹੁੰਚੇਗੀ ਮ੍ਰਿਤਕ ਦੇਹ, ਜੱਦੀ ਫਾਰਮ 'ਤੇ ਦਿੱਤੀ ਜਾਵੇਗੀ ਅੰਤਿਮ ਵਿਦਾਇਗੀ; ਭੁੱਖ ਹੜਤਾਲ 'ਤੇ ਪਿਤਾ...
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਨਵੰਬਰ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਨਵੰਬਰ 2026
Punjab News: ਚੋਣਾਂ ਤੋਂ ਪਹਿਲਾਂ ਪੰਜਾਬ 'ਕਾਂਗਰਸ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ ਪਰਿਵਾਰ ਸਣੇ ਛੱਡਿਆ ਪਾਰਟੀ ਦਾ ਸਾਥ, 'ਆਪ' 'ਚ ਹੋਏ ਸ਼ਾਮਲ...
ਚੋਣਾਂ ਤੋਂ ਪਹਿਲਾਂ ਪੰਜਾਬ 'ਕਾਂਗਰਸ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ ਪਰਿਵਾਰ ਸਣੇ ਛੱਡਿਆ ਪਾਰਟੀ ਦਾ ਸਾਥ, 'ਆਪ' 'ਚ ਹੋਏ ਸ਼ਾਮਲ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ 'ਆਮ ਆਦਮੀ ਪਾਰਟੀ' ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂਆਂ ਨੇ ਫੜਿਆ 'ਅਕਾਲੀ ਦਲ' ਦਾ ਪੱਲਾ, ਸਿਆਸੀ ਜਗਤ 'ਚ ਮੱਚੀ ਤਰਥੱਲੀ...
ਪੰਜਾਬ ਚੋਣਾਂ ਤੋਂ ਪਹਿਲਾਂ 'ਆਮ ਆਦਮੀ ਪਾਰਟੀ' ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂਆਂ ਨੇ ਫੜਿਆ 'ਅਕਾਲੀ ਦਲ' ਦਾ ਪੱਲਾ, ਸਿਆਸੀ ਜਗਤ 'ਚ ਮੱਚੀ ਤਰਥੱਲੀ...
Punjab Police Transfer: ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 7 ਸੀਨੀਅਰ IPS ਅਫ਼ਸਰਾਂ ਦੇ ਰਾਤੋ-ਰਾਤ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ? ਹੁਕਮ ਜਾਰੀ...
ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 7 ਸੀਨੀਅਰ IPS ਅਫ਼ਸਰਾਂ ਦੇ ਰਾਤੋ-ਰਾਤ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ? ਹੁਕਮ ਜਾਰੀ...
Embed widget