Barnala Election: ਮੀਤ ਹੇਅਰ ਨੇ ਸਵਿਕਾਰੀ ਹਰਿੰਦਰ ਧਾਲੀਵਾਲ ਦੀ ਹਾਰ, ਕਿਹਾ-ਲੋਕਾਂ ਦੇ ਫ਼ਤਵੇ ਦਾ ਸਨਮਾਨ, ਹਰ ਸਮੇਂ ਰਹਾਂਗੇ ਹਾਜ਼ਰ
ਬਰਨਾਲਾ ਤੋਂ ਇੱਕ ਸੀਟ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ (Kala Dhillon) ਨੇ ਜਿੱਤੀ। ਇਹ ਸੀਟ ਸੰਗਰੂਰ ਤੋਂ ਆਪ ਦੇ ਸੰਸਦ ਮੈਂਬਰ ਬਣੇ ਗੁਰਮੀਤ ਸਿੰਘ ਮੀਤ ਹੇਅਰ (Meet hayer) ਦਾ ਗੜ੍ਹ ਸੀ। ਉਹ ਇੱਥੋਂ ਲਗਾਤਾਰ ਦੋ ਵਾਰ ਚੋਣ ਜਿੱਤੇ ਸਨ ਪਰ ਇਸ ਵਾਰ ਆਪਣੇ ਕਰੀਬੀ ਦੋਸਤ ਨੂੰ ਟਿਕਟ ਦਿਵਾਉਣ ਨੂੰ ਲੈ ਕੇ ਪਾਰਟੀ ਵਿੱਚ ਫੁੱਟ ਪੈ ਗਈ।
Punjab News: ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ 'ਚ ਆਮ ਆਦਮੀ ਪਾਰਟੀ (AAP) ਨੇ 3 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਚੱਬੇਵਾਲ ਤੋਂ ਡਾ: ਇਸ਼ਾਂਕ ਕੁਮਾਰ, ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਤੇ ਸ੍ਰੀ ਮੁਕਤਸਰ ਸਾਹਿਬ ਦੀ ਗਿੱਦੜਬਾਹਾ ਸੀਟ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਜੇਤੂ ਰਹੇ। ਹਾਲਾਂਕਿ ਆਮ ਆਦਮੀ ਪਾਰਟੀ ਆਪਣੀ ਪੱਕੀ ਸੀਟ ਬਰਨਾਲਾ ਹਾਰ ਗਈ ਹੈ।
ਬਰਨਾਲਾ ਸੀਟ ਤੋਂ ਹੋਈ ਹਾਰ ਬਾਅਦ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਸਾਂਝੀ ਕੀਤੀ ਹੈ। ਮੀਤ ਹੇਅਰ ਨੇ ਲਿਖਿਆ, ਬਰਨਾਲਾ ਜ਼ਿਮਨੀ ਚੋਣ ਵਿੱਚ ਹਲਕਾ ਵਾਸੀਆਂ ਵੱਲੋਂ ਦਿੱਤੇ ਫ਼ਤਵੇ ਦਾ ਅਸੀਂ ਸਨਮਾਨ ਕਰਦੇ ਹੋਏ ਸਤਿਕਾਰ ਸਹਿਤ ਸਵਿਕਾਰ ਕਰਦੇ ਹਾਂ। ਸਾਡੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦਾ ਸਾਥ ਦੇਣ ਲਈ ਹਲਕਾ ਵਾਸੀਆਂ ਤੇ ਸਾਡੀ ਪਾਰਟੀ ਲੀਡਰਸ਼ਿਪ ਤੇ ਵਲੰਟੀਅਰਾਂ ਦਾ ਧੰਨਵਾਦ। ਬਰਨਾਲਾ ਵਾਸੀਆਂ ਦੀ ਸੇਵਾ ਵਿੱਚ ਪਹਿਲਾਂ ਵਾਂਗ ਹਰ ਸਮੇਂ ਹਾਜ਼ਰ ਰਹਾਂਗੇ।
ਬਰਨਾਲਾ ਜ਼ਿਮਨੀ ਚੋਣ ਵਿੱਚ ਹਲਕਾ ਵਾਸੀਆਂ ਵੱਲੋਂ ਦਿੱਤੇ ਫ਼ਤਵੇ ਦਾ ਅਸੀਂ ਸਨਮਾਨ ਕਰਦੇ ਹੋਏ ਸਤਿਕਾਰ ਸਹਿਤ ਸਵਿਕਾਰ ਕਰਦੇ ਹਾਂ। ਸਾਡੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦਾ ਸਾਥ ਦੇਣ ਲਈ ਹਲਕਾ ਵਾਸੀਆਂ ਤੇ ਸਾਡੀ ਪਾਰਟੀ ਲੀਡਰਸ਼ਿਪ ਤੇ ਵਲੰਟੀਅਰਾਂ ਦਾ ਧੰਨਵਾਦ। ਬਰਨਾਲਾ ਵਾਸੀਆਂ ਦੀ ਸੇਵਾ ਵਿੱਚ ਪਹਿਲਾਂ ਵਾਂਗ ਹਰ ਸਮੇਂ ਹਾਜ਼ਰ ਰਹਾਂਗੇ।
— Gurmeet Singh Meet Hayer (@meet_hayer) November 23, 2024
ਜ਼ਿਕਰ ਕਰ ਦਈਏ ਕਿ ਬਰਨਾਲਾ ਤੋਂ ਇੱਕ ਸੀਟ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ (Kala Dhillon) ਨੇ ਜਿੱਤੀ। ਇਹ ਸੀਟ ਸੰਗਰੂਰ ਤੋਂ ਆਪ ਦੇ ਸੰਸਦ ਮੈਂਬਰ ਬਣੇ ਗੁਰਮੀਤ ਸਿੰਘ ਮੀਤ ਹੇਅਰ (Meet hayer) ਦਾ ਗੜ੍ਹ ਸੀ। ਉਹ ਇੱਥੋਂ ਲਗਾਤਾਰ ਦੋ ਵਾਰ ਚੋਣ ਜਿੱਤੇ ਸਨ ਪਰ ਇਸ ਵਾਰ ਆਪਣੇ ਕਰੀਬੀ ਦੋਸਤ ਨੂੰ ਟਿਕਟ ਦਿਵਾਉਣ ਨੂੰ ਲੈ ਕੇ ਪਾਰਟੀ ਵਿੱਚ ਫੁੱਟ ਪੈ ਗਈ।
ਟਿਕਟਾਂ ਦੀ ਵੰਡ ਤੋਂ ਬਾਅਦ ਗੁਰਦੀਪ ਬਾਠ ਦੀ ਬਗਾਵਤ ਕਾਰਨ ਬਰਨਾਲਾ ਸੀਟ 'ਤੇ 'ਆਪ' ਨੂੰ ਨੁਕਸਾਨ ਹੋਇਆ ਹੈ। ਟਿਕਟ ਨਾ ਮਿਲਣ 'ਤੇ ਬਾਠ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਚੋਣ ਵਿੱਚ ਉਨ੍ਹਾਂ ਨੂੰ 16,899 ਵੋਟਾਂ ਮਿਲੀਆਂ, ਜਦੋਂ ਕਿ ਆਪ ਉਮੀਦਵਾਰ ਦੀ ਹਾਰ ਦਾ ਅੰਤਰ ਲਗਭਗ 2 ਹਜ਼ਾਰ ਵੋਟਾਂ ਦਾ ਰਿਹਾ। ਇੱਥੋਂ ਕਾਂਗਰਸ ਦੇ ਕੁਲਦੀਪ ਸਿੰਘ ਕਾਲਾ ਢਿੱਲੋਂ ਜੇਤੂ ਰਹੇ, ਜਿਨ੍ਹਾਂ ਨੂੰ 28,254 ਵੋਟਾਂ ਮਿਲੀਆਂ। ਦੂਜੇ ਨੰਬਰ 'ਤੇ ਰਹੇ 'ਆਪ' ਦੇ ਹਰਿੰਦਰ ਸਿੰਘ ਧਾਲੀਵਾਲ ਨੂੰ 26,097 ਵੋਟਾਂ ਮਿਲੀਆਂ, ਜਦਕਿ ਭਾਜਪਾ ਦੇ ਕੇਵਲ ਸਿੰਘ ਢਿੱਲੋਂ ਨੂੰ 17,958 ਵੋਟਾਂ ਮਿਲੀਆਂ।