ਪੜਚੋਲ ਕਰੋ
(Source: ECI/ABP News)
ਟੱਲੀ ਸ਼ਰਾਬੀ ਨੇ ਸਾੜੀਆਂ 18 ਗੱਡੀਆਂ, ਵਾਰਦਾਤ ਕੈਮਰੇ ’ਚ ਕੈਦ

ਨਵੀਂ ਦਿੱਲੀ: ਦੱਖਣੀ ਦਿੱਲੀ ਮਦਨਗੀਰ ਇਲਾਕੇ ਵਿੱਚ ਮੰਗਲਵਾਰ ਨੂੰ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਹੋਏ ਇੱਕ ਸ਼ਖ਼ਸ ਨੇ ਚਾਰ ਕਾਰਾਂ ਸਣੇ 18 ਵਾਹਨਾਂ ਨੂੰ ਅੱਗ ਲਾ ਦਿੱਤੀ। ਮੁਲਜ਼ਮ ਦੀ ਉਮਰ ਮਹਿਜ਼ 20 ਸਾਲ ਸੀ। ਪੁਲਿਸ ਨੇ ਮੁਲਜ਼ਮ ਖ਼ਿਲਾਫ ਐਫਆਈਐਰ ਦਰਜ ਕਰ ਲਈ ਹੈ। ਕਾਰਾਂ ਤੋਂ ਇਲਾਵਾ ਮੁਲਜ਼ਮ ਨੇ 14 ਮੋਟਰਸਾਈਕਲਾਂ ਨੂੰ ਅੱਗ ਲਾਈ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ 5 ਮੋਟਰਸਾਈਕਲਾਂ ਦਾ ਪੈਟਰੋਲ ਬਾਹਰ ਵੱਲ ਵਗ ਰਿਹਾ ਸੀ ਜਿਸ ਨੂੰ ਮਾਚਿਸ ਨਾਲ ਅੱਗ ਲਗਾਈ ਗਈ। ਇਸਦੇ ਬਾਅਦ ਨਜ਼ਦੀਕ ਖੜੀਆਂ ਕਾਰਾਂ ਵੀ ਇਸ ਅੱਗ ਦੀ ਚਪੇਟ ਵਿੱਚ ਆ ਗਈਆਂ। ਜਿਨ੍ਹਾਂ ਵਾਹਨਾਂ ਨੂੰ ਅੱਗ ਲਾਈ ਗਈ, ਉਨ੍ਹਾਂ ਵਿੱਚ ਅੱਠ ਮੋਟਰਸਾਈਕਲ ਤੇ ਦੋ ਕਾਰਾਂ ਪੂਰੀ ਤਰ੍ਹਾਂ ਸੜ ਕੇ ਸਵਾਹ ਗਈਆਂ। ਛੇ ਮੋਟਰਸਾਈਕਲ ਤੇ ਦੋ ਕਾਰਾਂ ਅੱਧ ਸੜੀਆਂ ਹਨ।
ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਅੱਗ ਵਾਂਗ ਫੈਲ ਗਈ। ਵੀਡੀਓ ਵਿੱਚ ਮੁਲਜ਼ਮ ਵਾਹਨਾਂ ਨੂੰ ਅੱਗ ਲਾਉਂਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ, ਮੰਗਲਵਾਰ ਸਵੇਰੇ 3 ਵਜੇ ਪੁਲਿਸ ਮੌਕੇ ’ਤੇ ਪਹੁੰਚ ਗਈ ਸੀ ਤੇ ਅੱਗ ’ਤੇ ਕਾਬੂ ਪਾ ਲਿਆ ਗਿਆ ਸੀ। ਹਾਲੇ ਤਕ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਹੋਰ ਪੜ੍ਹੋ
ਟ੍ਰੈਂਡਿੰਗ ਟੌਪਿਕ





















