Dussehra 2024: ਅੱਜ ਦੇਸ਼ ਭਰ ਵਿੱਚ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਜੋ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਇਸ ਦਿਨ ਕਈ ਥਾਵਾਂ 'ਤੇ ਰਾਵਣ ਦੇ ਪੁਤਲੇ ਫੂਕੇ ਜਾਂਦੇ ਹਨ ਪਰ ਯੂਪੀ ਦੇ ਮੇਰਠ ਵਿੱਚ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਪਹਿਲਾਂ ਰਾਵਣ ਦੇ ਪੁਤਲੇ ਨੂੰ ਸ਼ਰਾਬ ਪਿਲਾਈ ਜਾਂਦੀ ਹੈ ਤੇ ਫਿਰ ਰਾਵਣ ਦਾ ਪੁਤਲਾ ਫੂਕਣ ਵਾਲੀ ਥਾਂ 'ਤੇ ਵੀ ਸ਼ਰਾਬ ਛਿੜਕੀ ਜਾਂਦੀ ਹੈ ਜਿਸ ਤੋਂ ਬਾਅਦ ਪੁਤਲਾ ਫੂਕਿਆ ਗਿਆ।
ਤੁਹਾਨੂੰ ਇਹ ਜਾਣ ਕੇ ਥੋੜ੍ਹਾ ਹੈਰਾਨੀ ਹੋਵੇਗੀ ਪਰ ਇਹ ਸੱਚ ਹੈ। ਮੇਰਠ ਵਿੱਚ ਸ਼੍ਰੀ ਰਾਮ ਲੀਲਾ ਕਮੇਟੀ ਨੇ ਛਾਉਣੀ ਕੌਂਸਲ ਭੈਂਸਲੀ ਮੈਦਾਨ ਵਿੱਚ ਰਾਮ ਲੀਲਾ ਦਾ ਮੰਚਨ ਕੀਤਾ। ਰਾਮਲੀਲਾ ਦਾ ਇਹ ਮੰਚਨ ਕਰੀਬ 64 ਸਾਲਾਂ ਤੋਂ ਕੀਤਾ ਜਾ ਰਿਹਾ ਹੈ। ਉਦੋਂ ਤੋਂ ਜਦੋਂ ਦੁਸਹਿਰੇ 'ਤੇ ਰਾਵਣ ਦਾ ਪੁਤਲਾ ਫੂਕਿਆ ਜਾਂਦਾ ਹੈ ਤਾਂ ਉਸ ਨੂੰ ਸ਼ਰਾਬ ਪਿਲਾਈ ਜਾਂਦੀ ਹੈ। ਇਸ ਦੇ ਨਾਲ ਹੀ ਜਿੱਥੇ ਰਾਵਣ ਦਾ ਪੁਤਲਾ ਫੂਕਿਆ ਜਾਂਦਾ ਹੈ ਉੱਥੇ ਸ਼ਰਾਬ ਵੀ ਛਿੜਕੀ ਜਾਂਦੀ ਹੈ। ਇਹ ਇੱਕ ਅਜਿਹਾ ਟੋਟਕਾ ਹੈ ਜਿਸਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
ਵੱਡੇ ਬਜ਼ੁਰਗ ਤੇ ਪੁਰਾਣੇ ਲੋਕ ਪਿਛਲੇ 64 ਸਾਲਾਂ ਤੋਂ ਇਹ ਕੰਮ ਕਰਦੇ ਨਜ਼ਰ ਆ ਰਹੇ ਹਨ। ਰਾਵਣ ਦੇ ਪੁਤਲੇ ਨੂੰ ਲੈ ਕੇ ਬਜ਼ੁਰਗਾਂ ਨੇ ਜੋ ਟੋਟਕਾ ਚੱਲਿਆ ਸੀ, ਉਹੀ ਅੱਜ ਵੀ ਵਰਤਿਆ ਜਾ ਰਿਹਾ ਹੈ। ਰਾਵਣ ਦੇ ਪੁਤਲੇ ਲਈ ਸ਼ਰਾਬ ਮੰਗਵਾਈ ਜਾਂਦੀ ਹੈ ਅਤੇ ਫਿਰ ਪਿਆਈ ਜਾਂਦੀ ਹੈ।
ਇਸ ਸਬੰਧੀ ਸ੍ਰੀ ਰਾਮ ਲੀਲਾ ਕਮੇਟੀ ਛਾਉਣੀ ਕੌਂਸਲ ਦੇ ਜਨਰਲ ਸਕੱਤਰ ਗਣੇਸ਼ ਅਗਰਵਾਲ ਨੇ ਕਿਹਾ ਕਿ ਅਸੀਂ ਦੋ ਵਾਰ ਅਜਿਹਾ ਕੀਤਾ ਸੀ ਕਿ ਰਾਵਣ ਦੇ ਪੁਤਲੇ ਨੂੰ ਸ਼ਰਾਬ ਨਹੀਂ ਪਿਆਈ ਤਾਂ ਰਾਵਣ ਦਾ ਪੁਤਲਾ ਖੜ੍ਹਾ ਹੀ ਨਹੀਂ ਹੋਇਆ, ਜਦੋਂ ਮੁਸ਼ੱਕਤ ਕਰਕੇ ਪੁਤਲਾ ਖੜ੍ਹਾ ਕੀਤਾ ਗਿਆ ਤਾਂ ਇਹ ਪੂਰਾ ਸੜਿਆ ਨਹੀਂ।
ਜਿਸ ਤੋਂ ਬਾਅਦ ਕਮੇਟੀ ਦੇ ਬਜ਼ੁਰਗਾਂ ਅਤੇ ਇਲਾਕੇ ਦੇ ਵੱਡਿਆਂ ਨੇ ਕਿਹਾ ਕਿ ਰਾਵਣ ਦੇ ਪੁਤਲੇ ਨੂੰ ਸ਼ਰਾਬ ਪਿਆਈ ਜਾਵੇ ਤੇ ਜਿਸ ਤੋਂ ਬਾਅਦ ਉਸ ਨੂੰ ਖੜ੍ਹਾ ਕੀਤਾ ਗਿਆ ਤੇ ਅੱਗ ਲੱਗ ਗਈ ਉਸ ਤੋਂ ਇਹ ਰਿਵਾਜ਼ ਹੀ ਪੈ ਗਿਆ। ਇੱਥੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦਾ ਪੁਤਲਾ ਫੂਕਣ ਤੋਂ ਪਹਿਲਾਂ ਤਿੰਨਾਂ ਨੂੰ ਸ਼ਰਾਬ ਪਿਆਈ ਜਾਂਦੀ ਹੈ ਤੇ ਫਿਰ ਪੁਤਲਾ ਫੂਕਿਆ ਜਾਂਦਾ ਹੈ।
ਪਿਛਲੇ 64 ਸਾਲਾਂ ਤੋਂ ਮੇਰਠ ਦੇ ਭੈਂਸਾਲੀ ਮੈਦਾਨ ਵਿੱਚ ਰਾਮਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੈ। ਇੱਥੇ ਰਾਵਣ ਦਾ 130 ਫੁੱਟ ਉੱਚਾ ਪੁਤਲਾ, ਕੁੰਭਕਰਨ ਦਾ 120 ਫੁੱਟ ਉੱਚਾ ਪੁਤਲਾ ਅਤੇ ਮੇਘਨਾਦ ਦਾ 110 ਫੁੱਟ ਉੱਚਾ ਪੁਤਲਾ ਸਾੜਿਆ ਜਾਂਦਾ ਹੈ। ਰਾਮਲੀਲਾ ਕਮੇਟੀ ਦਾ ਕਹਿਣਾ ਹੈ ਕਿ ਜੇਕਰ ਰਾਵਣ ਦੇ ਪੁਤਲੇ ਨੂੰ ਸ਼ਰਾਬ ਨਾ ਦਿੱਤੀ ਗਈ ਤਾਂ ਪੁਤਲਾ ਨਹੀਂ ਚੱਲੇਗਾ।