News
News
ਟੀਵੀabp shortsABP ਸ਼ੌਰਟਸਵੀਡੀਓ ਖੇਡਾਂ
X

DSGMC ਚੋਣਾਂ ਬਾਰੇ ਸਿੱਖ ਸਦਭਾਵਨਾ ਦਲ ਦਾ ਵੱਡਾ ਐਲਾਨ

Share:
  ਨਵੀਂ ਦਿੱਲੀ: ਸਿੱਖ ਸਦਭਾਵਨਾ ਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਾਰੀਆਂ ਹੀ ਸੀਟਾਂ 'ਤੇ ਚੋਣ ਲੜਨ ਦਾ ਐਲਾਨ ਕੀਤਾ ਹੈ। ਇਸ ਦੇ ਲਈ ਮੁਢਲੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਹ ਐਲਾਨ ਦਿੱਲੀ ਪਹੁੰਚੇ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਬਲਦੇਵ ਸਿੰਘ ਵਡਾਲਾ ਨੇ ਕੀਤਾ ਹੈ। ਵਡਾਲਾ ਨੇ ਕਿਹਾ ਕਿ ਸਿੱਖ ਸਦਭਾਵਨਾ ਦਲ ਨੇ ਪਿਛਲੇ ਸਮੇਂ ਪੰਥਕ ਆਗੂਆਂ 'ਚ ਆਈਆਂ ਗਿਰਾਵਟਾਂ ਤੋਂ ਬਾਅਦ ਗੁਰਦੁਆਰਾ ਪ੍ਰਬੰਧ ਸੁਧਾਰ ਦੀ ਲਹਿਰ ਵੀ ਸ਼ੁਰੂ ਕੀਤੀ ਹੋਈ ਹੈ। ਜਿਸ ਨੂੰ ਪੰਜਾਬ ਤੇ ਦੇਸ਼ ਦੇ ਹਰ ਸੂਬੇ ਸਮੇਤ ਵਿਦੇਸ਼ਾਂ 'ਚ ਵਸਦੇ ਸਿੱਖਾਂ ਵਲੋਂ ਭਰਵਾਂ ਸਹਿਯੋਗ ਮਿਲ ਰਿਹਾ ਹੈ। ਉਨਾਂ ਕਿਹਾ ਦੁਨੀਆਂ ਭਰ ਦੇ ਸਿੱਖਾਂ ਨੇ ਇਸ ਲਹਿਰ ਨੂੰ ਕਾਮਯਾਬ ਕਰਨ ਲਈ ਦਲ ਨੂੰ ਹਰ ਮਦਦ ਦੇਣ ਦਾ ਭਰੋਸਾ ਵੀ ਦਿੱਤਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ  2017 ਵਿੱਚ ਹੋਣਗੀਆਂ। ਚੋਣਾਂ ਤੋਂ ਪਹਿਲਾਂ ਮੈਦਾਨ 'ਚ ਨਿਤਰਨ ਦੇ ਐਲਾਨ ਦੇ ਨਾਲ ਉਨਾਂ ਦਿੱਲੀ ਵਿੱਚ ਵਸਦੇ ਸਮੂਹ ਸਿੱਖ ਪਰਿਵਾਰਾਂ ਨੂੰ ਅਪੀਲ ਕੀਤੀ ਹੈ, ਕਿ ਆਪਣੇ ਹੱਕ ਦਾ ਇਸਤੇਮਾਲ ਕਰਨ 'ਤੇ ਸਹੀ ਪਾਰਟੀ ਦੀ ਚੋਣ ਕਰਨ ਲਈ ਆਪਣੀਆਂ ਵੋਟਾਂ ਬਨਾਉਣ। ਉਨਾਂ ਸਾਫ ਕੀਤਾ ਕਿ ਇਨਾਂ ਚੋਣਾਂ ਵਿੱਚ ਸਿੱਖ ਸਦਭਾਵਨਾ ਦਲ ਵੱਲੋਂ ਕਿਸੇ ਵੀ ਪਾਰਟੀ ਨਾਲ ਕਿਸੇ ਵੀ ਕੀਮਤ 'ਤੇ ਕੋਈ ਸਮਝੌਤਾ ਨਹੀ ਕੀਤਾ ਜਾਵੇਗਾ। ਪਾਰਟੀ ਦਾ ਮਕਸਦ ਧਰਨੇ, ਮੁਜਾਹਰੇ ਤੇ ਰੈਲੀਆਂ ਰਾਹੀਂ ਗਰਮ ਤੇ ਭੜਕਾਊ ਭਾਸ਼ਣ ਦੇ ਕੇ ਲੋਕਾਂ ਨੂੰ ਉਤੇਜਿਤ ਕਰਨਾ ਨਹੀਂ ਹੈ ਬਲਕਿ ਸ਼ਾਂਤੀਮਈ ਤਰੀਕੇ ਨਾਲ ਇਹ ਲੜਾਈ ਲੜੀ ਜਾਏਗੀ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਲੋਕਤੰਤਰਿਕ ਤਰੀਕੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਨੂੰ ਆਮ ਸਿੱਖਾਂ ਤੱਕ ਲੈ ਕੇ ਜਾਣਾ ਹੈ। ਵਡਾਲਾ ਮੁਤਾਬਕ ਉਹ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਾਲੀਆਂ ਦਿੱਲੀ ਦੀਆਂ ਸਾਰੀਆਂ ਸਭਾ ਸੁਸਾਇਟੀਆਂ ਤੇ ਐਨ.ਜੀ.ਓ ਨਾਲ ਰਾਬਤਾ ਕਾਇਮ ਕਰਨਗੇ ਤੇ ਉਨਾਂ ਤੋਂ ਸਹਿਯੋਗ ਲੈਣਗੇ ਤਾਂ ਕਿ ਆਉਣ ਵਾਲੀਆਂ ਚੋਣਾਂ ਦੇ ਚੰਗੇ ਨਤੀਜੇ ਆ ਸਕਣ। ਭਾਈ ਵਡਾਲਾ ਨੇ ਇਹ ਵੀ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਪੂਰਨ ਗੁਰਸਿੱਖੀ ਪਰਿਵਾਰਾਂ ਵਾਲੇ ਮੈਂਬਰਾਂ ਨੂੰ ਹੀ ਉਮੀਦਵਾਰ ਬਣਾਇਆ ਜਾਵੇਗਾ। ਸਿੱਖ ਸਦਭਾਵਨਾ ਦਲ ਦਾ ਇਹ ਮਾਟੋ ਹੈ :- 'ਕਲਗੀਧਰ ਦੇ ਪੁੱਤਰ ਤੇ ਧੀਓ ਇੱਕ ਦੂਜੇ  ਦੇ  ਹੋ  ਕੇ ਜੀਓ, ਅੰਮ੍ਰਿਤਧਾਰੀ ਹੋ ਕੇ ਜੀਓ' ।
Published at : 04 Oct 2016 11:12 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Crime News: ਲੁਧਿਆਣਾ ‘ਚ ਨਸ਼ਾ ਤਸਕਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ, ਚੱਲੀਆਂ ਗੋਲ਼ੀਆਂ, 1 ਮੁਲਾਜ਼ਮ ਤੇ ਨਸ਼ਾ ਤਸਕਰ ਜ਼ਖ਼ਮੀ

Crime News: ਲੁਧਿਆਣਾ ‘ਚ ਨਸ਼ਾ ਤਸਕਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ, ਚੱਲੀਆਂ ਗੋਲ਼ੀਆਂ, 1 ਮੁਲਾਜ਼ਮ ਤੇ ਨਸ਼ਾ ਤਸਕਰ ਜ਼ਖ਼ਮੀ

Punjab Breaking News Live 12 September 2024 :ਬਿਕਰਮ ਮਜੀਠੀਆ ਦੇ ਡਰੱਗ ਕੇਸ 'ਚ ED ਦੀ ਐਂਟਰੀ, ਚੰਡੀਗੜ੍ਹ 'ਚ ਗ੍ਰਨੇਡ ਅਟੈਕ ਮਗਰ ਕਿੱਸ ਦਾ ਹੱਥ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ

Punjab Breaking News Live 12 September 2024 :ਬਿਕਰਮ ਮਜੀਠੀਆ ਦੇ ਡਰੱਗ ਕੇਸ 'ਚ ED ਦੀ ਐਂਟਰੀ, ਚੰਡੀਗੜ੍ਹ 'ਚ ਗ੍ਰਨੇਡ ਅਟੈਕ ਮਗਰ ਕਿੱਸ ਦਾ ਹੱਥ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ

Punjab News: ਰਾਜਾ ਵੜਿੰਗ ਦਾ ਦਾਅਵਾ, ਅਕਾਲ ਤਖ਼ਤ ਤੋਂ ਸੁਖਬੀਰ ਬਾਦਲ ਨੂੰ ਬਚਾਉਣ ਦੀ ਚੱਲ ਰਹੀ ਸਾਜਿਸ਼, 'ਸਜ਼ਾ ਦੇਣੀ ਤਾਂ ਚਾਰ ਸਾਲਾਂ ਲਈ ਦਿਓ'

Punjab News: ਰਾਜਾ ਵੜਿੰਗ ਦਾ ਦਾਅਵਾ, ਅਕਾਲ ਤਖ਼ਤ ਤੋਂ ਸੁਖਬੀਰ ਬਾਦਲ ਨੂੰ ਬਚਾਉਣ ਦੀ ਚੱਲ ਰਹੀ ਸਾਜਿਸ਼, 'ਸਜ਼ਾ ਦੇਣੀ ਤਾਂ ਚਾਰ ਸਾਲਾਂ ਲਈ ਦਿਓ'

Punjab News: ਮਜੀਠੀਆ ਨੇ ਖੋਲ੍ਹ ਦਿੱਤੇ ਪੋਤੜੇ ਕਿਹਾ 'ਭਗਵੰਤ ਮਾਨ ਜੀ ਮੈਂ ਧਮਕੀਆਂ ਤੋਂ ਡਰਨ ਵਾਲਾ ਨਹੀਂ'

Punjab News: ਮਜੀਠੀਆ ਨੇ ਖੋਲ੍ਹ ਦਿੱਤੇ ਪੋਤੜੇ ਕਿਹਾ 'ਭਗਵੰਤ ਮਾਨ ਜੀ ਮੈਂ ਧਮਕੀਆਂ ਤੋਂ ਡਰਨ ਵਾਲਾ ਨਹੀਂ'

Rahul Gandhi: ਰਾਹੁਲ ਗਾਂਧੀ ਦੀ ਖਾਲਿਸਤਾਨੀਆਂ ਨੂੰ ਹਮਾਇਤ? ਰਵਨੀਤ ਬਿੱਟੂ ਦਾ ਚੈਲੰਜ

Rahul Gandhi: ਰਾਹੁਲ ਗਾਂਧੀ ਦੀ ਖਾਲਿਸਤਾਨੀਆਂ ਨੂੰ ਹਮਾਇਤ? ਰਵਨੀਤ ਬਿੱਟੂ ਦਾ ਚੈਲੰਜ

ਪ੍ਰਮੁੱਖ ਖ਼ਬਰਾਂ

Sanjauli Mosque: ਆਖਰ ਕੀ ਹੈ ਸੰਜੌਲੀ ਮਸਜਿਦ ਦਾ ਵਿਵਾਦ? ਜਾਣੋ ਕੌਣ ਫੈਲਾ ਰਿਹਾ ਨਫਰਤ ਦਾ ਜਹਿਰ

Sanjauli Mosque: ਆਖਰ ਕੀ ਹੈ ਸੰਜੌਲੀ ਮਸਜਿਦ ਦਾ ਵਿਵਾਦ? ਜਾਣੋ ਕੌਣ ਫੈਲਾ ਰਿਹਾ ਨਫਰਤ ਦਾ ਜਹਿਰ

AAP Candidates List: ਹਰਿਆਣਾ ਚੋਣਾਂ ਲਈ AAP ਨੇ ਜਾਰੀ ਕੀਤੀ ਉਮੀਦਵਾਰਾਂ ਦੀ ਛੇਵੀਂ ਲਿਸਟ, ਕਿਸ ਨੂੰ ਕਿੱਥੋਂ ਮਿਲੀ ਟਿਕਟ?

AAP Candidates List: ਹਰਿਆਣਾ ਚੋਣਾਂ ਲਈ AAP ਨੇ ਜਾਰੀ ਕੀਤੀ ਉਮੀਦਵਾਰਾਂ ਦੀ ਛੇਵੀਂ ਲਿਸਟ, ਕਿਸ ਨੂੰ ਕਿੱਥੋਂ ਮਿਲੀ ਟਿਕਟ?

Bank Holidays: ਲਗਾਤਾਰ ਛੇ ਦਿਨ ਬੰਦ ਰਹਿਣਗੇ ਬੈਂਕ, ਚੈੱਕ ਕਰੋ ਛੁੱਟੀਆਂ ਦੀ ਲਿਸਟ

Bank Holidays: ਲਗਾਤਾਰ ਛੇ ਦਿਨ ਬੰਦ ਰਹਿਣਗੇ ਬੈਂਕ, ਚੈੱਕ ਕਰੋ ਛੁੱਟੀਆਂ ਦੀ ਲਿਸਟ

ਬਜ਼ੁਰਗਾਂ ਲਈ ਖੁਸ਼ਖਬਰੀ! 70 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਲਈ ਹੁਣ 5 ਲੱਖ ਰੁਪਏ ਤੱਕ ਦਾ ਇਲਾਜ ਮੁਫਤ

ਬਜ਼ੁਰਗਾਂ ਲਈ ਖੁਸ਼ਖਬਰੀ! 70 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਲਈ ਹੁਣ 5 ਲੱਖ ਰੁਪਏ ਤੱਕ ਦਾ ਇਲਾਜ ਮੁਫਤ