Air India Express Emergency: ਪਿਛਲੇ ਸ਼ੁੱਕਰਵਾਰ ਯਾਨੀਕਿ 11 ਅਕਤੂਬਰ ਨੂੰ ਤਾਮਿਲਨਾਡੂ ਦੇ ਤ੍ਰਿਚੀ ਹਵਾਈ ਅੱਡੇ 'ਤੇ ਏਅਰ ਇੰਡੀਆ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ ਸੀ। ਫਲਾਈਟ AXB 613 ਨੇ ਸ਼ਾਮ 5:40 'ਤੇ ਤਿਰੂਚਿਰਾਪੱਲੀ, ਤਾਮਿਲਨਾਡੂ ਤੋਂ ਉਡਾਣ ਭਰੀ ਅਤੇ ਕਰੀਬ 8:15 'ਤੇ ਉਸੇ ਹਵਾਈ ਅੱਡੇ 'ਤੇ ਉਤਰਿਆ। ਤਿਰੂਚਿਰਾਪੱਲੀ-ਸ਼ਾਰਜਾਹ ਏਅਰ ਇੰਡੀਆ ਐਕਸਪ੍ਰੈੱਸ ਫਲਾਈਟ 'ਚ ਹਾਈਡ੍ਰੌਲਿਕ ਨੁਕਸ ਕਾਰਨ ਅਜਿਹਾ ਹੋਇਆ।
ਹੋਰ ਪੜ੍ਹੋ : ਦੁਸਹਿਰੇ ਵਾਲੇ ਦਿਨ ਵੱਧੇ ਜਾਂ ਘੱਟੇ ਪੈਟਰੋਲ-ਡੀਜ਼ਲ ਦੇ ਭਾਅ? ਇੱਥੇ ਕਰੋ ਚੈੱਕ ਆਪਣੇ ਸ਼ਹਿਰ ਦੇ ਰੇਟ
ਕਰੀਬ ਤਿੰਨ ਘੰਟੇ ਤੱਕ ਹਵਾ ਵਿੱਚ ਚੱਕਰ ਲਗਾਉਣ ਤੋਂ ਬਾਅਦ ਪਾਇਲਟ ਨੇ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਕਰਵਾਈ। ਇਸ ਦੌਰਾਨ ਯਾਤਰੀਆਂ 'ਚ ਦਹਿਸ਼ਤ ਫੈਲ ਗਈ ਪਰ ਏਅਰਲਾਈਨ ਦੇ ਸੀਨੀਅਰ ਸੂਤਰਾਂ ਨੇ ਮੀਡੀਆ ਨੂੰ ਦੱਸਿਆ ਕਿ ਕਾਕਪਿਟ ਦੇ ਅੰਦਰ ਚੀਜ਼ਾਂ ਹਮੇਸ਼ਾ ਕੰਟਰੋਲ 'ਚ ਰਹਿੰਦੀਆਂ ਸਨ। ਫਿਰ ਵੀ, ਜਦੋਂ ਤੱਕ ਜਹਾਜ਼ ਸੁਰੱਖਿਅਤ ਲੈਂਡ ਨਹੀਂ ਹੋ ਜਾਂਦਾ, ਤ੍ਰਿਚੀ ਹਵਾਈ ਅੱਡੇ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਸੀ। ਲੈਂਡਿੰਗ ਤੋਂ ਬਾਅਦ 140 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਇੱਥੇ ਜਾਣੋ ਕੀ ਹੈ ਪੂਰਾ ਮਾਮਲਾ?
ਸ਼ੁੱਕਰਵਾਰ ਰਾਤ ਨੂੰ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਵਿੱਚ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਉਸ ਸਮੇਂ ਇਸ ਫਲਾਈਟ 'ਚ ਕੁੱਲ 140 ਯਾਤਰੀ ਸਵਾਰ ਸਨ। ਜਦੋਂ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਨ ਦੀ ਸਥਿਤੀ ਸੀ, ਤਾਂ ਜਹਾਜ਼ ਦੇ ਈਂਧਨ ਨੂੰ ਹਵਾ ਵਿੱਚ ਚੱਕਰ ਲਗਾ ਕੇ ਘੱਟ ਤੋਂ ਘੱਟ ਕੀਤਾ ਜਾ ਰਿਹਾ ਸੀ, ਤਾਂ ਜੋ ਐਮਰਜੈਂਸੀ ਲੈਂਡਿੰਗ ਨੂੰ ਆਸਾਨ ਬਣਾਇਆ ਜਾ ਸਕੇ ਅਤੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ। ਰਿਪੋਰਟ ਮੁਤਾਬਕ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ IX 613 ਨੇ ਸ਼ਾਮ 5.32 ਵਜੇ ਤ੍ਰਿਚੀ ਹਵਾਈ ਅੱਡੇ ਤੋਂ ਉਡਾਣ ਭਰੀ।
ਹੋਰ ਪੜ੍ਹੋ : ਮਾਨਸੂਨ ਦੀ ਹੋਈ ਵਿਦਾਈ, ਮੌਸਮ ਬਦਲਿਆ, ਠੰਡ ਦੇ ਰਹੀ ਦਸਤਕ, IMD ਨੇ ਸਾਂਝਾ ਕੀਤਾ ਤਾਜ਼ਾ ਅਪਡੇਟ
ਜਿਵੇਂ ਹੀ ਪਾਇਲਟ ਨੇ ਉਡਾਣ ਭਰੀ, ਉਸ ਨੂੰ ਲੈਂਡਿੰਗ ਗੀਅਰ ਦੇ ਹਾਈਡ੍ਰੌਲਿਕ ਸਿਸਟਮ ਵਿੱਚ ਖਰਾਬੀ ਦਾ ਪਤਾ ਲੱਗਾ। ਇਸ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਫਲਾਈਟ ਨੇ 3 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਹਵਾ 'ਚ ਚੱਕਰ ਲਗਾ ਕੇ ਆਪਣਾ ਈਂਧਨ ਘੱਟ ਕੀਤਾ। ਫਾਇਰ ਟੈਂਡਰਾਂ ਤੋਂ ਇਲਾਵਾ ਇੱਥੇ 20 ਤੋਂ ਵੱਧ ਐਂਬੂਲੈਂਸਾਂ ਵੀ ਤਾਇਨਾਤ ਕੀਤੀਆਂ ਗਈਆਂ ਸਨ।
ਕੀ ਕਿਹਾ ਏਅਰ ਇੰਡੀਆ ਐਕਸਪ੍ਰੈਸ ਦੇ ਬੁਲਾਰੇ ਨੇ?
ਇਸ ਦੌਰਾਨ ਜ਼ਮੀਨ 'ਤੇ ਐਮਰਜੈਂਸੀ ਲੈਂਡਿੰਗ ਦੀਆਂ ਤਿਆਰੀਆਂ ਕੀਤੀਆਂ ਗਈਆਂ। ਤਿਰੂਚਿਰਾਪੱਲੀ ਹਵਾਈ ਅੱਡੇ ਦੇ ਡਾਇਰੈਕਟਰ ਗੋਪਾਲਕ੍ਰਿਸ਼ਨਨ ਨੇ ਦੱਸਿਆ ਕਿ 20 ਐਂਬੂਲੈਂਸ ਅਤੇ 18 ਫਾਇਰ ਇੰਜਣ ਤਿਆਰ ਰੱਖੇ ਗਏ ਹਨ। ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਵੀ ਅਧਿਕਾਰੀਆਂ ਨੂੰ ਚੌਕਸ ਰਹਿਣ ਲਈ ਕਿਹਾ ਹੈ ਅਤੇ ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਤਾਲਮੇਲ ਕਰ ਰਿਹਾ ਹੈ।
ਅੰਤ ਵਿੱਚ, ਇੱਕ ਏਅਰ ਇੰਡੀਆ ਐਕਸਪ੍ਰੈਸ ਦੇ ਬੁਲਾਰੇ ਨੇ ਕਿਹਾ ਕਿ ਸਾਨੂੰ ਹੋਣ ਵਾਲੀ ਅਸੁਵਿਧਾ ਲਈ ਅਫਸੋਸ ਹੈ ਅਤੇ ਅਸੀਂ ਆਪਣੇ ਸੰਚਾਲਨ ਦੇ ਹਰ ਪਹਿਲੂ ਵਿੱਚ ਸੁਰੱਖਿਆ ਨੂੰ ਤਰਜੀਹ ਦੇਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹਾਂ।
ਹੋਰ ਪੜ੍ਹੋ : 3 ਸ਼ੁੱਭ ਸੰਯੋਗ 'ਚ ਅੱਜ ਮਨਾਇਆ ਜਾਏਗਾ ਦੁਸਹਿਰਾ, ਜਾਣੋ ਰਾਵਣ ਦਹਿਨ ਤੋਂ ਲੈ ਕੇ ਪੂਜਾ ਦਾ ਸਮਾਂ