ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ਵਿੱਚ ਹਾਲਾਤ ਤਣਾਅਪੂਰਨ ਹਨ।ਕੁੱਝ ਕਿਸਾਨ ਲਾਲ ਕਿੱਲੇ ਤੱਕ ਪਹੁੰਚ ਗਏ ਅਤੇ ਖਾਲਸਾਈ ਝੰਡਾ ਲਹਿਰਾ ਦਿੱਤਾ।ਇਸ ਦੌਰਾਨ ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਲਗਾਤਾਰ ਮੁਸ਼ਕਤ ਕਰ ਰਹੀ ਹੈ।ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਦਿੱਲੀ ਦੇ ਸਾਰੇ ਬਾਰਡਰਾਂ ਤੇ ਇੰਨਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ।ਰਾਤ 12 ਵਜੇ ਤੱਕ ਇਹ ਰੋਕ ਜਾਰੀ ਰਹੇਗੀ।
ਸੁਰਖਿਆ ਦੇ ਮੱਦੇਨਜ਼ਰ ਦਿੱਲੀ 'ਚ ਦਵਾਰਕਾ-ਨਜ਼ਫ਼ਗੜ੍ਹ ਮੈਟਰੋ ਸੇਵਾ ਵੀ ਬੰਦ ਕੀਤੀ ਗਈ ਹੈ।ਇਸ ਦੌਰਾਨ ਕਿਸਾਨ ਆਗੂਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਹੰਗਾਮਾ ਕਰਨ ਵਾਲੇ ਉਨ੍ਹਾਂ ਦੀ ਜੱਥੇਬੰਦੀ ਨਾਲ ਸਬੰਧਿਤ ਨਹੀਂ ਹੈ। ਦੱਸ ਦੇਈਏ ਕਿ ਕਿਸਾਨ ਲੀਡਰਾਂ ਤੇ ਵਾਅਦਾਖਿਲਾਫੀ ਦਾ ਗੰਭੀਰ ਇਲਜ਼ਾਮ ਲੱਗ ਰਿਹਾ ਹੈ।ਪੁਲਿਸ ਲਈ ਕਿਸਾਨਾਂ ਨੂੰ ਇਸ ਵਕਤ ਕਾਬੂ ਕਰਨਾ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ।
ਰਾਤ 12 ਵਜੇ ਤੱਕ ਦਿੱਲੀ 'ਚ ਕਈ ਥਾਂ ਇੰਨਟਰਨੈੱਟ ਸੇਵਾ ਬੰਦ, ਦਵਾਰਕਾ-ਨਜ਼ਫ਼ਗੜ੍ਹ, ਜਾਮਾ ਮਸਜਿਦ ਮੈਟਰੋ ਸੇਵਾ ਵੀ ਠੱਪ
ਏਬੀਪੀ ਸਾਂਝਾ
Updated at:
26 Jan 2021 03:45 PM (IST)
ਕੌਮੀ ਰਾਜਧਾਨੀ ਦਿੱਲੀ ਵਿੱਚ ਹਾਲਾਤ ਤਣਾਅਪੂਰਨ ਹਨ।ਕੁੱਝ ਕਿਸਾਨ ਲਾਲ ਕਿੱਲੇ ਤੱਕ ਪਹੁੰਚ ਗਏ ਅਤੇ ਖਾਲਸਾਈ ਝੰਡਾ ਲਹਿਰਾ ਦਿੱਤਾ।
ਭਾਰੀ ਤਾਦਾਦ 'ਚ ਕਿਸਾਨ ਇਕਜੁੱਟ ਹੋਕੇ ਅੱਗੇ ਵਧ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਹੱਥ 'ਚ ਰਾਸ਼ਟਰੀ ਝੰਡਾ ਤਿਰੰਗੇ ਵੀ ਦਿਖਾਈ ਦੇ ਰਹੇ ਹਨ।
- - - - - - - - - Advertisement - - - - - - - - -